ਬੀ ਸੀ ਪਬਲਿਕ ਸਰਵਿਸ ਵਿੱਚ ਇੰਡੀਜਨਸ ਅਤੇ ਨਸਲੀ ਪਿਛੋਕੜ ਵਾਲੇ ਕਰਮਚਾਰੀਆਂ ਲਈ ਕਰੀਅਰ ਵਿੱਚ ਅੱਗੇ ਵਧਣ ਦੀ ਪ੍ਰਕਿਰਿਆ ਨੂੰ ਸਮਝਣਾ

ਇੰਡੀਜਨਸ ਕਰਮਚਾਰੀਆਂ ਸੰਬੰਧੀ, ਰਿਸਰਚ ਟੀਮ ਨੇ ਇਹ ਨਤੀਜੇ ਕੱਢੇ:

  • ਸੰਸਥਾ ਤੋਂ ਬਾਹਰੋਂ ਭਰਤੀ ਕੀਤੇ ਗਏ ਕਰਮਚਾਰੀਆਂ ਦੀ ਪ੍ਰਤੀਸ਼ਤ ਵਿੱਚ ਕਮੀ (5.8 ਫੀਸਦੀ ਤੋਂ 4.7 ਫੀਸਦੀ ਤੱਕ)। ਅਸਥਾਈ ਤੋਂ ਸਥਾਈ ਅਹੁਦਿਆਂ ਵਿੱਚ ਤਬਦੀਲੀਆਂ ਵਿੱਚ ਕੋਈ ਮਹੱਤਵਪੂਰਨ ਬਦਲਾਅ ਨਹੀਂ ਦਿੱਸਿਆ।
  • ਮੁਕਾਬਲੇ ਦੇ ਅਧਾਰ ’ਤੇ ਹੋਰ ਮੰਤਰਾਲਿਆਂ ਵਿੱਚ ਅਹੁਦੇ ਲਈ ਤਰੱਕੀ ਪਾਣ ਵਾਲੇ ਕਰਮਚਾਰੀਆਂ ਦਾ ਪ੍ਰਤੀਸ਼ਤ (3.4 ਫੀਸਦੀ ਤੋਂ ਵੱਧ ਕੇ 4.8 ਫੀਸਦੀ ਹੋ ਗਿਆ), ਪਰ ਆਪਣੇ ਮੌਜੂਦਾ ਮੰਤਰਾਲੇ ਵਿੱਚ ਤਰੱਕੀ ਲਈ ਕੋਈ ਵੱਡਾ ਬਦਲਾਅ ਨਹੀਂ ਸੀ।
  • ਰਿਪੋਰਟਿੰਗ ਅਵਧੀਆਂ ਦੌਰਾਨ ਇੰਡੀਜਨਸ ਕਰਮਚਾਰੀਆਂ ਵੱਲੋਂ ਸੰਸਥਾ ਛੱਡਣ ਦੀ ਪ੍ਰਤੀਸ਼ਤ ਕਾਫ਼ੀ ਹੱਦ ਤੱਕ ਸਥਿਰ ਰਹੀ (2020 ਵਿੱਚ 6.4 ਫੀਸਦੀ, 2022 ਵਿੱਚ 5.9 ਫੀਸਦੀ ਅਤੇ 2024 ਵਿੱਚ 5.8 ਫੀਸਦੀ)।

