Anti-racism

Anti-racism

| ਐਂਟੀ-ਰੇਸਿਜ਼ਮ

  • ਹੋਮ
    • ਬੀ ਸੀ ਵਿੱਚ ਪ੍ਰਣਾਲੀਗਤ ਨਸਲਵਾਦ ਨੂੰ ਸੰਬੋਧਿਤ ਕਰਨਾ
    • ਟੀਮ ਬਾਰੇ
    • ਸਹਾਇਤਾ
    • ਆਰਟਿਸਟਸ ਐਕਨਾਲੇਜਮੈਂਟ
  • ਕਮਿਊਨਿਟੀ ਇੰਗੇਜਮੈਂਟ
    • ਕਮਿਊਨਿਟੀਆਂ ਨਾਲ ਗੱਲਬਾਤ ਕਰਨਾ
    • ਇੰਗੇਜਮੈਂਟ ਰਿਪੋਰਟਾਂ
    • ਅਸੀਂ ਮੂਲਵਾਸੀ ਲੋਕਾਂ ਨਾਲ ਕਿਵੇਂ ਕੰਮ ਕਰ ਰਹੇ ਹਾਂ
    • ਬੀ.ਸੀ. ਰੀਜਨਲ ਇਨਫ਼ੌਰਮੇਸ਼ਨ ਗਵਰਨੈਂਸ ਸੈਂਟਰ
  • ਐਂਟੀ-ਰੇਸਿਜ਼ਮ ਡੈਟਾ ਕਮੇਟੀ
    • ਕਮੇਟੀ ਬਾਰੇ
    • ਕਮੇਟੀ ਦੇ ਮੈਂਬਰਾਂ ਬਾਰੇ ਜਾਣੋ
    • ਕਮੇਟੀ ਬਾਰੇ ਤਾਜ਼ਾ ਜਾਣਕਾਰੀ
  • ਐਂਟੀ-ਰੇਸਿਜ਼ਮ ਡੈਟਾ ਐਕਟ
    • ਐਕਟ ਬਾਰੇ
    • ਵਿਧਾਨ ਦਾ ਇਤਿਹਾਸ
    • ਪਛਾਣ ਸੰਬੰਧੀ ਡੈਟਾ ਮਿਆਰ
  • ਖੋਜ ਤਰਜੀਹਾਂ
    • ਮੌਜੂਦਾ ਖੋਜ ਤਰਜੀਹਾਂ
    • ਪਿਛਲੀਆਂ ਨਸਲਵਾਦ-ਵਿਰੋਧੀ ਖੋਜ ਤਰਜੀਹਾਂ
    • ਖੋਜ ਨਤੀਜੇ
  • ਸਲਾਨਾ ਰਿਲੀਜ਼
    • ਸਲਾਨਾ ਰਿਲੀਜ਼
    • ਸਲਾਨਾ ਰਿਲੀਜ਼ 2026
    • ਬੀ ਸੀ ਡੈਮੋਗ੍ਰਾਫਿਕ ਸਰਵੇ

ਕਲਾ ਇੱਕ ਕਹਾਣੀ ਦਾ ਵਰਣਨ ਕਰਦੀ ਹੈ

ਬੀ.ਸੀ. ਭਰ ਵਿੱਚ, ਕਲਾਕਾਰ ਆਪਣੇ ਰੀਤੀ-ਰਿਵਾਜ਼ਾਂ ਨੂੰ ਮਾਨਤਾ ਦੇਣ ਅਤੇ ਸਮਾਜ ਵਿੱਚ ਆਪਣੇ ਭਾਈਚਾਰੇ ਦੀ ਤਰੱਕੀ ਲਈ ਆਪਣੀ ਕਲਾ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਦੀਆਂ ਚਿੱਤਰ ਅਧਾਰਤ ਕਹਾਣੀਆਂ (visual stories) ‘ਤੇ ਚਾਨਣਾ ਪਾਉਣ ਲਈ, ਅਸੀਂ ਕਲਾਕਾਰਾਂ ਨੂੰ ਨਸਲਵਾਦ-ਵਿਰੋਧੀ ਡੇਟਾ ਐਕਟ ਦਾ ਸਮਰਥਨ ਕਰਨ ਵਾਸਤੇ, ਆਪਣੇ ਕੰਮ ਨੂੰ ਸਾਂਝਾ ਕਰਨ ਲਈ ਕਿਹਾ। ਅਸੀਂ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਵਿੱਚੋਂ ਹਰੇਕ ਦੇ ਧੰਨਵਾਦੀ ਹਾਂ।

ਕਲਾ ਸਾਡੇ ਆਲੇ ਦੁਆਲੇ ਦੇ ਸਮਾਜ ਅਤੇ ਸੱਭਿਆਚਾਰਾਂ ਬਾਰੇ ਸਿੱਖਣ ਅਤੇ ਸੰਸਾਰ ਬਾਰੇ ਸਾਡੀ ਆਪਣੀ ਸਮਝ ‘ਤੇ ਵਿਚਾਰ ਕਰਨ ਵਿੱਚ ਸਾਡੀ ਮਦਦ ਕਰਨ ਲਈ ਇੱਕ ਪ੍ਰਭਾਵਸ਼ਾਲੀ ਸਾਧਨ ਹੈ।

ਆਰਿਟਸਟਾਂ ਨੂੰ ਮਿਲੋ


  • ਐਂਜੀ ਕੀਨਤਾਨੀਆ ਕੋਟਸ
  • ਐਨੀ ਚੈਨ
  • ਫਰਨੈਂਡਾ ਸੈਲਾ
  • ਜੌਰਜ ਲਿਟਲਚਾਈਲਡ
  • ਜੇਸ ਜੰਗਯੂ ਕਿਮ
  • ਮਾਰਲੀਨ ਯੂਏਨ
  • ਮਿਮੀ ਥੌਮਪਸਨ
  • ਰੈਂਡੀ ਕੁੱਕ
  • ਸਾਰਾ ਖਾਨ
  • ਸ਼ੈਰਨ ਲੈਮ

2025 ਦੇ ਕਲਾਕਾਰਾਂ ਨੂੰ ਮਿਲੋ | 2024 ਦੇ ਕਲਾਕਾਰਾਂ ਨੂੰ ਮਿਲੋ

ਐਂਜੀ ਕੀਨਤਾਨੀਆ ਕੋਟਸ

ਐਂਜੀ ਕੀਨਤਾਨੀਆ ਕੋਟਸ (ਉਚਾਰਨ: ਕੀਨ‑ਤਾਹ‑ਨੀ‑ਆ) ਇੱਕ ਵਿਜ਼ੁਅਲ ਕਲਾਕਾਰ ਹਨ, ਜੋ ਮੈਕਸੀਕੋ ਦੇ ਮੌਨਟੀਰੇ ਵਿੱਚ ਜੰਮ੍ਹੇ ਅਤੇ ਵੱਡੇ ਹੋਏ ਅਤੇ ਵਰਤਮਾਨ ਵਿੱਚ ਪੋਰਟ ਮੂਡੀ, ਬੀ.ਸੀ. ਵਿੱਚ ਰਹਿੰਦੇ ਹਨ।

