ਬੀ.ਸੀ. ਰੀਜਨਲ ਇਨਫ਼ੌਰਮੇਸ਼ਨ ਗਵਰਨੈਂਸ ਸੈਂਟਰ ਦੀ ਸਿਰਜਣਾ ਨੂੰ ਸਹਿਯੋਗ ਦੇਣਾ

ਉੱਚ ਗੁਣਵੱਤਾ ਵਾਲੇ ਡੇਟਾ ਦੀ ਮਲਕੀਅਤ, ਪਹੁੰਚ ਅਤੇ ਨਿਯੰਤਰਣ ਹੋਣਾ ਚੰਗੇ ਤਰੀਕੇ ਨਾਲ ਸਰਕਾਰ ਚਲਾਉਣ, ਯੋਜਨਾ ਬਣਾਉਣ ਅਤੇ ਫੈਸਲੇ ਲੈਣ ਲਈ ਬਹੁਤ ਜ਼ਰੂਰੀ ਹੈ। ਇਹ ਆਪਣੇ ਫੈਸਲੇ ਆਪ ਕਰਨ ਅਤੇ ਆਪਣੇ ਨੇਸ਼ਨ (ਕੌਮ) ਨੂੰ ਮਜ਼ਬੂਤ ਬਣਾਉਣ ਦਾ ਵੀ ਅਹਿਮ ਹਿੱਸਾ ਹੈ। ਉਭਰ ਰਿਹਬੀ.ਸੀ. ਰੀਜਨਲ ਇਨਫ਼ੌਰਮੇਸ਼ਨ ਗਵਰਨੈਂਸ ਸੈਂਟਰ (BC RIGC), ਜੋ ਫਰਸਟ ਨੇਸ਼ਨਜ਼ ਲੀਡਰਸ਼ਿਪ ਕਾਊਂਸਿਲ ਦਾ ਇੱਕ ਪ੍ਰੋਜੈਕਟ ਹੈ, ਇਸ ਕੰਮ ਨੂੰ ਅੱਗੇ ਵਧਾ ਰਿਹਾ ਹੈ ਅਤੇ ਬੀ.ਸੀ. ਵਿੱਚ ਰਾਸ਼ਟਰੀ ਫਰਸਟ ਨੇਸ਼ਨਜ਼ ਡੇਟਾ ਗਵਰਨੈਂਸ ਸਟ੍ਨੂੰ ਲਾਗੂ ਕਰਨ ਵਿੱਚ ਮਦਦ ਕਰ ਰਿਹਾ ਹੈ।ਰੈਟਜੀ ਾ
BC RIGC ਫਰਸਟ ਨੇਸ਼ਨਜ਼ ਨੂੰ ਵਧੀਆ ਡੇਟਾ ਇਕੱਠਾ ਕਰਨ ਅਤੇ ਉਸ ਤੱਕ ਪਹੁੰਚ ਬਣਾਉਣ ਵਿੱਚ ਮਦਦ ਕਰਕੇ ਇੰਡੀਜਨਸ ਡੇਟਾ ਦੀ ਖੁਦਮੁਖਤਿਆਰੀ ਨੂੰ ਅੱਗੇ ਵਧਾਏਗਾ। ਇਹ ਨਵੀਂ ਡਿਜਿਟਲ ਤਕਨਾਲੌਜੀ ਅਤੇ ਸਾਫਟਵੇਅਰ ਦੀ ਵਰਤੋਂ ਨੂੰ ਵੀ ਸਹਿਯੋਗ ਦੇਵੇਗਾ ਅਤੇ ਤਜਰਬੇ ਅਤੇ ਪ੍ਰਮਾਣ-ਆਧਾਰਿਤ ਸਾਧਨਾਂ ਰਾਹੀਂ ਡੇਟਾ ਨਾਲ ਕੰਮ ਕਰਨ ਦੀ ਸਮਰੱਥਾ ਵਧਾਏਗਾ, ਤਾਂ ਜੋ ਨੇਸ਼ਨ ਦੇ ਟੀਚਿਆਂ, ਯੋਜਨਾਵਾਂ ਅਤੇ ਤਰਜੀਹਾਂ ਨੂੰ ਪੂਰਾ ਕੀਤਾ ਜਾ ਸਕੇ।
ਨਾਗਰਿਕ ਸੇਵਾਵਾਂ ਮੰਤਰਾਲਾ ‘ਡੈਕਲੇਰੇਸ਼ਨ ਐਕਟ ਐਕਸ਼ਨ ਪਲੈਨ’ ਦੀ ਕਾਰਵਾਈ 3.14 ਦੇ ਹਿੱਸੇ ਵਜੋਂ ਇਸ ਕੰਮ ਦਾ ਸਮਰਥਨ ਕਰ ਰਿਹਾ ਹੈ। ਇਹ ਕੰਮ ਇੰਡੀਜਨਸ ਡੇਟਾ ਦੀ ਖੁਦਮੁਖਤਿਆਰੀ ਨੂੰ ਅੱਗੇ ਵਧਾਉਣ ‘ਤੇ ਕੇਂਦਰਿਤ ਨਸਲਵਾਦ-ਵਿਰੋਧੀ ਖੋਜ ਤਰਜੀਹ ਨਾਲ ਵੀ ਮੇਲ ਖਾਂਦਾ ਹੈ ਅਤੇ ਮੇਲ-ਮਿਲਾਪ (reconciliation) ਪ੍ਰਤੀ ਸਰਕਾਰ ਦੀ ਵਚਨਬੱਧਤਾ ਦਾ ਸਮਰਥਨ ਕਰਦਾ ਹੈ।
