ਕਮੇਟੀ ਦੇ ਮੈਂਬਰਾਂ ਬਾਰੇ ਜਾਣੋ

ਨਸਲਵਾਦ ਵਿਰੋਧੀ ਡੇਟਾ ਕਮੇਟੀ ਦੇ ਮੌਜੂਦਾ ਮੈਂਬਰਾਂ ਦੀ ਘੋਸ਼ਣਾ 29 ਸਤੰਬਰ, 2025 ਨੂੰ ਕੀਤੀ ਗਈ ਸੀ।

ਜੂਨ ਫ੍ਰਾਂਸਿਸ, ਜੂਨ ਫ੍ਰਾਂਸਿਸ LLB, PhD
ਕਮੇਟੀ ਚੇਅਰ, ਕੋ-ਫਾਊਂਡਰ, ਕੋ-ਲੈਬਰੋਟੋਰੀਉ (CoLab Advantage Ltd.) ਅਤੇ ਇੰਸਟੀਚਿਊਟ ਫਾਰ ਬਲੈਕ ਐਂਡ ਅਫਰੀਕਨ ਡਾਇਸਪੋਰਾ ਰਿਸਰਚ ਐਂਡ ਇੰਗੇਜਮੈਂਟ ਦੇ ਡਾਇਰੈਕਟਰ, ਐੱਸ ਐੱਫ ਯੂ ਬਲੈਕ ਕਾਕਸ ਦੇ ਕੋ-ਫਾਊਂਡਰ ਅਤੇ ਐੱਸ ਐੱਫ ਯੂ ਵਿੱਚ ਬੀਡੀ ਸਕੂਲ ਆਫ ਬਿਜ਼ਨਸ ਦੇ ਪ੍ਰੋਫੈਸਰ
ਫ੍ਰਾਂਸਿਸ ਨਸਲੀ ਪਿਛੋਕੜ ਵਾਲੇ ਗਰੁੱਪਾਂ ਲਈ ਨਿਰਪੱਖਤਾ, ਵਿਭਿੰਨਤਾ ਅਤੇ ਸੰਮਿਲਨ ਦੀ ਹਿਮਾਇਤ ਕਰਦੇ ਹਨ। ਉਹ ਹੋਗਨ’ਜ਼ ਐਲੀ ਸੁਸਾਇਟੀ ਦੇ ਚੇਅਰ ਹਨ, ਜਿਸਦਾ ਉਦੇਸ਼ ਰਿਹਾਇਸ਼ਾਂ, ਉਸਾਰੀਆਂ ਥਾਵਾਂ ਅਤੇ ਪ੍ਰੋਗਰਾਮਿੰਗ ਦੀ ਪ੍ਰਦਾਨਗੀ ਦੁਆਰਾ ਅਫਰੀਕਨ ਮੂਲ ਦੇ ਲੋਕਾਂ ਦੀ ਸਮਾਜਿਕ, ਰਾਜਨੀਤਕ, ਆਰਥਿਕ ਅਤੇ ਸੱਭਿਆਚਾਰਕ ਭਲਾਈ ਨੂੰ ਵਧਾਵਾ ਦੇਣਾ ਹੈ। ਉਹ ਐੱਸ ਐੱਫ ਯੂ ਦੇ ਇੰਸਟੀਚਿਊਟ ਫਾਰ ਦਿ ਬਲੈਕ ਐਂਡ ਅਫਰੀਕਨ ਡਾਇਸਪੋਰਾ ਰਿਸਰਚ ਐਂਡ ਇੰਗੇਜਮੈਂਟ ਦੇ ਡਾਇਰੈਕਟਰ ਵੀ ਹਨ, ਜਿਸਦਾ ਮੰਤਵ ਬਹੁ-ਸੱਭਿਆਚਾਰਕ ਅਤੇ ਪ੍ਰਵਾਸੀ ਕਮਿਊਨਿਟੀਆਂ ਨਾਲ ਸਬੰਧਤ ਵਿਦਵਤਾ ਭਰਪੂਰ ਖੋਜ, ਪਾਲਿਸੀ ਅਤੇ ਪ੍ਰੈਕਟਿਸ, ਅਤੇ ਨਵੀਨਤਾਕਾਰੀ, ਟਿਕਾਊ ਅਤੇ ਸੰਮਿਲਤ ਪ੍ਰਕਾਰ ਦੀਆਂ ਪਹਿਲਕਦਮੀਆਂ ਦੀ ਸਿਰਜਣਾ ਵਿਚ ਉਨ੍ਹਾਂ ਕਮਿਊਨਿਟੀਆਂ ਦੀ ਭੂਮਿਕਾ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਦੀ ਖੋਜ, ਨਸਲਵਾਦ ਅਤੇ ਅਕਾਦਮੀ ਅਤੇ ਮਾਰਕਿਟਸ ਦਰਮਿਆਨ ਇੰਟਰਸੈਕਸ਼ਨ ਉੱਪਰ ਕੇਂਦਰਿਤ ਹੈ, ਅਤੇ ਮਾਰਕਿਟਿੰਗ, ਵਿਭਿੰਨਤਾ, ਅੰਤਰ-ਸੱਭਿਆਚਾਰਕਤਾ, ਲੀਡਰਸ਼ਿੱਪ ਅਤੇ ਸ਼ਮੂਲੀਅਤ ਲਈ ਪਹੁੰਚਾਂ ਅਤੇ ਕਮਿਊਨਿਟੀ ਪ੍ਰਭਾਵਾਂ ਉੱਪਰ, ਕਮਜ਼ੋਰ ਅਤੇ ਵੱਖ ਕੀਤੇ ਗਰੁੱਪਾਂ ‘ਤੇ ਕੋਵਿਡ-19 ਦੇ ਅਸਰਾਂ ਉੱਪਰ, ਅਤੇ ਨਾਲ ਹੀ ਗੈਰ-ਰਵਾਇਤੀ ਬੌਧਿਕ ਪ੍ਰਾਪਰਟੀ ਕਨੂੰਨ ਨੂੰ ਵਧਾਵਾ ਦੇਣ ਉੱਪਰ ਵੀ ਕੇਂਦਰਿਤ ਹੈ, ਜਿਸ ਵਿੱਚ ਕਮਿਊਨਿਟੀ ਦੀ ਭਲਾਈ ਅਤੇ ਸੱਭਿਆਚਾਰਕ ਅਤੇ ਮਨੁੱਖੀ ਅਧਿਕਾਰ ਸ਼ਾਮਲ ਹਨ।

ਸ਼ਰਲੀ ਚਾਓ, BSW, MSW, PhD (UofT)
ਐਸੋਸੀਏਟ ਪ੍ਰੋਫੈਸਰ, ਸਕੂਲ ਆਫ ਸੋਸ਼ਲ ਵਰਕ, ਯੂ ਬੀ ਸੀ ਓਕਾਨਾਗਨ
