ਐਂਟੀ-ਰੇਸਿਜ਼ਮ ਡੈਟਾ ਕਮੇਟੀ ਨੂੰ ਮਿਲੋ

23 ਸਤੰਬਰ 2022 ਨੂੰ ਸੂਬਾ ਸਰਕਾਰ ਨੇ ਐਂਟੀ-ਰੇਸਿਜ਼ਮ ਡੈਟਾ ਕਮੇਟੀ ਦੇ ਚੇਅਰ ਸਮੇਤ, 11 ਮੈਂਬਰਾਂ ਦਾ ਐਲਾਨ ਕੀਤਾ।

ਕਮੇਟੀ ਮੈਂਬਰ

ਜੂਨ ਫਰਾਂਸਿਸ, ਐੱਲ ਐੱਲ ਬੀ, ਪੀ ਐੱਚ ਡੀ

ਕਮੇਟੀ ਚੇਅਰ, ਕੋ-ਫਾਊਂਡਰ, ਕੋ-ਲੈਬਰੋਟੋਰੀਉ (CoLab Advantage Ltd.) ਅਤੇ ਇੰਸਟੀਚਿਊਟ ਫਾਰ ਬਲੈਕ ਐਂਡ ਅਫਰੀਕਨ ਡਾਇਸਪੋਰਾ ਰਿਸਰਚ ਐਂਡ ਐਂਗੇਜਮੈਂਟ ਦੇ ਡਾਇਰੈਕਟਰ, ਐੱਸ ਐੱਫ ਯੂ ਬਲੈਕ ਕਾਕਸ ਦੇ ਕੋ-ਫਾਊਂਡਰ ਅਤੇ ਐੱਸ ਐੱਫ ਯੂ ‘ਚ ਬੀ ਡੀ ਸਕੂਲ ਆਫ ਬਿਜ਼ਨਸ ਦੇ ਐਸੋਸੀਏਟ ਪ੍ਰੋਫੈਸਰ


ਫਰਾਂਸਿਸ ਨਸਲੀਕ੍ਰਿਤ ਗਰੁੱਪਾਂ ਲਈ ਨਿਆਂਸ਼ੀਲਤਾ, ਵਿਭਿੰਨਤਾ ਅਤੇ ਸੰਮਿਲਨ ਦੀ ਵਕਾਲਤ ਕਰਦੀ ਹੈ। ਉਹ ਹੋਗਨ’ਜ਼ ਐਲੀ ਸੁਸਾਇਟੀ ਦੀ ਚੇਅਰ ਹੈ, ਜਿਸਦਾ ਉਦੇਸ਼ ਰਿਹਾਇਸ਼ਾਂ, ਉਸਰੀਆਂ ਥਾਵਾਂ ਅਤੇ ਪ੍ਰੋਗਰਾਮਿੰਗ ਦੀ ਪ੍ਰਦਾਨਗੀ ਦੁਆਰਾ ਅਫਰੀਕਨ ਮੂਲ ਦੇ ਲੋਕਾਂ ਦੀ ਸਮਾਜਿਕ, ਰਾਜਨੀਤਕ, ਆਰਥਿਕ ਅਤੇ ਸੱਭਿਆਚਾਰਕ ਭਲਾਈ ਨੂੰ ਬੜ੍ਹਾਵਾ ਦੇਣਾ ਹੈ। ਉਹ ਐੱਸ ਐੱਫ ਯੂ ਦੀ ਇੰਸਟੀਚਿਊਟ ਫਾਰ ਦਿ ਬਲੈਕ ਐਂਡ ਅਫਰੀਕਨ ਡਾਇਸਪੋਰਾ ਰਿਸਰਚ ਐਂਡ ਐਂਗੇਜਮੈਂਟ ਦੀ ਵੀ ਡਾਇਰੈਕਟਰ ਹੈ, ਜਿਸਦਾ ਮੰਤਵ ਬਹੁ-ਸੱਭਿਆਚਾਰਕ ਅਤੇ ਪ੍ਰਵਾਸੀ ਕਮਿਊਨਿਟੀਆਂ ਨਾਲ ਸਬੰਧਤ ਵਿਦਵਤਾ ਭਰਪੂਰ ਖੋਜ, ਪਾਲਿਸੀ ਅਤੇ ਪੈ੍ਕਟਿਸ ਅਤੇ ਨਵੀਨਤਾਕਾਰੀ, ਟਿਕਾਊ ਅਤੇ ਸੰਮਿਲਤ ਪ੍ਰਕਾਰ ਦੀਆਂ ਪਹਿਲਕਦਮੀਆਂ ਦੀ ਸਿਰਜਣਾ ਵਿਚ ਉਨ੍ਹਾਂ ਕਮਿਊਨਿਟੀਆਂ ਦੀ ਭੂਮਿਕਾ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨਾਂ ਹੈ। ਉਨ੍ਹਾਂ ਦੀ ਖੋਜ ਨਸਲਵਾਦ ਅਤੇ ਅਕਾਡਮੀ ਦਰਮਿਆਨ ਇੰਟਰਸੈਕਸ਼ਨ, ਅਤੇ ਮਾਰਕੀਟਾਂ ਤੇ ਮਾਰਕਟਿੰਗ, ਵਿਭਿੰਨਤਾ, ਅੰਤਰ-ਸੱਭਿਆਚਾਰਕਤਾ, ਲੀਡਰਸ਼ਿੱਪ ਤੇ ਆਦਾਨ-ਪ੍ਰਦਾਨ ਸ਼ਮੂਲੀਅਤ ਪਹੁੰਚਾਂ ਅਤੇ ਕਮਿਊਨਿਟੀ ਪ੍ਰਭਾਵਾਂ, ਕਮਜ਼ੋਰ ਅਤੇ ਬਾਹਰ ਛੱਡੇ ਗਰੁੱਪਾਂ ‘ਤੇ ਕੌਵਿਡ-19 ਦੇ ਅਸਰਾਂ, ਨਾਲ ਦੀ ਨਾਲ ਗੈਰ-ਰਵਾਇਤੀ ਬੌਧਿਕ ਪ੍ਰਾਪਰਟੀ ਕਾਨੂੰਨ ਨੂੰ ਬੜ੍ਹਾਵਾ, ਜਿਸ ‘ਚ ਕਮਿਊਨਿਟੀ ਦੀ ਭਲਾਈ ਅਤੇ ਸੱਭਿਆਚਾਰਕ ਤੇ ਮਨੁੱਖੀ ਅਧਿਕਾਰ ਸ਼ਾਮਲ ਹਨ, ਉੱਪਰ ਕੇਂਦਰਿਤ ਹੈ।