ਇਹ ਨਤੀਜੇ ਦਰਸਾਉਂਦੇ ਹਨ ਕਿ ਬੀ ਸੀ ਪਬਲਿਕ ਸਰਵਿਸ ਵਿੱਚ ਇੰਡੀਜਨਸ ਲੋਕਾਂ ਲਈ ਨੌਕਰੀ ਵਿੱਚ ਸ਼ਾਮਲ ਹੋਣ ਜਾਂ ਸਥਾਈ ਕਰਮਚਾਰੀ ਬਣਨ ਵਿੱਚ ਪ੍ਰਣਾਲੀਗਤ ਰੁਕਾਵਟਾਂ ਅਜੇ ਵੀ ਮੌਜੂਦ ਹਨ। ਇਨ੍ਹਾਂ ਰੁਝਾਨਾਂ ਨੂੰ ਸਮਝਣ ਲਈ ਹੋਰ ਅਧਿਐਨ ਦੀ ਲੋੜ ਹੈ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਭਰਤੀ ਪ੍ਰਕਿਰਿਆਵਾਂ, ਸੱਭਿਆਚਾਰਕ ਸੁਰੱਖਿਆ ਅਤੇ ਹੋਰ ਪ੍ਰਣਾਲੀਗਤ ਕਾਰਕ ਇੰਡੀਜਨਸ ਭਾਈਚਾਰਿਆਂ ਲਈ ਰੁਜ਼ਗਾਰ ਤੱਕ ਸਮਾਨ ਪਹੁੰਚ ਨੂੰ ਕਿਵੇਂ ਪ੍ਰਭਾਵਿਤ ਕਰ ਰਹੇ ਹਨ।


2020 ਤੋਂ 2024 ਤੱਕ ਬੀ ਸੀ ਪਬਲਿਕ ਸਰਵਿਸ ਤੋਂ ਬਾਹਰੋਂ ਭਰਤੀ ਕੀਤੇ ਗਏ ਇੰਡੀਜਨਸ ਕਰਮਚਾਰੀ

2020 ਤੋਂ 2024 ਤੱਕ ਕਿਸੇ ਹੋਰ ਮੰਤਰਾਲੇ ਵਿੱਚ ਅਹੁਦੇ ਲਈ ਤਰੱਕੀ ਪ੍ਰਾਪਤ ਕਰਨ ਵਾਲੇ ਇੰਡੀਜਨਸ ਕਰਮਚਾਰੀ

2020 ਤੋਂ 2024 ਤੱਕ ਬੀ ਸੀ ਪਬਲਿਕ ਸਰਵਿਸ ਛੱਡਣ ਵਾਲੇ ਇੰਡੀਜਨਸ ਕਰਮਚਾਰੀ

ਇਸ ਵਿਸ਼ਲੇਸ਼ਣ ਵਿੱਚ ਨਵੇਂ ਭਰਤੀ ਕੀਤੇ ਗਏ ਉਨ੍ਹਾਂ ਕਰਮਚਾਰੀਆਂ ਦੇ ਡਾਟੇ ਦੀ ਵਰਤੋਂ ਕੀਤੀ ਗਈ ਹੈ ਜਿਨ੍ਹਾਂ ਨੇ ਆਪਣੀ ਪਛਾਣ ਸੰਬੰਧੀ ਜਾਣਕਾਰੀ ਸਵੈੱਛਿਕ ਤੌਰ ’ਤੇ ਸਾਂਝੀ ਕੀਤੀ।

ਇਸ ਵਿਸ਼ਲੇਸ਼ਣ ਵਿੱਚ ਉਨ੍ਹਾਂ ਕਰਮਚਾਰੀਆਂ ਵੱਲੋਂ ਸਵੈੱਛਿਕ ਤੌਰ ’ਤੇ ਸਾਂਝੀ ਕੀਤੀ ਗਈ ਪਛਾਣ ਸੰਬੰਧੀ ਜਾਣਕਾਰੀ ਦੀ ਵਰਤੋਂ ਕੀਤੀ ਗਈ ਹੈ, ਜਿਨ੍ਹਾਂ ਨੇ ਮੁਕਾਬਲੇ ਵਾਲੀ ਭਰਤੀ ਪ੍ਰਕਿਰਿਆ ਰਾਹੀਂ ਕਿਸੇ ਹੋਰ ਮੰਤਰਾਲੇ ਵਿੱਚ ਨਵੇਂ ਅਹੁਦੇ ਲਈ ਤਰੱਕੀ ਪ੍ਰਾਪਤ ਕੀਤੀ।