ਉਨ੍ਹਾਂ ਦੇ ਕੰਮ ਵਿੱਚ, ਰੰਗ ਇੱਕ ਭਾਸ਼ਾ ਬਣ ਜਾਂਦੇ ਹਨ – ਇੱਕ ਅਜਿਹੀ ਭਾਸ਼ਾ ਜੋ ਸੱਭਿਆਚਾਰਕ ਵੀ ਹੈ ਅਤੇ ਡੂੰਘੇ ਤੌਰ ’ਤੇ ਨਿੱਜੀ ਵੀ। ਐਂਜੀ ਆਪਣੇ ਮੈਕਸੀਕਨ ਵਿਰਸੇ ਨਾਲ ਡੂੰਘਾਈ ਨਾਲ ਜੁੜੇ ਹੋਏ ਹਨ, ਅਤੇ ਉਨ੍ਹਾਂ ਨੂੰ ਆਪਣੇ ਬੇਝਿਜਕ ਅਤੇ ਮਜ਼ਬੂਤ ਆਸ਼ਾਵਾਦ ਲਈ ਜਾਣਿਆ ਜਾਂਦਾ ਹੈ। ਆਤਮਿਕ ਸੁਧਾਰ ਵੱਲ ਉਨ੍ਹਾਂ ਦੇ ਨਿੱਜੀ ਸਫ਼ਰ ਨਾਲ ਘੜੀਆਂ ਹੋਈਆਂ, ਉਨ੍ਹਾਂ ਦੀਆਂ ਰਚਨਾਵਾਂ ਉਸੇ ਭਾਸ਼ਾ ਵਿੱਚ ਗੱਲ ਕਰਨ ਲੱਗ ਪੈਂਦੀਆਂ ਹਨ। । ਇਨ੍ਹਾਂ ਰਾਹੀਂ, ਉਹ ਦਰਸ਼ਕਾਂ ਨੂੰ ਇੱਕ ਪਲ ਲਈ ਠਹਿਰ ਕੇ ਸੁਕੂਨ ਮਹਿਸੂਸ ਕਰਨ, ਆਕਾਰਾਂ ਅਤੇ ਰੰਗਾਂ ਰਾਹੀਂ ਮਨਾਉਣ, ਅਤੇ ਜਿਨ੍ਹਾਂ ਨੂੰ ਵੀ ਲੋੜ ਹੋਵੇ ਉਨ੍ਹਾਂ ਲਈ ਖੁੱਲ੍ਹਾ ਸੱਦਾ ਦਿੰਦੇ ਹਨ ਕਿ ਉਹ ਇੱਕ ਅਜਿਹਾ ਅਹਿਸਾਸ ਲੈ ਸਕਣ ਜਿਸਨੂੰ ਉਹ “ਡੋਪਾਮੀਨਾ ਮੈਕਸੀਕਾਨਾ” ਕਹਿੰਦੇ ਹਨ।


‘ਇਨ ਬਲੂਮ I’

ਪੋਰਟ ਮੂਡੀ ਦੀਆਂ ਜੰਗਲੀ ਟ੍ਰੇਲਾਂ ਤੋਂ ਪ੍ਰੇਰਿਤ, ‘ਇਨ ਬਲੂਮ I’ ਲੱਕੜ ਨਾਲ ਬਣੀ ਇੱਕ ਐਬਸਟਰੈਕਟ ਕਲਾ ਕ੍ਰਿਤੀ ਹੈ, ਜੋ ਬੀ.ਸੀ. ਦੇ ਵੈਸਟ ਕੋਸਟ ਦੇ ਪੌਦਿਆਂ ਦੇ ਰੂਪਾਂ ਨੂੰ ਉਜਾਗਰ ਕਰਦੀ ਹੈ। ਮੈਕਸੀਕਨ ਟਾਈਲ ਡਿਜ਼ਾਇਨ ਤੋਂ ਪ੍ਰੇਰਣਾ ਲੈ ਕੇ, ਐਂਜੀ ਅਜਿਹੇ ਪੈਟਰਨ ਦੁਹਰਾਉਂਦੇ ਹਨ, ਜੋ ਹਲਚਲ ਅਤੇ ਆਪਸੀ ਜੁੜਾਅ ਦੀ ਭਾਵਨਾ ਪੈਦਾ ਕਰਦੇ ਹਨ। ਹਰ ਜਿਓਮੇਟ੍ਰਿਕ ਟੁਕੜਾ ਜਾਂ ਆਕਾਰ ਸਪੱਸ਼ਟ ਢੰਗ ਅਤੇ ਹਿੰਮਤ ਨਾਲ ਆਪਣੀ ਜਗ੍ਹਾ ਬਣਾਉਂਦਾ ਦਿਖਾਈ ਦਿੰਦਾ ਹੈ।

ਐਂਜੀ ਦੇ ਹੋਰ ਕੰਮ ਦੇਖਣ ਲਈ, angieqcoates.com ‘ਤੇ ਜਾਓ।

ਐਨੀ ਚੈਨ

ਐਨੀ ਪੇ-ਸ਼ੁਆਨ ਚੈਨ ਇੱਕ ਬਹੁ-ਅਨੁਸ਼ਾਸਨੀ ਕਲਾਕਾਰ ਹਨ, ਜਿਨ੍ਹਾਂ ਦਾ ਮਨਮੋਹਕ ਅਤੇ ਗ੍ਰਾਫਿਕ ਅੰਦਾਜ਼ ਉਨ੍ਹਾਂ ਦੀਆਂ ਤਾਇਵਾਨੀ ਜੜ੍ਹਾਂ ਅਤੇ ਕੈਨੇਡੀਅਨ ਪਰਵਿਰਸ਼ ਤੋਂ ਪ੍ਰੇਰਿਤ ਹੈ। ਉਹ ਵੈਨਕੂਵਰ, ਬੀ.ਸੀ. ਵਿੱਚ ਸਥਿਤ ਇੱਕ ਸਰਫ਼ੇਸ ਡਿਜ਼ਾਇਨ ਸਟੂਡੀਓ ‘ਲੀਮੌਨੀ ਡਿਜ਼ਾਈਨ’ ਵੀ ਚਲਾਉਂਦੇ ਹਨ, ਜੋ ਦੁਨੀਆ ਭਰ ਦੇ ਰਿਟੇਲਰਾਂ ਅਤੇ ਮੈਨਿਊਫੈਕਚਰ ਕਰਨ ਵਾਲਿਆਂ ਲਈ ਕਲਾ-ਕ੍ਰਿਤੀਆਂ ਦੇ ਲਾਈਸੈਂਸ ਦਿੰਦਾ ਹੈ। ਆਰਕੀਟੈਕਚਰ, ਯਾਤਰਾ ਅਤੇ ਰੋਜ਼ਮਰ੍ਹਾ ਦੇ ਮਾਹੌਲ ਤੋਂ ਪ੍ਰੇਰਿਤ, ਉਨ੍ਹਾਂ ਦਾ ਕੰਮ ਇੱਕ ਸਹਿਜ ਵਿਜ਼ੂਅਲ ਭਾਸ਼ਾ ਰਾਹੀਂ ਰੂਪ, ਰੰਗ ਅਤੇ ਥਾਂ ਸੰਬੰਧੀ ਰਿਸ਼ਤਿਆਂ ਦੀ ਪੜਚੋਲ ਕਰਦਾ ਹੈ। ਉਨ੍ਹਾਂ ਦੀ ਕਲਾ ਮਿਊਰਲਜ਼ ਤੋਂ ਲੈਕੇ ਫਾਈਨ ਆਰਟ ਤਕ ਫੈਲੀ ਹੋਈ ਹੈ, ਅਤੇ ਉਨ੍ਹਾਂ ਦਾ ਕੰਮ ਗੈਲਰੀਆਂ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ, ਨਾਲ ਹੀ ਜਨਤਕ ਅਤੇ ਨਿੱਜੀ ਥਾਵਾਂ ਲਈ ਕਮਿਸ਼ਨ ਵੀ ਕੀਤਾ ਗਿਆ ਹੈ।


