ਖੋਜ ਲੱਭਤਾਂ
ਹਰ ਸਾਲ ਅਸੀਂ ਆਪਣੀਆਂ ਨਸਲਵਾਦ-ਵਿਰੋਧੀ ਖੋਜ ਤਰਜੀਹਾਂ ਤੋਂ ਪ੍ਰਾਪਤ ਨਤੀਜੇ ਜਾਰੀ ਕਰਦੇ ਹਾਂ। ਇਹ ਖੋਜ, ਨਸਲੀ ਸਮਾਨਤਾ ਨੂੰ ਅੱਗੇ ਵਧਾਉਣ ਦੇ ਸਾਡੇ ਕੰਮ ਵਿੱਚ ਇੱਕ ਛੋਟਾ ਪਰ ਮਹੱਤਵਪੂਰਨ ਕਦਮ ਹੈ।

ਤਾਜ਼ਾ ਜਾਣਕਾਰੀ
ਬੀ ਸੀ ਪਬਲਿਕ ਸਰਵਿਸ ਵਿੱਚ ਇੰਡੀਜਨਸ ਅਤੇ ਨਸਲੀ ਪਿਛੋਕੜ ਵਾਲੇ ਕਰਮਚਾਰੀਆਂ ਲਈ ਕਰੀਅਰ ਵਿੱਚ ਅੱਗੇ ਵਧਣ ਦੀ ਪ੍ਰਕਿਰਿਆ ਨੂੰ ਸਮਝਣਾ
ਇਹ ਰਿਪੋਰਟ ਤਿੰਨ ਰਿਪੋਰਟਿੰਗ ਅਵਧੀਆਂ (2020, 2022 ਅਤੇ 2024) ਦੌਰਾਨ ਇੰਡੀਜਨਸ ਅਤੇ ਨਸਲੀ ਪਿਛੋਕੜ ਵਾਲੇ ਕਰਮਚਾਰੀਆਂ ਦੇ ਕਰੀਅਰ ਸੰਬੰਧੀ ਗਤੀਵਿਧੀਆਂ ਦੀ ਜਾਂਚ ਕਰਦੀ ਹੈ, ਤਾਂ ਜੋ ਸਮੇਂ ਦੇ ਨਾਲ ਨੁਮਾਇੰਦਗੀ ਵਿੱਚ ਹੋਏ ਬਦਲਾਅ ਨੂੰ ਸਮਝਿਆ ਜਾ ਸਕੇ।