ਇਸ ਵਿਸ਼ਲੇਸ਼ਣ ਵਿੱਚ ਉਨ੍ਹਾਂ ਕਰਮਚਾਰੀਆਂ ਵੱਲੋਂ ਸਵੈੱਛਿਕ ਤੌਰ ’ਤੇ ਸਾਂਝੀ ਕੀਤੀ ਗਈ ਪਛਾਣ ਸੰਬੰਧੀ ਜਾਣਕਾਰੀ ਦੀ ਵਰਤੋਂ ਕੀਤੀ ਗਈ ਹੈ, ਜਿਨ੍ਹਾਂ ਨੇ ਬੀ ਸੀ ਪਬਲਿਕ ਸਰਵਿਸ ਛੱਡੀ ਹੈ।

ਨਸਲੀ ਪਿਛੋਕੜ ਵਾਲੇ ਕਰਮਚਾਰੀਆਂ ਸੰਬੰਧੀ, ਰਿਸਰਚ ਟੀਮ ਨੇ ਇਹ ਨਤੀਜੇ ਕੱਢੇ:

  • ਬਾਹਰੋਂ ਭਰਤੀ ਕੀਤੇ ਗਏ ਕਰਮਚਾਰੀਆਂ ਦੀ ਪ੍ਰਤੀਸ਼ਤ (26.8 ਫੀਸਦੀ ਤੋਂ 36.2 ਫੀਸਦੀ) ਅਤੇ ਅਸਥਾਈ ਤੋਂ ਸਥਾਈ ਅਹੁਦਿਆਂ ਵਿੱਚ ਤਬਦੀਲ ਹੋਣ ਵਾਲਿਆਂ ਦੀ ਪ੍ਰਤੀਸ਼ਤ (24 ਫੀਸਦੀ ਤੋਂ 30.1 ਫੀਸਦੀ) ਦੋਵਾਂ ਵਿੱਚ ਵਾਧਾ ਹੋਇਆ।
  • ਮੁਕਾਬਲੇ ਵਾਲੀ ਭਰਤੀ ਪ੍ਰਕਿਰਿਆ ਰਾਹੀਂ ਤਰੱਕੀ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਦੀ ਪ੍ਰਤੀਸ਼ਤ ਵਿੱਚ, ਸੰਸਥਾ ਭਰ ਵਿੱਚ ਵਾਧਾ ਹੋਇਆ – ਚਾਹੇ ਉਹ ਆਪਣੇ ਹੀ ਮੰਤਰਾਲੇ ਅੰਦਰ ਹੋਵੇ (18.8 ਫੀਸਦੀ ਤੋਂ 22.5 ਫੀਸਦੀ) ਜਾਂ ਕਿਸੇ ਹੋਰ ਮੰਤਰਾਲੇ ਵਿੱਚ ਤਬਦੀਲੀ ਕਰਕੇ (23.8 ਫੀਸਦੀ ਤੋਂ 28 ਫੀਸਦੀ)।
  • ਸੰਸਥਾ ਛੱਡਣ ਵਾਲੇ ਕਰਮਚਾਰੀਆਂ ਦੀ ਪ੍ਰਤੀਸ਼ਤ ਵਿੱਚ ਵਾਧਾ ਹੋਇਆ (20.4 ਫੀਸਦੀ ਤੋਂ 22.7 ਫੀਸਦੀ ਤੱਕ)।