‘ਵ੍ਹਿਸਪਰਜ਼ ਔਫ ਦ ਵਾਈਲਡ’

‘ਵ੍ਹਿਸਪਰਜ਼ ਔਫ ਦ ਵਾਈਲਡ’ ਸਕੁਆਮਿਸ਼, ਬੀ.ਸੀ. ਦੇ ਨਜ਼ਾਰਿਆਂ ਨੂੰ ਪਹਾੜਾਂ, ਜੰਗਲਾਂ ਅਤੇ ਦਰਿਆਵਾਂ ਤੋਂ ਪ੍ਰੇਰਿਤ ਪਰਤਦਾਰ ਰੂਪਾਂ ਰਾਹੀਂ ਦਿਖਾਉਂਦਾ ਹੈ। ਕਲਾ-ਰਚਨਾ ਦੇ ਅੰਦਰ ਲੁਕੇ ਹੋਏ ਜਾਨਵਰ ਵੀ ਹਨ, ਜੋ ਧਿਆਨ ਨਾਲ ਦੇਖਣ ‘ਤੇ ਨਜ਼ਰ ਆਉਂਦੇ ਹਨ ਅਤੇ ਖੇਤਰ ਦੀਆਂ ਪਰਿਆਵਰਣ ਪ੍ਰਣਾਲੀਆਂ ਦੇ ਆਪਸੀ ਸੰਬੰਧ ਨੂੰ ਦਰਸਾਉਂਦੇ ਹਨ।

ਐਨੀ ਦਾ ਹੋਰ ਕੰਮ ਦੇਖਣ ਲਈ lemonni.com ‘ਤੇ ਜਾਓ।

ਫਰਨੈਂਡਾ ਸੈਲਾ

ਫਰਨੈਂਡਾ ਸੈਲਾ ਬ੍ਰਾਜ਼ੀਲ ਵਿੱਚ ਜੰਮੇ ਇੱਕ ਬਹੁ-ਅਨੁਸ਼ਾਸਨੀ ਕਲਾਕਾਰ ਹਨ, ਜੋ ਸਾਓ ਪਾਓਲੋ ਦੇ ਜੀਵੰਤ ਸੱਭਿਆਚਾਰ, ਖ਼ਾਸ ਕਰਕੇ ਉੱਥੋਂ ਦੀ ਸਮਰਿੱਧ ਸਟ੍ਰੀਟ ਆਰਟ, ਨੂੰ ਆਪਣੇ ਕੰਮ ਵਿੱਚ ਦਰਸਾਉਂਦੇ ਹਨ, ਅਤੇ ਜਿਨ੍ਹਾਂ ਨੂੰ ਬ੍ਰਿਟਿਸ਼ ਕੋਲੰਬੀਆ ਦੇ ਜਾਨਵਰਾਂ ਅਤੇ ਕੁਦਰਤੀ ਨਜ਼ਾਰਿਆਂ ਤੋਂ ਵੀ ਪ੍ਰੇਰਨਾ ਮਿਲਦੀ ਹੈ। ਸਿੱਖਿਆ ਅਤੇ ਕਲਾਵਾਂ ‘ਤੇ ਕੇਂਦਰਿਤ ਪੱਤਰਕਾਰਤਾ ਦੇ ਪਿਛੋਕੜ ਨਾਲ, ਉਹ ਕਹਾਣੀਬੰਦੀ, ਸੱਭਿਆਚਾਰਕ ਸੂਝ-ਬੂਝ ਅਤੇ ਰਚਨਾਤਮਕ ਪ੍ਰਗਟਾਵੇ ਨੂੰ ਇਕੱਠਾ ਕਰਦੇ ਹਨ, ਅਤੇ ਪ੍ਰਿੰਸ ਜੌਰਜ, ਬੀ.ਸੀ. ਵਿੱਚ ਪਹੁੰਚਯੋਗ, ਵਿਭਿੰਨ ਅਤੇ ਸਮਾਵੇਸ਼ੀ ਕਲਾ ਦੀ ਹਿਮਾਇਤ ਕਰਦੇ ਹਨ।


ਨੌਰਦਰਨ ਫਲਾਈਟ (ਕੈਨੇਡਾ ਗੂਜ਼)

ਕੈਨੇਡਾ ਗੂਜ਼ ਦੇ ਉਡਾਰੀ ਲੈਂਦਿਆਂ ਦੀ ਇੱਕ ਮਿਨਿਮਲਿਸਟ ਇਲਸਟ੍ਰੇਸ਼ਨ, ਜੋ ਸਟਾਈਲਾਈਜ਼ਡ ਉੱਤਰੀ ਲੈਂਡਸਕੇਪ ਵਿੱਚ ਵਾਟਰਕਲਰ ਅਤੇ ਸਿਆਹੀ ਨਾਲ ਬਣਾਈ ਗਈ ਹੈ। ਹਲਕੇ ਰੰਗਾਂ ਦੇ ਸ਼ੇਡ, ਬੇਪੱਤੇ ਦਰੱਖ਼ਤਾਂ ਦੀ ਨਾਜ਼ੁਕ ਲਾਈਨਵਰਕ ਨਾਲ ਸੋਹਣਾ ਤਕਰਾਰ ਪੈਦਾ ਕਰਦੇ ਹਨ। ਗੋਲ ਆਕਾਰ ਵਾਲੀ ਬਣਤਰ ਬ੍ਰਾਜ਼ੀਲਿਅਨ ਕਲਾ ਦੇ ਕੁਝ ਜੀਓਮੈਟ੍ਰਿਕ ਤੱਤਾਂ ਅਤੇ ਸਥਾਨਕ ਪਰੰਪਰਾਗਤ ਕਲਾ ਤੋਂ ਪ੍ਰੇਰਣਾ ਲੈਂਦੀ ਹੈ, ਜੋ ਸ਼ਾਂਤੀ, ਅਜ਼ਾਦੀ ਅਤੇ ਕੁਦਰਤ ਨਾਲ ਜੁੜਾਅ ਦੀ ਭਾਵਨਾ ਨੂੰ ਆਧੁਨਿਕ ਪ੍ਰਗਟਾਵੇ ਰਾਹੀਂ ਦਰਸਾਉਂਦੀ ਹੈ।

ਫਰਨੈਂਡਾ ਦਾ ਹੋਰ ਕੰਮ ਦੇਖਣ ਲਈ instagram.com/fesallaart ‘ਤੇ ਜਾਓ।

ਜੌਰਜ ਲਿਟਲਚਾਈਲਡ

ਜੌਰਜ ਲਿਟਲਚਾਈਲਡ ਕਲਾ ਨੂੰ ਆਪਣੇ ਜੀਵਨ ਦਾ ਮਕਸਦ ਮੰਨਦੇ ਹਨ – ਜੋ ਜਜ਼ਬੇ, ਉਦੇਸ਼ ਅਤੇ ਪਛਾਣ ਦਾ ਪ੍ਰਗਟਾਵਾ ਹੈ। ਸਿਕਸਟੀਜ਼ ਸਕੂਪ ਦੇ ਇੱਕ ਸਰਵਾਈਵਰ ਹੋਣ ਦੇ ਨਾਤੇ, ਉਨ੍ਹਾਂ ਦਾ ਕੰਮ ਉਨ੍ਹਾਂ ਦੇ ਆਪਣੇ ਜੀਵਨ ਦੇ ਨਿੱਜੀ ਤਜਰਬਿਆਂ ਨਾਲ ਡੂੰਘਾਈ ਨਾਲ ਜੁੜਿਆ ਹੋਇਆ ਹੈ ਅਤੇ ਨਿੱਜੀ ਅਤੇ ਸਾਂਝੀਆਂ ਕਹਾਣੀਆਂ, ਨੂੰ ਆਪਣੇ ਅੰਦਰ ਸਮੇਟਦਾ ਹੈ। ਰੰਗੀਨ, ਤਾਕਤਵਰ ਅਤੇ ਭਾਵਨਾਤਮਕ, ਉਨ੍ਹਾਂ ਦੀ ਕਲਾ ਕਹਾਣੀਬੰਦੀ ਨੂੰ ਅਧਿਆਤਮਿਕ ਅਤੇ ਅੰਦਰੂਨੀ ਅਹਿਸਾਸ ਨਾਲ ਜੋੜਦੀ ਹੈ, ਤਾਂ ਜੋ ਸਮਾਜਕ ਅਤੇ ਰਾਜਨੀਤਿਕ ਹਕੀਕਤਾਂ ਦੀ ਪੜਚੋਲ ਕੀਤੀ ਜਾ ਸਕੇ।

