ਅਸੀਂ ਬੀ ਸੀ ਡੈਮੋਗ੍ਰਾਫਿਕ ਸਰਵੇ ਦੀ ਵਰਤੋਂ ਕਿਵੇਂ ਕਰ ਰਹੇ ਹਾਂ

ਅਸੀਂ ਜਾਣਦੇ ਹਾਂ ਕਿ ਸਰਕਾਰੀ ਸੇਵਾਵਾਂ ‘ਚ ਸਿਸਟਮਗਤ ਨਸਲਵਾਦ ਮੌਜੂਦ ਹੈ ਪਰੰਤੂ ਇਸ ਨੂੰ ਠੀਕ ਕਰਨ ਲਈ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਕਿਹੜਾ ਤਰੀਕਾ ਕਾਰਗਰ ਹੈ, ਕਿਹੜਾ ਨਹੀਂ, ਅਤੇ ਕੌਣ ਇਸ ਤੋਂ ਪ੍ਰਭਾਵਤ ਹਨ।

ਸੇਵਾਵਾਂ ‘ਚ ਸੁਧਾਰਾਂ ਨੂੰ ਕਿੱਥੇ ਕੇਂਦਰਿਤ ਕਰਨਾਂ ਹੈ?

ਜਦੋਂ ਕਿ ਸਰਕਾਰ ਪ੍ਰੋਗਰਾਮ ਪ੍ਰਦਾਨ ਕਰਨ ਲਈ ਕੁਝ ਨਿੱਜੀ ਜਾਣਕਾਰੀ ਇਕੱਠੀ ਕਰਦੀ ਹੈ, ਪਰ ਅਸੀਂ ਪਛਾਣ ਨਾਲ ਸਬੰਧਤ ਸਵਾਲ ਨਹੀਂ ਪੁੱਛਦੇ। ਇਸ ਦਾ ਮਤਲਬ ਹੈ ਕਿ ਸਾਨੂੰ ਸਹੀ ਤਰ੍ਹਾਂ ਪਤਾ ਨਹੀਂ ਕਿ ਕੌਣ ਰੁਕਾਵਟਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਹ ਕਿੱਥੇ ਵਾਪਰ ਰਹੀਆਂ ਹਨ।

ਬੀ ਸੀ ਡੈਮੋਗ੍ਰਾਫਿਕ ਸਰਵੇ ਇਸ ਚੀਜ਼ ਦੀ ਚੰਗੇਰੀ ਸਮਝ ਲੈਣ ਵਾਸਤੇ ਪਹਿਲਾ ਕਦਮ ਸੀ ਕਿ ਕਿੱਥੇ ਸਾਨੂੰ ਸੇਵਾਵਾਂ ‘ਚ ਸੁਧਾਰ ਕਰਨ ਦੀ ਲੋੜ ਹੈ।

ਅਸੀਂ ਹੁਣ ਸਰਵੇਖਣ ਤੋਂ ਜੋ ਸਿੱਖਿਆ ੳਸਨੂੰ ਉਸ ਜਾਣਕਾਰੀ ਨਾਲ ਮਿਲਾ ਲਿਆ ਹੈ, ਜਿਹੜੀ ਸਾਡੇ ਕੋਲ ਪਹਿਲਾਂ ਤੋਂ ਸੀ। ਅਸੀਂ ਸੁਰੱਖਿਅਤ ਢੰਗ ਨਾਲ ਤਕਰੀਬਨ 97% ਜਵਾਬਾਂ ਨੂੰ ਇਸ ਮੌਜੂਦਾ ਸਰਵਿਸ ਲੈਵਲ ਜਾਣਕਾਰੀ ਨਾਲ ਮੈਚ ਕਰ ਕੇ ਵੇਖਣ ਦੇ ਯੋਗ ਹੋਏ ਹਾਂ।

ਇਹ ਸਾਨੂੰ ਆਪਣੀਆਂ ਸੇਵਾਵਾਂ ਵਿਚਲੀਆਂ ਕਮੀਆਂ ਨੂੰ ਪਛਾਣਨ ‘ਚ ਮਦਦ ਕਰੇਗਾ।

ਅਸੀਂ 200,000 ਤੋਂ ਵਧੇਰੇ ਲੋਕਾਂ ਪਾਸੋਂ ਸੁਣਿਆਂ ਹੈ!