ਰਿਪੋਰਟਿੰਗ ਅਵਧੀਆਂ ਦੌਰਾਨ ਭਰਤੀ ਅਤੇ ਤਰੱਕੀਆਂ ਵਿੱਚ ਵਾਧਾ ਦਰਸਾਉਂਦੀਆਂ ਇਹ ਖੋਜਾਂ ਹੋਣ ਦੇ ਬਾਵਜੂਦ, ਇਹ ਸਮਝਣ ਲਈ ਹੋਰ ਖੋਜ ਦੀ ਲੋੜ ਹੈ ਕਿ ਕੰਮਕਾਜੀ ਅਨੁਭਵ, ਕਰੀਅਰ ਵਿਕਾਸ ਦੇ ਮੌਕੇ ਅਤੇ ਪ੍ਰਣਾਲੀਗਤ ਤੌਰ ‘ਤੇ ਮੌਜੂਦ ਹਾਲਾਤ ਕਿਸ ਤਰ੍ਹਾਂ ਨਸਲੀ ਪਿਛੋਕੜ ਵਾਲੇ ਕਰਮਚਾਰੀਆਂ ਲਈ ਕੰਮ ‘ਤੇ ਬਰਕਰਾਰ ਰਹਿਣ ਅਤੇ ਤਰੱਕੀ ‘ਤੇ ਅਸਰ ਪਾ ਰਹੇ ਹਨ।


2020 ਤੋਂ 2024 ਤੱਕ ਬੀ ਸੀ ਪਬਲਿਕ ਸਰਵਿਸ ਤੋਂ ਬਾਹਰੋਂ ਭਰਤੀ ਕੀਤੇ ਗਏ ਨਸਲੀ ਪਿਛੋਕੜ ਵਾਲੇ ਕਰਮਚਾਰੀ

2020 ਤੋਂ 2024 ਦੌਰਾਨ ਅਸਥਾਈ ਤੋਂ ਸਥਾਈ ਅਹੁਦਿਆਂ ਵਿੱਚ ਤਬਦੀਲ ਹੋਏ ਨਸਲੀ ਪਿਛੋਕੜ ਵਾਲੇ ਕਰਮਚਾਰੀ

Racialized employees who left the BC Public Service from 2020 to 2024

ਇਹ ਵਿਸ਼ਲੇਸ਼ਣ ਨਵੇਂ ਭਰਤੀ ਕੀਤੇ ਕਰਮਚਾਰੀਆਂ ਦੇ ਡਾਟਾ ਦਾ ਉਪਯੋਗ ਕਰਦਾ ਹੈ ਜਿਨ੍ਹਾਂ ਨੇ ਆਪਣੀ ਪਛਾਣ ਸੰਬੰਧੀ ਜਾਣਕਾਰੀ ਸਵੈ-ਇੱਛਾ ਨਾਲ ਸਾਂਝੀ ਕੀਤੀ।

ਇਹ ਵਿਸ਼ਲੇਸ਼ਣ ਬੀ ਸੀ ਪਬਲਿਕ ਸਰਵਿਸ ਵਿੱਚ ਅਸਥਾਈ (ਆਕਜ਼ਿਲੀਅਰੀ) ਤੋਂ ਸਥਾਈ ਅਹੁਦੇ ‘ਤੇ ਜਾਣ ਵਾਲੇ ਕਰਮਚਾਰੀਆਂ ਵੱਲੋਂ ਸਵੈਇਛੁੱਕ ਤੌਰ ‘ਤੇ ਸਾਂਝੀ ਕੀਤੀ ਗਈ ਪਛਾਣ ਸੰਬੰਧੀ ਜਾਣਕਾਰੀ ਦੀ ਵਰਤੋਂ ਕਰਦਾ ਹੈ।

ਇਸ ਵਿਸ਼ਲੇਸ਼ਣ ਵਿੱਚ ਉਨ੍ਹਾਂ ਕਰਮਚਾਰੀਆਂ ਦੀ ਜਾਣਕਾਰੀ ਵਰਤੀ ਗਈ ਹੈ ਜਿਨ੍ਹਾਂ ਨੇ ਬੀ ਸੀ ਪਬਲਿਕ ਸਰਵਿਸ ਛੱਡੀ ਅਤੇ ਆਪਣੀ ਜਾਣਕਾਰੀ ਸਵੈੱਛਿਕ ਤੌਰ ’ਤੇ ਸਾਂਝੀ ਕੀਤੀ।

