ਨਸਲਵਾਦ-ਵਿਰੋਧੀ ਖੋਜ ਤਰਜੀਹਾਂ

ਇਹ ਇੰਡਿਜਨਸ ਲੋਕਾਂ ਅਤੇ ਐਂਟੀ-ਰੇਸਿਜ਼ਮ ਡੈਟਾ ਕਮੇਟ ਨਾਲ ਭਾਈਵਾਲੀ ਸਹਿਤ ਸਿਰਜੀਆਂ ਗਈਆਂ ਸਨ। ੀ

ਇੱਥੇ ਤੁਸੀਂ ਉਨ੍ਹਾਂ ਖੋਜ ਤਰਜੀਹਾਂ ‘ਚੋਂ ਤਿੰਨ ਨਾਲ ਸਬੰਧਤ ਖੋਜ ਵੇਖੋਗੇ। ਇਹ ਪਹਿਲੀ ਝਾਤ ਹੈ ਅਤੇ ਨਸਲੀ ਬਰਾਬਰੀ ਨੂੰ ਬੜ੍ਹਾਵਾ ਦੇਣ ਦੇ ਭਵਿੱਖ ਦੇ ਕੰਮ ਦਾ ਸ਼ੁਰੂਆਤੀ ਪੁਆਇੰਟ ਹੈ। ਇਹ ਖੋਜ ਅਧਿਐਨ ਛੋਟਾ ਹੈ ਪਰ ਅਗਾਂਹ ਨੂੰ ਇਕ ਮਹੱਤਵਪੂਰਨ ਕਦਮ ਹੈ।

ਅਸੀਂ ਅਗਾਂਹ ਦੀ ਖੋਜ ‘ਤੇ ਕੰਮ ਕਰ ਰਹੇ ਹਾਂ ਅਤੇ ਜਿਉਂ ਜਿਉਂ ਖੋਜ ਪ੍ਰਗਤੀ ਕਰਦੀ ਹੈ, ਅਸੀਂ ਇਸ ਸਫੇ ਨੂੰ ਅੱਪਡੇਟ ਕਰਦੇ ਰਹਾਂਗੇ।

  • ਬੀ ਸੀ ਵਿਚ ਵਿਭਿੰਨ ਪ੍ਰਕਾਰ ਦੀ ਵੱਸੋਂ ਦੀਆਂ ਸਿਹਤ ਸਮੱਸਿਆਵਾਂ ਬਾਰੇ ਰਿਪੋਰਟ

    ਅਸੀਂ ਜਾਣਦੇ ਹਾਂ ਕਿ ਚਿਰਕਾਲੀ ਬਿਮਾਰੀਆਂ ਕਈ ਸਾਰੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਜੀਵਨ ਪੱਧਰ ਨੂੰ ਪ੍ਰਭਾਵਤ ਕਰ ਰਹੀਆਂ ਹਨ। ਅਸੀਂ ਇਹ ਵੇਖਣ ਦੁਆਰਾ ਸ਼ੁਰੂ ਕਰਾਂਗੇ ਕਿ ਕਿੰਨੀ ਕੁ ਆਮ ਵਾਰੀ ਚਿਰਕਾਲੀ ਸਿਹਤ ਸਮੱਸਿਆਵਾਂ ਬੀ ਸੀ ‘ਚ ਵਿਭਿੰਨ ਜਨਸੰਖਿਅਕ ਗਰੁੱਪਾਂ ‘ਚ ਵੇਖੀਆਂ ਜਾਦੀਆਂ ਹਨ।

  • ਬੀ ਸੀ ਦੇ K-12 ਸਿਸਟਮ ‘ਚ ਸਿੱਖਣ ਸਬੰਧੀ ਸਹਾਇਤਾ ਤੱਕ ਪਹੁੰਚ ਕਰਨਾ

    ਅਸੀਂ ਜਾਣਦੇ ਹਾਂ ਕਿ ਕਿ ਬੀ ਸੀ ਦੇ ਕਿੰਡਰਗਾਰਟਨ ਤੋਂ 12 ਕਲਾਸ ਸਿਸਟਮ ‘ਚ ਸਿਸਟਮਗਤ ਨਸਲਵਾਦ ਮੌਜੂਦ ਹੈ। ਇਹ ਖੋਜ ਅਧਿਐਨ ਇੰਡਿਜਨਸ ਅਤੇ ਨਸਲੀਕ੍ਰਿਤ ਵਿਦਿਆਰਥਆਂ ਦੇ ਅਨੁਭਵਾਂ ਅਤੇ ਉਨ੍ਹਾਂ ਨੂੰ ਸਫਲ ਹੋਣ ਵਾਸਤੇ ਜਿਸ ਸਹਾਇਤਾ ਦੀ ਲੋੜ ਹੈ ਉਸ ਤੱਕ ਬਰਬਾਰ ਦੀ ਪਹੁੰਚ ਹਾਸਲ ਹੈ ਜਾਂ ਨਹੀਂ, ਨੂੰ ਸਮਝਣ ਵਾਸਤੇ ਸਾਡੀ ਮਦਦ ਕਰਨ ਲਈ ਇਕ ਸੁਰੂਆਤੀ ਪੁਆਇੰਟ ਹੈ।

  • ਬੀ ਸੀ ਪਬਲਿਕ ਸਰਵਿਸ ਵਿਚ ਨਸਲੀ ਵਿਭਿੰਨਤਾ

    ਇਸ ਖੋਜ ਅਧਿਐਨ ਦਾ ਟੀਚਾ ਬੀ ਸੀ ਪਬਲਿਕ ਸੇਵਾਵਾਂ ‘ਚ ਨਸਲੀ ਬਰਾਬਰੀ ਨੂੰ ਬੜ੍ਹਾਵਾ ਦੇਣਾ ਹੈ। ਇਕ ਪਹਿਲੇ ਕਦਮ ਵਜੋਂ , ਅਸੀਂ ਸਰਕਾਰੀ ਕਰਮਚਾਰੀਆਂ ਵਿਚ ਨਸਲੀ ਵਿਭਿੰਨਤਾ ‘ਤੇ ਨਜ਼ਰ ਮਾਰ ਰਹੇ ਹਾਂ। ਸਾਡੀਆਂ ਸੇਵਾਵਾਂ ਨੂੰ ਉਨ੍ਹਾਂ ਕਰਮਚਾਰੀਆਂ ਦੁਆਰਾ ਆਕਾਰ ਦਿੱਤਾ ਜਾਣਾ ਚਾਹੀਦਾ ਹੈ, ਜਿਹੜੇ ਉਨ੍ਹਾਂ ਲੋਕਾਂ ਦੇ ਵਿਭਿੰਨ ਪ੍ਰਕਾਰ ਦੇ ਦ੍ਰਿਸ਼ਟੀਕੋਣ, ਗਿਆਨ ਅਤੇ ਅਸਲ ਤਜਰਬਿਆਂ ਨੂੰ ਪ੍ਰਤਿਬਿੰਬਤ ਕਰਦੇ ਹਨ, ਜਿੰਨ੍ਹਾਂ ਨੂੰ ਅਸੀਂ ਸੇਵਾਵਾਂ ਪ੍ਰਦਾਨ ਕਰਦੇ ਹਾਂ।