ਸ਼ਰਲੀ ਚਾਉ

ਐਸੋਸੀਏਟ ਪ੍ਰੋਫੈਸਰ, ਸਕੂਲ ਆਫ ਸੋਸ਼ਲ ਵਰਕ, ਯੂ ਬੀ ਸੀ ਓਕਾਨਾਗਨ


ਚਾਉ ਯੂ ਬੀ ਸੀ ਪ੍ਰੈਜ਼ੀਡੈਂਟ ਦੀ ਟਾਕਸ ਫੋਰਸ ਆਨ ਐਂਟੀ-ਰੇਸਿਜ਼ਮ ਐਂਡ ਇੰਕਲੂਸਿਵ ਐਕਸੇਲੈਂਸ ਦੀ ਕੋ-ਚੇਅਰ ਅਤੇ ਕੈਨੇਡੀਅਨ ਐਸੋਸੀਏਸ਼ਨ ਆਫ ਸੋਸ਼ਲ ਵਰਕ ਐਜੂਕੇਸ਼ਨ ਦੇ ਰੇਸ, ਐਥਨਿਸਿਟੀ ਐਂਡ ਕਲਚਰਲ ਇਸ਼ੂਜ਼ ਕਾਕਸ ਦੀ ਸਾਬਕਾ ਚੇਅਰ ਅਤੇ ਕੋ-ਚੇਅਰ ਹੈ। ਉਹ ਕਲੋਨਾਂ ਵਿਚ ਆਰਗੇਨਾਈਜ਼ਿੰਗ ਅਗੇਂਸਟ ਰੇਸਿਜ਼ਮ ਐਂਡ ਹੇਟ ਕਮੇਟੀ ਨਾਲ ਕੰਮ ਕਰਦੀ ਹੈ ਜਿੱਥੇ ਉਸਦੇ ਧਿਆਨ ਦਾ ਕੇਂਦਰ ਨਸਲਵਾਦ ਅਤੇ ਅੰਤਰ-ਸੈਕਸ਼ਨੀ ਵਿਤਕਰੇ ਨਾਲ ਸਬੰਧਤ ਮੁੱਦਿਆਂ ਦੀ ਨਿਗਰਾਨੀ ਅਤੇ ਮੁਸ਼ਕਿਲਾਂ ਦੇ ਹੱਲ ਹਨ, ਜਿਹੜੇ ਮੁੱਦੇ ਕਿਸੇ ਥਾਵੇਂ ਕੁਦਰਤੀ ਪਨਪਦੀਆਂ ਮੁਸ਼ਕਿਲਾਂ, ਲਿਂਗ, ਉਮਰ, ਨਸਲੀ-ਭਾਸ਼ਾਈ, ਜਾਤੀ-ਮੂਲ, ਧਰਮ ਅਤੇ ਡਿਸਏਬਿਲਿਟੀ ‘ਤੇ ਆਧਾਰਿਤ ਹਨ।