ਡਾਟਾ ਦੀ ਵਰਤੋਂ ਨਾਲ ਸੰਬੰਧਿਤ ਸੀਮਾਵਾਂ

ਇਹ ਵਿਸ਼ਲੇਸ਼ਣ ਉਨ੍ਹਾਂ ਕਰਮਚਾਰੀਆਂ ਨੂੰ ਧਿਆਨ ਵਿੱਚ ਰੱਖਦਾ ਹੈ ਜਿਨ੍ਹਾਂ ਨੇ ਆਪਣੀ ਪਛਾਣ ਸੰਬੰਧੀ ਜਾਣਕਾਰੀ ਸਾਂਝੀ ਕੀਤੀ, ਅਤੇ ਕੁਝ ਖਾਸ ਭੂਮਿਕਾਵਾਂ ਜਾਂ ਨੌਕਰੀ ਬਦਲਾਵਾਂ ਨੂੰ ਵੇਖਦਾ ਹੈ। ਇਸ ਵਿੱਚ ਉਹ ਕਰਮਚਾਰੀ ਸ਼ਾਮਲ ਨਹੀਂ ਹਨ ਜਿਨ੍ਹਾਂ ਨੇ ਆਪਣੀ ਜਾਣਕਾਰੀ ਸਾਂਝੀ ਨਾ ਕਰਨ ਦੀ ਚੋਣ ਕੀਤੀ ਜਾਂ ਜੋ ਅਸਥਾਈ ਅਸਾਈਨਮੈਂਟ ਜਾਂ ਸਮਾਨ ਪੱਧਰ ਵਾਲੀ ਭੂਮਿਕਾ ਵਿੱਚ ਗਏ।

ਇਹ ਖੋਜ ਵਿਸ਼ੇਸ਼ਤਾ-ਅਧਾਰਿਤ ਵਿਸ਼ਲੇਸ਼ਣ ਜਾਂ ਵੱਖ-ਵੱਖ ਗਰੁੱਪਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੰਦੀ, ਕਿਉਂਕਿ ਵਰਤੇ ਗਏ ਡਾਟੇ ਵਿੱਚ ਕਰਮਚਾਰੀਆਂ ਨੂੰ ਸਿਰਫ਼ ਇੰਡੀਜਨਸ ਜਾਂ ਨਸਲੀ ਪਿਛੋਕੜ ਵਜੋਂ ਹੀ ਦਰਸਾਇਆ ਗਿਆ ਹੈ। ਇਸ ਕਰਕੇ ਇਹ ਸਮਝਣਾ ਔਖਾ ਹੈ ਕਿ ਬੀ ਸੀ ਪਬਲਿਕ ਸਰਵਿਸ ਵਿੱਚ ਪ੍ਰਣਾਲੀਗਤ ਰੁਕਾਵਟਾਂ ਵੱਖ-ਵੱਖ ਗਰੁੱਪਾਂ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ।

ਅਗਲੇ ਕਦਮ

ਇਨ੍ਹਾਂ ਨਤੀਜਿਆਂ ਨਾਲ ਨਜਿੱਠਣ ਲਈ, PSA ਖੋਜ ਨੂੰ ਜਾਰੀ ਰੱਖਣ ਅਤੇ ਬੀ ਸੀ ਪਬਲਿਕ ਸਰਵਿਸ ਵਿੱਚ ਕੰਮਕਾਜੀ ਅਨੁਭਵਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ‘ਤੇ ਧਿਆਨ ਦੇਵੇਗੀ। ਆਉਣ ਵਾਲੇ ਕੰਮ ਵਿੱਚ ਇਹ ਸ਼ਾਮਲ ਹੈ:

