ਉਨ੍ਹਾਂ ਨੇ ਜੋ ਸੁਣਿਆ – ਉਸ ਬਾਰੇ ਰਿਪੋਰਟਾਂ

ਸੰਨ 2021 ਤੋਂ 2022 ਤੱਕ ਅਸੀਂ ਸੂਬੇ ਭਰ ਵਿੱਚ ਐਂਟੀ-ਰੇਸਿਜ਼ਮ ਡੈਟਾ ਐਕਟ ਲਈ ਸਲਾਹ ਮਸ਼ਵਰਾ ਕੀਤਾ। ਇਸ ਵਿੱਚ 13000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਅਸੀਂ ਜੋ ਕੁੱਝ ਸਿੱਖਿਆ, ਉਸ ਨੇ ਐਂਟੀ-ਰੇਸਿਜ਼ਮ ਡੈਟਾ ਐਕਟ ਨੂੰ ਰੂਪ ਦਿੱਤਾ, ਜਿਹੜਾ ਜੂਨ 2022 ਵਿੱਚ ਬੀ. ਸੀ. ਵਿੱਚ ਕਾਨੂੰਨ ਬਣ ਗਿਆ। 

  • ਇਨਡਿਜਨਿਸ ਭਾਈਵਾਲਾਂ 
  • ਰੰਗਦਾਰ ਭਾਈਚਾਰਿਆਂ 
  • ਬੀ ਸੀ ਦੇ ਵਸਨੀਕਾਂ 

ਇਕ ਨਵਾਂ, ਵਿਆਪਕ ਨਸਲਵਾਦ ਵਿਰੋਧੀ ਕਾਨੂੰਨ ਬਣਾਉਣ ਵਿੱਚ ਮਦਦ ਲਈ ਤੁਹਾਡੀ ਰਾਇ ਬਹੁਤ ਮਹੱਤਵਪੂਰਨ ਸੀ। 

ਅਸੀਂ ਤੁਹਾਨੂੰ ਇਹਨਾਂ ਸਲਾਹ ਮਸ਼ਵਰਿਆਂ ਬਾਰੇ ਹੋਰ ਜਾਣਨ ਦਾ ਸੱਦਾ ਦਿੰਦੇ ਹਾਂ। 


ਐਂਟੀ-ਰੇਸਿਜ਼ਮ ਡੈਟਾ ਐਕਟ

ਬੀ ਸੀ ਐਸੋਸੀਏਸ਼ਨ ਆਫ ਐਬੁਰਿਜਨਲ ਫਰੈਂਡਸ਼ਿੱਪ ਸੈਂਟਰਜ਼ ਇੰਗੇਜਮੈਂਟ ਰਿਪੋਰਟ

ਦੋ ਸੈਸ਼ਨਾਂ ਦੌਰਾਨ ਕੁਲ 36 ਭਾਗੀਦਾਰਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਐਲਡਰਜ਼ ਕਾਊਂਸਿਲ, ਪੀਅਰ ਰੀਵਿਊ ਕਮੇਟੀ ਅਤੇ ਪ੍ਰੋਵਿੰਸ਼ੀਅਲ ਐਬੁਰਿਜਨਲ ਯੂਥ ਕਾਊਂਸਿਲ ਦੇ ਮੈਂਬਰ ਸ਼ਾਮਲ ਹੋਏ।

ਕਮਿਊਨਿਟੀ ਦੀ ਅਗਵਾਈ ਹੇਠ ਇੰਗੇਜਮੈਂਟ ਰਿਪੋਰਟ

ਸੂਬੇ ਭਰ ਵਿੱਚ ਕਮਿਊਨਿਟੀ ਮੈਂਬਰਾਂ ਨਾਲ ਨਸਲਵਾਦ-ਵਿਰੋਧੀ ਡੈਟਾ ਬਾਰੇ ਸ਼ਮੂਲੀਅਤ ਸੈਸ਼ਨ ਆਯੋਜਿਤ ਕਰਨ ਵਾਸਤੇ ਤਕਰੀਬਨ 70 ਮੂਲਵਾਸੀ ਅਤੇ ਨਸਲੀ ਪਿਛੋਕੜ ਵਾਲੀ ਕਮਿਊਨਿਟੀ ਸੰਸਥਾਵਾਂ ਨੂੰ ਬੀ ਸੀ ਸਰਕਾਰ ਵੱਲੋਂ ਗ੍ਰਾਂਟਾਂ ਪ੍ਰਦਾਨ ਕੀਤੀਆਂ ਗਈਆਂ।

