ਸਲਾਨਾ ਰਿਲੀਜ਼

ਸਾਡੇ ਦੁਆਰਾ ਕੀਤੇ ਜਾ ਰਹੇ ਕੰਮ ਬਾਰੇ ਪਾਰਦਰਸ਼ੀ ਹੋਣਾ, ‘ਇੰਡੀਜਨਸ’ (ਮੂਲ ਨਿਵਾਸੀ) ਅਤੇ ਨਸਲੀਕ੍ਰਿਤ ਭਾਈਚਾਰਿਆਂ ਨੂੰ ਇਸ ਜਾਣਕਾਰੀ ਦੀ ਵਰਤੋਂ ਕਰਕੇ ਬਦਲਾਅ ਲਈ ਆਵਾਜ਼ ਉਠਾਉਣ ਦੇ ਸਮਰੱਥ ਬਣਾਉਂਦਾ ਹੈ।

  • ਬੀ ਸੀ ਪਬਲਿਕ ਸਰਵਿਸ ਵਿੱਚ ਨਸਲੀ ਵਿਭਿੰਨਤਾ ਅਤੇ ਨਿਰਪੱਖਤਾ ਬਾਰੇ ਤਾਜ਼ਾ ਜਾਣਕਾਰੀ
  • ਬੀ.ਸੀ. ਦੀਆਂ ਏਜੰਸੀਆਂ, ਬੋਰਡਾਂ ਅਤੇ ਕਮਿਸ਼ਨਾਂ ਵਿੱਚ ਨੁਮਾਇੰਦਗੀ
  • ਬੀ.ਸੀ. ਭਰ ਦੇ ਕਿੱਤਿਆਂ ਵਿੱਚ ਭੁਗਤਾਨ ਵਿੱਚ ਅਸਮਾਨਤਾਵਾਂ

29 ਮਈ 2023 ਨੂੰ ਅਸੀਂ, ਜੂਨ 2022 ਅਤੇ ਮਈ 2023 ਦਰਮਿਆਨ ਐਂਟੀ-ਰੇਸਿਜ਼ਮ ਡੈਟਾ ਐਕਟ ਤਹਿਤ ਆਪਣੇ ਕੰਮ ਬਾਰੇ ਇਕ ਰਿਪੋਰਟ ਛਾਪੀ।

ਇਸ ‘ਚ ਸ਼ਾਮਲ ਸੀ:

  • ਇੰਡਿਜਨਸ ਲੋਕਾਂ ਨਾਲ ਸਲਾਹ ਮਸ਼ਵਰਾ ਅਤੇ ਸਹਿਯੋਗ
  • ਐਂਟੀ-ਰੇਸਿਜ਼ਮ ਡੈਟਾ ਕਮੇਟੀ ਦੀ ਸਿਰਜਣਾ ਅਤੇ ਇਹ ਕਿਵੇਂ ਕੰਮ ਕਰਦੀ ਹੈ
  • ਅਸੀਂ ਆਪਣੀਆਂ ਖੋਜ ਤਰਜੀਹਾਂ ਕਿਵੇਂ ਸਿਰਜੀਆਂ

ਅਸੀਂ ਇਕ ਗਾਈਡ ਵੀ ਜਾਰੀ ਕੀਤੀ ਜਿਹੜੀ ਖੋਜ ਪ੍ਰੋਜੈਕਟਾਂ ਵਿਚ ਨਸਲ ਅਤੇ ਜਾਤੀਅਤਾ ਸਬੰਧੀ ਜਾਣਕਾਰੀ ਦੀ ਵਰਤੋਂ ਕਰਨ ਲਈ ਸਿਫਾਰਸ਼ ਮੁਹੱਈਆ ਕਰਦੀ ਹੈ।