ਬੀ ਸੀ ਪਬਲਿਕ ਸਰਵਿਸ ਵਿਚ ਨਸਲੀ ਵਿਭਿੰਨਤਾ

ਹੁਣ ਇਸ ਸਮੇਂ, ਬੀ ਸੀ ਪਬਲਿਕ ਸਰਵਿਸ ‘ਚ ਕਰਮਚਾਰੀਆਂ ਵਜੋਂ ਇੰਡਿਜਨਸ ਅਤੇ ਨਸਲੀਕ੍ਰਿਤ ਕਮਿਊਨਿਟੀਆਂ ਦੀ ਪ੍ਰਤਿਨਿਧਤਾ ਘੱਟ ਹੈ।
ਪ੍ਰਬੰਧਕੀ ਰੋਲਾਂ ‘ਚ ਇਹ ਪਾੜਾ ਹੋਰ ਵੀ ਵੱਡਾ ਹੈ।

ਅਸੀਂ ਕੀ ਸਿੱਖਿਆ ਅਤੇ ਅਗਲੇ ਕਦਮ ਕਿਹੜੇ ਹਨ?

ਇਕ ਪਬਲਿਕ ਸਰਵਿਸ ਜਿਹੜੀ ਬੀ ਸੀ ਵਿਚਲੇ ਲੋਕਾਂ ਦੀ ਪ੍ਰਤਿਨਿਧਤਾ ਕਰਦੀ ਹੈ, ਸਾਨੂੰ ਉਹ ਸੇਵਾਵਾਂ ਪ੍ਰਦਾਨ ਕਰਨ ‘ਚ ਮਦਦ ਕਰ ਸਕਦੀ ਹੈ ਜਿਹੜੀਆਂ ਹਰ ਇਕ ਦੇ ਕੰਮ ਦੀਆਂ ਹਨ।

ਖੋਜ ਦਾ ਪਹਿਲਾ ਪੜਾਅ ਇੰਨ੍ਹਾਂ ‘ਤੇ ਕੇਂਦਰਿਤ ਹੈ:

  • ਬੀ ਸੀ ਪਬਲਿਕ ਸਰਵਿਸ ਭਰ ਵਿੱਚ ਨਸਲੀ ਪ੍ਰਤਿਨਿਧਤਾ, ਸਮੇਤ ਇਸ ਵਿੱਚ ਇੰਡਿਜਨਸ ਅਤੇ ਨਸਲੀਕ੍ਰਿਤ ਕਰਮਚਾਰੀਆਂ ਦੀ ਕੀ ਭੂਮਿਕਾ ਹੈ।
  • ਇੰਨਟਰਨਾਂ ਵਾਸਤੇ ਕਰੀਅਰ ਜਿੰਨ੍ਹਾਂ ਨੇ ਇੰਡਿਜਨਸ ਯੂਥ ਇੰਟਰਨਸ਼ਿੱਪ ਪ੍ਰੋਗਰਾਮ (IYIP) ‘ਚ ਭਾਗ ਲਿਆ।

ਇਹ ਖੋਜ ਅਧਿਐਨ ਕਿਸ ਬਾਰੇ ‘ਚ ਹੈ?

ਇਹ ਖੋਜ ਅਧਿਐਨ ਪਬਲਿਕ ਸਰਵਿਸ ਵਿਚ ਨਸਲੀ ਵਿਭਿੰਨਤਾ ਦੇ ਮੌਜੂਦਾ ਲੈਵਲ ਨੂੰ ਦਰਸਾਉਂਦਾ ਹੈ।

ਅਸੀਂ ਸਰਕਾਰ ਦੇ ਅੰਦਰ ਵਿਤਕਰੇ ਅਤੇ ਸਿਸਟਮਗਤ ਨਸਲਵਾਦ ਨਾਲ ਨਜਿੱਠਣ ਲਈ ਪ੍ਰਤਿਬੱਧ ਹਾਂ। ਅਜਿਹਾ ਕਰਨ ਦਾ ਇਕ ਤਰੀਕਾ ਹੈ ਬੀ ਸੀ ਪਬਲਿਕ ਸਰਵਿਸ ਨੂੰ ਅਜਿਹਾ ਬਣਾਉਣਾ ਜੋ ਉਸ ਵਸੋਂ ਨੂੰ ਦਰਸਾਵੇ, ਜਿਸ ਨੂੰ ਇਹ ਸੇਵਾ ਦਿੰਦੀ ਹੈ।

ਇਹ ਮਹਤੱਵਪੂਰਨ ਕਿਉਂ ਹੈ?