ਇਹ ਸਰਵੇਖਣ ਬੀ ਸੀ ‘ਚ ਹਰ ਇਕ ਲਈ ਜੂਨ ਤੋਂ ਅਕਤੂਬਰ 2023 ਦਰਮਿਆਨ ਉਪਲਬਧ ਸੀ। ਵੱਧ ਤੋਂ ਵੱਧ ਸੰਭਵ ਹੱਦ ਤੱਕ ਲੋਕਾਂ ਕੋਲ ਪਹੁੰਚਣ ਲਈ ਅਸੀਂ ਸਰਵੇਖਣ ਨੂੰ ਵੱਡੀ ਪੱਧਰ ‘ਤੇ ਡਿਜੀਟਲ ਅਤੇ ਪ੍ਰਿੰਟ ਮੀਡੀਏ ‘ਚ ਪ੍ਰਮੋਟ ਕੀਤਾ। ਅਸੀਂ 1.3 ਮਿਲੀਅਨ ਸੱਦੇ ਵੀ ਡਾਕ ਰਾਹੀਂ ਸੂਬੇ ਭਰ ‘ਚ ਅਣਚੁਣੇ ਘਰਾਂ ਨੂੰ ਭੇਜੇ।

204,000 ਤੋਂ ਵਧੇਰੇ ਲੋਕਾਂ ਨੇ ਬੀ ਸੀ ਜਨਸੰਖਿਅਕ ਸਰਵੇਖਣ ਭਰੇ। ਜਵਾਬ ਸਾਰੇ ਬੀ ਸੀ ਭਰ ਵਿਚੋਂ ਆਏ।

ਨਤੀਜਿਆਂ ਦੀ ਪੜਚੋਲ ਕਰੋ


ਸਾਡੀ ਖੋਜ ਨੂੰ ਸੇਧਿਤ ਕਰਨ ‘ਚ ਮਦਦ ਕਰਨਾਂ

ਸਰਵੇਖਣ ਤੋਂ ਅਸੀਂ ਜੋ ਜਾਣਿਆਂ ਉਹ ਸਾਨੂੰ ਆਪਣੀਆਂ ਸੇਵਾਵਾਂ ਵਿਚਲੇ ਸਿਸਟਮਗਤ ਨਸਲਵਾਦ ਨੂੰ ਪਛਾਣਨ ਅਤੇ ਸੇਵਾਵਾਂ ਨੂੰ ਬੀ ਸੀ ‘ਚ ਹਰੇਕ ਵਾਸਤੇ ਵਧੇਰੇ ਮਜਬੂਤ ਬਣਾਉਣ ‘ਚ ਮਦਦ ਕਰੇਗਾ।

ਅਸੀਂ ਪਹਿਲਾਂ ਹੀ ਸਰਵੇਖਣ ਦੇ ਜਵਾਬਾਂ ਨੂੰ ਹੋਰ ਪ੍ਰੋਗਰਾਮ ਜਾਣਕਾਰੀ, ਜਿਹੜੀ ਅਸੀਂ ਪਹਿਲਾਂ ਹੀ ਰੱਖੀ ਬੈਠੇ ਸੀ, ਉਸ ਨਾਲ ਮਿਲਾਇਆ ਹੋਇਆ ਹੈ, ਜਿਵੇਂ ਸਿਹਤ ਅਤੇ ਸਿੱਖਿਆ ਰਿਕਾਰਡ, ਤਾਂ ਕਿ ਸਾਨੂੰ ਸਿਸਟਮ ਵਿਚਲੀ ਕਮੀਆਂ ਦੀ ਚੰਗੇਰੀ ਸਮਝ ਆ ਸਕੇ। ਇਹ ਸਾਡੀਆਂ ਨਸਲਵਾਦ-ਵਿਰੋਧੀ ਖੋਜ ਤਰਜੀਹਾਂ ‘ਤੇ ਹੁੰਦੇ ਕੰਮ ਨੂੰ ਸਮਰਥਨ ਦੇ ਰਿਹਾ ਹੈ।

ਅਸੀਂ ਇਸ ਖੋਜ ਅਧਿਐਨ ਦਾ ਪਹਿਲਾ ਪੜਾਅ ਮੁਕੰਮਲ ਕਰ ਲਿਆ ਹੈ। ਅਸੀਂ ਰੁਚੀ ਦੇ ਤਿੰਨ ਖੇਤਰਾਂ ‘ਤੇ ਫੋਕਸ ਕੀਤਾ ਹੈ, ਜਿੰਨ੍ਹਾਂ ਦੀ ਪਛਾਣ ਸਾਡੀਆਂ ਖੋਜ ਤਰਜੀਹਾਂ ‘ਚ ਹੋਈ ਸੀ।

  • ਸਿੱਖਿਆ
  • ਸਿਹਤ
  • ਬੀ ਸੀ ਪਬਲਿਕ ਸੇਵਾਵਾਂ ‘ਚ ਨਸਲੀ ਵਿਭਿੰਨਤਾ

ਆਉਂਦੇ ਸਾਲ ਦੌਰਾਨ ਅਸੀਂ ਆਪਣੇ ਪਰੀਣਾਮਾਂ ਦੇ ਆਧਾਰ ‘ਤੇ ਹੋਰ ਕੰਮ ਕਰਾਂਗੇ ਅਤੇ ਵਧੀਕ ਤਰਜੀਹਾਂ ‘ਤੇ ਖੋਜ ਸ਼ੁਰੂ ਕਰਾਂਗੇ।

ਤੁਹਾਡੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਰੱਖਣਾ

ਕੋਈ ਵੀ ਜਾਣਕਾਰੀ ਜਿਹੜੀ ਅਸੀਂ ਐਂਟੀ-ਰੇਸਿਜ਼ਮ ਐਕ ਤਹਿਤ ਇਕੱਠੀ ਕਰਦੇ ਤੇ ਵਰਤਦੇ ਹਾਂ ਉਹ ਜ਼ਰੂਰੀ ਤੌਰ ‘ਤੇ ਸੁਰੱਖਿਆ ਸਹਿਤ ਸਟੋਰ ਕੀਤੀ ਜਾਣੀ ਚਾਹੀਦੀ ਹੈ। ਇਹ ਕੇਵਲ ਸਿਸਟਮਗਤ ਨਸਲਵਾਦ ਨੂੰ ਪਛਾਣਨ ਤੇ ਉਸ ਨਾਲ ਨਿਪਟਣ ਲਈ ਹੀ ਵਰਤੀ ਜਾਣੀ ਚਾਹੀਦੀ ਹੈ।ਫਰੀਡਮ ਆਫ ਇੰਨਫਰਮੇਸ਼ਨ ਐਂਡ ਪ੍ਰੋਟੈਕਸ਼ਨ ਆਫ ਪ੍ਰਾਈਵੇਸੀ ਐ ਤਹਿਤ ਪ੍ਰਾਈਵੇਸੀ ਅਤੇ ਸਕਿਉਰਿਟੀ ਸੁਰੱਖਿਆ ਦਾ ਸਾਰਾ ਕੁਝ ਇਸ ਜਾਣਕਾਰੀ ਉਪਰ ਵੀ ਲਾਗੂ ਹੁੰਦਾ ਹੈ।

ਬੀ ਸੀ ਜਨਸੰਖਿਅਕ ਸਰਵੇਖਣ ਦੇ ਜਵਾਬਾਂ ਨੂੰ ਬੇ-ਪਛਾਣ ਕੀਤਾ ਗਿਆ ਅਤੇ ਡੈਟਾ ਇੰਨੋਵੇਸ਼ਨ ਪ੍ਰੋਗਰਾਮ ‘ਚ ਸਟੋਰ ਕੀਤਾ ਗਿਆ ਹੈ, ਜੋ ਸਾਡਾ ਸੁਰੱਖਿਅਤ ਵਿਸ਼ਲੇਸ਼ਣੀ ਸਥਾਨ ਹੈ। ਇਹ ਪ੍ਰੋਗਰਾਮ ਇਸ ਜਾਣਕਾਰੀ ਦੀ ਸੁਰੱਖਿਆ ਲਈ ਅੰਤਰਰਾਸ਼ਟਰੀ ਤੌਰ ‘ਤੇ ਮਾਨਤਾ-ਪ੍ਰਾਪਤ ਪ੍ਰਾਈਵੇਸੀ ਅਤੇ ਸਕਿਉਰਿਟੀ ਦੇ ਫਾਈਵ ਸੇਫਸ ਮਾਡਲ ਦੀ ਵਰਤੋਂ ਕਰਦਾ ਹੈ।

ਕਮਿਊਨਿਟੀ ਦੀ ਸ਼ਮੂਲੀਅਤ ਜ਼ਰੂਰੀ ਹੈ

ਅਸੀਂ ਉਨਾਂ ਚਿਰ ਅਰਥਪੂਰਨ ਤਬਦੀਲੀ ਨਹੀਂ ਕਰ ਸਕਦੇ ਜਿੰਨਾਂ ਚਿਰ ਅਸੀਂ ਜ਼ਿੰਦਗੀ ਨੂੰ ਬੀ ਸੀ ਵਿਚ ਹਰ ਇਕ ਲਈ ਇਕੱਠਿਆਂ ਕੰਮ ਕਰਦਿਆਂ ਹੋਇਆਂ ਚੰਗੇਰੀ ਨਹੀਂ ਬਣਾਉਂਦੇ।