ਡੋਨਾਲਡ ਕੌਰੀਗਲ

ਕਲਚਰਲ ਵੈੱਲਨੈੱਸ ਮੈਨੇਜਰ , ਮੈਟਿਸ ਨੇਸ਼ਨ ਬੀ ਸੀ


ਮੈਟਿਸ ਨੇਸ਼ਨ ਬੀ ਸੀ ‘ਚ ਕੌਰੀਗਲ ਕਈ ਸਾਰੇ ਮੁੱਦਿਆਂ, ਜਿੰਨ੍ਹਾਂ ‘ਚ ਇੰਨ ਪਲੇਨ ਸਾਈਟ ਰਿਪੋਰਟ, ਮਿਸਿੰਗ ਐਂਡ ਮਰਡਰਡ ਇੰਡਿਜਿਨਸ ਵੂਮੈੱਨ ਐਂਡ ਗਰਲਜ਼ ਰਿਪੋਰਟ ਅਤੇ ਟਰੂੱਥ ਐਂਡ ਰੀਕਾਂਸਿਲੀਏਸ਼ਨ ਕਾਲਜ਼ ਟੂ-ਐਕਸ਼ਨ ਰਿਪੋਰਟ ਦਾ ਲਾਗੂ ਹੋਣਾ ਸ਼ਾਮਲ ਹੈ, ਬਾਰੇ ਸਿਹਤ-ਸੰਭਾਲ ਉਦਯੋਗ ਨਾਲ ਤਾਲਮੇਲ ਕਰਨ ਵਾਸਤੇ ਜ਼ਿੰਮੇਵਾਰ ਹਨ। ਉਨ੍ਹਾਂ ਨੇ 1976 ਤੋਂ ਲੈ ਕੇ ਵਾਤਾਵਰਣਕ ਜਨਤਕ ਸਿਹਤ ਨਾਲ ਕੰਮ ਕੀਤਾ ਅਤੇ ਕੌਵਿਡ-19 ਮਹਾਂਮਾਰੀ ਦੌਰਾਨ ਬੀ ਸੀ ਦੇ ਦੂਰ-ਦੁਰਾਡੇ ਖੇਤਰਾਂ ‘ਚ ਕਈ ਸਾਰੀਆਂ ਕਮੇਟੀਆਂ ‘ਚ ਕੌਵਿਡ ਕਲੀਨਿਕਾਂ ‘ਤੇ ਪਹੁੰਚ ਅਤੇ ਵਿਤਕਰੇਪੂਰਨ ਤੇ ਨਸਲਵਾਦੀ ਘਟਨਾਵਾਂ ਦੇ ਮੁੱਦਿਆਂ ਬਾਰੇ ਕੰਮ ਕੀਤਾ ਹੈ।

