ਕਮੇਟੀ ਬਾਰੇ

ਕਮੇਟੀ ਦੇ ਮੈਂਬਰ ਬੀ ਸੀ ਦੀਆਂ ਵੱਖ-ਵੱਖ ਨਸਲੀ ਪਿਛੋਕੜ ਵਾਲੀਆਂ ਕਮਿਊਨਿਟੀਆਂ ਅਤੇ ਭੂਗੋਲਿਕ ਖੇਤਰਾਂ ਦੇ ਇਕ ਵਿਸ਼ਾਲ ਹਿੱਸੇ ਦੀ ਪ੍ਰਤਿਨਿਧਤਾ ਕਰਦੇ ਹਨ।

ਇਹ ਕਮੇਟੀ ਪਬਲਿਕ ਸੈਕਟਰਾਂ ਵਿੱਚ ਪ੍ਰਣਾਲੀਗਤ ਨਸਲਵਾਦ ਦੀ ਪਛਾਣ ਕਰਨ ਅਤੇ ਉਸਨੂੰ ਖਤਮ ਕਰਨ ਦੀਆਂ ਕਈ ਸਾਰੀਆਂ ਪਹਿਲਕਦਮੀਆਂ ਵਿੱਚ ਮਦਦ ਕਰਨ ਲਈ ਸੂਬਾਈ ਸਰਕਾਰ ਨਾਲ ਮਿਲ ਕੇ ਕੰਮ ਕਰੇਗੀ, ਜਿੰਨ੍ਹਾਂ ਵਿੱਚ ਸ਼ਾਮਲ ਹੈ:

  • ਸਰਕਾਰ ਜਾਣਕਾਰੀ ਕਿਵੇਂ ਇਕੱਤਰ ਕਰਦੀ, ਵਰਤਦੀ ਅਤੇ ਸਾਂਝੀ ਕਰਦੀ ਹੈ, ਇਸ ਨੂੰ ਅਗਵਾਈ ਦੇਣ ਲਈ ਡੈਟਾ ਨਿਰਦੇਸ਼
  • ਇਹ ਤੈਅ ਕਰਨ ਲਈ ਕਿ ਕਿਸ ਪ੍ਰਕਾਰ ਦੀ ਨਿੱਜੀ ਜਾਣਕਾਰੀ ਇਕੱਤਰ ਕੀਤੀ ਜਾਂਦੀ, ਵਰਤੀ ਜਾਂਦੀ ਅਤੇ ਸਾਂਝੀ ਕੀਤੀ ਜਾਂਦੀ ਹੈ, ਬਾਰੇ ਡੈਟਾ ਮਿਆਰ
  • ਪ੍ਰਣਾਲੀਗਤ ਨਸਲਵਾਦ ਦੀ ਪਛਾਣ ਕਰਨ ਬਾਰੇ, ਅਤੇ ਉਸ ਨਾਲ ਨਜਿੱਠਣ ਲਈ ਸਰਕਾਰ ਨੂੰ ਆਪਣੇ ਯਤਨ ਪਹਿਲਾਂ ਕਿੱਥੇ ਕੇਂਦਰਿਤ ਕਰਨੇ ਚਾਹੀਦੇ ਹਨ, ਇਹ ਸਮਝਣ ਬਾਰੇ ਖੋਜ ਪ੍ਰਾਥਮਿਕਤਾਵਾਂ
  • ਕਮਿਊਨਿਟੀ ਨੁਕਸਾਨਾਂ ਨੂੰ ਰੋਕਣ ਲਈ ਸਲਾਨਾਂ ਅੰਕੜਿਆਂ ਨੂੰ ਜਾਰੀ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਪੁਨਰ-ਪੜਚੋਲ

ਕਮੇਟੀ ਦੇ ਟੀਚੇ ਇਹ ਯਕੀਨੀ ਬਣਾਉਣਾ ਹੈ:

ਐਂਟੀ-ਰੇਸਿਜ਼ਮ ਡੈਟਾ ਐਕਟ ਦਾ ਲਾਗੂਕਰਨ ਨਸਲੀ ਪਿਛੋਕੜ ਵਾਲੇ ਲੋਕਾਂ ਦੇ ਆਪਣੇ ਨਿੱਜੀ ਅਨੁਭਵਾਂ ਅਤੇ ਮੁਹਾਰਤ ਦੁਆਰਾ ਸੂਚਿਤ ਹੋਵੇ

ਉਨ੍ਹਾਂ ਦਾ ਇਹ ਕੰਮ, ਸਰਕਾਰੀ ਪ੍ਰੋਗਰਾਮਾਂ, ਪਾਲਿਸੀਆਂ ਅਤੇ ਸੇਵਾਵਾਂ ਵਿੱਚ ਨਸਲਵਾਦ ਦੀ ਪਛਾਣ ਕਰਨ ਅਤੇ ਉਸ ਨੂੰ ਖਤਮ ਕਰਨ ਅਤੇ ਨਸਲੀ ਬਰਾਬਰੀ ਨੂੰ ਵਧਾਵਾ ਦੇਣ ਦੇ ਵਿਧਾਨ ਦੇ ਵਡੇਰੇ ਟੀਚੇ ਨਾਲ ਇਕਸਾਰ ਹੋਵੇ