ਛੋਟੀ ਉਮਰ ਤੋਂ ਹੀ ਪ੍ਰੋਤਸਾਹਨ ਮਿਲਣ ਕਾਰਨ, ਜੌਰਜ ਨੇ ਇੱਕ ਮਾਣਯੋਗ ਕਰੀਅਰ ਬਣਾਇਆ ਹੈ, ਜਿਸ ਵਿੱਚ ਰਸਮੀ ਸਿਖਲਾਈ, ਪ੍ਰਦਰਸ਼ਨੀਆਂ, ਪ੍ਰਕਾਸ਼ਨ ਅਤੇ ਸਿੱਖਿਆ ਸ਼ਾਮਲ ਹਨ। ਇੱਕ ਕਲਾਕਾਰ, ਅਧਿਆਪਕ ਅਤੇ ਸੱਭਿਆਚਾਰਕ ਕਰਮਚਾਰੀ ਵਜੋਂ, ਉਹ ਫਰਸਟ ਨੇਸ਼ਨਜ਼ ਲੋਕਾਂ ਨਾਲ ਹੋ ਰਹੀਆਂ ਬੇਇਨਸਾਫ਼ੀਆਂ ਨੂੰ ਉਜਾਗਰ ਕਰਨ ਲਈ ਲਗਨ ਨਾਲ ਕੰਮ ਕਰਦੇ ਹਨ। ਨਾਲ ਹੀ, ਜੌਰਜ ਉਨ੍ਹਾਂ ਦੀ ਸਹਿਣਸ਼ੀਲਤਾ, ਤਾਕਤ ਅਤੇ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਸੱਭਿਆਚਾਰਕ ਵਿਰਸੇ ਨੂੰ ਮਾਨਤਾ ਦਿੰਦੇ ਹਨ।


‘ਦ ਮੈਨ ਹੂ ਸੀਕਸ ਦ ਸਟਾਰਜ਼’

ਮੇਰੀ ਦੂਜੀ ਸ਼ਕਸੀਅਤ, ਲੰਬੀਆਂ ਗੁੱਤਾਂ ਵਿੱਚ, ਰੰਗ-ਬਰੰਗਾ ਪਹਿਰਾਵਾ ਪਹਿਨੇ ਰਾਤ ਦੇ ਅਸਮਾਨ ਦੀ ਸੁੰਦਰਤਾ ਨੂੰ ਨਿਹਾਰਦੀ ਹੈ। ਇੱਕ ਟੂ-ਸਪਿਰਿਟਿਡ ਇਤਿਹਾਸਕਾਰ, ‘ਸੀਅਰ ਡੂਅਰ’ (ਇੱਕ ਅਜਿਹਾ ਵਿਅਕਤੀ ਜੋ ਆਤਮਕ ਗਿਆਨ ਅਤੇ ਸਮਝ ਰੱਖਦਾ ਹੈ ਅਤੇ ਉਸ ਗਿਆਨ ਨੂੰ ਲੋਕਾਂ ਦੀ ਮਦਦ ਕਰਨ, ਧਰਤੀ ਦੀ ਸੰਭਾਲ ਕਰਨ ਅਤੇ ਭਾਈਚਾਰੇ ਵਿੱਚ ਸੰਤੁਲਨ ਬਣਾਈ ਰੱਖਣ ਲਈ ਅਮਲ ਵਿੱਚ ਲਿਆਉਂਦਾ ਹੈ), ਇੱਕ ਦੂਰਦਰਸ਼ੀ ਜੋ ਆਪਣੀ ਕੌਮ/ਇੰਡੀਜਨਸ ਲੋਕਾਂ ਦੀ ਆਵਾਜ਼ ਬਣਦਾ ਹੈ। ਸਿਰਜਣਹਾਰ ਵੱਲੋਂ ਮਿਲੀ ਕਲਾ ਅਤੇ ਰਚਨਾਤਮਕਤਾ ਦੀ ਦਾਤ ਰਾਹੀਂ ਗਲਤੀਆਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦਾ ਹੈ। ਕਲਾ ਵਿੱਚ ਤਾਕਤ ਅਤੇ ਸੱਚਾਈ ਹੁੰਦੀ ਹੈ। ਕਲਾ ਮਨੁੱਖਤਾ ਲਈ ਇੱਕ ਦਾਤ ਹੈ ਅਤੇ ਕਲਾਕਾਰ ਦਾਤੀ/ਆਸ਼ੀਰਵਾਦ-ਪ੍ਰਾਪਤ ਹੁੰਦੇ ਹਨ।

ਜੌਰਜ ਦਾ ਹੋਰ ਕੰਮ ਦੇਖਣ ਲਈ georgelittlechild.com ‘ਤੇ ਜਾਓ।

ਜੇਸ ਜੰਗਯੂ ਕਿਮ

ਸਰ੍ਹੀ, ਬੀ.ਸੀ. ਵਿੱਚ ਰਹਿਣ ਵਾਲੇ, ਜੇਸ ਜੰਗਯੂ ਕਿਮ ਇੱਕ ਕੈਨੇਡੀਅਨ ਚਿੱਤਰਕਾਰ ਹਨ। ਉਹ ਅਜਿਹੀ ਕਲਾ ਬਣਾਉਂਦੇ ਹਨ ਜਿਸ ਵਿੱਚ ਕਦੇ ਚਿੱਤਰ ਸਾਫ਼ ਅਤੇ ਹਕੀਕਤ ਵਰਗੇ ਲੱਗਦੇ ਹਨ ਅਤੇ ਕਦੇ ਥੋੜ੍ਹੇ ਐਬਸਟਰੈਕਟ ਅਤੇ ਬੇਤਰਤੀਬ। ਐਮਿਲੀ ਕਾਰ ਯੂਨੀਵਰਸਿਟੀ ਦੇ ਗ੍ਰੈਜੂਏਟ ਕਿਮ ਨੇ ਡਿਜੀਟਲ ਐਨੀਮੇਸ਼ਨ ਦੇ ਕਰੀਅਰ ਤੋਂ ਰਵਾਇਤੀ ਚਿੱਤਰਕਲਾ ਵੱਲ ਰੁਖ ਕੀਤਾ, ਜਿੱਥੇ ਉਹ ਔਇਲ ਰੰਗ, ਐਕ੍ਰਿਲਿਕ, ਇੰਕ ਅਤੇ ਸਪ੍ਰੇ ਪੇਂਟ ਵਰਤਦੇ ਹਨ।