ਮੈਰੀਅਨ ਐਰਿੱਕਸਨ

ਰਿਸਰਚ ਮੈਨੇਜਰ, ਹੈੱਲਥ ਆਰਟਸ ਰਿਸਰਚ ਸੈਂਟਰ


ਐਰਿੱਕਸਨ Nak’azdli ਕਮਿਊਨਿਟੀ ਨਾਲ ਸਬੰਧਤ ਹੈ ਅਤੇ Lhts’umusyoo (Beaver) ਕਬੀਲੇ ਦੀ ਮੈਂਬਰ ਹੈ। ਐਰਿੱਕਸਨ ਥਾਂਪਸਨ ਰਿਵਰ ਯੂਨੀਵਰਸਿਟੀ ‘ਚ ਮਾਸਟਰ ਆਫ ਐਜੂਕੇਸ਼ਨ ਦੀ ਵਿਦਿਆਰਥੀ ਹੈ ਅਤੇ ਉਸਨੇ ਯੂਨੀਵਰਸਿਟੀ ਆਫ ਨਾਰਦਰਨ ਬੀ ਸੀ ਤੋਂ ਪਬਲਿਕ ਐਡਮਿਨਸਟ੍ਰੇਸ਼ਨ ਅਤੇ ਕਮਿਊਨਿਟੀ ਡਿਵੈਲਪਮੈਂਟ ਵਿਚ ਬੈਚੂਲਰ ਡਿਗਰੀ ਪ੍ਰਾਪਤ ਕੀਤੀ ਹੋਈ ਹੈ। ਐਰਿੱਕਸਨ ਮੌਜ਼ੂਦਾ ਸਮੇਂ ਬੀ ਸੀ ਹੈਲਥ ਰੈਗੂਲੇਟਰਜ਼ ਇੰਡਿਜਿਨਸ ਸਟੂਡੈਂਟ ਐਡਵਾਇਜ਼ਰੀ ਗਰੁੱਪ ‘ਚ ਸੇਵਾ ਨਿਭਾ ਰਹੀ ਹੈ ਅਤੇ ਉਹਨੇ Nak’azdli ਬੈਂਡ ਵਾਸਤੇ ਟਰੱਸਟ ਡਿਵੈਲਪਮੈਂਟ ਕਮੇਟੀ ‘ਤੇ ਅਤੇ ਸਿਟੀ ਆਫ ਪ੍ਰਿੰਸ ਜਾਰਜ ਸਟੂਡੈਂਟ ਨੀਡਜ਼ ਕਮੇਟੀ ‘ਤੇ ਸੇਵਾ ਨਿਭਾਈ ਹੋਈ ਹੈ।

ਦਲਜੀਤ ਗਿੱਲ-ਬਦੇਸ਼ਾ

ਇੰਸਟ੍ਰੱਕਟਰ, ਬੀ ਸੀ ਇੰਸਟੀਚਿਊਟ ਆਫ ਤਕਨਾਲੋਜੀ, ਗੈਸਟ ਲੈਕਚਰਰ, ਐੱਸ ਐੱਫ ਯੂ


ਗੈਰ-ਮੁਨਾਫਾ ਅਤੇ ਜਨਤਕ ਸੈਕਟਰਾਂ ‘ਚ 25 ਸਾਲਾਂ ਤੋਂ ਵੱਧ ਦੀ ਸੀਨੀਅਰ ਲੀਡਰਸ਼ਿੱਪ ਸਹਿਤ, ਗਿੱਲ-ਬਦੇਸ਼ਾ ਐਗਜ਼ੈਕੁਟਿਵ ਮੈਨੇਜਮੈਂਟ, ਖੋਜ, ਨਾਲੇਜ ਮੌਬਿਲਾਈਜ਼ੇਸ਼ਨ, ਅਤੇ ਬੱਚਿਆਂ ਤੇ ਨੌਜੁਆਨਾਂ, ਸੀਨੀਅਰਾਂ, ਇੰਮੀਗਰੈਂਟਾਂ ਅਤੇ ਰੈਫਿਊਜ਼ੀ ਸੈਟਲਮੈਂਟ ਅਤੇ ਪਹੁੰਚਯੋਗਤਾ ਤੇ ਸੰਮਿਲਨ ਪੋਰਟਫੋਲਿਉ ਲਈ ਪਾਲਿਸੀ ਵਿਕਾਸ ਵਿਚ ਮੁਹਾਰਤ ਰੱਖਦੀ ਹੈ। ਉਸਨੇ ਲੰਮੀ-ਮਿਆਦ ਦੀ ਕਮਿਊਨਿਟੀ ਯੋਜਨਾਂਬੰਦੀ ਲਈ ਇਨਾਮ-ਜੇਤੂ ਵੱਡੇ ਪੈਮਾਨੇ ਦੀਆਂ ਪਹਿਲਕਦਮੀਆਂ ਅਤੇ ਰਣਨੀਤੀਆਂ ਬਣਾਈਆਂ ਹੋਈਆਂ ਹਨ ਅਤੇ ਸਥਾਨਕ ਸਰਕਾਰ ਦੇ ਅੰਦਰ ਡੈਟਾ ਇਕੱਤਰ ਕਰਨ ਅਤੇ ਰਿਪੋਰਟ ਕਰਨ ਨੂੰ ਵਧੇਰੇ ਪਹੁੰਚਯੋਗ ਬਣਾਉਣ ਅਤੇ ਨਸਲਵਾਦ ਤੇ ਨਫਰਤ ਨਾਲ ਸਬੰਧਤ ਡੈਟਾ ਬਾਰੇ ਜਵਾਬਦੇਹੀ ਵਧਾਉਣ ਵਾਸਤੇ ਪਾਲਿਸੀਆਂ ‘ਚ ਤਬਦੀਲੀਆਂ ਲਿਆਉਣ ਦੀ ਅਗਵਾਈ ਕੀਤੀ ਹੈ।

