ਐਂਟੀ-ਰੇਸਿਜ਼ਮ ਡੈਟਾ ਕਮੇਟੀ ਦੀ ਇਸ ਤਰੀਕ ਤੱਕ ਪ੍ਰਗਤੀ

ਐਂਟੀ-ਰੇਸਿਜ਼ਮ ਡੈਟਾ ਕਮੇਟੀ ਬਾਰੇ ਜਾਣੋ

ਕਮੇਟੀ ਦੇ ਮੈਂਬਰ ਆਪਣੇ ਰੋਲ ‘ਚ ਬਹੁਤ ਸਾਰੇ ਤਜਰਬੇ ਅਤੇ ਗਿਆਨ ਲਿਆਉਂਦੇ ਹਨ। ਐਂਟੀ-ਰੇਸਿਜ਼ਮ ਡੈਟਾ ਕਮੇਟੀ ਬਾਰੇ ਵਧੇਰੇ ਜਾਣਨ ਲਈ ਇਹ ਵੀਡੀਉ ਵੇਖੋ। 30 ਮਈ 2024 ਨੂੰ ਕਮੇਟੀ ਨੇ ਆਪਣੇ ਕੰਮ ਬਾਰੇ ਅਤੇ ਇਹ ਐਂਟੀ-ਰੇਸਿਜ਼ਮ ਡੈਟਾ ਐਕਟ ਨੂੰ ਕਿਵੇਂ ਸਹਾਇਤਾ ਦਿੱਤੀ ਹੈ, ਇਸ ਬਾਰੇ ਆਪਣੀ ਖੁਦ ਦੀ ਰਿਪੋਰਟ ਜਾਰੀ ਕੀਤੀ।

ਕੰਮ ਕਰਨ ਦਾ ਇੱਕ ਵੱਖਰਾ ਤਰੀਕਾ

ਅਸੀਂ ਬਹੁਤ ਸਾਰੇ ਮੂਲਵਾਸੀ ਅਤੇ ਹੋਰ ਨਸਲੀ ਪਿਛੋਕੜ ਵਾਲੇ ਲੋਕਾਂ ਤੋਂ ਸੁਣਿਆ ਹੈ ਕਿ ਉਹਨਾਂ ਨੂੰ ਘੱਟ ਅਹਿਮੀਅਤ ਮਿਲ ਰਹੀ ਹੈ ਕਿਉਂਕਿ ਸਾਡੀਆਂ ਸੇਵਾਵਾਂ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਨਹੀਂ ਕੀਤੀਆਂ ਗਈਆਂ ਸਨ।

ਕਮੇਟੀ ਨੂੰ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਇਹ ਪਤਾ ਕਰਨ ਲਈ ਬਣਾਇਆ ਗਿਆ ਸੀ ਕਿ ਅਸੀਂ ਆਪਣੇ ਪ੍ਰੋਗਰਾਮਾਂ ਅਤੇ ਸੇਵਾਵਾਂ ਵਿੱਚ ਪ੍ਰਣਾਲੀਗਤ ਨਸਲਵਾਦ ਦੀ ਪਛਾਣ ਕਿਵੇਂ ਕਰ ਸਕਦੇ ਹਾਂ ਅਤੇ ਉਸ ਨੂੰ ਖ਼ਤਮ ਕਰਨ ਲਈ ਨਿੱਜੀ ਜਾਣਕਾਰੀ ਦੀ ਸੁਰੱਖਿਅਤ ਵਰਤੋਂ ਕਿਵੇਂ ਕਰ ਸਕਦੇ ਹਾਂ। ਇਸ ਕੰਮ ਦਾ ਸਮਰਥਨ ਕਰਨ ਲਈ, ਕਮੇਟੀ ਨੇ ਬੀ ਸੀ ਡੈਮੋਗ੍ਰਾਫਿਕ ਸਰਵੇ ਬਾਰੇ ਸਲਾਹ ਵੀ ਦਿੱਤੀ। ਇਹ ਸਰਵੇ ਬੀ.ਸੀ. ਨੂੰ ਇੱਕ ਵਧੇਰੇ ਬਰਾਬਰੀ ਵਾਲਾ ਸੂਬਾ ਬਣਾਉਣ ਵਿੱਚ ਮਦਦ ਕਰੇਗਾ।

 

ਅਨੁਭਵ ਦਾ ਮੁਹਾਰਤ ਨਾਲ ਮੇਲ

ਕਮੇਟੀ ਦੇ ਮੈਂਬਰ ਨਸਲੀ ਪਿਛੋਕੜ ਵਾਲੇ ਭਾਈਚਾਰਿਆਂ ਅਤੇ ਬੀ.ਸੀ. ਦੇ ਭੂਗੋਲਿਕ ਖੇਤਰਾਂ ਦੇ ਵਿਆਪਕ ਹਿੱਸਿਆਂ ਤੋਂ ਹਨ।

ਮੈਂਬਰ ਇਸ ਕੰਮ ਲਈ ਆਪਣੀ ਵਿਭਿੰਨ ਮੁਹਾਰਤ ਅਤੇ ਆਪਣੇ ਨਿੱਜੀ ਅਨੁਭਵ ਲਿਆ ਰਹੇ ਹਨ। ਇਹ ਭਰਪੂਰ ਨਜ਼ਰੀਆ ਸਰਕਾਰ ਨੂੰ ਇਹ ਯਕੀਨੀ ਬਣਾਉਣ ਵਿੱਚ ਮਦਦ ਕਰ ਰਿਹਾ ਹੈ ਕਿ ਨਸਲਵਾਦ ਵਿਰੋਧੀ ਡੈਟਾ ਐਕਟ ਦੇ ਲਾਗੂ ਹੋਣ ‘ਤੇ ਨਸਲੀ ਪਿਛੋਕੜ ਵਾਲੇ ਭਾਈਚਾਰਿਆਂ ਦੀ ਰਾਇ ਲਈ ਜਾ ਰਹੀ ਹੈ, ਅਤੇ ਇਸ ਵਿੱਚ ਫਰਸਟ ਨੇਸ਼ਨਜ਼, ਇਨੂਇਟ ਅਤੇ ਮੇਟੀ ਲੋਕ ਵੀ ਸ਼ਾਮਲ ਹਨ।

ਕੀ ਤੁਸੀਂ ਜਾਣਦੇ ਹੋ?

ਨਸਲਵਾਦ ਵਿਰੋਧੀ ਡੈਟਾ ਕਮੇਟੀ ਨੂੰ ਨਸਲਵਾਦ ਵਿਰੋਧੀ ਡੈਟਾ ਐਕਟ ਦੇ ਹਿੱਸੇ ਵਜੋਂ ਬਣਾਇਆ ਗਿਆ ਸੀ।