ਫਰਸਟ ਨੇਸ਼ਨਜ਼ ਇੰਗੇਜਮੈਂਟ ਰਿਪੋਰਟ

ਸਰਕਾਰ ਨੇ ਦਸੰਬਰ 2021 ਤੋਂ ਮਾਰਚ 2022 ਤੱਕ ਬੀ ਸੀ ਫਰਸਟ ਨੇਸ਼ਨਜ਼ ਨਾਲ ਸਲਾਹ-ਮਸ਼ਵਰਾ ਕੀਤਾ। ਇਸ ਸ਼ਮੂਲੀਅਤ ਦਾ ਮਨਸ਼ਾ ਬੀ ਸੀ ਫਰਸਟ ਨੇਸ਼ਨਜ਼ ਦੇ ਭਾਗੀਦਾਰਾਂ ਨੂੰ ਆਪਣਾ ਗਿਆਨ ਸਾਂਝਾ ਕਰਨ ਅਤੇ ਨਸਲਵਾਦ-ਵਿਰੋਧੀ ਡੈਟਾ ਵਿਧਾਨ ਵਿੱਚ ਆਪਣੀ ਇੰਨਪੁੱਟ ਪ੍ਰਦਾਨ ਕਰਨ ਦਾ ਇਕ ਮੌਕਾ ਮੁਹੱਈਆ ਕਰਨਾ ਸੀ।

ਮੇਟੀਜ਼ ਨੇਸ਼ਨ ਬ੍ਰਿਟਿਸ਼ ਕੋਲੰਬੀਆ ਨਾਲ ਸਲਾਹ ਮਸ਼ਵਰੇ ਦੀ ਰਿਪੋਰਟ 

ਇਨਡਿਜੀਨਿਸ ਲੋਕਾਂ ਵੱਲ ਸੇਧਿਤ ਨਸਲਵਾਦ ਨਾਲ ਨਿਪਟਣ ਦੀ ਮੰਗ ਦੇ ਪ੍ਰਤੀਕਰਮ ਵਿੱਚ ਅਸੀਂ ਬ੍ਰਿਟਿਸ਼ ਕੋਲੰਬੀਆ ਦੀ ਮੇਟੀਜ਼ ਨੇਸ਼ਨ ਨਾਲ ਮਿਲ ਕੇ ਆਉਣ ਵਾਲੇ ਐਂਟੀ-ਰੇਸਿਜ਼ਮ ਡੈਟਾ ਦੇ ਕਾਨੂੰਨ ਬਾਰੇ ਕਮਿਊਨਿਟੀ ਪੱਧਰ ਦਾ ਸਲਾਹ ਮਸ਼ਵਰਾ ਕੀਤਾ। 

ਆਨਲਾਈਨ ਸਲਾਹ ਮਸ਼ਵਰੇ ਦੀ ਰਿਪੋਰਟ 

ਸਤੰਬਰ 2021 ਤੋਂ ਜਨਵਰੀ 2022 ਤੱਕ, ਅਸੀਂ ਐਂਟੀ-ਰੇਸਿਜ਼ਮ ਡੈਟਾ ਦੇ ਕਾਨੂੰਨ ਬਾਰੇ ਇਕ ਸਰਵੇ ਕੀਤਾ। ਅਸੀਂ ਤੁਹਾਡੇ ਵਲੋਂ ਸਾਡੀਆਂ ਸੇਵਾਵਾਂ ਦੇ ਸੰਦਰਭ ਵਿੱਚ ਆਪਣੀ ਪਹਿਚਾਣ ਅਤੇ ਜਾਤੀ ਪਿਛੋਕੜ ਸਾਂਝੇ ਕਰਨ ਬਾਰੇ ਤੁਹਾਡੇ ਤਜਰਬੇ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਸੀ। 