ਜੈਸਿਕਾ (t’łisala) ਗੱਸ

ਲੀਡਰ ਆਫ ਸਟ੍ਰੈਟਿਜਿਕ ਇੰਨਸ਼ੀਏਟਿਵਜ਼ ਇਨ ਇੰਡਿਜਿਨਸ ਹੈਲਥ ਫਾਰ ਦਿ ਬੀ ਸੀ ਪੇਸ਼ੈਂਟ ਸੇਫਟੀ ਐਂਡ ਕੁਆਲਿਟੀ ਕੌਂਸਲ


ਗੱਸ ਕੋਲ ਇੰਡਿਜਨਸ ਹੈਲਥ ਐਂਡ ਵੈੱਲਨੈੱਸ ਵਿਚ ਸੱਤ ਸਾਲਾਂ ਦੇ ਤਜ਼ਰਬੇ ਸਮੇਤ ਬਿਜ਼ਨਸ ਐਡਮਿਨਸਟ੍ਰੇਸ਼ਨ ਅਤੇ ਮੈਨੇਜਮੈਂਟ ਵਿਚ 20 ਸਾਲਾਂ ਤੋਂ ਵੱਧ ਦਾ ਤਜ਼ਰਬਾ ਹੈ। ਉਸ ਦੀ ਵੰਸ਼ਾਵਲੀ ਮਿਸ਼ਰਤ ਹੈ ਜਿਸ ‘ਚ Haida, Xaxli’p, Xwisten, ਅਤੇ ਸਕੁਆਮਿਸ਼ ਨੇਸ਼ਨਜ਼ ਦੇ ਨਾਲ ਨਾਲ ਯੂਰਪੀ ਵੰਸ਼ਾਵਲੀ ਸ਼ਾਮਲ ਹੈ। ਉਸਦੇ ਕੰਮ ਦੇ ਤਜ਼ਰਬਿਆਂ ਨੇ ਨਸਲਵਾਦ-ਵਿਰੋਧੀ ਰਣਨੀਤੀਆਂ ਅਤੇ ਉਦੇਸ਼ਾਂ ਨਾਲ ਇਕਸਾਰਤਾ ਰੱਖਣ ਵਾਲੇ ਖੇਤਰਾਂ ਨੂੰ ਬੜਾਵਾ ਦੇਣ ਲਈ ਪਾਲਿਸੀਆਂ, ਮਿਆਰਾਂ ਅਤੇ ਪ੍ਰਾਸੈੱਸ ਡਿਵੈਲਪਮੈਂਟ ਤੇ ਵਿਸ਼ਲੇਸ਼ਣ ਵਿਚ ਉਸਦੀਆਂ ਯੋਗਤਾਵਾਂ ਨੂੰ ਤਕੜਿਆਂ ਕੀਤਾ ਹੈ।