ਚਾਓ, Syilx Okanagan ਲੋਕਾਂ ਦੀਆਂ ਜੱਦੀ, ਪਰੰਪਰਾਗਤ ਅਤੇ ਵਰਤਮਾਨ ਵਿੱਚ ਮੱਲੀਆਂ ਹੋਈਆਂ ਜ਼ਮੀਨਾਂ ‘ਤੇ ਇੱਕ ਵਸਨੀਕ ਵਜੋਂ ਰਹਿੰਦੇ ਅਤੇ ਕੰਮ ਕਰਦੇ ਹਨ। ਇਹ ਲੋਕ ਪੁਰਾਣੇ ਸਮੇਂ ਤੋਂ ਇਨ੍ਹਾਂ ਜ਼ਮੀਨਾਂ ਦੇ ਵਸਨੀਕ ਅਤੇ ਮੁਖਤਿਆਰ ਹਨ। ਚਾਓ ‘ਯੂਨੀਵਰਸਿਟੀ ਔਫ ਬ੍ਰਿਟਿਸ਼ ਕੋਲੰਬੀਆ (University of British Columbia UBC) ਦੀ ਪ੍ਰੈਜ਼ੀਡੈਂਟਸ ਟਾਸਕ ਫੋਰਸ ਔਨ ਐਂਟੀ-ਰੇਸਿਜ਼ਮ ਐਂਡ ਇੰਕਲੂਸਿਵ ਐਕਸੀਲੈਂਸ’ (President’s Task Force on Anti-Racism and Inclusive Excellence, 2021-2022) ਦੇ ਕੋ-ਚੇਅਰ ਅਤੇ ‘ਰੇਸ, ਐਥਨਿਸਿਟੀ ਐਂਡ ਕਲਚਰਲ ਇਸ਼ੂਜ਼ ਕੌਕਸ ਔਫ ਦ ਕਨੇਡੀਅਨ ਐਸੋਸੀਏਸ਼ਨ ਆਫ ਸੋਸ਼ਲ ਵਰਕ ਐਜੂਕੇਸ਼ਨ’ (Race, Ethnicity and Cultural Issues Caucus of the Canadian Association of Social Work Education, CASWE-ACFTS) ਦੇ ਸਾਬਕਾ ਚੇਅਰ ਅਤੇ ਕੋ-ਚੇਅਰ ਸਨ।
ਉਹ ਕਲੋਨਾ ਵਿੱਚ ‘ਯੂਨਾਈਟਿਡ ਅਗੇਂਸਟ ਡਿਸਕ੍ਰਿਮੀਨੇਸ਼ਨ ਕੋਅਲਿਸ਼ਨ ਕਮੇਟੀ’ (United Against Discrimination Coalition Committee) ਵਿੱਚ ਕੰਮ ਕਰਦੇ ਹਨ, ਜਿੱਥੇ ਉਨ੍ਹਾਂ ਦਾ ਕੰਮ ਭੇਦਭਾਵ ਅਤੇ ਨਫ਼ਰਤ ਨਾਲ ਜੁੜੇ ਮੁੱਦਿਆਂ, ਅਤੇ ਬੀ.ਸੀ. ਦੇ ਥੌਮਪਸਨ ਓਕਾਨਾਗਨ ਖੇਤਰ ਵਿੱਚ ਇੰਡੀਜਨਸ ਪਛਾਣ, ਲਿੰਗ, ਜਿਨਸੀ ਪਛਾਣ, ਧਰਮ, ਉਮਰ, ਨਸਲੀ-ਭਾਸ਼ਾਈ, ਨਸਲੀ ਪਿਛੋਕੜ ਅਤੇ ਹੋਰ ਪਛਾਣਾਂ ਅਤੇ ਕਾਰਕਾਂ ਦੇ ਅਧਾਰ ‘ਤੇ ਅੰਤਰਗਤ ਭੇਦਭਾਵ ਦੇ ਮੁੱਦਿਆਂ ਦੀ ਨਿਗਰਾਨੀ ਕਰਨ ਅਤੇ ਉਨ੍ਹਾਂ ਦੇ ਹੱਲ ਲੱਭਣ ‘ਤੇ ਕੇਂਦਰਿਤ ਹੈ।

ਡੌਨਲਡ ਕੌਰੀਗਲ
ਮੇਟੀ ਨਾਗਰਿਕ ਅਤੇ ਵਾਤਾਵਰਨ ਜਨਤਕ ਸਿਹਤ ਪੇਸ਼ੇਵਰ
ਡੌਨ ਦਾ ਇੱਕ ਵਿਭਿੰਨ ਅਤੇ ਸੰਤੁਸ਼ਟੀਜਨਕ ਕਰੀਅਰ ਰਿਹਾ ਹੈ, ਜੋ ਵਾਤਾਵਰਨ ਜਨਤਕ ਸਿਹਤ (environmental public health), ਇੰਡੀਜਨਸ (ਮੂਲ ਨਿਵਾਸੀ) ਸੱਭਿਆਚਾਰਕ ਸੁਰੱਖਿਆ ਅਤੇ ਇੱਕ ਐਥਲੀਟ ਵਜੋਂ ਉੱਤਮਤਾ ਪ੍ਰਤੀ ਉਨ੍ਹਾਂ ਦੀ ਲਗਨ ਨੂੰ ਦਰਸਾਉਂਦਾ ਹੈ।
ਵਾਤਾਵਰਨ ਜਨਤਕ ਸਿਹਤ ਅਭਿਆਸਾਂ ਦੇ ਲਾਗੂਕਰਨ ਨੂੰ ਯਕੀਨੀ ਬਣਾਉਣ ਤੋਂ ਲੈ ਕੇ ਸਿਹਤ-ਸੰਭਾਲ ਪੇਸ਼ੇਵਰਾਂ ਲਈ ਸੱਭਿਆਚਾਰ ਪੱਖੋਂ ਢੁਕਵਾਂ ਸਿਹਤ ਅਤੇ ਸੁਰੱਖਿਆ ਪਾਠਕ੍ਰਮ ਵਿਕਸਤ ਕਰਨ ਤੱਕ, ਡੌਨ ਨੇ ਇੱਕ ਅਜਿਹੇ ਸੁਰੱਖਿਅਤ ਅਤੇ ਸਿਹਤਮੰਦ ਵਾਤਾਵਰਨ ਨੂੰ ਉਤਸ਼ਾਹਤ ਕਰਨ ‘ਤੇ ਧਿਆਨ ਕੇਂਦਰਿਤ ਕੀਤਾ ਹੈ ਜਿਸ ਵਿੱਚ ਭਾਈਚਾਰੇ ਪ੍ਰਫੁੱਲਤ ਹੋ ਸਕਣ। ਡੌਨ ਇਸ ਸਮੇਂ ਬੀ.