ਬੀ ਸੀ ਡੈਮੋਗ੍ਰਾਫਿਕ ਸਰਵੇ ਕੀ ਹੈ?

ਬੀ ਸੀ ਡੈਮੋਗ੍ਰਾਫਿਕ ਸਰਵੇ 15 ਅਕਤੂਬਰ, 2023 ਨੂੰ ਬੰਦ ਹੋ ਗਿਆ।

ਸਰਵੇ ਪੂਰਾ ਕਰਨ ਵਾਲੇ ਹਰ ਵਿਅਕਤੀ ਦਾ ਧੰਨਵਾਦ। ਤੁਹਾਡੇ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਸਰਕਾਰੀ ਪ੍ਰੋਗਰਾਮਾਂ ਵਿੱਚ ਕਮੀਆਂ ਦੀ ਪਛਾਣ ਕਰਨ ਵਿੱਚ ਸਾਡੀ ਮਦਦ ਕਰੇਗੀ ਤਾਂ ਜੋ ਅਸੀਂ ਬ੍ਰਿਟਿਸ਼ ਕੋਲੰਬੀਆ ਵਿੱਚ ਵਧੇਰੇ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰ ਸਕੀਏ।

ਬੀ ਸੀ ਡੈਮੋਗ੍ਰਾਫਿਕ ਸਰਵੇ ਬਾਰੇ ਹੋਰ ਜਾਣੋ

ਇਹ ਸਵੈ-ਇੱਛਤ ਸਰਵੇ ਇੰਡੀਜਨਸ (ਮੂਲਵਾਸੀ), ਕਾਲੇ ਅਤੇ ਹੋਰ ਨਸਲੀ ਪਿਛੋਕੜ ਵਾਲੇ ਭਾਈਚਾਰਿਆਂ ਨਾਲ ਸ਼ਮੂਲੀਅਤ ਦੁਆਰਾ ਬਣਾਇਆ ਗਿਆ ਸੀ। ਇਸ ਵਿੱਚ ਨਸਲ, ਜਾਤ, ਵੰਸ਼ ਅਤੇ ਪਛਾਣ ਦੇ ਹੋਰ ਖੇਤਰਾਂ ਨਾਲ ਸੰਬੰਧਤ ਸਵਾਲ ਸ਼ਾਮਲ ਸਨ।

ਇਹ ਸਰਵੇ ਕਿਉਂ ਬਣਾਇਆ ਗਿਆ ਸੀ?

ਅਸੀਂ ਬਹੁਤ ਸਾਰੇ ਇੰਡੀਜਨਸ (ਮੂਲਵਾਸੀ) ਅਤੇ ਹੋਰ ਨਸਲੀ ਪਿਛੋਕੜ ਵਾਲੇ ਲੋਕਾਂ ਤੋਂ ਸੁਣਿਆ ਹੈ ਕਿ ਉਹ ਨਜ਼ਰਅੰਦਾਜ਼ ਹੋ ਰਹੇ ਹਨ ਕਿਉਂਕਿ ਸਾਡੀਆਂ ਸੇਵਾਵਾਂ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਨਹੀਂ ਕੀਤੀਆਂ ਗਈਆਂ ਸਨ।

ਇਸ ਨੂੰ ਸੰਬੋਧਿਤ ਕਰਨ ਲਈ, ਪਹਿਲਾਂ ਸਾਨੂੰ ਇਸ ਬਾਰੇ ਜਾਣਕਾਰੀ ਚਾਹੀਦੀ ਹੈ ਕਿ ਸਾਡੀਆਂ ਸੇਵਾਵਾਂ ਦੀ ਵਰਤੋਂ ਕੌਣ ਕਰ ਰਿਹਾ ਹੈ ਅਤੇ ਉਹ ਲੋਕਾਂ ਲਈ ਕਿਵੇਂ ਕੰਮ ਕਰਦੀਆਂ ਹਨ। ਇਹ ਸਰਵੇ ਇਸ ਜਾਣਕਾਰੀ ਨੂੰ ਇਕੱਠਾ ਕਰਨ ਲਈ ਬਣਾਇਆ ਗਿਆ ਸੀ।

ਇਸ ਸਰਵੇ ਦੇ ਬੰਦ ਹੋਣ ‘ਤੇ ਹੁਣ ਕੀ ਹੋਏਗਾ?

ਅਸੀਂ ਹੁਣ ਸਰਵੇ ਵਿੱਚ ਮਿਲੇ ਜਵਾਬਾਂ ਨੂੰ ਹੋਰ ਜਾਣਕਾਰੀ ਦੇ ਨਾਲ ਜੋੜਨ ਲਈ ਕੰਮ ਕਰ ਰਹੇ ਹਾਂ ਜੋ ਸਾਡੇ ਕੋਲ ਪਹਿਲਾਂ ਤੋਂ ਉਪਲਬਧ ਹੈ, ਤਾਂ ਜੋ ਅਸੀਂ ਸਾਡੀਆਂ ਸੇਵਾਵਾਂ ਵਿੱਚ ਕਮੀਆਂ ਦੀ ਪਛਾਣ ਕਰ ਸਕੀਏ ਅਤੇ ਉਹਨਾਂ ਨੂੰ ਬੀ.ਸੀ. ਭਰ ਦੇ ਲੋਕਾਂ ਲਈ ਵਧੇਰੇ ਪਹੁੰਚਯੋਗ ਅਤੇ ਸੰਮਿਲਿਤ ਬਣਾ ਸਕੀਏ।

2024 ‘ਚ, ਅਸੀਂ ਸਰਵੇਖਣ ਦੇ ਨਤੀਜਿਆਂ ਅਤੇ ਇਸ ਬਾਰੇ ਅੱਪਡੇਟਾਂ ਨੂੰ ਸਾਂਝਾ ਕਰਾਂਗੇ ਕਿ ਅਸੀਂ ਆਪਣੀਆਂ ਖੋਜ ਤਰਜੀਹਾਂ ਦੇ ਸਮਰਥਨ ਲਈ ਇਸ ਜਾਣਕਾਰੀ ਨੂੰ ਕਿਵੇਂ ਵਰਤ ਰਹੇ ਹਾਂ।