ਕਮੇਟੀ ਦੇ ਟੀਚੇ ਇਹ ਯਕੀਨੀ ਬਣਾਉਣਾ ਹੈ:

ਨਸਲਵਾਦ-ਵਿਰੋਧੀ ਡਾਟਾ ਐਕਟ ਦਾ ਲਾਗੂਕਰਨ ਮੂਲ ਨਿਵਾਸੀ ਅਤੇ ਨਸਲੀ ਪਿਛੋਕੜ ਵਾਲੇ ਲੋਕਾਂ ਦੇ ਨਿੱਜੀ ਜੀਵਨ ਅਨੁਭਵਾਂ ਅਤੇ ਮੁਹਾਰਤ ਤੋਂ ਮਾਰਗਦਰਸ਼ਨ ਲੈਂਦਾ ਹੈ।

ਉਨ੍ਹਾਂ ਦਾ ਇਹ ਕੰਮ, ਸਰਕਾਰੀ ਪ੍ਰੋਗਰਾਮਾਂ, ਪਾਲਿਸੀਆਂ ਅਤੇ ਸੇਵਾਵਾਂ ਵਿੱਚ ਨਸਲਵਾਦ ਦੀ ਪਛਾਣ ਕਰਨ ਅਤੇ ਉਸ ਨੂੰ ਖਤਮ ਕਰਨ ਅਤੇ ਨਸਲੀ ਬਰਾਬਰੀ ਨੂੰ ਵਧਾਵਾ ਦੇਣ ਦੇ ਵਿਧਾਨ ਦੇ ਵਡੇਰੇ ਟੀਚੇ ਨਾਲ ਇਕਸਾਰ ਹੋਵੇ

ਨਸਲੀ ਪਿਛੋਕੜ ਵਾਲੀ ਕਮਿਊਨਿਟੀਆਂ ਨਾਲ ਲਗਾਤਾਰ ਗੱਲ-ਬਾਤ ਅਤੇ ਸਹਿਯੋਗ

ਡਾ. ਜੂਨਫਰਾਂਸਿਸ,

ਚੇਅਰ, ਐਂਟੀ-ਰੇਸਿਜ਼ਮ ਡੈਟਾ ਕਮੇਟੀ

“ਬੁਨਿਆਦੀ ਤੌਰ ‘ਤੇ ਇਹ ਨਸਲਵਾਦ ਵਿਰੋਧੀ ਡੈਟਾ ਐਕਟ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਬੀ ਸੀ ਇੱਕ ਅਜਿਹਾ ਸੂਬਾ ਬਣ ਸਕੇ ਜਿੱਥੇ ਨਸਲ ਦੀ ਪਰਵਾਹ ਕੀਤੇ ਬਿਨਾਂ ਸਾਰੇ ਲੋਕ ਵਧ-ਫੁੱਲ ਸਕਦੇ ਹਨ। ਨਸਲਵਾਦ ਵਿਰੋਧੀ ਡੈਟਾ ਕਮੇਟੀ ਇਹਨਾਂ ਇੱਛਾਵਾਂ ਨੂੰ ਸਾਕਾਰ ਕਰਨ ਲਈ ਮਹੱਤਵਪੂਰਨ ਹੋਵੇਗੀ। ਕਮੇਟੀ ਦਾ ਗਠਨ ਮੂਲਵਾਸੀ ਲੋਕਾਂ ਅਤੇ ਨਸਲੀ ਪਿਛੋਕੜ ਵਾਲੀ ਕਮਿਊਨਿਟੀਆਂ ਦੀ ਪ੍ਰਤਿਨਿਧਤਾ ਨੂੰ ਯਕੀਨੀ ਬਣਾਉਣ ਲਈ ਕੀਤਾ ਗਿਆ ਅਤੇ ਇਹ ਇਸ ਚੀਜ਼ ਨੂੰ ਯਕੀਨੀ ਬਣਾਉਣ ਲਈ ਸਖਤ ਮਿਹਨਤ ਕਰੇਗੀ ਕਿ ਜਨਤਕ ਖੇਤਰਾਂ ਵਿਚ ਪ੍ਰਣਾਲੀਗਤ ਨਸਲਵਾਦ ਅਤੇ ਸੇਵਾਵਾਂ ਵਿੱਚ ਦੀਆਂ ਕਮੀਆਂ ਨਾਲ ਨਿਪਟਣ ਦੇ ਵਾਅਦੇ ਪੂਰੇ ਕੀਤੇ ਜਾਣ। ਅਸੀਂ ਜਦੋਂ ਮਹੱਤਵਪੂਰਨ ਖੋਜ ਪ੍ਰਾਥਮਿਕਤਾਵਾਂ ਸਥਾਪਤ ਕਰਨ ਹਿੱਤ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਹੋਵਾਂਗੇ ਤਾਂ ਇਸ ਵਿਚ ਕਮਿਊਨਿਟੀਆਂ ਦੇ ਪੱਖ ਜਾਣਨ ਅਤੇ ਸੱਭਿਆਚਾਰਕ ਸੁਰੱਖਿਆ ਨੂੰ ਬਣਾਈ ਰੱਖਣ ਸਮੇਤ ਕਮਿਊਨਿਟੀਆਂ ਨਾਲ ਕੰਮ ਕਰਨ ਦਾ ਲਗਾਤਾਰ ਅਮਲ ਸ਼ਾਮਲ ਹੋਵੇਗਾ। ਧਿਆਨ ਦਾ ਮੂਲ ਕੇਂਦਰ ਪਬਲਿਕ ਸੇਵਾਵਾਂ ਵਿੱਚ ਮੌਜੂਦ ਨਸਲੀ ਬਰਾਬਰਤਾ ਵਿੱਚ ਕਮੀਆਂ ਨੂੰ ਖਤਮ ਕਰਨ ਲਈ ਡੈਟਾ ਇਕੱਤਰ ਕਰਨਾ ਅਤੇ ਉਸਦੀ ਨਿਗਰਾਨੀ ਕਰਨਾ ਹੋਵੇਗਾ।“