ਸੀ. ਵਿੱਚ ਸਿਹਤ-ਸੰਭਾਲ ਪੇਸ਼ੇਵਰਾਂ ਦੀ ਮੇਟੀ (Métis), ਫਰਸਟ ਨੇਸ਼ਨਜ਼ ਅਤੇ ਇਨੂਇਟ (Inuit) ਭਾਈਚਾਰਿਆਂ ਨਾਲ ਗੱਲਬਾਤ ਵਿੱਚ ਨੀਤੀ ਵਿਕਾਸ, ਇੰਡੀਜਨਸ (ਮੂਲ ਨਿਵਾਸੀ) ਸੱਭਿਆਚਾਰ ‘ਤੇ ਅਧਾਰਤ ਗਿਆਨ ਅਤੇ ਅਭਿਆਸਾਂ ਵਾਲੀ ਸਿਹਤ ਸੰਭਾਲ, ਤੰਦਰੁਸਤੀ ਅਤੇ ਸੁਰੱਖਿਆ ਪਾਠਕ੍ਰਮ ‘ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਡੌਨ ਸਿਹਤ-ਸੰਭਾਲ ਪੇਸ਼ੇਵਰਾਂ ਨੂੰ ਇੰਡੀਜਨਸ ਸੱਭਿਆਚਾਰ ‘ਤੇ ਅਧਾਰਤ ਸਿਹਤ, ਸੁਰੱਖਿਆ ਅਤੇ ਤੰਦਰੁਸਤੀ ਦੀ ਸਿੱਖਿਆ ਵੀ ਦਿੰਦੇ ਹਨ।
ਡੌਨ ਇੱਕ ਬਹੁਤ ਵਧੀਆ ਪ੍ਰਦਰਸ਼ਨ ਕਰਨ ਵਾਲੇ ਐਥਲੀਟ ਵੀ ਸਨ, ਜਿਨ੍ਹਾਂ ਨੂੰ ਮਾਰਸ਼ਲ ਆਰਟਸ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਮੁਕਾਬਲਿਆਂ ਵਿੱਚ ਵਿਸ਼ਵ ਪੱਧਰ ਦੀ ਮਾਨਤਾ ਮਿਲੀ ਹੈ। ਉਹ ਕਰਾਟੇ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਮਾਣਿਤ ਮਾਸਟਰ ਇੰਸਟ੍ਰਕਟਰ ਹਨ ਅਤੇ ਜੂਡੋ, ਸੌਕਰ ਅਤੇ ਐਬੋਰਿਜਨਲ ਖੇਡਾਂ ਵਿੱਚ ‘ਕੋਚਿੰਗ ਐਸੋਸੀਏਸ਼ਨ ਔਫ ਕੈਨੇਡਾ’ ਨਾਲ ਰਜਿਸਟਰਡ ਪੇਸ਼ੇਵਰ ਕੋਚ ਦਾ ਅਹੁਦਾ ਰੱਖਦੇ ਹਨ। ਡੌਨ ਨੂੰ ‘ਜੂਡੋ ਕੈਨੇਡਾ’ ਦੁਆਰਾ ਸੈਲਫ਼-ਡਿਫੈਂਸ ਇੰਸਟ੍ਰਕਟਰ ਵਜੋਂ ਰਾਸ਼ਟਰੀ ਪੱਧਰ ‘ਤੇ ਪ੍ਰਮਾਣਿਤ ਕੀਤਾ ਗਿਆ ਹੈ ਅਤੇ ਉਹ ਜੋਖਮ ਪ੍ਰਤੀ ਕਮਜ਼ੋਰ ਅਬਾਦੀ ਦੀ ਨੁਮਾਇੰਦਗੀ ਕਰਨ ਵਾਲੀਆਂ ਕਮਿਊਨਿਟੀ ਸੰਸਥਾਵਾਂ ਨੂੰ ਵਾਤਾਵਰਨ ਮੁਤਾਬਕ ਢੁੱਕਵੀਂ ਸਥਿਤੀ ਸੰਬੰਧੀ ਜਾਗਰੂਕਤਾ (situational awareness) ਅਤੇ ਨਿੱਜੀ ਸੁਰੱਖਿਆ ਸਿਖਾਉਂਦੇ ਹਨ। ਇਹ ਮਾਰਸ਼ਲ ਆਰਟਸ ਰਾਹੀਂ ਸੁਰੱਖਿਆ ਅਤੇ ਜਾਗਰੂਕਤਾ ਨੂੰ ਉਤਸ਼ਾਹਤ ਕਰਨ ਲਈ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਸੂਬਾਈ ਨਸਲਵਾਦ-ਵਿਰੋਧੀ ਡੇਟਾ ਐਕਟ (Anti-Racism Data Act) ਦੇ ਤਹਿਤ ਉਦਘਾਟਨੀ ਸਲਾਹਕਾਰ ਕਮੇਟੀ ਦੇ ਮੈਂਬਰ ਵਜੋਂ ਡੌਨ ਦੀ ਮੌਜੂਦਾ ਸ਼ਮੂਲੀਅਤ, ਜਨਤਕ ਸੇਵਾ ਪ੍ਰਤੀ ਉਨ੍ਹਾਂ ਦੀ ਉਸ ਵਚਨਬੱਧਤਾ ਨੂੰ ਦਰਸਾਉਂਦੀ ਹੈ, ਜਿੱਥੇ ਉਨ੍ਹਾਂ ਨੇ ਪ੍ਰਣਾਲੀਗਤ ਅਤੇ ਢਾਂਚਾਗਤ ਨਸਲਵਾਦ ਦਾ ਮੁਕਾਬਲਾ ਕਰਨ ਲਈ ਨੀਤੀਆਂ ਨੂੰ ਆਕਾਰ ਦੇਣ ਵਿੱਚ ਯੋਗਦਾਨ ਪਾਇਆ ਹੈ।

ਮੈਰੀਅਨ ਐਰਿੱਕਸਨ
ਰਿਸਰਚ ਮੈਨੇਜਰ, ਹੈੱਲਥ ਆਰਟਸ ਰਿਸਰਚ ਸੈਂਟਰ