ਐਲਨ ਕਿੰਮ

ਐਕੁਇਟੀ ਐਂਡ ਇੰਨਕਲੂਜ਼ਨ ਕੰਸਲਟੈਂਟ


ਕਿੰਮ ਮੂਲ ਰੂਪ ਵਿਚ ਕੋਰੀਆ ਤੋਂ ਹੈ, ਉਸਨੇ ਸਰਕਾਰਾਂ, ਬਿਜ਼ਨਸਾਂ ਅਤੇ ਗੈਰ-ਮੁਨਾਫਾ ਸੰਸਥਾਵਾਂ ਨਾਲ ਕੰਮ ਕੀਤਾ ਹੈ ਜਿੰਨ੍ਹਾਂ ਦੇ ਧਿਆਨ ਦਾ ਕੇਂਦਰ ਨਸਲਵਾਦ-ਵਿਰੋਧੀ ਹੈ। ਉਹ ਏਸ਼ੀਆਈ ਔਰਤਾਂ ਦੇ ਇਕ ਮੂਲਰੂਪੀ ਪੱਧਰ ਦੇ ਸਮੂਹ ਦੀ ਸਹਿ-ਅਗਵਾਈ ਕਰਦੀ ਹੈ, ਜਿਹੜਾ ਏਸ਼ੀਆਈ-ਵਿਰੋਧੀ ਨਸਲਵਾਦ ਅਤੇ ਇਸਦੇ ਪ੍ਰਭਾਵਾਂ ਬਾਰੇ ਕਮਿਊਨਿਟੀ ਸਰੋਤਾਂ ਤੋਂ ਪ੍ਰਾਪਤ ਡੈਟਾ ਇਕੱਤਰ ਕਰਦਾ, ਵਿਸ਼ਲੇਸ਼ਣ ਕਰਦਾ, ਟਰੈਕ ਰੱਖਦਾ ਅਤੇ ਸਾਂਝਿਆਂ ਕਰਦਾ ਹੈ। ਇਸ ਤੋਂ ਪਹਿਲਾਂ ਕਿੰਮ ਨੇ ਬੇਇਨਸਾਫੀ ਦਾ ਅਨੁਭਵ ਕਰਦੀਆਂ ਗਲੋਬਲ ਕਮਿਊਨਿਟੀਆਂ ਨਾਲ ਕਮਿਊਨਿਟੀ ਵਿਕਾਸ ਅਤੇ ਫਰੰਟਲਾਈਨ ਸੋਸ਼ਲ ਸਰਵਿਸ ਪ੍ਰਦਾਨਗੀ ‘ਚ ਕੰਮ ਕਰਦਿਆਂ 10 ਸਾਲ ਬਿਤਾਏ।

ਜ਼ਰੀਨ ਨਕਵੀ

ਡਾਇਰੈਕਟਰ, ਇੰਸਟੀਚਿਊਸ਼ਨਲ ਰਿਸਰਚ ਐਂਡ ਪਲੈਨਿੰਗ, ਸਾਈਮਨ ਫਰੇਜ਼ਰ ਯੂਨੀਵਰਸਿਟੀ


ਨਕਵੀ ਨੇ ਇਕਨਾਮਿਕਸ ਵਿਚ ਆਪਣੀ ਪੀ ਐਚ ਡੀ ਬੌਸਟਨ ਯੂਨੀਵਰਸਿਟੀ ਤੋਂ ਪੂਰੀ ਕੀਤੀ ਅਤੇ ਇਕ ਅਕਾਦਮਿਕ ਅਤੇ ਅੰਤਰਰਾਸ਼ਟਰੀ ਵਿਕਾਸ ਪ੍ਰੋਫੈਸ਼ਨਲ ਵਜੋਂ ਵਰਲਡ ਬੈਂਕ ਨਾਲ ਕੰਮ ਕੀਤਾ। ਉਹ ਐੱਸ ਐੱਫ ਯੂ ਨਿਆਂਸ਼ੀਲਤਾ, ਵਿਭਿੰਨਤਾ ਅਤੇ ਸੰਮਿਲਨ ਡੈਟਾ ਵਰਕਿੰਗ ਗਰੁੱਪ ਦੀ ਅਗਵਾਈ ਕਰਦੀ ਹੈ ਅਤੇ ਡੈਟਾ ਗਰਵਨੈਂਸ ਕੌਂਸਲ ਅਤੇ ਹੋਰ ਸਬੰਧਤ ਪ੍ਰਾਜੈਕਟਾਂ ਦੀ ਕੋ-ਚੇਅਰ ਹੈ। ਇਹ ਯਕੀਨੀ ਬਣਾਉਣ ਲਈ ਕਿ ਕਮਜ਼ੋਰ ਗਰੁੱਪਾਂ ਨੂੰ ਜਨਤਕ ਸੇਵਾਵਾਂ ਅਤੇ ਉਚੇਰੀ ਸਿੱਖਿਆ ‘ਚ ਚੰਗੀ ਪ੍ਰਤਿਨਿਧਤਾ ਮਿਲੇ, ਉਹ ਡੈਟਾ ਤੱਕ ਪਹੁੰਚ ‘ਚ ਸੁਧਾਰ ਲਿਆਉਣ ਲਈ ਉਤਸੁਕ ਹੈ।