ਨਸਲਵਾਦ ਵਿਰੋਧੀ ਕਾਨੂੰਨ 

ਫਸਟ ਨੇਸ਼ਨਜ਼ ਲੀਡਰਸ਼ਿੱਪ  ਕਾਊਂਸਲ ਰਿਪੋਰਟ 

ਫਸਟ ਨੇਸ਼ਨਜ਼ ਲੀਡਰਸ਼ਿੱਪ ਕਾਊਂਸਲ ਬੀ ਸੀ ਦੀ ਅਸੰਬਲੀ ਆਫ ਫਸਟ ਨੇਸ਼ਨਜ਼, ਫਸਟ ਨੇਸ਼ਨਜ਼ ਸਮਿਟ ਅਤੇ ਯੂਨੀਅਨ ਆਫ ਫਸਟ ਨੇਸ਼ਨਜ਼ ਇੰਡੀਅਨ ਚੀਫਸ ਦੀਆਂ ਸਿਆਸੀ ਐਗਜੈਕਟਿਵਾਂ ਨੂੰ ਇਕੱਠੇ ਕਰਦੀ ਹੈ। ਇਹ ਰਿਪੋਰਟ ਨਸਲਵਾਦ ਵਿਰੋਧੀ ਕਾਨੂੰਨ ਦੇ ਸੰਬੰਧ ਵਿੱਚ ਬੀ ਸੀ ਦੀਆਂ ਫਸਟ ਨੇਸ਼ਨਾਂ ਦੇ ਮੁੱਖ ਹਿੱਤਾਂ ਅਤੇ ਪਾਲਸੀ ਨਾਲ ਸੰਬੰਧਿਤ ਉਦੇਸ਼ਾਂ ਬਾਰੇ ਦਸਦੀ ਹੈ। 

ਅਲਾਇੰਸ ਆਫ ਬੀ ਸੀ ਮਾਡਰਨ ਟ੍ਰੀਟੀ ਨੇਸ਼ਨਜ਼ ਰਿਪੋਰਟ 

ਅਲਾਇੰਸ ਆਫ ਬੀ ਸੀ ਮਾਡਰਨ ਟ੍ਰੀਟੀ ਨੇਸ਼ਨਜ਼ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਆਧੁਨਿਕ ਸੰਧੀਆਂ (ਮਾਡਰਨ ਟ੍ਰੀਟੀਜ਼) ਲਾਗੂ ਕਰ ਰਹੀਆਂ ਅੱਠ ਫਸਟ ਨੇਸ਼ਨਾਂ ਸ਼ਾਮਲ ਹਨ। ਰਿਪੋਰਟ ਦੇ ਇਸ ਸਾਰ (ਐਗਜੈਕਟਿਵ ਸਮਰੀ) ਵਿੱਚ ਨਸਲਵਾਦ ਵਿਰੋਧੀ ਨਵੇਂ ਕਾਨੂੰਨ ਦੇ ਸੰਬੰਧ ਵਿੱਚ ਮਾਡਰਨ ਟ੍ਰੀਟੀਜ਼ ਨੇਸ਼ਨਜ਼ ਦੇ ਸਾਂਝੇ ਹਿੱਤਾਂ ਬਾਰੇ ਗੱਲ ਕੀਤੀ ਗਈ ਹੈ। 