ਉਨ੍ਹਾਂ ਦੀ ਕਲਾ ਦੀ ਖਾਸ ਗੱਲ ਇਹ ਹੈ ਕਿ ਉਹ ਦੋਵੇਂ ਹੱਥਾਂ ਨਾਲ ਪੇਂਟ ਕਰਦੇ ਹਨ। ਉਨ੍ਹਾਂ ਦਾ ਖੱਬਾ ਹੱਥ ਜ਼ਿਆਦਾ ਖੁੱਲ੍ਹਾ, ਤਾਕਤਵਰ ਅਤੇ ਪ੍ਰਗਟਾਵੇ ਵਾਲਾ ਅਹਿਸਾਸ ਦਿੰਦਾ ਹੈ, ਜਦਕਿ ਸੱਜਾ ਹੱਥ ਬਾਰੀਕ ਅਤੇ ਸੋਚ-ਵਿਚਾਰ ਨਾਲ ਵੇਰਵੇ ਜੋੜਦਾ ਹੈ। ਦੋਵੇਂ ਹੱਥ ਇਕੱਠੇ ਵਰਤ ਕੇ ਉਹ ਆਪਣੀਆਂ ਅੰਦਰਲੀਆਂ ਭਾਵਨਾਵਾਂ ਦੇ ਤਣਾਅ ਅਤੇ ਸੰਤੁਲਨ ਨੂੰ ਦਰਸਾਉਂਦੇ ਹਨ ਅਤੇ ਅਜਿਹੇ ਆਧੁਨਿਕ ਪੋਰਟ੍ਰੇਟ ਬਣਾਉਂਦੇ ਹਨ ਜੋ ਇਕੋ ਸਮੇਂ ‘ਤੇ ਖਰੇ ਜਾਂ ਅਸਲੀਅਤ ਨਾਲ ਭਰੇ ਅਤੇ ਨਾਲ ਹੀ ਸੁਧਾਰ ਕੀਤੇ ਹੋਏ ਵੀ ਲੱਗਦੇ ਹਨ।


‘ਡੀਪ ਸਲੀਪ’

ਇਹ ਪ੍ਰਭਾਵਸ਼ਾਲੀ ਪੇਂਟਿੰਗ ਮਨੁੱਖੀ ਵਿਸ਼ੇਸ਼ਤਾਵਾਂ ਨੂੰ ਰੰਗਾਂ ਦੇ ਬੇਤਰਤੀਬ ਅਤੇ ਜੀਵੰਤ ਮਿਲਾਪ ਨੂੰ ਦਰਸਾਉਂਦੀ ਹੈ ਅਤੇ ਨਸਲ ਦੀ ਬਣਾਈ ਧਾਰਨਾ ਨੂੰ ਚੁਣੌਤੀ ਦਿੰਦੀ ਹੈ। ਨਿੱਘ ਜਾਂ ਠੰਡਕ ਪਹੁੰਚਾਉਣ ਵਾਲੇ ਰੰਗਾਂ ਦੀ ਵੱਖ-ਵੱਖ ਵਰਤੋਂ ਅੰਦਰਲੇ ਟਕਰਾਅ ਅਤੇ ਪ੍ਰਣਾਲੀਗਤ ਵੰਡ ਦੇ ਦਰਦ ਨੂੰ ਦਰਸਾਉਂਦੀ ਹੈ। ਮੈਗਨੋਲੀਆ ਫੁੱਲ, ਜੋ ਹੌਸਲੇ ਦਾ ਪ੍ਰਤੀਕ ਹੈ, ਨੂੰ ਪੇਂਟ ਕਰਕੇ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਸਾਨੂੰ ਇਕੱਠੇ ਅੱਗੇ ਵੱਧਣਾ ਚਾਹੀਦਾ ਹੈ ਅਤੇ ਇੱਕ-ਦੂਜੇ ਪ੍ਰਤੀ ਇਨਸਾਨੀਅਤ ਦੀ ਭਾਵਨਾ ਰੱਖਣੀ ਚਾਹੀਦੀ ਹੈ।

ਜੇਸ ਦਾ ਹੋਰ ਕੰਮ ਦੇਖਣ ਲਈ jacekimstudio.com ‘ਤੇ ਜਾਓ ।

ਮਾਰਲੀਨ ਯੂਏਨ

ਮਾਰਲੀਨ ਯੂਏਨ 袁慧嫻 (she/her) ਇੱਕ ਵਿਜ਼ੂਅਲ ਕਲਾਕਾਰ ਹਨ। ਉਹ ਦੂਜੀ ਪੀੜ੍ਹੀ ਦੇ ਚੀਨੀ‑ਕੈਨੇਡੀਅਨ ਹਨ ਅਤੇ xwməθkwəyəm̓ (ਮਸਕਵੀਅਮ), Skwxwú7mesh (ਸਕੁਆਮਿਸ਼) ਅਤੇ əlílw̓ətaʔ/Selilwitulh (Tsleil-Waututh) ਨੇਸ਼ਨਜ਼ ਦੀਆਂ ਗੈਰ-ਇਜਾਜ਼ਤ ਲਈਆਂ ਅਤੇ ਜੱਦੀ ਜ਼ਮੀਨਾਂ ’ਤੇ ਰਹਿੰਦੇ, ਕੰਮ ਕਰਦੇ ਅਤੇ ਕਲਾ ਬਣਾਉਂਦੇ ਹਨ। ਉਨ੍ਹਾਂ ਦੇ ਕਲਾ ਅਭਿਆਸ ਵਿੱਚ ਚਿੱਤਰਕਲਾ, ਪ੍ਰਿੰਟ, ਕਾਮਿਕਸ, ਜ਼ਾਈਨਜ਼ ਅਤੇ ਹੱਥੋਂ ਬਣੀਆਂ ਕਿਤਾਬਾਂ ਸ਼ਾਮਲ ਹਨ। ਉਨ੍ਹਾਂ ਨੇ ਵੈਨਕੂਵਰ ਦੇ ਇਤਿਹਾਸਕ ਚਾਈਨਾਟਾਊਨ ਅਤੇ ਚੀਨੀ‑ਕੈਨੇਡੀਅਨ ਮਜ਼ਦੂਰਾਂ ਬਾਰੇ ਮਿਊਜ਼ੀਅਮਾਂ, ਗੈਲਰੀਆਂ ਅਤੇ ਜਨਤਕ ਕਲਾ ਪ੍ਰੋਗਰਾਮਾਂ ਲਈ ਵੀ ਕਲਾਕ੍ਰਿਤੀਆਂ ਤਿਆਰ ਕੀਤੀਆਂ ਹਨ। ਮਾਰਲੀਨ ਨੇ ‘ਵਰਕਰਜ਼ ਆਰਟਸ ਐਂਡ ਹੈਰੀਟੇਜ ਸੈਂਟਰ’, ‘ਗਰੰਟ ਗੈਲਰੀ’, ‘ਗ੍ਰਿਫਿਨ ਆਰਟ ਪ੍ਰੋਜੈਕਟਸ’, ‘ਚਾਈਨੀਜ਼ ਕੈਨੇਡੀਅਨ ਮਿਊਜ਼ੀਅਮ’, ‘ਵੈਨਕੂਵਰ ਆਰਟ ਗੈਲਰੀ’ ਅਤੇ ‘ਰਿਚਮੰਡ ਆਰਟ ਗੈਰਲਰੀ’ ਵਿੱਚ ਆਪਣਾ ਕੰਮ ਪ੍ਰਦਰਸ਼ਿਤ ਕੀਤਾ ਹੈ।


‘ਐਨਾ’ਜ਼ ਗਾਰਡਨ’