ਨਸਲੀ ਪਿਛੋਕੜ ਵਾਲੀ ਕਮਿਊਨਿਟੀਆਂ ਨਾਲ ਲਗਾਤਾਰ ਗੱਲ-ਬਾਤ ਅਤੇ ਸਹਿਯੋਗ

ਐਂਟੀ-ਰੇਸਿਜ਼ਮ ਡੈਟਾ ਕਮੇਟੀ ਬਾਰੇ ਜਾਣੋ

ਕਮੇਟੀ ਦੇ ਮੈਂਬਰ ਆਪਣੇ ਰੋਲ ‘ਚ ਬਹੁਤ ਸਾਰੇ ਤਜਰਬੇ ਅਤੇ ਗਿਆਨ ਲਿਆਉਂਦੇ ਹਨ। ਐਂਟੀ-ਰੇਸਿਜ਼ਮ ਡੈਟਾ ਕਮੇਟੀ ਬਾਰੇ ਵਧੇਰੇ ਜਾਣਨ ਲਈ ਇਹ ਵੀਡੀਉ ਵੇਖੋ। 30 ਮਈ 2024 ਨੂੰ ਕਮੇਟੀ ਨੇ ਆਪਣੇ ਕੰਮ ਬਾਰੇ ਅਤੇ ਇਹ ਐਂਟੀ-ਰੇਸਿਜ਼ਮ ਡੈਟਾ ਐਕਟ ਨੂੰ ਕਿਵੇਂ ਸਹਾਇਤਾ ਦਿੱਤੀ ਹੈ, ਇਸ ਬਾਰੇ ਆਪਣੀ ਖੁਦ ਦੀ ਰਿਪੋਰਟ ਜਾਰੀ ਕੀਤੀ।

ਡਾ. ਜੂਨਫਰਾਂਸਿਸ,

ਚੇਅਰ, ਐਂਟੀ-ਰੇਸਿਜ਼ਮ ਡੈਟਾ ਕਮੇਟੀ:

“ਬੁਨਿਆਦੀ ਤੌਰ ‘ਤੇ ਇਹ ਨਸਲਵਾਦ ਵਿਰੋਧੀ ਡੈਟਾ ਐਕਟ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਬੀ ਸੀ ਇੱਕ ਅਜਿਹਾ ਸੂਬਾ ਬਣ ਸਕੇ ਜਿੱਥੇ ਨਸਲ ਦੀ ਪਰਵਾਹ ਕੀਤੇ ਬਿਨਾਂ ਸਾਰੇ ਲੋਕ ਵਧ-ਫੁੱਲ ਸਕਦੇ ਹਨ। ਨਸਲਵਾਦ ਵਿਰੋਧੀ ਡੈਟਾ ਕਮੇਟੀ ਇਹਨਾਂ ਇੱਛਾਵਾਂ ਨੂੰ ਸਾਕਾਰ ਕਰਨ ਲਈ ਮਹੱਤਵਪੂਰਨ ਹੋਵੇਗੀ। ਕਮੇਟੀ ਦਾ ਗਠਨ ਮੂਲਵਾਸੀ ਲੋਕਾਂ ਅਤੇ ਨਸਲੀ ਪਿਛੋਕੜ ਵਾਲੀ ਕਮਿਊਨਿਟੀਆਂ ਦੀ ਪ੍ਰਤਿਨਿਧਤਾ ਨੂੰ ਯਕੀਨੀ ਬਣਾਉਣ ਲਈ ਕੀਤਾ ਗਿਆ ਅਤੇ ਇਹ ਇਸ ਚੀਜ਼ ਨੂੰ ਯਕੀਨੀ ਬਣਾਉਣ ਲਈ ਸਖਤ ਮਿਹਨਤ ਕਰੇਗੀ ਕਿ ਜਨਤਕ ਖੇਤਰਾਂ ਵਿਚ ਪ੍ਰਣਾਲੀਗਤ ਨਸਲਵਾਦ ਅਤੇ ਸੇਵਾਵਾਂ ਵਿੱਚ ਦੀਆਂ ਕਮੀਆਂ ਨਾਲ ਨਿਪਟਣ ਦੇ ਵਾਅਦੇ ਪੂਰੇ ਕੀਤੇ ਜਾਣ। ਅਸੀਂ ਜਦੋਂ ਮਹੱਤਵਪੂਰਨ ਖੋਜ ਪ੍ਰਾਥਮਿਕਤਾਵਾਂ ਸਥਾਪਤ ਕਰਨ ਹਿੱਤ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਹੋਵਾਂਗੇ ਤਾਂ ਇਸ ਵਿਚ ਕਮਿਊਨਿਟੀਆਂ ਦੇ ਪੱਖ ਜਾਣਨ ਅਤੇ ਸੱਭਿਆਚਾਰਕ ਸੁਰੱਖਿਆ ਨੂੰ ਬਣਾਈ ਰੱਖਣ ਸਮੇਤ ਕਮਿਊਨਿਟੀਆਂ ਨਾਲ ਕੰਮ ਕਰਨ ਦਾ ਲਗਾਤਾਰ ਅਮਲ ਸ਼ਾਮਲ ਹੋਵੇਗਾ। ਧਿਆਨ ਦਾ ਮੂਲ ਕੇਂਦਰ ਪਬਲਿਕ ਸੇਵਾਵਾਂ ਵਿੱਚ ਮੌਜੂਦ ਨਸਲੀ ਬਰਾਬਰਤਾ ਵਿੱਚ ਕਮੀਆਂ ਨੂੰ ਖਤਮ ਕਰਨ ਲਈ ਡੈਟਾ ਇਕੱਤਰ ਕਰਨਾ ਅਤੇ ਉਸਦੀ ਨਿਗਰਾਨੀ ਕਰਨਾ ਹੋਵੇਗਾ।“