ਮੈਰਿਅਨ ਐਰਿਕਸਨ Nak’azdli ਭਾਈਚਾਰੇ ਨਾਲ ਸੰਬੰਧਤ ਇੱਕ ਡਾਕੇਲ੍ਹ ਮਹਿਲਾ ਹਨ ਅਤੇ ਉਹ Lhts’umusyoo (ਬੀਵਰ) ਕਲੈਨ ਦੇ ਮੈਂਬਰ ਹਨ। ਮੈਰਿਅਨ ਐਂਟੀ-ਰੇਸਿਜ਼ਮ ਡਾਟਾ ਕਮੇਟੀ ਦੇ ਮੈਂਬਰ ਵਜੋਂ ਸੇਵਾ ਨਿਭਾਉਣ ‘ਤੇ ਮਾਣ ਮਹਿਸੂਸ ਕਰਦੇ ਹਨ। ਉਹ ਯੂਨੀਵਰਸਿਟੀ ਆਫ ਨੌਰਦਰਨ ਬ੍ਰਿਟਿਸ਼ ਕੋਲੰਬੀਆ ਵਿੱਚ ਹੈਲਥ ਸਾਇੰਸਜ਼ ਦੀ PhD ਦੇ ਵਿਦਿਆਰਥਣ ਹਨ, ਜਿੱਥੇ ਉਨ੍ਹਾਂ ਦੀ ਰਿਸਰਚ ਡਾਕੇਲ੍ਹ ਮਿਡਵਾਈਫਰੀ (ਦਾਈ) ਪ੍ਰਥਾਵਾਂ ਨੂੰ ਮੁੜ-ਜੀਵੰਤ ਕਰਨ ਅਤੇ ਸਿਹਤ-ਸੰਭਾਲ ਮੁਹੱਈਆ ਕਰਨ ਵਾਲੇ ਪੇਸ਼ੇਵਰਾਂ ਲਈ ਇੰਡੀਜਨਸ-ਅਗਵਾਈ ਹੇਠ ਸਿੱਖਣ ਦੇ ਮੌਕੇ ਅੱਗੇ ਵਧਾਉਣ ‘ਤੇ ਕੇਂਦਰਿਤ ਹੈ। ਮੈਰਿਅਨ ਹੈਲਥ ਆਰਟਸ ਰਿਸਰਚ ਸੈਂਟਰ ਵਿੱਚ ਰਿਸਰਚ ਮੈਨੇਜਰ ਵਜੋਂ ਵੀ ਸੇਵਾ ਨਿਭਾਉਂਦੇ ਹਨ ਅਤੇ ਇੰਸਟ੍ਰਕਟਰ ਵਜੋਂ ਡਾਕੇਲ੍ਹ ਭਾਸ਼ਾ ਪੜ੍ਹਾਉਂਦੇ ਹਨ, ਜਿਸ ਨਾਲ ਡਾਕੇਲ੍ਹ ਗਿਆਨ ਦੇ ਪੁਨਰਜਾਗਰਣ ਅਤੇ ਇਸ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਾਉਣ ਵਿੱਚ ਵੀ ਮਦਦ ਮਿਲਦੀ ਹੈ। ਇਸ ਸਮੇਂ ਉਹ ਬੀ ਸੀ ਕਾਲਜ ਆਫ ਓਰਲ ਹੈਲਥ ਪ੍ਰੋਫੈਸ਼ਨਲਜ਼ ਦੀ ਇੱਕ ਪਬਲਿਕ ਮੈਂਬਰ ਵਜੋਂ ਵੀ ਸੇਵਾ ਨਿਭਾ ਰਹੇ ਹਨ।
ਮੈਰਿਅਨ ਨੇ ਥੌਮਪਸਨ ਰਿਵਰਜ਼ ਯੂਨੀਵਰਸਿਟੀ ਤੋਂ ਮਾਸਟਰ ਆਫ ਐਜੂਕੇਸ਼ਨ, ਯੂਨੀਵਰਸਿਟੀ ਆਫ ਨੌਰਦਰਨ ਬ੍ਰਿਟਿਸ਼ ਕੋਲੰਬੀਆ ਤੋਂ ਪਬਲਿਕ ਐਡਮਿਨਿਸਟ੍ਰੇਸ਼ਨ ਅਤੇ ਕਮਿਊਨਿਟੀ ਡਿਵੈਲਪਮੈਂਟ ਵਿੱਚ ਬੈਚੁਲਰ ਡਿਗਰੀ, ਅਤੇ ਕਾਲਜ ਆਫ ਨਿਊ ਕੈਲੇਡੋਨੀਆ ਤੋਂ ਐਪਲਾਈਡ ਬਿਜ਼ਨੈਸ ਤਕਨਾਲੋਜੀ ਸਰਟੀਫਿਕੇਟ ਪ੍ਰਾਪਤ ਕੀਤਾ ਹੈ।
ਆਪਣੇ ਸੰਪੂਰਨ ਕਾਰਜ ਖੇਤਰ ਵਿੱਚ, ਮੈਰਿਅਨ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਇੰਡੀਜਨਸ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਧਰਤੀ ਦੀ ਸਿਹਤ ਨਾਲ ਡੂੰਘੇ ਤੌਰ ‘ਤੇ ਜੁੜੀ ਹੋਈ ਹੈ। ਉਹ ਇਹ ਵੀ ਮੰਨਦੇ ਹਨ ਕਿ ਕਲਾ ਅਤੇ ਕਹਾਣੀਆਂ ਸੁਣਾਉਣਾ ਲੋਕਾਂ ਨੂੰ ਇੱਕ ਦੂਜੇ ਨਾਲ ਜੋੜਨ ਦੇ ਮਹੱਤਵਪੂਰਨ ਅਭਿਆਸ ਹਨ, ਜੋ ਭਾਈਚਾਰੇ ਦੇ ਆਪਸੀ ਸੰਬੰਧ ਮਜ਼ਬੂਤ ਕਰਦੇ ਹਨ ਅਤੇ ਉੱਤਰੀ ਭਾਈਚਾਰਿਆਂ ਵਿੱਚ ਸਿਹਤ ਸੰਬੰਧੀ ਅਸਮਾਨਤਾਵਾਂ ਨੂੰ ਦੂਰ ਕਰਨ ਲਈ ਸਾਂਝੀ ਕਾਰਵਾਈ ਨੂੰ ਸਹਿਯੋਗ ਦਿੰਦੇ ਹਨ।

ਦਲਜੀਤ ਗਿੱਲ-ਬਦੇਸ਼ਾ
ਸੀ.ਈ.ਓ., ਐਫਿਲੀਏਸ਼ਨ ਆਫ ਮਲਟੀਕਲਚਰਲ ਸੁਸਾਇਟੀਜ਼ ਐਂਡ ਸਰਵਿਸ ਏਜੰਸੀਜ਼ ਆਫ ਬੀ ਸੀ