ਸਮਿੱਥ ਓਡੂਰੋ-ਮਰਫੋ

ਲੀਡ ਆਥਰ ਐਂਡ ਰਿਸਰਚਰ, ਬਲੈਕ ਇੰਨ ਬੀ ਸੀ ਰਿਪੋਰਟ


ਓਡੂਰੋ-ਮਾਰਫੋ ਨੇ ਵਿਕਟੋਰੀਆ ਯੂਨੀਵਰਸਿਟੀ ਤੋਂ ਪੁਲੀਟੀਕਲ ਸਾਇੰਸ ਵਿਚ ਪੀ ਐੱਚ ਡੀ ਕੀਤੀ ਹੋਈ ਹੈ। ਉਸਦੀ ਅਕਾਦਮਿਕ ਦਿਲਚਸਪੀ ਦਾ ਖੇਤਰ 2016 ਤੋਂ ਪ੍ਰਾਈਵੇਸੀ, ਡੈਟਾ ਸੁਰੱਖਿਆ, ਨਿਕਟ ਨਿਗਰਾਨੀ ਅਤੇ ਪਛਾਣ ਪ੍ਰਬੰਧਾਂ ‘ਚ ਚਲਿਆ ਆ ਰਿਹਾ ਹੈ। ਉਹ ਬੀ ਸੀ ਸਰਕਾਰ ਵੱਲੋਂ ਫੰਡ ਕੀਤੀ ਅਤੇ ਫਰਵਰੀ 2022 ‘ਚ ਰਿਲੀਜ਼ ਕੀਤੀ ਗਈ ਬਲੈਕ ਇੰਨ ਬੀ ਸੀ ਰਿਪੋਰਟ ਦਾ ਮੁੱਖ ਲੇਖਕ ਅਤੇ ਖੋਜਕਾਰ ਹੈ। ਉਹ ਐਂਡਿੰਗ ਵਾਇਉਲੈਂਸ ਐਸੋਸੀਏਸ਼ਨ ਆਫ ਬੀ ਸੀ ਦੀ ਨਸਲਵਾਦ ਵਿਰੋਧੀ ਅਤੇ ਨਫਰਤ ਰਿਸਪਾਂਸ ਪ੍ਰੋਗਰਾਮ ਲਈ ਸਲਾਹਕਾਰ ਕਮੇਟੀ ‘ਚ ਰਿਹਾ ਹੈ ਅਤੇ ਗਰੇਟਰ ਵਿਕਟੋਰੀਆ ਪੁਲਿਸ ਡਾਇਵਰਸਿਟੀ ਐਡਵਾਈਜ਼ਰੀ ਕਮੇਟੀ ਦਾ ਮੈਂਬਰ ਹੈ।