ਸਰਵੇਖਣ ਪ੍ਰਤਿ ਸਾਡੀ ਪਹੁੰਚ ਨੂੰ ਉਸ ਸਾਰੇ ਕੁਝ ਨੇ ਆਕਾਰ ਦਿੱਤਾ ਜੋ ਅਸੀਂ ਐਂਟੀ-ਰੇਸਿਜ਼ਮ ਡੈਟਾ ਐਕ ਬਾਰੇ ਆਦਾਨ-ਪ੍ਰਦਾਨਾਂ ਦੌਰਾਨ ਸੁਣਿਆਂ। ਅਸੀਂ ਇਹ ਯਕੀਨੀ ਬਣਾਉਣ ਲਈ ਕਿ ਅਸੀਂ ਸਹੀ ਤਰੀਕੇ ਨਾਲ ਸਵਾਲ ਪੁੱਛ ਰਹੇ ਸਾਂ, ਅਸੀਂ ਇੰਡਿਜਨਸ ਭਾਈਵਾਲਾਂ ਅਤੇ ਐਂਟੀ-ਰੇਸਿਜ਼ਮ ਡੈਟਾ ਕਮੇਟ ਨਾਲ ਮਿਲ ਕੇ ਕੰਮ ਕੀਤਾ।

ਸਰਵੇਖਣ ਦੀ ਮਸ਼ਹੂਰੀ ਕਰਨ ਲਈ ਅਸੀਂ ਸੂਬੇ ਭਰ ਵਿਚ 10 ਨਾਲੋਂ ਵੱਧ ਈਵੈਂਟ ਆਯੋਜਿਤ ਕੀਤੇ। ਇੰਨ੍ਹਾ ‘ਚ ਪ੍ਰਿੰਸ ਜੌਰਜ, ਨੈਲਸਨ, ਕਲੋਨਾਂ ਅਤੇ ਨਨਾਇਮੋ ਵਿਚਲੇ ਕਮਿਊਨਿਟੀ ਈਵੈਂਟ ਸ਼ਾਮਲ ਸਨ। ਅਸੀਂ ਕਮਿਊਨਿਟੀ ਸੰਸਥਾਵਾਂ ਅਤੇ ਪਬਲਿਕ ਲਾਇਬਰੇਰੀਆਂ ਨਾਲ ਪੋਸਟਰ ਅਤੇ ਹੋਰ ਪ੍ਰਕਾਸ਼ਿਤ ਸਮੱਗਰੀ ਵੀ ਸਾਂਝੀ ਕੀਤੀ।

ਅਸੀਂ ਬੀ ਸੀ ਭਰ ਵਿਚ 80 ਕਮਿਊਨਿਟੀ ਸੰਸਥਾਵਾਂ ਨੂੰ ਗਰਾਂਟਾਂ ਮੁਹੱਈਆ ਕੀਤੀਆਂ। ਸੰਸਥਾਵਾਂ ਨੇ ਇਹ ਗਰਾਂਟਾਂ ਕਮਿਊਨਿਟੀਆਂ ਵਿਚ ਸਰਵੇਖਣ ਨੂੰ ਪ੍ਰਮੋਟ ਕਰਨ ਲਈ ਵਰਤੀਆਂ, ਜਿੰਨ੍ਹਾਂ ਦੀ ਉਨ੍ਹਾਂ ਨੇ ਅੱਗੇ ਦਿੱਤੀਆਂ ਐਕਟਿਵਿਟੀਆਂ ਰਾਹੀਂ ਸਹਾਇਤਾ ਕੀਤੀ:

  • ਕਈ ਸਾਰੀਆਂ ਭਾਸ਼ਾਵਾਂ ‘ਚ ਸੋਸ਼ਲ ਮੀਡੀਆ ਪੋਸਟਾਂ ਰਾਹੀਂ
  • ਸਰਵੇਖਣ ਬਾਰੇ ਕਮਿਊਨਿਟੀ ਈਵੈਂਟਾਂ ਰਾਹੀਂ ਜਾਣਕਾਰੀ ਪ੍ਰਦਾਨ ਕਰਨ ਦੁਆਰਾ
  • ਕਮਿਊਨਿਟੀ ਮੈਂਬਰਾਂ ਨੂੰ ਸਰਵੇਖਣ ਭਰਨ ‘ਚ ਸਿੱਧੀ ਸਹਾਇਤਾ ਦੇਣ ਦੁਆਰਾ

ਹੋਰ ਵਧੇਰੇ ਜਾਣਨਾਂ ਚਾਹ ਰਹੇ ਹੋ?

  • ਅਸੀਂ ਸਵਾਲ ਕਿਵੇਂ ਬਣਾਏ
  • ਵੱਖ ਵੱਖ ਜਨਸੰਖਿਅਕ ਗਰੁੱਪਾਂ ਅਤੇ ਕਮਿਊਨਿਟੀਆਂ ਤਕ ਪਹੁੰਚਣ ਲਈ ਸਾਡੀ ਪਹੁੰਚ
  • ਜਵਾਬ ਕਿਵੇਂ 2021 ਦੀ ਮਰਦਸ਼ੁਮਾਰੀ ਨਾਲ ਇਕਸਾਰ ਹੁੰਦੇ ਹਨ