ਗੈਰ-ਮੁਨਾਫਾ ਅਤੇ ਜਨਤਕ ਸੈਕਟਰਾਂ ਵਿੱਚ 30 ਸਾਲਾਂ ਤੋਂ ਵੱਧ ਦੀ ਸੀਨੀਅਰ ਲੀਡਰਸ਼ਿੱਪ ਸਹਿਤ, ਗਿੱਲ-ਬਦੇਸ਼ਾ ਐਗਜ਼ੈਕਿਟਿਵ ਮੈਨੇਜਮੈਂਟ, ਖੋਜ, ਨਾਲੇਜ ਮੌਬਿਲਾਈਜ਼ੇਸ਼ਨ (knowledge mobilization), ਅਤੇ ਬੱਚਿਆਂ ਅਤੇ ਨੌਜਵਾਨਾਂ, ਸੀਨੀਅਰਾਂ, ਪ੍ਰਵਾਸੀਆਂ ਅਤੇ ਰੈਫਿਊਜੀ ਸੈਟਲਮੈਂਟ ਅਤੇ ਪਹੁੰਚਯੋਗਤਾ ‘ਤੇ ਸੰਮਿਲਨ ਪੋਰਟਫੋਲਿਓ ਲਈ ਪਾਲਿਸੀ ਵਿਕਾਸ ਵਿਚ ਮੁਹਾਰਤ ਰੱਖਦੇ ਹਨ। ਉਹਨਾਂ ਨੇ ਲੰਮੀ-ਮਿਆਦ ਦੀ ਕਮਿਊਨਿਟੀ ਯੋਜਨਾਬੰਦੀ ਲਈ ਇਨਾਮ-ਜੇਤੂ ਅਤੇ ਵੱਡੇ ਪੈਮਾਨੇ ਦੀਆਂ ਪਹਿਲਕਦਮੀਆਂ ਅਤੇ ਕਾਰਜਨੀਤੀਆਂ ਬਣਾਈਆਂ ਹੋਈਆਂ ਹਨ ਅਤੇ ਸਥਾਨਕ ਸਰਕਾਰ ਦੇ ਅੰਦਰ ਡੈਟਾ ਇਕੱਤਰ ਕਰਨ ਅਤੇ ਰਿਪੋਰਟ ਕਰਨ ਨੂੰ ਵਧੇਰੇ ਪਹੁੰਚਯੋਗ ਬਣਾਉਣ ਅਤੇ ਨਸਲਵਾਦ ਅਤੇ ਨਫਰਤ ਨਾਲ ਸਬੰਧਤ ਡੈਟਾ ਬਾਰੇ ਜਵਾਬਦੇਹੀ ਵਧਾਉਣ ਵਾਸਤੇ ਪਾਲਿਸੀਆਂ ਵਿੱਚ ਤਬਦੀਲੀਆਂ ਲਿਆਉਣ ਦੀ ਅਗਵਾਈ ਕੀਤੀ ਹੈ।

ਜੈਸਿਕਾ (t’łisala) ਗੱਸ
ਹੈਲਥ ਕੁਆਲਿਟੀ ਬੀ ਸੀ ਵਾਸਤੇ ਇੰਡਿਜਨਸ ਹੈਲਥ ਰਣਨੀਤੀਕ ਪਹਿਲਕਦਮੀਆਂ ਦੇ ਲੀਡਰ
ਜੈਸਿਕਾ (t’łisala) ਗੱਸ ‘ਹੈਲਥ ਕੁਆਲਿਟੀ ਬੀ ਸੀ’ (Health Quality BC) ਵਿੱਚ ਇੰਡਿਜਿਨਸ ਹੈਲਥ, ਸਟ੍ਰੈਟੀਜਿਕ ਇਨਿਸ਼ੀਏਟਿਵਜ਼ ਦੇ ਲੀਡ ਹਨ, ਜਿੱਥੇ ਉਹ ‘ਬੀ ਸੀ ਕਲਚਰਲ ਸੇਫਟੀ ਐਂਡ ਹਿਊਮਿਲਿਟੀ ਸਟੈਂਡਰਡ’ ਦੇ ਸੰਸਥਾ-ਪੱਧਰੀ ਲਾਗੂਕਰਨ ਦੀ ਅਗਵਾਈ ਕਰਦੇ ਹਨ। ਉਨ੍ਹਾਂ ਦਾ ਕੰਮ ਮੂਲ ਨਿਵਾਸੀ-ਕੇਂਦਰਿਤ ਨਸਲਵਾਦ-ਵਿਰੋਧੀ ਯਤਨਾਂ ਨੂੰ ਅੱਗੇ ਵਧਾਉਣ, ਸਿਹਤ ਪ੍ਰਣਾਲੀਆਂ ਵਿੱਚ ਜਵਾਬਦੇਹੀ ਨੂੰ ਮਜ਼ਬੂਤ ਕਰਨ ਅਤੇ ਫਰਸਟ ਨੇਸ਼ਨਜ਼, ਮੇਟੀ ਅਤੇ ਇਨੂਇਟ ਲੋਕਾਂ ਲਈ ਸੱਭਿਆਚਾਰਕ ਤੌਰ ‘ਤੇ ਸੁਰੱਖਿਅਤ ਸੰਭਾਲ ਨੂੰ ਸਹਿਯੋਗ ਦੇਣ ‘ਤੇ ਕੇਂਦ੍ਰਿਤ ਹੈ।
ਉਹ ਵੱਖ-ਵੱਖ ਪਿਛੋਕੜਾਂ ਤੋਂ ਸੰਬੰਧ ਰੱਖਦੇ ਹਨ, ਜਿਸ ਵਿੱਚ ਹਾਇਡਾ, Xaxli’p, Xwisten ਅਤੇ ਸਕੁਆਮਿਸ਼ ਨੇਸ਼ਨਜ਼ ਦੇ ਨਾਲ-ਨਾਲ ਵੱਖ ਤਰ੍ਹਾਂ ਦਾ ਯੂਰੋਪੀ ਪਿਛੋਕੜ ਵੀ ਸ਼ਾਮਲ ਹੈ। ਉਨ੍ਹਾਂ ਦਾ ਰਵਾਇਤੀ ਨਾਂ łisala (ਕਵਾਕ’ਵਾਲਾ ਭਾਸ਼ਾ ਵਿੱਚ “ਹੋਰਾਂ ਲਈ ਰੌਸ਼ਨੀ ਲਿਆਉਣ ਵਾਲੇ”) ਉਹ ਮੁੱਲ ਦਰਸਾਉਂਦਾ ਹੈ ਜੋ ਉਹ ਆਪਣੇ ਕੰਮ ਵਿੱਚ ਲੈ ਕੇ ਆਉਂਦੇ ਹਨ – ਭਾਈਚਾਰਿਆਂ ਨੂੰ ਉੱਪਰ ਚੁੱਕਣਾ, ਰਿਸ਼ਤੇ ਬਣਾਉਣਾ ਅਤੇ ਸਮਾਨਤਾ ਨੂੰ ਅੱਗੇ ਵਧਾਉਣਾ।t’
ਕਾਰੋਬਾਰ ਪ੍ਰਸ਼ਾਸਨ ਅਤੇ ਪ੍ਰਬੰਧਨ ਵਿੱਚ 20 ਸਾਲ ਤੋਂ ਵੱਧ ਦੇ ਤਜਰਬੇ ਅਤੇ ਮੂਲ ਨਿਵਾਸੀ ਸਿਹਤ ਅਤੇ ਤੰਦਰੁਸਤੀ ਵਿੱਚ ਲਗਨ ਨਾਲ ਬਿਤਾਏ ਇੱਕ ਦਹਾਕੇ ਤੋਂ ਵੱਧ ਸਮੇਂ ਨਾਲ, ਜੈਸਿਕਾ ਨੀਤੀ ਵਿਕਾਸ, ਮਾਪਦੰਡਾਂ ਦਾ ਲਾਗੂਕਰਨ, ਅਤੇ ਡੇਟਾ ਦੀ ਮੁਖਤਿਆਰੀ ਵਿੱਚ ਮੁਹਾਰਤ ਲੈ ਕੇ ਆਉਂਦੇ ਹਨ, ਅਤੇ ਇੰਡੀਜਨਸ ਡੇਟਾ ਦੀ ਖੁਦਮੁਖਤਿਆਰੀ ਪ੍ਰਤੀ ਮਜ਼ਬੂਤ ਵਚਨਬੱਧਤਾ ਰੱਖਦੇ ਹਨ।