ਜੈਕੁਇਲਿਨ ਕੁਇਲੈੱਸ

ਸੀ ਈ ਓ, ਕੁਇਨਟੈਸੈਂਸ਼ੀਅਲ ਰਿਸਰਚ ਗਰੁੱਪ


ਇਕ ਸਮਾਜ ਵਿਗਿਆਨੀ, ਆਈ ਬੀ ਪੀ ਓ ਸੀ ਦੇ ਖੋਜਕਾਰ ਅਤੇ ਆਇਰਿਸ਼/ਬ੍ਰਿਟਿਸ਼ ਅਤੇ ਭਾਰਤੀ ਨਸਲੀ ਮੂਲ ਦੇ ਦੋ-ਨਸਲੀ ਵਿਅਕਤੀ, ਕੁਇਨਲੈੱਸ ਨੇ ਲਿਂਗ-ਆਧਾਰਿਤ ਵਿਸ਼ਲੇਸ਼ਣ ਫਰੇਮਵਰਕ ਦੀ ਵਰਤੋਂ ਕਰਦਿਆਂ ਹੋਇਆਂ 20 ਸਾਲਾਂ ਤੋਂ ਵਧੇਰੇ ਸਮਾਂ ਮੂਲਵਾਸੀ ਕਮਿਊਨਿਟੀਆਂ ਨਾਲ ਵੱਡੀ ਪੱਧਰ ‘ਤੇ ਕੰਮ ਕੀਤਾ ਹੈ। 2013 ‘ਚ ਉਸਨੂੰ ਕੈਨੇਡੀਅਨ ਸੋਸ਼ਿਓਲੌਜੀਕਲ ਐਸੋਸੀਏਸ਼ਨ ਅਤੇ ਐਂਗਸ ਰੀਡ ਫਾਊਂਡੇਸ਼ਨ ਵੱਲੋਂ ਉਸਦੀ ਕਮਿਊਨਿਟੀ-ਆਧਾਰਿਤ ਖੋਜ ਵਾਸਤੇ ਮਾਨਤਾ ਦਿੱਤੀ ਗਈ, ਜਿਸਨੇ ਕੈਨੇਡਾ ਵਿਚ ਮੂਲਵਾਸੀ ਲੋਕਾਂ ਦੀ ਮਨੁੱਖੀ ਭਲਾਈ ਨੂੰ ਬੜ੍ਹਾਵਾ ਦਿੱਤਾ। ਉਸਨੇ ਇਕ ਖੋਜਕਾਰ ਦੀ ਹੈਸੀਅਤ ‘ਚ ਫਸਟ ਨੇਸ਼ਨਜ਼ ਕਮਿਊਨਿਟੀਆਂ ਨਾਲ ਕੰਮ ਕੀਤਾ ਹੈ, ਜਿਸ ‘ਚ ਡੈਟਾ ਸੂਚਨਾਂ ਅਤੇ ਮਾਪਣ ਦੇ ਸੰਦਾਂ ਦੀ ਰੂਪ-ਰੇਖਾ ਉਲੀਕਣਾ ਸ਼ਾਮਲ ਹੈ।

ਸੁੱਖੀ ਸੰਧੂ

ਕੋ-ਫਾਊਂਡਰ ਵੇਕ ਅੱਪ ਸਰੀ; ਮਾਸਟਰਜ਼ ਸਟੂਡੈਂਟ, ਡਾਇਵਰਸਿਟੀ, ਐਕੁਇਟੀ ਐਂਡ-ਇੰਨਕਲੂਜ਼ਨ, ਟਫਟਸ ਯੂਨੀਵਰਸਿਟੀ


ਸੰਧੂ ਇਕ ਕਮਿਊਨਿਟੀ ਕਾਰਕੁੰਨ ਹਨ ਅਤੇ ਵੇਕ ਅੱਪ ਸਰੀ, ਜੋ ਇਕ ਮੂਲਕ ਪੱਧਰ ਦੀ ਕਮਿਊਨਿਟੀ ਸੰਸਥਾ ਹੈ ਜਿਹੜੀ 2018 ‘ਚ ਵੱਧਦੀ ਹੋਈ ਗੈਂਗ ਹਿੰਸਾ ਅਤੇ ਸਾਊਥ ਏਸ਼ੀਅਨ ਨੌਜਵਾਨਾਂ ਨੂੰ ਨਿਸ਼ਾਨਾਂ ਬਣਾ ਕੇ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਵਾਬੀ ਪ੍ਰਤਿਕਿਰਿਆ ਵਜੋਂ ਹੋਂਦ ਵਿਚ ਆਈ, ਦੇ ਇਕ ਸੰਸਥਾਪਕ ਮੈਂਬਰ ਹਨ। ਉਸਨੇ ਸਰਕਾਰ ਦੇ ਸਾਰੇ ਪੱਧਰਾਂ, ਪੁਲੀਸ ਅਧਿਕਾਰੀਆਂ, ਕਮਿਊਨਿਟੀ ਸਟੇਕ ਹੋਲਡਰਾਂ, ਸਿੱਖਿਆਦਾਨਾਂ, ਮਾਨਸਿਕ ਸਿਹਤ ਮਾਹਰਾਂ ਅਤੇ ਪੀੜਤ ਪਰਿਵਾਰਾਂ ਨਾਲ 150 ਤੋਂ ਵੱਧ ਮੀਟਿੰਗਾਂ ਵਿਚ ਸ਼ਾਮਲ ਹੋ ਕੇ ਗਰੁੱਪ ਦੀ ਪਹੁੰਚ ਦੀ ਅਗਵਾਈ ਕੀਤੀ ਹੈ। ਸੰਧੂ ਕੋਲ ਗਲੋਬਲ ਸਪੋਰਟਸ ਮੈਨੇਜਮੈਂਟ ਵਿਚ ਕਈ ਸਾਰੇ ਸਾਲਾਂ ਦਾ ਤਜ਼ਰਬਾ ਵੀ ਹੈ।