ਐਨਾ’ਜ਼ ਗਾਰਡਨ ਚੀਨੀ‑ਕੈਨੇਡੀਅਨ ਕਲਾਕਾਰ ਐਨਾ ਵੌਂਗ ਨੂੰ ਸਮਰਪਿਤ ਇੱਕ ਸ਼ਰਧਾਂਜਲੀ ਹੈ, ਜੋ ਚਾਈਨਾਟਾਊਨ ਦੇ ਸਭ ਤੋਂ ਪੁਰਾਣੇ ਦਰਜ਼ੀਖਾਨਿਆਂ ਵਿੱਚੋਂ ਇੱਕ, ‘ਮਾਡਰਨਾਈਜ਼’, ਵਿੱਚ ਆਪਣੇ ਪਰਿਵਾਰ ਦੇ ਕਾਰੋਬਾਰ ਨਾਲ ਜੁੜ ਕੇ ਕੰਮ ਕਰਦੇ ਰਹੇ। ਆਪਣਾ ਰਸਤਾ ਆਪ ਬਣਾਉਣ ਵਾਲੇ ਕਲਾਕਾਰ ਵਜੋਂ, ਉਨ੍ਹਾਂ ਨੇ ਵੈਨਕੂਵਰ ਸਕੂਲ ਆਫ ਆਰਟ ਵਿੱਚ ਪ੍ਰਿੰਟਮੇਕਿੰਗ ਦੀ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਨਿਊ ਯੌਰਕ ਦੇ ਪ੍ਰੈਟ ਵਿੱਚ ਆਪਣੀ ਪੜ੍ਹਾਈ ਅਤੇ ਅਧਿਆਪਨ ਕਰੀਅਰ ਜਾਰੀ ਰੱਖਿਆ। ਰਿਟਾਇਰਮੈਂਟ ਤੋਂ ਬਾਅਦ, ਉਹ ਪੌਪੀਜ਼ ਅਤੇ ਬਲੂਬੈਲਜ਼ ਨਾਲ ਭਰੇ ਆਪਣੇ ਬਾਗ ਦੀ ਦੇਖਭਾਲ ਕਰਨ ਦਾ ਆਨੰਦ ਮਾਨਣ ਲਈ ਜਾਣੇ ਜਾਂਦੇ ਸਨ।

ਮਾਰਲੀਨ ਦਾ ਹੋਰ ਕੰਮ ਦੇਖਣ ਲਈ marleneyuen.com ‘ਤੇ ਜਾਓ।

ਮਿਮੀ ਥੌਮਪਸਨ

ਮਿਮੀ ਥੌਮਪਸਨ ਵੱਖ-ਵੱਖ ਏਸ਼ੀਆਈ ਅਤੇ ਯੂਰੋਪੀ ਪਿਛੋਕੜਾਂ ਨਾਲ ਸੰਬੰਧ ਰੱਖਦੇ ਹਨ ਅਤੇ ਉਹ ਆਪਣੀ ਪੀੜ੍ਹੀ ਦੇ ਪਹਿਲੇ ਕੈਨੇਡੀਅਨ ਚਿੱਤਰਕਾਰ ਅਤੇ ਫੋਟੋਗ੍ਰਾਫਰ ਹਨ, ਜਿਨ੍ਹਾਂ ਦਾ ਕਲਾ ਅਭਿਆਸ ਕਲੋਨਾ, ਬੀ.ਸੀ. ਵਿੱਚ ਉਭਰਦਾ ਦੇਖਿਆ ਜਾ ਰਿਹਾ ਹੈ। ਕਲੋਨਾ syilx/ਓਕਾਨਾਗਨ ਲੋਕਾਂ ਦੀ ਰਵਾਇਤੀ, ਜੱਦੀ ਅਤੇ ਗੈਰ-ਇਜਾਜ਼ਤ ਲਈ ਜ਼ਮੀਨ ’ਤੇ ਸਥਿਤ ਹੈ। ਐਮਿਲੀ ਕਾਰ ਯੂਨੀਵਰਸਿਟੀ ਆਫ਼ ਆਰਟ ਐਂਡ ਡਿਜ਼ਾਇਨ ਦੀ ਗ੍ਰੈਜੂਏਟ ਮਿਮੀ, ਔਇਲ ਰੰਗ, ਐਕ੍ਰਿਲਿਕ ਅਤੇ ਡਿਜੀਟਲ ਫੋਟੋਗ੍ਰਾਫੀ ਵਿੱਚ ਮੱਧਮ ਅਤੇ ਵੱਡੇ ਪੈਮਾਨੇ ਦੀਆਂ ਕਲਾਕ੍ਰਿਤੀਆਂ ਤਿਆਰ ਕਰਦੇ ਹਨ, ਜੋ ਵਿਨਾਸ਼ ਅਤੇ ਨਵੀਨੀਕਰਨ, ਸੁੰਦਰਤਾ ਅਤੇ ਅਸਥਿਰਤਾ ਬਾਰੇ ਵਿਚਾਰ-ਧਾਰਾਵਾਂ ’ਤੇ ਕੇਂਦਰਿਤ ਹਨ।


‘ਪਰਸੀਫੋਨ ਐਨੀਮੋਨ’

ਇਹ ਰਚਨਾ ਕੋਵਿਡ ਲੌਕਡਾਊਨ ਦੌਰਾਨ ਮਹਿਸੂਸ ਕੀਤੀ ਗਈ ਇੱਕਲਤਾ ਅਤੇ ਗੈਰ-ਬਰਾਬਰਤਾ ਵਾਲੇ ਸਲੂਕ ਦੇ ਤਜਰਬਿਆਂ ਨੂੰ ਇਕੱਠਾ ਜੋੜਦੀ ਹੈ। ‘ਪਰਸੀਫੋਨ ਐਨੀਮੋਨ’ ਕੰਮ ਦੇ ਇੱਕ ਵੱਡੇ ਸੰਗ੍ਰਹਿ ਦਾ ਹਿੱਸਾ ਹੈ, ਜੋ ਇਸ ਗੱਲ ‘ਤੇ ਵਿਚਾਰ ਕਰਦਾ ਹੈ ਕਿ ਕਿਵੇਂ ਲੋਕ ਪਹਿਲਾਂ ਤਰਸਦੇ ਹਨ ਅਤੇ ਫਿਰ ਆਖਰਕਾਰ ਭਾਈਚਾਰੇ, ਪਿਆਰ, ਸਵੀਕਾਰਤਾ ਅਤੇ ਆਪਣੇਪਣ ਨੂੰ ਹਾਸਲ ਕਰਦੇ ਹਨ।