ਮੇਟੀਜ਼ ਨੇਸ਼ਨ ਬ੍ਰਿਟਿਸ਼ ਕੋਲੰਬੀਆ ਦੀ ਰਿਪੋਰਟ 

ਮੇਟੀਜ਼ ਨੇਸ਼ਨ ਬ੍ਰਿਟਿਸ਼ ਕੋਲੰਬੀਆ ਨਾਂ ਦੀ ਸੰਸਥਾ ਬੀ ਸੀ ਵਿੱਚ ਮੇਟੀਜ਼ ਦੀਆਂ 39 ਚਾਰਟਰਡ ਕਮਿਊਨਿਟੀਆਂ ਦੀ ਨੁਮਾਇੰਦਗੀ ਕਰਦੀ ਹੈ। ਇਸ ਰਿਪੋਰਟ ਵਿੱਚ ਨਸਲਵਾਦ-ਵਿਰੋਧੀ ਕਾਨੂੰਨ ਬਾਰੇ ਉਹਨਾਂ ਦੇ ਨਾਗਰਿਕਾਂ ਦੀ ਰਾਇ ਸ਼ਾਮਲ ਹੈ।  

ਕਮਿਊਨਿਟੀ ਦੀ ਅਗਵਾਈ ਵਾਲੇ ਸਲਾਹ ਮਸ਼ਵਰੇ ਦੀ ਰਿਪੋਰਟ 

ਅਸੀਂ ਬੀ ਸੀ ਭਰ ਵਿੱਚ ਇਨਡਿਜਨਿਸ ਅਤੇ ਰੰਗਦਾਰ ਭਾਈਚਾਰਿਆਂ ਵਿੱਚ ਸਲਾਹ ਮਸ਼ਵਰੇ ਦੇ ਸੈਸ਼ਨਾਂ ਦੀ ਅਗਵਾਈ ਕਰਨ ਵਿੱਚ ਉਹਨਾਂ ਦੀ ਮਦਦ ਕਰਨ ਲਈ 70 ਦੇ ਕਰੀਬ ਕਮਿਊਨਿਟੀ ਸੰਸਥਾਂਵਾਂ ਨੂੰ ਗ੍ਰਾਂਟਾਂ ਦਿੱਤੀਅ ਸਨ। ਵਿਚਾਰ ਵਟਾਂਦਰੇ ਵਿੱਚ ਇਹ ਵਿਸ਼ੇ ਸ਼ਾਮਲ ਸਨ: ਢਾਂਚਾਗਤ ਨਸਲਵਾਦ, ਰਾਜ਼ੀ ਹੋਣ ਦੇ ਪ੍ਰੋਗਰਾਮ ਅਤੇ ਸਰਕਾਰ ਦੀ ਜਵਾਬਦੇਹੀ। ਜੁਲਾਈ ਅਤੇ ਸਤੰਬਰ 2023 ਵਿਚਕਾਰ 225 ਸਮਾਗਮਾਂ ਵਿੱਚ 5000 ਤੋਂ ਵੱਧ ਲੋਕ ਸ਼ਾਮਲ ਹੋਏ।  

ਆਨਲਾਈਨ ਜਨਤਕ ਪ੍ਰਸ਼ਨਾਵਲੀ ਬਾਰੇ ਰਿਪੋਰਟ 

ਜੂਨ 2023 ਤੋਂ ਅਕਤੂਬਰ 2023 ਤੱਕ, ਅਸੀਂ ਇਕ ਆਨਲਾਈਨ ਪ੍ਰਸ਼ਨਾਵਲੀ ਦਾ ਪ੍ਰਬੰਧ ਕੀਤਾ। ਅਸੀਂ ਇਸ ਬਾਰੇ ਹੋਰ ਜਾਣਨਾ ਚਾਹੁੰਦੇ ਸੀ ਕਿ ਤੁਹਾਡੇ ਵਿਚਾਰ ਵਿੱਚ ਬੀ. ਸੀ. ਵਿੱਚ ਢਾਂਚਾਗਤ ਨਸਲਵਾਦ ਨਾਲ  ਸਾਨੂੰ ਕਿਸ ਤਰ੍ਹਾਂ ਨਿਪਟਣਾ ਚਾਹੀਦੀ ਹੈ।