ਜੈਸਿਕਾ ਇਸ ਸਮੇਂ ਨਸਲਵਾਦ-ਵਿਰੋਧੀ ਡੇਟਾ ਕਮੇਟੀ ਵਿੱਚ ਆਪਣੇ ਦੂਜੇ ਕਾਰਜਕਾਲ ਦੌਰਾਨ ਸੇਵਾ ਨਿਭਾ ਰਹੇ ਹਨ, ਜਿੱਥੇ ਉਹ ਇੰਡੀਜਨਸ ਨਜ਼ਰੀਏ ਪੇਸ਼ ਕਰਦੇ ਹਨ ਤਾਂ ਜੋ ਡੈਮੋਗ੍ਰਾਫਿਕ ਡੇਟਾ ਦੀ ਸੁਰੱਖਿਅਤ ਅਤੇ ਜ਼ਿੰਮੇਵਾਰ ਵਰਤੋਂ ਰਾਹੀਂ ਜਨਤਕ ਸੇਵਾਵਾਂ ਵਿੱਚ ਮੌਜੂਦ ਪ੍ਰਣਾਲੀਗਤ ਨਸਲਵਾਦ ਨਾਲ ਨਜਿੱਠਿਆ ਜਾ ਸਕੇ ਅਤੇ ਸਰਕਾਰ ਭਰ ਵਿੱਚ ਸਮਾਨਤਾ ਨੂੰ ਅੱਗੇ ਵਧਾਇਆ ਜਾ ਸਕੇ। ਉਹ ਇਸ ਕੰਮ ਦਾ ਵਰਣਨ ਅਕਸਰ “ਭਰੋਸੇ ਦੀ ਗਤੀ ਨਾਲ ਅੱਗੇ ਵਧਣਾ” ਵਜੋਂ ਕਰਦੇ ਹਨ।
2025 ਵਿੱਚ, ਜੈਸਿਕਾ ਨੂੰ ‘ਦ੍ਰਿਸ਼ਟੀ’ (Drishti) ਮੈਗਜ਼ੀਨ ਵੱਲੋਂ ਬੀ.ਸੀ. ਦੀਆਂ ਸਭ ਤੋਂ ਪ੍ਰਭਾਵਸ਼ਾਲੀ ਮਹਿਲਾਵਾਂ ਵਿੱਚੋਂ ਇੱਕ ਵਜੋਂ ਮਾਨਤਾ ਮਿਲੀ, ਅਤੇ 2026 ਵਿੱਚ ਉਨ੍ਹਾਂ ਨੂੰ ਸਿਹਤ ਅਤੇ ਤੰਦਰੁਸਤੀ ਸ਼੍ਰੇਣੀ ਹੇਠ YWCA ਮੈਟਰੋ ਵੈਂਕੂਵਰ ‘ਵੂਮਨ ਆਫ ਡਿਸਟਿਂਕਸ਼ਨ’ ਅਵਾਰਡ ਲਈ ਨਾਮਜ਼ਦ ਕੀਤਾ ਗਿਆ।

ਐਲਨ ਕਿੰਮ
ਐਕੁਇਟੀ ਐਂਡ ਇੰਨਕਲੂਯਨ ਕੰਸਲਟੈਂਟ
ਕਿਮ ਇੱਕ ਸਮਾਨਤਾ ਅਤੇ ਸ਼ਮੂਲੀਅਤ ਸਲਾਹਕਾਰ ਹਨ ਜੋ ਬਰਾਬਰਤਾ ਅਤੇ ਨਿਆਂ ਨੂੰ ਅੱਗੇ ਵਧਾਉਣ ‘ਤੇ ਧਿਆਨ ਕੇਂਦਰਿਤ ਕਰਦਿਆਂ ਸਰਕਾਰ, ਕਾਰਪੋਰੇਟ ਅਤੇ ਲੇਬਰ ਨਾਲ ਕੰਮ ਕਰਦੇ ਹਨ। ਉਨ੍ਹਾਂ ਦਾ ਕੰਮ ਸੰਸਥਾਵਾਂ ਦੀ ਪ੍ਰਣਾਲੀਗਤ ਰੁਕਾਵਟਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨਾਲ ਨਜਿੱਠਣ ਵਿੱਚ ਸਹਾਇਤਾ ਕਰਨ, ਨਾਲ ਹੀ ਇਕੱਠੇ ਕੰਮ ਕਰਨ ਅਤੇ ਇਕੱਠੇ ਹੋਣ ਦੇ ਹੋਰ ਮਨੁੱਖੀ ਅਤੇ ਰਿਸ਼ਤਾਮੁਖੀ ਤਰੀਕਿਆਂ ਨੂੰ ਵਿਕਸਤ ਕਰਨ ‘ਤੇ ਕੇਂਦਰਿਤ ਹੈ।
ਉਹ ਬੁਨਿਆਦੀ ਪੱਧਰ ਦੀ ਇੱਕ ਅਜਿਹੀ ਸਾਂਝੀ ਸੰਸਥਾ ਦੀ ਸਹਿ-ਅਗਵਾਈ ਕਰਦੇ ਹਨ, ਜੋ ਭਾਈਚਾਰਾ-ਆਧਾਰਿਤ ਖੋਜ ਅਤੇ ਸੰਗਠਨ ਰਾਹੀਂ ਏਸ਼ੀਆਈ ਲੋਕਾਂ ਪ੍ਰਤੀ ਨਸਲਵਾਦ ਨਾਲ ਨਜਿੱਠਣ ਲਈ ਕੰਮ ਕਰਦੀ ਹੈ। ਭਾਈਚਾਰੇ ਵੱਲੋਂ ਤਿਆਰ ਕੀਤੇ ਅੰਕੜਿਆਂ ਦੀ ਵਰਤੋਂ ਕਰਦੇ ਹੋਏ, ਉਹ ਪ੍ਰਚਲਿਤ ਗਲਤ ਧਾਰਣਾਵਾਂ ਨੂੰ ਚੁਣੌਤੀ ਦਿੰਦੇ ਹਨ ਅਤੇ ਇਹ ਯਕੀਨੀ ਬਣਾਉਣ ਲਈ ਕੰਮ ਕਰਦੇ ਹਨ ਕਿ ਰਾਸ਼ਟਰੀ ਨੀਤੀਆਂ ਅਤੇ ਜਨਤਕ ਵਿਚਾਰ-ਵਟਾਂਦਰੇ ਵਿੱਚ ਏਸ਼ੀਆਈ ਲੋਕਾਂ ਪ੍ਰਤੀ ਨਸਲਵਾਦ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ।

ਜ਼ਰੀਨ ਨਕਵੀ
ਡਾਇਰੈਕਟਰ, ਇੰਸਟੀਚਿਊਸ਼ਨਲ ਰਿਸਰਚ ਐਂਡ ਪਲੈਨਿੰਗ, ਸਾਈਮਨ ਫਰੇਜ਼ਰ ਯੂਨੀਵਰਸਿਟੀ