ਮਿਮੀ ਦਾ ਹੋਰ ਕੰਮ ਦੇਖਣ ਲਈ mimithompson.ca ‘ਤੇ ਜਾਓ।

ਰੈਂਡੀ ਕੁੱਕ

ਰੈਂਡੀ ਕੁੱਕ Kwakwaka’wakw ਵਿਰਾਸਤ ਨਾਲ ਸੰਬੰਧਿਤ ਇੱਕ ਆਧੁਨਿਕ ਇੰਡੀਜਨਸ ਕਲਾਕਾਰ ਹਨ, ਜਿਨ੍ਹਾਂ ਦਾ ਕੰਮ ਪਰੰਪਰਾ, ਨਵੀਨਤਾ ਅਤੇ ਵਾਤਾਵਰਨਕ ਚੇਤਨਾ ਦੇ ਵਿਚਕਾਰ ਇੱਕ ਪੁਲ ਬਣਾਉਂਦਾ ਹੈ। ਉਨ੍ਹਾਂ ਦਾ ਕੰਮ ਪੁਰਖਿਆਂ ਦੇ ਪਰੰਪਰਾਗਤ ਗਿਆਨ ਅਤੇ ਫਾਰਮਲਾਈਨ ਡਿਜ਼ਾਇਨ ’ਤੇ ਆਧਾਤ ਹੈ। ਉਹ ਮੂਰਤੀਆਂ, ਪੈਨਲ ਕਲਾ ਅਤੇ ਸਰਵਜਨਿਕ ਕਲਾ ਬਣਾਉਂਦੇ ਹਨ, ਜੋ ਸੱਭਿਆਚਾਰਕ ਕਹਾਣੀਆਂ ਨੂੰ ਆਧੁਨਿਕ ਸਮੱਗਰੀ ਨਾਲ ਜੋੜਦੀ ਹੈ। ਕੁੱਕ ਦੀ ਕਲਾ ਅਕਸਰ ਮਨੁੱਖ, ਆਤਮਿਕਤਾ ਅਤੇ ਕੁਦਰਤੀ ਸੰਸਾਰ ਦੇ ਦਰਮਿਆਨ ਸੰਬੰਧਾਂ ਦੀ ਪੜਚੋਲ ਕਰਦੀ ਹੈ, ਜਿਸ ਵਿੱਚ ਵਿਗਿਆਨ ਅਤੇ ਕਹਾਣੀਬੰਦੀ ਦੇ ਤੱਤ ਵੀ ਸ਼ਾਮਲ ਹੁੰਦੇ ਹਨ ਜੋ ਅਰਥ ਨੂੰ ਹੋਰ ਡੂੰਘਾ ਬਣਾਉਂਦੇ ਹਨ। ਬਹੁਤ ਨਿੱਖਰੇ ਹੋਏ ਹੁਨਰ ਅਤੇ ਦਲੇਰ ਵਿਚਾਰਾਂ ਰਾਹੀਂ, ਉਹ ਅਜਿਹੀਆਂ ਮਿਊਜ਼ੀਅਮ ਪੱਧਰ ਦੀਆਂ ਕਲਾਕ੍ਰਿਤੀਆਂ ਰਚਦੇ ਹਨ ਜੋ ਨਿੱਜੀ ਥਾਵਾਂ ਅਤੇ ਵੱਡੇ ਪੈਮਾਨੇ ਦੀਆਂ ਇੰਸਟਾਲੇਸ਼ਨ, ਦੋਵਾਂ ਲਈ ਢੁੱਕਵੀਆਂ ਹੁੰਦੀਆਂ ਹਨ। ਉਨ੍ਹਾਂ ਦਾ ਕੰਮ ਲੋਕਾਂ ਨੂੰ ਸੋਚਣ ‘ਤੇ ਮਜਬੂਰ ਕਰ ਦਿੰਦਾ ਹੈ ਅਤੇ ਧਰਤੀ, ਸੱਭਿਆਚਾਰ ਅਤੇ ਸਾਂਝੀ ਜ਼ਿੰਮੇਵਾਰੀ ਪ੍ਰਤੀ ਨਵਾਂ ਸਤਿਕਾਰ ਪੈਦਾ ਕਰਦਾ ਹੈ।


‘ਅਮੀਲੀਆ’

‘ਅਮੀਲੀਆ’ ‘ਕਲਰਜ਼ ਸੀਰੀਜ਼’ ਦਾ ਹਿੱਸਾ ਹੈ, ਜੋ ਵੱਖ-ਵੱਖ ਮਨੁੱਖੀ ਨਸਲੀ ਪਿਛੋਕੜਾਂ ਦੀ ਸੁੰਦਰਤਾ ਅਤੇ ਵਿਭਿੰਨਤਾ ਨੂੰ ਮਾਨਤਾ ਦਿੰਦਾ ਹੈ। ਇਹ ਕਲਾ ਪਰਤਦਾਰ ਬਣਤਰ ਅਤੇ ਜੀਵੰਤ ਪ੍ਰਗਟਾਵੇ ਰਾਹੀਂ ਏਕਤਾ, ਮੁੜ-ਬਹਾਲੀ ਅਤੇ ਧਰਤੀ ਦੀ ਦੇਖਭਾਲ ਦੀ ਸਾਂਝੀ ਜ਼ਿੰਮੇਵਾਰੀ ਦਾ ਸੁਨੇਹਾ ਦਿੰਦੀ ਹੈ। ਇਹ ਦਰਸ਼ਕਾਂ ਨੂੰ ਇੱਕ-ਦੂਜੇ ਨਾਲ ਜੁੜਾਅ, ਆਦਰ ਅਤੇ ਕੁਦਰਤ ਦੀ ਸੰਭਾਲ ਬਾਰੇ ਸੋਚਣ ਲਈ ਪ੍ਰੇਰਿਤ ਕਰਦੀ ਹੈ।

ਰੈਂਡੀ ਦਾ ਹੋਰ ਕੰਮ ਦੇਖਣ ਲਈ randecook.gallery ‘ਤੇ ਜਾਓ।

ਸਾਰਾ ਖਾਨ

ਸਾਰਾ ਖਾਨ ਵਾਟਰਕਲਰ ਪੇਂਟਿੰਗ, ਟੈਕਸਟਾਈਲਜ਼ ਅਤੇ ਸਿਰੈਮਿਕਸ ਰਾਹੀਂ ਅਸਲ ਅਤੇ ਕਾਲਪਨਿਕ ਦੁਨੀਆ ਦੇ ਵਿਚਕਾਰ ਦੀਆਂ ਧੁੰਦਲੀਆਂ ਹੱਦਾਂ ਦੀ ਪੜਚੋਲ ਕਰਦੇ ਹਨ।

ਉਨ੍ਹਾਂ ਦੀਆਂ ਹਾਲੀਆ ਖੁਦ ਦੀਆਂ ਪ੍ਰਦਰਸ਼ਨੀਆਂ ਵਿੱਚ ਟੋਰੌਂਟੋ ਵਿਖੇ ‘ਜ਼ੈਲੱਕੀ ਕੰਟੈਮਪੋਰੇਰੀ’ ਵਿੱਚ ‘ਜ਼ਮੀਨ ਖਾ ਗਈ ਆਸਮਾਨ’ (2024) ਅਤੇ ਐਬਟਸਫੋਰਡ, ਬੀ.ਸੀ. ਵਿੱਚ ‘ਰੀਚ ਗੈਲਰੀ ਮਿਊਜ਼ੀਅਮ’ ਵਿੱਚ ‘ਰੌਸ਼ਨੀ ਕੀ ਤਹਿ ਮੇਂ’ (2021) ਸ਼ਾਮਲ ਹਨ। ਸਮੂਹਕ ਪ੍ਰਦਰਸ਼ਨੀਆਂ ਵਿੱਚ ਬਰਲਿਨ ਦੇ ‘ਸੈਵੀ ਕੰਟੈਮਪੋਰੇਰੀ’ ਵਿੱਚ ‘ਹਿਸਟੌਰਿਕਲ ਚਿਲਡਰਨ’ ਅਤੇ ਸਕਾਰਬਰ੍ਹੋ, ਓਨਟਾਰਿਓ ਦੀ ‘ਡੋਰਿਸ ਮੈਕਾਰਥੀ ਗੈਲਰੀ’ ਵਿੱਚ ‘ਲੈਟ ਮੀ ਟੇਕ ਯੂ ਦੇਅਰ’ (2023) ਸ਼ਾਮਲ ਹਨ। ਉਹ 2021 ਵਿੱਚ ‘ਬੁਰ੍ਰਾਰਡ ਆਰਟਸ ਫਾਊਂਡੇਸ਼ਨ’ ਵਿੱਚ ਆਰਟਿਸਟ-ਇਨ-ਰੈਜ਼ੀਡੈਂਸ ਵੀ ਰਹੇ।