  • ਖੋਜ ਨੂੰ ਜਾਰੀ ਰੱਖਣਾ, ਜਿਸ ਵਿੱਚ ਗੁਣਾਤਮਕ ਕੰਮ ਸ਼ਾਮਲ ਹੈ, ਅਤੇ ਇੱਕ ਹੋਰ ਵਿਸਥਾਰਿਤ, ਵਿਸ਼ੇਸ਼ਤਾ-ਅਧਾਰਿਤ ਪਹੁੰਚ ਅਪਣਾਉਣਾ, ਤਾਂ ਜੋ ਇਹ ਬਿਹਤਰ ਸਮਝਿਆ ਜਾ ਸਕੇ ਕਿ ਇੰਡੀਜਨਸ ਅਤੇ ਨਸਲੀ ਪਿਛੋਕੜ ਵਾਲੇ ਕਰਮਚਾਰੀ ਕਿੱਥੇ ਰੁਕਾਵਟਾਂ ਦਾ ਸਾਹਮਣਾ ਕਰਦੇ ਹਨ
  • ਕਰੀਅਰ ਵਿਕਾਸ ਅਤੇ ਕਰਮਚਾਰੀ ਬਣਾਈ ਰੱਖਣ ਦੇ ਤੌਰ ਤਰੀਕਿਆਂ ਦੀ ਸਮੀਖਿਆ ਕਰਨਾ ਅਤੇ ਇਹ ਜਾਣਨ ਲਈ ਸੌਖੇ ਸਾਧਨ ਤਿਆਰ ਕਰਨਾ ਕਿ ਕਿੱਥੇ ਤਬਦੀਲੀਆਂ ਦੀ ਲੋੜ ਹੋ ਸਕਦੀ ਹੈ।
  • ਸਰਕਾਰ ਭਰ ਵਿੱਚ ਚੱਲ ਰਹੇ ਕੰਮ ਦਾ ਸਹਿਯੋਗ ਕਰਨਾ, ਤਾਂ ਜੋ ਸਮਾਨਤਾ-ਕੇਂਦਰਿਤ ਅਭਿਆਸਾਂ ਨੂੰ ਹੋਰ ਲਗਾਤਾਰ ਢੰਗ ਨਾਲ ਲਾਗੂ ਕੀਤਾ ਜਾ ਸਕੇ

ਭਵਿੱਖੀ ਖੋਜ ਵਿੱਚ ਨਸਲ-ਅਧਾਰਿਤ ਅਤੇ ਵਿਸ਼ੇਸ਼ਤਾ-ਅਧਾਰਿਤ ਡਾਟਾ ਦੀ ਵਰਤੋਂ ਨੂੰ ਤਰਜੀਹ ਦਿੱਤੀ ਜਾਵੇਗੀ, ਤਾਂ ਜੋ ਇਹ ਵਿਸ਼ਲੇਸ਼ਣ ਕੀਤਾ ਜਾ ਸਕੇ ਕਿ ਸੰਸਥਾ ਦੇ ਅੰਦਰ ਪ੍ਰਣਾਲੀਗਤ ਰੁਕਾਵਟਾਂ ਵੱਲੋਂ ਖ਼ਾਸ ਕਰਮਚਾਰੀ ਕਿਵੇਂ ਪ੍ਰਭਾਵਿਤ ਹੁੰਦੇ ਹਨ। ਇਸ ਵਿੱਚ ਭਾਗੀਦਾਰੀ ਵੀ ਸ਼ਾਮਲ ਹੈ, ਤਾਂ ਜੋ ਸਰਕਾਰ ਵਿੱਚ ਕੰਮ ਕਰਨ ਦੌਰਾਨ ਇੰਡੀਜਨਸ ਅਤੇ ਨਸਲੀ ਪਿਛੋਕੜ ਵਾਲੇ ਕਰਮਚਾਰੀਆਂ ਦੇ ਅਨੁਭਵਾਂ ਨੂੰ ਹੋਰ ਵਿਸਥਾਰ ਨਾਲ ਸਮਝਿਆ ਜਾ ਸਕੇ।