ਸਾਡੀ ਸਰਕਾਰ ਇਕ ਕਲੋਨੀਅਲ ਸੰਸਥਾ ਹੈ। ਇਸਨੂੰ ਨਸਲਪ੍ਰਸਤ ਅਤੇ ਵਿਤਕਰੇਪੂਰਨ ਵਿਸ਼ਵਾਸ਼ਾਂ, ਪਾਲਿਸੀਆਂ, ਰਵੱਈਆਂ ਅਤਵਰਤਾਅ ਨੇ ਆਕਾਰ ਦਿੱਤਾ ਸੀ। ਇਹ ਬੁਨਿਆਦ ਅਣਬਦਲੀ ਚੱਲਦੀ ਰਹੀ ਅਤੇ ਇਹ ਅੱਜ ਵਾਪਰ ਰਹੇ ਨਸਲਵਾਦ ਅਤੇ ਵਿਤਕਰੇ ਤੱਕ ਚਲੀ ਜਾਂਦੀ ਹੈ।

ਇਸ ਦਾ ਮਤਲਬ ਕਿ ਇੰਡਿਜਨਸ ਅਤੇ ਨਸਲੀਕ੍ਰਿਤ ਲੋਕਾਂ ਨੂੰ ਸਿਸਟਮਗਤ ਨਸਲਵਾਦ ਕਾਰਨ ਬਾਹਰ ਰੱਖਿਆ ਜਾਣਾ ਜਾਰੀ ਰਹਿੰਦਾ ਹੈ।

ਅਸੀਂ ਕਿਹੜਾ ਡੈਟਾ ਵਰਤਿਆ?

Explore the ​​results

ਅਸੀਂ ਕਿਹੜਾ ਡੈਟਾ ਵਰਤਿਆ?

ਇਹ ਅਧਿਐਨ ਤਕਰੀਬਨ 30,600 ਲੋਕਾਂ ਬਾਰੇ ਹੈ ਜਿਹੜੇ ਜਨਵਰੀ 2022 ਦੇ ਸਮੇਂ ਬੀ ਸੀ ਸਰਕਾਰ ਦੇ ਕਰਮਚਾਰੀ ਸਨ।

ਨਾਲ ਹੀ, 406 ਇੰਡਿਜਨਸ ਇੰਨਟਰਨ ਜਿੰਨ੍ਹਾਂ ਨੇ ਇੰਡਿਜਨਸ ਯੂਥ ਇੰਨਟਰਨਸ਼ਿੱਪ ਪ੍ਰੋਗਰਾਮ ਵਿਚ 2007 ਵਿਚ ਇਸਦੇ ਸ਼ੁਰੂ ਹੋਣ ਤੋਂ ਲੈ ਕੇ ਸ਼ਮੂਲੀਅਤ ਕੀਤੀ।

ਇਸ ਖੋਜ ਅਧਿਐਨ ਲਈ ਅਸੀਂ ਵਰਤੋਂ ਕੀਤੀ:

ਇਸ ਪ੍ਰਾਜੈਕਟ ‘ਤੇ ਕੌਣ ਕੰਮ ਕਰ ਰਿਹਾ ਹੈ?

ਇਸ ਖੋਜ ਕਾਰਜ ‘ਤੇ ਬੀ ਸੀ ਸਟੈਟਸ ਅਤੇ ਬੀ ਸੀ ਪਬਲਿਕ ਸਰਵਿਸ ਏਜੰਸੀ ਕੰਮ ਕਰ ਰਹੇ ਹਨ।

ਭਵਿੱਖ ਦੇ ਪੜਾਵਾਂ ਵਿਚ, ਅਸੀਂ ਨਸਲੀ ਬਰਾਬਰੀ ‘ਤੇ ਧਿਆਨ ਕੇਂਦਰਿਤ ਕਰਾਂਗੇ ਅਤੇ ਕਰਮਚਾਰੀਆਂ ਦੇ ਅਨੁਭਵਾਂ ‘ਤੇ ਨਜ਼ਰ ਮਾਰਨੀ ਸ਼ੁਰੂ ਕਰਾਂਗੇ।

ਵਧੇਰੇ ਜਾਣਨਾਂ ਚਾਹ ਰਹੇ ਹੋ?