2023 ਦੇ ਅੰਕੜਿਆਂ ਦੀ ਰਿਲੀਜ਼
29, ਮਈ 2023 ਨੂੰ, ਅਸੀਂ ਜਾਰੀ ਕੀਤਾ:
ਭਵਿੱਖ ਦੇ ਰਿਲੀਜ਼ ਡੈਟਾ ਤੋਂ ਅੰਕੜੇ ਅਤੇ ਅੰਤਰਦ੍ਰਿਸ਼ਟੀ ਪ੍ਰਦਾਨ ਕਰਨ ‘ਤੇ ਕੇਂਦਰਿਤ ਹੋਣਗੇ। ਇਸ ਜਾਣਕਾਰੀ ਨਾਲ, ਭਾਈਚਾਰੇ ਆਪਣੇ ਮੈਂਬਰਾਂ ਦੀਆਂ ਲੋੜਾਂ ਬਾਰੇ ਹੋਰ ਜਾਣ ਸਕਦੇ ਹਨ। ਇਹ ਆਪਣੇ ਲਈ ਵਕਾਲਤ ਕਰਨ ਅਤੇ ਆਪਣੇ ਟੀਚਿਆਂ ਨੂੰ ਅੱਗੇ ਵਧਾਉਣ ਲਈ ਉਹਨਾਂ ਦੇ ਚੱਲ ਰਹੇ ਯਤਨਾਂ ਦਾ ਸਮਰਥਨ ਕਰੇਗਾ।
ਇੱਕ ਸਾਲ ਦੀ ਪ੍ਰਗਤੀ ਰਿਪੋਰਟ
ਇਹ ਰਿਪੋਰਟ ਦੱਸਦੀ ਹੈ ਕਿ ਜੂਨ 2022 ਵਿੱਚ ਐਂਟੀ ਰੇਸਿਜ਼ਮ ਡੈਟਾ ਐਕਟ ਦੇ ਲਾਗੂ ਹੋਣ ਤੋਂ ਬਾਅਦ ਅਸੀਂ ਕੀ ਕੀਤਾ ਹੈ।
ਇਸ ਵਿੱਚ ਇਸ ਬਾਰੇ ਜਾਣਕਾਰੀ ਸ਼ਾਮਲ ਹੈ:
- ਮੂਲਵਾਸੀ ਲੋਕਾਂ ਅਤੇ ਐਂਟੀ ਰੇਸਿਜ਼ਮ ਡੈਟਾ ਕਮੇਟੀ ਨਾਲ ਵਿਸ਼ਵਾਸ ਅਤੇ ਪਾਰਦਰਸ਼ਤਾ ਬਣਾਉਣਾ
- ਮੂਲਵਾਸੀ ਲੋਕਾਂ ਨਾਲ ਸਲਾਹ ਅਤੇ ਸਹਿਯੋਗ
- ਐਂਟੀ ਰੇਸਿਜ਼ਮ ਡੈਟਾ ਕਮੇਟੀ ਦਾ ਨਿਰਮਾਣ ਅਤੇ ਇਹ ਕਿਵੇਂ ਕੰਮ ਕਰਦੀ ਹੈ
- ਕਮਿਊਨਿਟੀ ਫੀਡਬੈਕ ਅਤੇ ਸ਼ਮੂਲੀਅਤ ਨੇ ਬੀ ਸੀ ਡੈਮੋਗ੍ਰਾਫਿਕ ਸਰਵੇ ਨੂੰ ਕਿਵੇਂ ਆਕਾਰ ਦਿੱਤਾ ਹੈ
- ਉਹਨਾਂ ਸਿਫ਼ਾਰਸ਼ਾਂ ਦਾ ਵਿਸ਼ਲੇਸ਼ਣ ਜੋ ਖੋਜ ਪ੍ਰਾਥਮਿਕਤਾਵਾਂ ਦੇ ਵਿਕਾਸ ਨੂੰ ਸੂਚਿਤ ਕਰਨ ਵਿੱਚ ਮਦਦ ਕਰਦੇ ਹਨ
ਸ਼੍ਰੇਣੀਗਤ ਨਸਲ ਅਤੇ ਨਸਲੀ ਮੂਲ ਵੇਰੀਏਬਲਜ਼ ਦੀ ਵਰਤੋਂ ਕਰਨ ਲਈ ਗਾਈਡ
ਇਹ ਤਕਨੀਕੀ ਗਾਈਡ ਖੋਜ ਪ੍ਰੋਜੈਕਟਾਂ ਵਿੱਚ ਨਸਲ ਅਤੇ ਨਸਲੀ ਮੂਲ ਵੇਰੀਏਬਲਜ਼ ਦੀ ਵਰਤੋਂ ਕਰਨ ਬਾਰੇ ਨੌਂ ਸਿਫ਼ਾਰਸ਼ਾਂ ਪ੍ਰਦਾਨ ਕਰਦੀ ਹੈ। ਇਹ ਡੈਟਾ ਉਪਭੋਗਤਾਵਾਂ ਦਾ ਸਮਰਥਨ ਕਰਦੀ ਹੈ, ਜਿਸ ਵਿੱਚ ਸ਼ਾਮਲ ਹਨ:
- ਵਿਸ਼ਲੇਸ਼ਣ ਕਰਨ ਵਾਲੇ (ਐਨਾਲਿਸਟ)
- ਖੋਜਕਾਰ
- ਡੈਟਾ ਆਰਕੀਟੈਕਟ
- ਡੈਟਾ ਵਿਗਿਆਨੀ
ਗਾਈਡ ਵਿੱਚ ਕੇਸ ਸਟੱਡੀਜ਼ ਅਤੇ ਉਦਾਹਰਣਾਂ ਦੇ ਨਾਲ-ਨਾਲ ਇੱਕ ਸਵੈ-ਮੁਲਾਂਕਣ ਚੈੱਕਲਿਸਟ ਵੀ ਸ਼ਾਮਲ ਹੈ।
ਅਸੀਂ ਗਾਈਡ ਨੂੰ ਵਿਕਸਤ ਕਰਨ ਲਈ ਇਸ ਵਿਸ਼ਾ ਦੇ ਮਾਹਿਰਾਂ ਨਾਲ ਕੰਮ ਕੀਤਾ ਹੈ।
ਹੋਰ ਜਾਣਕਾਰੀ ਚਾਹੁੰਦੇ ਹੋ?
29, ਮਈ 2023 ਨੂੰ ਖੋਜ ਪ੍ਰਾਥਮਿਕਤਾਵਾਂ ਨੂੰ ਵੀ ਜਾਰੀ ਕੀਤਾ ਹੈ। ਇਸ ਬਾਰੇ ਹੋਰ ਜਾਣਨ ਲਈ ਕਿ ਇਹ ਪ੍ਰਾਥਮਿਕਤਾਵਾਂ ਪ੍ਰਣਾਲੀਗਤ ਨਸਲਵਾਦ ਨੂੰ ਹੱਲ ਕਰਨ ਵਿੱਚ ਸਾਡੀ ਕਿਵੇਂ ਮਦਦ ਕਰਨਗੀਆਂ, ਪੜ੍ਹਨਾ ਜਾਰੀ ਰੱਖੋ।