ਖਾਨ ਨੇ ਲਾਹੌਰ ਦੇ ਨੈਸ਼ਨਲ ਕਾਲਜ ਆਫ ਆਰਟਸ ਤੋਂ ਫਾਈਨ ਆਰਟ ਵਿੱਚ ਬੈਚੁਲਰ ਡਿਗਰੀ ਪ੍ਰਾਪਤ ਕੀਤੀ ਹੈ। ਉਹ ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ ਰਹਿੰਦੇ ਅਤੇ ਕੰਮ ਕਰਦੇ ਹਨ।


‘ਟ੍ਰਾਂਸਪੋਰਟਰ’

ਸਾਰਾ ਦੇ ਹਾਲੀਆ ਕੰਮ ਦਾ ਵੱਡਾ ਹਿੱਸਾ ਮਿਲਾਪ (ਹਾਈਬ੍ਰਿਡਿਟੀ) ਅਤੇ ਬਦਲਾਅ ਦੇ ਵਿਚਾਰਾਂ ਦੇ ਆਲੇ-ਦੁਆਲੇ ਘੁੰਮਦਾ ਹੈ। ਸਾਰਾ ਨੂੰ ਇਸ ਗੱਲ ਵੱਲ ਖਿੱਚ ਮਹਿਸੂਸ ਹੁੰਦੀ ਹੈ ਕਿ ਕਿਸੇ ਵੱਡੇ ਜੀਵਨ ਅਨੁਭਵ ਤੋਂ ਬਾਅਦ ਅਸੀਂ ਕਿਵੇਂ ਬਦਲ ਜਾਂਦੇ ਹਾਂ। ਉਦਾਹਰਨ ਵਜੋਂ, ਮਾਂ ਬਣਨਾ ਕਿਵੇਂ ਇੱਕ ਔਰਤ ਨੂੰ ਆਪਣੇ ਬੱਚਿਆਂ ਲਈ ਇੱਕ ਸੁਰੱਖਿਅਤ ਘਰ ਅਤੇ ਸਹਾਰਾ ਬਣਾਉਂਦਾ ਹੈ।

ਸਾਰਾ ਦਾ ਹੋਰ ਕੰਮ ਦੇਖਣ ਲਈ sara-khan.com ‘ਤੇ ਜਾਓ।

ਸ਼ੈਰਨ ਲੈਮ

ਹੌਂਗ ਕੌਂਗ ਵਿੱਚ ਜਨਮੇ ਅਤੇ ਬੀ.ਸੀ. ਦੇ ਵਿਕਟੋਰੀਆ ਵਿੱਚ ਪਲੇ ਅਤੇ ਵੱਡੇ ਹੋਏ, ਸ਼ੈਰਨ ਲੈਮ ਇੱਕ ਇਲਸਟ੍ਰੇਟਰ ਹਨ ਜੋ ਕਿਸੇ ਜਗ੍ਹਾ ਦੀ ਰੂਹ ਨੂੰ ਕੈਦ ਕਰਨ ਦੀ ਕੋਸ਼ਿਸ਼ ਦੀ ਚੁਣੌਤੀ ਨੂੰ ਪਸੰਦ ਕਰਦੇ ਹਨ। ਜਦੋਂ ਉਨ੍ਹਾਂ ਦੀ ਮਾਂ ਹੌਸਪਿਸ ਦੇਖਭਾਲ ਹੇਠ ਗਈ, ਤਾਂ ਸ਼ੈਰਨ ਨੇ ਆਪਣੇ ਪਰਿਵਾਰ ਦੇ ਮਨਪਸੰਦ ਰੈਸਟੋਰੈਂਟਾਂ ਅਤੇ ਪਾਰਕਾਂ ਦੇ ਚਿੱਤਰ ਬਣਾਉਣੇ ਸ਼ੁਰੂ ਕੀਤੇ। ਉਨ੍ਹਾਂ ਦੇ ਆਖ਼ਰੀ ਹਫ਼ਤਿਆਂ ਦੌਰਾਨ, ਸ਼ੈਰਨ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੀਆਂ ਸਭ ਤੋਂ ਪਿਆਰੀਆਂ ਯਾਦਾਂ ਦੂਰ ਦੀਆਂ ਯਾਤਰਾਵਾਂ ਦੌਰਾਨ ਨਹੀਂ, ਸਗੋਂ ਉਨ੍ਹਾਂ ਦੇ ਹਫਤਾਵਾਰੀ ਸਥਾਨਕ ਠਿਕਾਣਿਆਂ ‘ਤੇ ਬਣੀਆਂ ਸਨ। ਸ਼ੈਰਨ ਦੀ ਕਲਾ ਦਾ ਮਕਸਦ ਉਨ੍ਹਾਂ ਖ਼ਾਸ ਥਾਵਾਂ ‘ਤੇ ਬਣੀਆਂ ਸਾਰੀਆਂ ਕੀਮਤੀ ਯਾਦਾਂ ਦਾ ਜਸ਼ਨ ਮਨਾਉਣਾ ਹੈ।


‘ਓਗਡਨ ਪੌਇੰਟ ਬ੍ਰੇਕਵਾਟਰ’

ਬ੍ਰੇਕਵਾਟਰ ਇੱਕ ਬਹੁਤ ਹੀ ਪਿਆਰੀ ਜਗ੍ਹਾ ਹੈ, ਜਿੱਥੇ ਮੇਰਾ ਪਰਿਵਾਰ ਇਕੱਠੇ ਟਹਿਲਣ ਦਾ ਆਨੰਦ ਲੈਂਦਾ ਹੈ। ਮੈਂ ਹਮੇਸ਼ਾ ਇਸ ਗੱਲ ਤੋਂ ਪ੍ਰਭਾਵਿਤ ਹੁੰਦੀ ਹਾਂ ਕਿ ਟਹਿਲ ਰਹੇ ਹਰ ਵਿਅਕਤੀ ਕਿਵੇਂ ਧੁੱਪ ਦਾ ਸੁਖ ਲੈਂਦੇ ਹਨ, ਸੂਰਜ ਡੁੱਬਣ ਦੇ ਨਜ਼ਾਰੇ ਦੇਖਦੇ ਹਨ, ਅਤੇ ਜਦੋਂ ਕੋਈ ਔਟਰ ਦਿਖਾਈ ਦੇਵੇ ਤਾਂ ਕਿੰਨੇ ਉਤਸ਼ਾਹਿਤ ਹੋ ਜਾਂਦੇ ਹਨ! ਇਹ ਸੈਰਾਂ ਮੈਨੂੰ ਮੌਜੂਦਾ ਪਲ ਵਿੱਚ ਜੀਉਣ ਅਤੇ ਇਕੱਠੇ ਬਿਤਾਏ ਸਮੇਂ ਦੀ ਕਦਰ ਕਰਨ ਦੀ ਯਾਦ ਦਿਲਾਉਂਦੀਆਂ ਹਨ।

ਸ਼ੈਰਨ ਦਾ ਹੋਰ ਕੰਮ ਦੇਖਣ ਲਈ,artbysharonlam.com ‘ਤੇ ਜਾਓ।

  • Home
  • About gov.bc.ca
  • Disclaimer
  • Privacy
  • Accessibility
  • Copyright
  • Contact Us
  • Artist Acknowledgment