ਨਕਵੀ ਨੇ ਇਕੋਨੌਮਿਕਸ ਵਿੱਚ ਆਪਣੀ ਪੀ ਐਚ ਡੀ ਬੌਸਟਨ ਯੂਨੀਵਰਸਿਟੀ ਤੋਂ ਪੂਰੀ ਕੀਤੀ ਅਤੇ ਇੱਕ ਅਕਾਦਮਿਕ ਅਤੇ ਅੰਤਰਰਾਸ਼ਟਰੀ ਵਿਕਾਸ ਪ੍ਰੋਫੈਸ਼ਨਲ ਵਜੋਂ ਵਰਲਡ ਬੈਂਕ ਨਾਲ ਕੰਮ ਕੀਤਾ। ਉਹ ਐੱਸ ਐੱਫ ਯੂ ਨਿਰਪੱਖਤਾ, ਵਿਭਿੰਨਤਾ ਅਤੇ ਸੰਮਿਲਨ ਡੈਟਾ ਵਰਕਿੰਗ ਗਰੁੱਪ ਦੀ ਅਗਵਾਈ ਕਰਦੇ ਹਨ ਅਤੇ ਡੈਟਾ ਗਵਰਨੈਂਸ ਕਾਊਂਸਿਲ ਅਤੇ ਹੋਰ ਸੰਬੰਧਤ ਪ੍ਰੌਜੈਕਟਾਂ ਦੇ ਕੋ-ਚੇਅਰ ਹਨ। ਇਹ ਯਕੀਨੀ ਬਣਾਉਣ ਲਈ ਕਿ ਕਮਜ਼ੋਰ ਗਰੁੱਪਾਂ ਨੂੰ ਜਨਤਕ ਸੇਵਾਵਾਂ ਅਤੇ ਉਚੇਰੀ ਸਿੱਖਿਆ ਵਿੱਚ ਚੰਗੀ ਪ੍ਰਤਿਨਿਧਤਾ ਮਿਲੇ, ਉਹ ਡੈਟਾ ਤੱਕ ਪਹੁੰਚ ਵਿੱਚ ਸੁਧਾਰ ਲਿਆਉਣ ਲਈ ਉਤਸੁਕ ਹਨ।

ਸਮਿੱਥ ਓਡੂਰੋ-ਮਾਰਫੋ
ਲੀਡ ਆਥਰ ਐਂਡ ਰਿਸਰਚਰ, ਬਲੈਕ ਇੰਨ ਬੀ ਸੀ ਰਿਪੋਰਟ
ਓਡੂਰੋ-ਮਾਰਫੋ ਨੇ ਵਿਕਟੋਰੀਆ ਯੂਨੀਵਰਸਿਟੀ ਤੋਂ ਪੋਲਿਟੀਕਲ ਸਾਇੰਸ ਵਿੱਚ ਪੀ ਐੱਚ ਡੀ ਕੀਤੀ ਹੋਈ ਹੈ। ਉਹਨਾਂ ਦੀ ਅਕਾਦਮਿਕ ਦਿਲਚਸਪੀ ਦਾ ਖੇਤਰ 2016 ਤੋਂ ਪ੍ਰਾਈਵੇਸੀ, ਡੈਟਾ ਸੁਰੱਖਿਆ, ਨਿਕਟ ਨਿਗਰਾਨੀ (surveillance) ਅਤੇ ਪਛਾਣ ਪ੍ਰਬੰਧਾਂ ਵਿੱਚ ਚੱਲਦਾ ਆ ਰਿਹਾ ਹੈ। ਉਹ ਬੀ ਸੀ ਸਰਕਾਰ ਵੱਲੋਂ ਫੰਡ ਕੀਤੀ ਗਈ ਅਤੇ ਫਰਵਰੀ 2022 ਵਿੱਚ ਰਿਲੀਜ਼ ਕੀਤੀ ਗਈ ‘ਬਲੈਕ ਇੰਨ ਬੀ ਸੀ’ ਰਿਪੋਰਟ ਦੇ ਮੁੱਖ ਲੇਖਕ ਅਤੇ ਖੋਜਕਾਰ ਹਨ। ਉਹ ‘ਐਂਡਿੰਗ ਵਾਇਲੈਂਸ ਐਸੋਸੀਏਸ਼ਨ ਆਫ ਬੀ ਸੀ’ ਦੀ ਨਸਲਵਾਦ ਵਿਰੋਧੀ ਅਤੇ ਨਫਰਤ ਰਿਸਪਾਂਸ ਪ੍ਰੋਗਰਾਮ ਲਈ ਸਲਾਹਕਾਰ ਕਮੇਟੀ ਵਿੱਚ ਰਹੇ ਹਨ ਅਤੇ ‘ਗਰੇਟਰ ਵਿਕਟੋਰੀਆ ਪੁਲਿਸ ਡਾਇਵਰਸਿਟੀ ਐਡਵਾਈਜ਼ਰੀ ਕਮੇਟੀ’ ਦੇ ਮੈਂਬਰ ਹਨ।

ਜੈਕਲੀਨ ਕੁਇਨਲੈਸ
PhD, ਐਡਜੰਕਟ ਪ੍ਰੋਫੈਸਰ, ਪਬਲਿਕ ਸੋਸ਼ਿਓਔਲੋਜਿਸਟ ਐਂਡ ਡਾਟਾ ਜਸਟਿਸ ਐਡਵੋਕੇਟ
ਇੱਕ ਪਬਲਿਕ ਸੋਸ਼ਿਓਔਲੋਜਿਸਟ ਅਤੇ BIPOC ਖੋਜਕਰਤਾ ਵਜੋਂ, ਜੈਕਲਿਨ ਭਾਰਤੀ ਮੂਲ (ਸਿਕੰਦਰਾਬਾਦ/ਹੈਦਰਾਬਾਦ) ਅਤੇ ਆਇਰਿਸ਼/ਬ੍ਰਿਟਿਸ਼ ਵਿਰਸੇ ਦੇ ਇੱਕ ਵਿਅਕਤੀ ਹਨ, ਜੋ ਦੋਨਾਂ ਮੂਲ ਨਸਲਾਂ ਨਾਲ ਸੰਬੰਧ ਰੱਖਦੇ ਹਨ। ਉਹ ਆਪਣੇ ਪਰਿਵਾਰ ਨਾਲ ਵੈਨਕੂਵਰ ਆਇਲੈਂਡ ‘ਤੇ ਲੇਕਵਾਂਗਨ ਲੋਕਾਂ ਦੇ ਪਰੰਪਰਾਗਤ ਅਤੇ ਜੱਦੀ ਇਲਾਕਿਆਂ, ਨਾਲ ਹੀ Wsanec ਅਤੇ ਐਸਕੁਇਮਾਲਟ ਨੇਸ਼ਨਜ਼ ਦੀਆਂ ਜ਼ਮੀਨਾਂ ‘ਤੇ ਰਹਿੰਦੇ ਹਨ।