ਇੰਡੀਜਨਸ ਪਛਾਣ ਡੇਟਾ ਲਈ ਮਿਆਰ, ਸਰਕਾਰ ਨੂੰ ਇੰਡੀਜਨਸ ਪਛਾਣ ਨਾਲ ਸੰਬੰਧਤ ਵੱਖ-ਵੱਖ ਜਾਣਕਾਰੀ ਨੂੰ ਇਕੱਠਾ ਕਰਨ, ਵਰਤਣ ਅਤੇ ਸਾਂਝਾ ਕਰਨ ਵਿੱਚ ਹੋਰ ਮਦਦ ਕਰੇਗਾ। ਇਹ ਮਿਆਰ ਸੈਂਟਰ ਦੇ ਕੰਮ ਦੇ ਨਾਲ-ਨਾਲ ਨਸਲਵਾਦ-ਵਿਰੋਧੀ ਡੇਟਾ ਐਕਟ ਹੇਠ ਹੋ ਰਹੇ ਕਾਰਜਾਂ ਨੂੰ ਵੀ ਸਹਿਯੋਗ ਦਿੰਦਾ ਹੈ।
ਹੁਣ ਤੱਕ ਹੋਈ ਪ੍ਰਗਤੀ
ਫਰਸਟ ਨੇਸ਼ਨਜ਼ ਲੀਡਰਸ਼ਿਪ ਕਾਊਂਸਿਲ, BC RIGC ਦੇ ਕੰਮ ਦੇ ਪਹਿਲੇ ਪੜਾਅ ਦੀ ਅਗਵਾਈ ਕਰ ਰਿਹਾ ਹੈ। ਇਸ ਵਿੱਚ ਕਈ ਨੇਸ਼ਨਜ਼ ਵੱਲੋਂ ਚਲਾਏ ਜਾਣ ਵਾਲੇ ਡੇਟਾ ਪ੍ਰਦਰਸ਼ਨ ਪ੍ਰੋਜੈਕਟ ਚੁਣੇ ਜਾਣਗੇ, ਜੋ BC RIGC ਦੇ ਕੰਮ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਦੇਣਗੇ ਅਤੇ ਨਵੇਂ ਸਾਧਨ ਤਿਆਰ ਕਰਨਗੇ, ਜਿਨ੍ਹਾਂ ਨੂੰ ਹੋਰ ਨੇਸ਼ਨ ਆਪਣੇ ਹਿੱਤ ਵਿੱਚ ਵਰਤ ਸਕਦੇ ਹਨ। ਇਹ ਪ੍ਰੋਜੈਕਟ ਵੱਖ-ਵੱਖ ਖੇਤਰਾਂ ਵਿੱਚ ਫੈਲੇ ਹੋਏ ਹਨ, ਜਿਵੇਂ ਕਿ:
- ਪ੍ਰਸ਼ਨਾਵਲੀ ਅਤੇ ਸਰਵੇ ਦੇ ਉਦਾਹਰਨ ਅਤੇ ਸਾਧਨ
- ਡੇਟਾ ਸਾਂਝਾ ਕਰਨ ਅਤੇ ਜਾਣਕਾਰੀ ਸਾਂਝਾ ਕਰਨ ਦੇ ਸਮਝੌਤੇ
- ਡੇਟਾ-ਸੰਬੰਧੀ ਨੀਤੀਆਂ
- ਡੇਟਾ ਦੀ ਗੁਣਵੱਤਾ ਸੁਧਾਰਨ ਲਈ ਸਾਧਨ
- ਡੇਟਾ ਦੀ ਮੁਖਤਿਆਰੀ ਦੇ ਸਿਧਾਂਤ
BC RIGC ਨੇ ਇੱਕ ਪ੍ਰਮਾਣ-ਆਧਾਰਿਤ ਡੇਟਾ ਸਮਰੱਥਾ ਜ਼ਰੂਰਤਾਂ ਦਾ ਮੁਲਾਂਕਣ ਕਰਨ ਲਈ ਸਾਧਨ ਤਿਆਰ ਕੀਤਾ ਹੈ। ਇਹ ਫਰਸਟ ਨੇਸ਼ਨਜ਼ ਅਤੇ ਫਰਸਟ ਨੇਸ਼ਨਜ਼ ਸੰਸਥਾਵਾਂ ਨੂੰ ਆਪਣੀ ਮੌਜੂਦਾ ਡੇਟਾ ਸਮਰੱਥਾ ਦਾ ਮੁਲਾਂਕਣ ਕਰਨ, ਇੱਕ ਵਿਸ਼ੇਸ਼ ਕਾਰਵਾਈ ਯੋਜਨਾ ਬਣਾਉਣ ਅਤੇ ਉਸ ਯੋਜਨਾ ਨੂੰ ਅੱਗੇ ਵਧਾਉਣ ਲਈ ਸਾਧਨ ਅਤੇ ਢਾਂਚਿਆਂ ਨਾਲ ਜੁੜਨ ਵਿੱਚ ਮਦਦ ਕਰਦਾ ਹੈ।
