ਅਸੀਂ ਮੂਲਵਾਸੀ ਲੋਕਾਂ ਨਾਲ ਕਿਵੇਂ ਕੰਮ ਕਰ ਰਹੇ ਹਾਂ

ਅਸੀਂ ਪ੍ਰੋਗਰਾਮਾਂ ਅਤੇ ਸੇਵਾਵਾਂ ਵਿੱਚ ਪ੍ਰਣਾਲੀਗਤ ਨਸਲਵਾਦ ਨੂੰ ਹੱਲ ਕਰਨ ਲਈ ਫਰਸਟ ਨੇਸ਼ਨਜ਼, ਮੇਟੀ ਅਤੇ ਇਨਿਊਟ ਲੋਕਾਂ ਨਾਲ ਕੰਮ ਕਰਨ ਲਈ ਵਚਨਬੱਧ ਹਾਂ।

  • ਡੈਟਾ ਨਿਰਦੇਸ਼ ਅਤੇ ਮਾਪਦੰਡ ਇਹ ਮਾਰਗਦਰਸ਼ਨ ਕਰਨ ਲਈ ਹਨ ਕਿ ਕਿਵੇਂ ਅਤੇ ਕਿਹੜਾ ਡੈਟਾ ਇਕੱਠਾ ਕੀਤਾ ਜਾਂਦਾ ਹੈ
  • ਸਾਡੇ ਯਤਨਾਂ ਨੂੰ ਉਹਨਾਂ ਮੁੱਦਿਆਂ ‘ਤੇ ਕੇਂਦ੍ਰਿਤ ਕਰਨ ਲਈ ਖੋਜ ਪ੍ਰਾਥਮਿਕਤਾਵਾਂ, ਜੋ ਫਰਸਟ ਨੇਸ਼ਨਜ਼, ਮੇਟੀ ਅਤੇ ਇਨੂਇਟ ਲੋਕਾਂ ਅਤੇ ਹੋਰ ਨਸਲੀ ਪਿਛੋਕੜ ਵਾਲੇ ਭਾਈਚਾਰਿਆਂ ਲਈ ਸਭ ਤੋਂ ਮਹੱਤਵਪੂਰਨ ਹਨ।
  • ਅੰਕੜੇ ਜਾਂ ਹੋਰ ਜਾਣਕਾਰੀ ਨੂੰ ਜਾਰੀ ਕਰਨਾ ਤਾਂ ਜੋ ਭਾਈਚਾਰਿਆਂ ਨੂੰ ਹਰ ਉਸ ਜਾਣਕਾਰੀ ਬਾਰੇ ਪਤਾ ਹੋਵੇ ਜੋ ਅਸੀਂ ਪ੍ਰਕਾਸ਼ਿਤ ਕਰਦੇ ਹਾਂ

ਖੋਜ ਪ੍ਰਾਥਮਿਕਤਾਵਾਂ

ਸਾਰੇ ਬੀ.ਸੀ. ਫਰਸਟ ਨੇਸ਼ਨਜ਼ ਅਤੇ ਮੇਟੀ ਨੇਸ਼ਨ ਬੀ ਸੀ ਨੂੰ ਖੋਜ ਪ੍ਰਾਥਮਿਕਤਾਵਾਂ ਨੂੰ ਵਿਕਸਤ ਕਰਨ ਵਿੱਚ ਮਦਦ ਕਰਨ ਲਈ ਸੱਦਾ ਦਿੱਤਾ ਗਿਆ ਸੀ।

ਰਿਸ਼ਤਿਆਂ ਦਾ ਨਿਰਮਾਣ

ਅਸੀਂ ਫਰਸਟ ਨੇਸ਼ਨਜ਼, ਮੇਟੀ ਅਤੇ ਇਨੂਇਟ ਭਾਈਚਾਰਿਆਂ ਨਾਲ ਸਥਾਈ ਰਿਕੰਸਿਲੀਏਸ਼ਨ (ਮੇਲ-ਮਿਲਾਪ) ਲਈ ਵਚਨਬੱਧ ਹਾਂ।

ਇਸ ਕੰਮ ਦਾ ਸਮਰਥਨ ਕਰਨ ਲਈ, ਅਸੀਂ ਇਸ ਐਕਟ ਜਾਂ ਡੈਟਾ ਨਾਲ ਸੰਬੰਧਤ ਦਿਲਚਸਪੀ ਦੇ ਵਿਸ਼ਿਆਂ ਬਾਰੇ ਖੁੱਲ੍ਹੀ ਅਤੇ ਪਾਰਦਰਸ਼ੀ ਵਿਚਾਰ-ਵਟਾਂਦਰੇ ਦੇ ਮੌਕੇ ਵਜੋਂ ਮੂਲਵਾਸੀ ਸਰਕਾਰਾਂ ਨਾਲ ਮਹੀਨਾਵਾਰ ਡੈਟਾ ਸਰਕਲ ਰੱਖਦੇ ਹਾਂ ਕਿਉਂਕਿ ਇਹ ਮੂਲਵਾਸੀ ਭਾਈਚਾਰਿਆਂ ਨਾਲ ਸੰਬੰਧਤ ਹੈ। ਬੀ ਸੀ ਵਿੱਚ ਸਾਰੇ ਫਰਸਟ ਨੇਸ਼ਨਜ਼ ਦੇ ਨਾਲ-ਨਾਲ ਮੇਟੀ ਨੇਸ਼ਨ ਬੀ ਸੀ ਨੂੰ ਇਹਨਾਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ।

ਹੋਰ ਜਾਣਕਾਰੀ ਚਾਹੁੰਦੇ ਹੋ?

ਇਸ ਬਾਰੇ ਹੋਰ ਜਾਣਨ ਲਈ ਪੜ੍ਹਨਾ ਜਾਰੀ ਰੱਖੋ ਕਿ ਅਸੀਂ ਨਸਲਵਾਦ ਵਿਰੋਧੀ ਡੈਟਾ ਐਕਟ ਬਣਾਉਣ ਲਈ ਫਰਸਟ ਨੇਸ਼ਨਜ਼ ਅਤੇ ਮੇਟੀ ਲੋਕਾਂ ਨਾਲ ਕਿਵੇਂ ਕੰਮ ਕੀਤਾ।