ਇੱਕ ਸੀਨੀਅਰ ਡਾਟਾ ਐਡਵਾਈਜ਼ਰ ਵਜੋਂ, ਉਹ ਪਿਛਲੇ 20 ਤੋਂ ਵੱਧ ਸਾਲਾਂ ਤੋਂ ਇੰਡੀਜਨਸ, ਨਸਲੀ ਪਿਛੋਕੜ ਵਾਲੇ ਅਤੇ ਲਿੰਗ-ਵਿਸਤ੍ਰਿਤ ਭਾਈਚਾਰਿਆਂ ਨਾਲ ਕਮਿਊਨਿਟੀ-ਅਧਾਰਿਤ ਖੋਜ ਭਾਈਵਾਲੀਆਂ ਵਿੱਚ ਕੰਮ ਕਰ ਰਹੇ ਹਨ, ਜਿਸ ਵਿੱਚ ਲਿੰਗ-ਅਧਾਰਿਤ ਵਿਸ਼ਲੇਸ਼ਣ (GBA+) ਅਤੇ ਬਸਤੀਵਾਦ ਨੂੰ ਖਤਮ ਕਰਨ ਵਾਲੇ ਢਾਂਚਿਆਂ ਦੀ ਵਰਤੋਂ ਕੀਤੀ ਗਈ ਹੈ। 2013 ਵਿੱਚ, ਉਨ੍ਹਾਂ ਨੂੰ ਕੈਨੇਡੀਅਨ ਸੋਸ਼ੀਓਲੌਜਿਕਲ ਐਸੋਸੀਏਸ਼ਨ ਅਤੇ ਐਂਗਸ ਰੀਡ ਫਾਊਂਡੇਸ਼ਨ ਵੱਲੋਂ ਜਨਤਕ ਤੌਰ ‘ਤੇ ਸਨਮਾਨਿਤ ਕੀਤਾ ਗਿਆ, ਅਤੇ ਕੈਨੇਡਾ ਵਿੱਚ ਮਨੁੱਖੀ ਭਲਾਈ ਨੂੰ ਅੱਗੇ ਵਧਾਉਣ ਵਾਲੀ ਉਨ੍ਹਾਂ ਦੀ ਭਾਈਚਾਰਾ-ਆਧਾਰਿਤ ਖੋਜ ਲਈ ਉਨ੍ਹਾਂ ਨੂੰ ਐਂਗਸ ਰੀਡ ਅਵਾਰਡ ਪ੍ਰਾਪਤ ਹੋਇਆ। ਉਹ “Decolonizing Data: Unsettling Conversations About Social Research Methods” (2022), ਯੂਨੀਵਰਸਿਟੀ ਆਫ ਟੋਰਾਂਟੋ ਪ੍ਰੈਸ ਦੀ ਲੇਖਿਕਾ ਹਨ, ਅਤੇ “The Data Revolution: Confronting Data Colonialism and Reclaiming Digital Sovereignty” (2026), ਯੂਨੀਵਰਸਿਟੀ ਆਫ ਟੋਰਾਂਟੋ ਪ੍ਰੈਸ ਦੀ ਸਹਿ-ਸੰਪਾਦਿਕਾ ਹਨ।
ਜੈਕਲਿਨ ਨੇ ਯੂਨੀਵਰਸਿਟੀ ਆਫ ਵਿਕਟੋਰੀਆ ਤੋਂ ਸੋਸ਼ਿਓਔਲੋਜੀ (ਸਮਾਜਸ਼ਾਸਤਰ) ਵਿੱਚ PhD ਡਿਗਰੀ ਪ੍ਰਾਪਤ ਕੀਤੀ ਹੈ, ਜਿਸ ਦਾ ਕੇਂਦਰ ਸਿਹਤ, ਅਸਮਾਨਤਾ, ਐਂਟੀ-ਰੇਸਿਜ਼ਮ, ਇੰਟਰਸੈਕਸ਼ਨੈਲਿਟੀ (ਅੰਤਰ-ਵਿਭਾਗਤਾ), ਬਸਤੀਵਾਦ ਨੂੰ ਖਤਮ ਕਰਨ ਸੰਬੰਧੀ ਡਾਟਾ, ਐਪਲਾਈਡ ਸਟੈਟਿਸਟਿਕਸ ਅਤੇ ਲਿੰਗ ‘ਤੇ ਰਿਹਾ ਹੈ। ਜੈਕਲਿਨ ਨੇ ਸਟੈਟਿਸਟਿਕਸ ਕੈਨੇਡਾ ਵਿੱਚ ‘ਗੈਦਰਿੰਗ ਸਟ੍ਰੈਂਥ ਇਨਿਸ਼ੀਏਟਿਵ’ ਅਧੀਨ 10 ਸਾਲ ਤੱਕ ਕੰਮ ਕੀਤਾ ਅਤੇ ਕੈਨੇਡਾ ਅਤੇ Inuit Nunangat ਭਰ ਵਿੱਚ ਇੰਡੀਜਨਸ ਭਾਈਚਾਰਿਆਂ ਵਿੱਚ ਡਾਟਾ ਵਿਸ਼ਲੇਸ਼ਣ ਬਾਰੇ ਵਿਸਤਾਰ ਨਾਲ ਸਿਖਲਾਈ ਦਿੱਤੀ ਹੈ। ਉਨ੍ਹਾਂ ਨੇ ਵਾਸ਼ਿੰਗਟਨ, ਡੀ ਸੀ ਵਿੱਚ Council on Library and Information Resources (CLIR) ਅਤੇ ਯੂਨੀਵਰਸਿਟੀ ਆਫ ਵਿਕਟੋਰੀਆ ਨਾਲ ਆਪਣੀ ਪੋਸਟਡਾਕਟੋਰਲ ਖੋਜ ਦੌਰਾਨ ਇੱਕ ਡਾਟਾ ਫੈਲੋਸ਼ਿਪ ਪੂਰੀ ਕੀਤੀ, ਜਿੱਥੇ ਉਨ੍ਹਾਂ ਦਾ ਧਿਆਨ ਇੰਡੀਜਨਸ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਰਿਸਰਚ ਡਾਟਾ ਮੈਨੇਜਮੈਂਟ ਅਭਿਆਸਾਂ, ਨੈਤਿਕਤਾ ਅਤੇ ਡਾਟਾ ਕਿਊਰੇਸ਼ਨ ‘ਤੇ ਕੇਂਦਰਿਤ ਰਿਹਾ। ਉਹ ਯੂਨੀਵਰਸਿਟੀ ਆਫ ਵਿਕਟੋਰੀਆ ਵਿੱਚ ਸਮਾਜਸ਼ਾਸਤਰ ਦੀ ਐਡਜੰਕਟ ਪ੍ਰੋਫੈਸਰ ਹਨ ਅਤੇ ਵੈਨਕੂਵਰ ਆਇਲੈਂਡ ‘ਤੇ ਯੂਨੀਵਰਸਿਟੀ ਆਫ ਵਿਕਟੋਰੀਆ ਅਤੇ ਕੈਮੋਸਨ ਕਾਲਜ ਵਿੱਚ ਅੰਡਰਗ੍ਰੈਜੂਏਟ ਅਤੇ ਗ੍ਰੈਜੂਏਟ ਕੋਰਸ ਪੜ੍ਹਾਉਣ ਦਾ ਆਨੰਦ ਲੈ ਰਹੇ ਹਨ।