ਅਗਲੇ ਕਦਮ
ਬੀ.ਸੀ. ਸਰਕਾਰ BC RIGC ਹੇਠ ਕੀਤੇ ਜਾ ਰਹੇ ਕੰਮਾਂ ਨੂੰ ਸਹਿਯੋਗ ਦੇਣ ਲਈ ਫਰਸਟ ਨੇਸ਼ਨਜ਼ ਲੀਡਰਸ਼ਿਪ ਕਾਊਂਸਿਲ ਨਾਲ ਕਈ ਪ੍ਰੋਜੈਕਟਾਂ ‘ਤੇ ਭਾਈਵਾਲੀ ਕਰ ਰਹੀ ਹੈ। ਇਸ ਵਿੱਚ ਬੀ.ਸੀ. ਵਾਇਟਲ ਸਟੈਟਿਸਟਿਕਸ ਏਜੰਸੀ ਅਤੇ ਫਰਸਟ ਨੇਸ਼ਨਜ਼ ਦਰਮਿਆਨ ਡੇਟਾ ਸਾਂਝਾ ਕਰਨ ਦੀ ਪ੍ਰਕਿਰਿਆ ਨੂੰ ਸੁਧਾਰਣ ਲਈ ਕੀਤਾ ਜਾ ਰਿਹਾ ਕੰਮ ਵੀ ਸ਼ਾਮਲ ਹੈ।
ਬੀ.ਸੀ. ਸਟੈਟਸ ਮੂਲ ਨਿਵਾਸੀ ਆਬਾਦੀ ਦੇ ਅਨੁਮਾਨਾਂ ਅਤੇ ਸਥਾਨਕ ਆਰਥਿਕਤਾਵਾਂ ਵਿੱਚ ਫਰਸਟ ਨੇਸ਼ਨਜ਼ ਦੇ ਆਰਥਿਕ ਯੋਗਦਾਨਾਂ ਨਾਲ ਸੰਬੰਧਿਤ ਖੋਜ ਪ੍ਰੋਜੈਕਟਾਂ ‘ਤੇ BC RIGC ਦਾ ਸਮਰਥਨ ਵੀ ਕਰ ਰਿਹਾ ਹੈ।
ਆਉਣ ਵਾਲੇ ਸਾਲਾਂ ਦੌਰਾਨ, ਨਾਗਰਿਕ ਸੇਵਾਵਾਂ ਮੰਤਰਾਲਾ ਸਰਕਾਰ ਭਰ ਵਿੱਚ BC RIGC ਬਾਰੇ ਜਾਗਰੂਕਤਾ ਵਧਾਏਗਾ ਅਤੇ ਭਾਈਵਾਲੀ ਦੇ ਹੋਰ ਮੌਕੇ ਵਿਕਸਤ ਕਰਨ ਲਈ ਮੰਤਰਾਲਿਆਂ ਨੂੰ ਸਹਿਯੋਗ ਦੇਵੇਗਾ। ਬੀ.ਸੀ. ਵਿੱਚ ਮੂਲ ਨਿਵਾਸੀ ਡੇਟਾ ਦੀ ਖੁਦਮੁਖਤਿਆਰੀ ਨੂੰ ਅੱਗੇ ਵਧਾਉਣ ਦੇ ਨਾਲ-ਨਾਲ, ਇਹ ਕੰਮ ਹੇਠ ਲਿਖੇ ਤਰੀਕਿਆਂ ਨਾਲ ਸਰਕਾਰੀ ਡੇਟਾ ਅਤੇ ਖੋਜ ਨੂੰ ਵੀ ਮਜ਼ਬੂਤ ਕਰੇਗਾ:
- ਫਰਸਟ ਨੇਸ਼ਨਜ਼ ਡੇਟਾ ਦੀ ਵਰਤੋਂ ਜਾਂ ਮੰਗ ਸੰਬੰਧੀ ਹੋਰ ਸਪੱਸ਼ਟ ਉਮੀਦਾਂ ਬਣਾਉਣਾ
- ਡੇਟਾ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਅਤੇ ਸੱਭਿਆਚਾਰਕ ਤੌਰ ‘ਤੇ ਸੁਰੱਖਿਅਤ ਡੇਟਾ ਅਭਿਆਸਾਂ ਨੂੰ ਮਜ਼ਬੂਤ ਕਰਨਾ
- ਹੋਰ ਨਿਰਪੱਖ ਪ੍ਰੋਗਰਾਮ ਡਿਜ਼ਾਈਨ ਅਤੇ ਫੈਸਲਾ ਕਰਨ ਵਿੱਚ ਯੋਗਦਾਨ ਪਾਉਣਾ
