ਸਲਾਨਾ ਰਿਲੀਜ਼ 2026

28 ਮਈ, 2026 ਨੂੰ, ਅਸੀਂ ਬੀ.ਸੀ. ਪਬਲਿਕ ਸਰਵਿਸ ਵਿੱਚ ਇੰਡੀਜਨਸ ਅਤੇ ਨਸਲੀ ਪਿਛੋਕੜ ਵਾਲੇ ਕਰਮਚਾਰੀਆਂ ਲਈ ਕਰੀਅਰ ਵਿੱਚ ਅੱਗੇ ਵਧਣ ਸੰਬੰਧੀ ਖੋਜ ਨਤੀਜੇ ਜਾਰੀ ਕੀਤੇ।
ਅੰਕੜਿਆਂ ਦੀ ਰਿਲੀਜ਼
ਇਹ ਰਿਪੋਰਟ ਐਂਟੀ‑ਰੇਸਿਜ਼ਮ ਡਾਟਾ ਐਕਟ ਦੀ ਧਾਰਾ 19 ਅਧੀਨ ਜਾਰੀ ਕੀਤੀ ਗਈ ਸੀ। ਜਾਰੀ ਕਰਨ ਤੋਂ ਪਹਿਲਾਂ, ਇਸਦੀ ਸਮੀਖਿਆ ਐਂਟੀ‑ਰੇਸਿਜ਼ਮ ਡਾਟਾ ਕਮੇਟੀ ਅਤੇ ਇੰਡੀਜਨਸ ਸੰਚਾਲਨ ਸੰਸਥਾਵਾਂ ਵੱਲੋਂ ਕੀਤੀ ਗਈ।
ਬੀ ਸੀ ਪਬਲਿਕ ਸਰਵਿਸ ਵਿੱਚ ਇੰਡੀਜਨਸ ਅਤੇ ਨਸਲੀ ਪਿਛੋਕੜ ਵਾਲੇ ਕਰਮਚਾਰੀਆਂ ਲਈ ਕਰੀਅਰ ਵਿੱਚ ਅੱਗੇ ਵਧਣ ਦੀ ਪ੍ਰਕਿਰਿਆ ਨੂੰ ਸਮਝਣਾ
ਇਹ ਰਿਪੋਰਟ ਤਿੰਨ ਰਿਪੋਰਟਿੰਗ ਅਵਧੀਆਂ (2020, 2022 ਅਤੇ 2024) ਦੌਰਾਨ ਇੰਡੀਜਨਸ ਅਤੇ ਨਸਲੀ ਪਿਛੋਕੜ ਵਾਲੇ ਕਰਮਚਾਰੀਆਂ ਦੇ ਕਰੀਅਰ ਸੰਬੰਧੀ ਗਤੀਵਿਧੀਆਂ ਦੀ ਜਾਂਚ ਕਰਦੀ ਹੈ, ਤਾਂ ਜੋ ਸਮੇਂ ਦੇ ਨਾਲ ਨੁਮਾਇੰਦਗੀ ਵਿੱਚ ਹੋਏ ਬਦਲਾਅ ਨੂੰ ਸਮਝਿਆ ਜਾ ਸਕੇ।

ਆਪਣੀ ਸਮੀਖਿਆ ਦੇ ਨਾਲ‑ਨਾਲ, ਇਸ ਸਾਲ ਅੰਕੜੇ ਜਾਰੀ ਕਰਨ ਅਤੇ ਪ੍ਰਣਾਲੀਗਤ ਨਸਲਵਾਦ ਨੂੰ ਖਤਮ ਕਰਨ ਲਈ ਐਂਟੀ‑ਰੇਸਿਜ਼ਮ ਡਾਟਾ ਕਮੇਟੀ ਨੇ ਸਰਕਾਰ ਦੇ ਲਗਾਤਾਰ ਯਤਨਾਂ ਬਾਰੇ ਆਪਣੇ ਵਿਚਾਰ ਵੀ ਸਾਂਝੇ ਕੀਤੇ।
ਹੋਰ ਪਹਿਲਕਦਮੀਆਂ
ਨਸਲਵਾਦ-ਵਿਰੋਧੀ ਡੇਟਾ ਐਕਟ ਦੇ ਤਹਿਤ ਹੋਰ ਪ੍ਰੋਜੈਕਟਾਂ ‘ਤੇ ਪਿਛਲੇ ਸਾਲ ਦੌਰਾਨ ਸਾਡੇ ਵੱਲੋਂ ਕੀਤੀ ਪ੍ਰਗਤੀ ਬਾਰੇ ਹੋਰ ਜਾਣੋ।

ਪਛਾਣ ਸੰਬੰਧੀ ਡੈਟਾ ਮਿਆਰ
2026 ਦੇ ਸ਼ੁਰੂ ਵਿੱਚ, ਸਰਕਾਰ ਨੇ ਦੋ ਪਛਾਣ ਸੰਬੰਧੀ ਡੈਟਾ ਮਿਆਰ ਅਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ, ਤਾਂ ਜੋ ਇੰਡੀਜਨਸ ਅਤੇ ਨਸਲੀ ਪਛਾਣ ਸੰਬੰਧੀ ਜਾਣਕਾਰੀ ਇਕੱਠੀ ਕਰਨ, ਵਰਤਣ ਅਤੇ ਸਾਂਝੀ ਕਰਨ ਲਈ ਇਕਸਾਰਤਾ ਲਿਆਂਦੀ ਜਾ ਸਕੇ।
ਬੀ.ਸੀ. ਰੀਜਨਲ ਇਨਫ਼ੌਰਮੇਸ਼ਨ ਗਵਰਨੈਂਸ ਸੈਂਟਰ ਦੀ ਸਿਰਜਣਾ ਨੂੰ ਸਹਿਯੋਗ ਦੇਣਾ
ਡੈਕਲੇਰੇਸ਼ਨ ਐਕਟ ਐਕਸ਼ਨ ਪਲੈਨ ਦੀ ਕਾਰਵਾਈ 3.14 ਅਧੀਨ, ਅਸੀਂ ਫਰਸਟ ਨੇਸ਼ਨਜ਼ ਡਾਟਾ ਗਵਰਨੈਂਸ ਸਟ੍ਰੈਟਜੀ ਦੇ ਅਨੁਕੂਲ ਇੱਕ ਫਰਸਟ ਨੇਸ਼ਨਜ਼ ਵੱਲੋਂ ਸੰਚਾਲਿਤ ਅਤੇ ਪ੍ਰਮਾਣਿਤ ਖੇਤਰੀ ਜਾਣਕਾਰੀ ਗਵਰਨੈਂਸ ਕੇਂਦਰ ਦੀ ਸਥਾਪਨਾ ਦਾ ਸਮਰਥਨ ਕਰ ਰਹੇ ਹਾਂ।
ਬੀ ਸੀ ਰੀਜਨਲ ਇਨਫਰਮੇਸ਼ਨ ਗਵਰਨੈਂਸ ਸੈਂਟਰ ਬਾਰੇ ਹੋਰ ਜਾਣੋ

ਹੋਰ ਜਾਣੋ
30 ਮਈ, 2025 ਨੂੰ, ਅਸੀਂ ਤਿੰਨ ਖੋਜ ਪ੍ਰੋਜੈਕਟਾਂ ਲਈ ਐਂਟੀ‑ਰੇਸਿਜ਼ਮ ਸੰਬੰਧੀ ਖੋਜ ਨਤੀਜੇ ਜਾਰੀ ਕੀਤੇ। ਇਸ ਵਿੱਚ ਸ਼ਾਮਲ ਸੀ:
