ਬੀ ਸੀ ਵਿੱਚ ਪ੍ਰਣਾਲੀਗਤ ਨਸਲਵਾਦ ਨੂੰ ਸੰਬੋਧਿਤ ਕਰਨਾ
ਬੀ ਸੀ ਸਰਕਾਰ ਸੂਬਾਈ ਪ੍ਰੋਗਰਾਮਾਂ ਅਤੇ ਸੇਵਾਵਾਂ ਵਿਚ ਸਿਸਟਮਗਤ ਨਸਲਵਾਦ ਨੂੰ ਹੱਲ ਕਰਨ ਲਈ ਕਾਰਵਾਈ ਕਰ ਰਹੀ ਹੈ। ਆਪਣੀਆਂ ਸੇਵਾਵਾਂ ਨੂੰ ਹਰ ਇੱਕ ਵਾਸਤੇ ਮਜ਼ਬੂਤ ਬਣਾਉਣ ਲਈ ਇਹ ਸਾਡੇ ਕੰਮ ਦਾ ਇਕ ਮਹੱਤਵਪੂਰਨ ਭਾਗ ਹੈ।
ਅਸੀਂ ਬੀ ਸੀ ਡੈਮੋਗਰਾਫਿਕ ਸਰਵੇ ਤੋਂ ਕੀ ਸਿੱਖਿਆ?
ਡੈਟਾ ਨੂੰ ਸੁਰੱਖਿਅਤ ਰੱਖਣਾ
ਸਾਡੀਆਂ ਨਸਲਵਾਦ-ਵਿਰੋਧੀ ਖੋਜ ਤਰਜੀਹਾਂ ਬਾਰੇ ਅੱਪਡੇਟਾਂ
ਸਾਲ ਦੋ ਦੀ ਪ੍ਰਗਤੀ ਰਿਪੋਰਟ
30 ਮਈ 2024 ਨੂੰ ਅਸੀਂ ਐਂਟੀ-ਰੇਸਿਜ਼ਮ ਡੈਟਾ ਐਕ ਤਹਿਤ ਆਪਣੇ ਕੰਮ ਬਾਰੇ ਇਕ ਅੱਪਡੇਟ ਜਾਰੀ ਕੀਤੀ। ਇਸ ‘ਚ ਸ਼ਾਮਲ ਹੈ:
- ਸਾਡੀਆਂ ਖੋਜ ਤਰਜੀਹਾਂ ਤੋਂ ਪ੍ਰਾਪਤ ਨਤੀਜੇ
- ਬੀ ਸੀ ਡੈਮੋਗਰਾਫਿਕ ਸਰਵੇ ਬਾਰੇ ਜਾਣਕਾਰੀ
- ਹੋਰ ਮੁੱਖ ਪ੍ਰੋਜੈਕਟਾਂ ਨੂੰ ਉਜਾਗਰ ਕਰਦੀ ਇੱਕ ਪ੍ਰਗਤੀ ਰਿਪੋਰਟ
Research priorities update 2024
ਕਿਵੇਂ ਆਮ ਸਿਹਤ ਸਮੱਸਿਆਵਾਂ ਬੀ ਸੀ ਭਰ ਦੀਆਂ ਕਮਿਊਨਿਟੀਆਂ ‘ਤੇ ਅਸਰ ਪਾਉਂਦੀਆਂ ਹਨ।
ਸਾਡੇ ਕਿੰਡਰਗਾਰਡਨ ਤੋਂ 12 ਕਲਾਸ ਸਿਸਟਮ ‘ਚ ਸਪੈਸ਼ਲ ਐਜੂਕੇਸ਼ਨ ਡੈਜ਼ਿਗਨੇਸ਼ਨਾਂ
ਬੀ ਸੀ ਪਬਲਿਕ ਸਰਵਿਸ ਵਿਚ ਪ੍ਰਤਿਨਿਧਤਾ
ਐਂਟੀ-ਰੇਸਿਜ਼ਮ ਡੈਟਾ ਐਕਟ
ਅਸੀਂ ਬੀ.ਸੀ. ਦੇ ਆਲੇ-ਦੁਆਲੇ ਦੇ ਭਾਈਚਾਰਿਆਂ ਤੋਂ ਸੁਣਿਆ ਹੈ ਕਿ ਸਾਨੂੰ ਲੋਕਾਂ ਲਈ ਸੇਵਾਵਾਂ ਨੂੰ ਬਿਹਤਰ ਬਣਾਉਣ ਨੂੰ ਤਰਜੀਹ ਦੇਣ ਦੀ ਲੋੜ ਹੈ, ਖਾਸ ਕਰਕੇ ਸਿੱਖਿਆ, ਰੁਜ਼ਗਾਰ ਅਤੇ ਸਿਹਤ ਦੇ ਖੇਤਰਾਂ ਵਿੱਚ।
ਅਸੀਂ ਬਹੁਤ ਸਾਰੇ ਇੰਡੀਜਨਸ (ਮੂਲਵਾਸੀ) ਅਤੇ ਹੋਰ ਨਸਲੀ ਪਿਛੋਕੜ ਵਾਲੇ ਲੋਕਾਂ ਤੋਂ ਸੁਣਿਆ ਹੈ ਕਿ ਉਹਨਾਂ ਨੂੰ ਪਿੱਛੇ ਛੱਡਿਆ ਜਾ ਰਿਹਾ ਹੈ ਕਿਉਂਕਿ ਸਾਡੀਆਂ ਸੇਵਾਵਾਂ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਨਹੀਂ ਕੀਤੀਆਂ ਗਈਆਂ ਸਨ। ਨਸਲਵਾਦ ਵਿਰੋਧੀ ਡੈਟਾ ਐਕਟ ਨੂੰ ਖੋਜ ਕਰਨ ਵਿੱਚ ਸਾਡੀ ਮਦਦ ਲਈ ਬਣਾਇਆ ਗਿਆ ਹੈ ਜੋ ਸਾਡੀਆਂ ਸੇਵਾਵਾਂ ਵਿੱਚ ਕਮੀਆਂ ਦੀ ਪਛਾਣ ਕਰੇਗਾ। ਇਹ ਸਾਨੂੰ ਹਰ ਕਿਸੇ ਲਈ ਵਧੇਰੇ ਪਹੁੰਚਯੋਗ ਅਤੇ ਸੰਮਲਿਤ ਬਣਾਉਣ ਦੇ ਯੋਗ ਬਣਾਵੇਗਾ।