ਵਿਧਾਨ ਦਾ ਇਤਿਹਾਸ

ਬੀ.ਸੀ. ਵਿੱਚ ਨਸਲਵਾਦ ਦੇ ਹੱਲ ਲਈ ਕੰਮ ਕਰਨਾ

ਬ੍ਰਿਟਿਸ਼ ਕੋਲੰਬੀਆ ਦੇ ਇਤਿਹਾਸ, ਪਛਾਣ ਅਤੇ ਇਸਦੀ ਤਾਕਤ ਦੀਆਂ ਜੜ੍ਹਾਂ ਇਸਦੀ ਵਿਭਿੰਨ ਪ੍ਰਕਾਰ ਦੀ ਵੱਸੋਂ ਵਿੱਚ ਹਨ। ਫਿਰ ਵੀ ਮੂਲ਼ਵਾਸੀ ਅਤੇ ਨਸਲੀ ਪਿਛੋਕੜ ਵਾਲੇ ਲੋਕ ਇਤਿਹਾਸ ਵਿਚਲੀਆਂ ਅਤੇ ਅਜੋਕੇ ਸਮੇਂ ਦੀਆਂ ਰੁਕਾਵਟਾਂ ਨੂੰ ਦਰਪੇਸ਼ ਹਨ, ਜਿਹੜੀਆਂ ਉਨ੍ਹਾਂ ਦੀ, ਉਨ੍ਹਾਂ ਦੀਆਂ ਕਮਿਊਨਿਟੀਆਂ, ਕੰਮ ਵਾਲੀਆਂ ਥਾਵਾਂ, ਸਰਕਾਰ ਅਤੇ ਜੀਵਨ ਵਿਚ ਮੁਕੰਮਲ ਸ਼ਮੂਲੀਅਤ ਨੂੰ ਸੀਮਤ ਕਰਦੀਆਂ ਹਨ।

ਐਂਟੀ-ਰੇਸਿਜ਼ਮ ਡੈਟਾ ਐਕਟ

ਅਸੀਂ ਬੀ.ਸੀ. ਨੂੰ ਹਰ ਇੱਕ ਵਾਸਤੇ ਵਧੇਰੇ ਨਿਆਂਸੰਗਤ, ਸੰਮਿਲਤ ਅਤੇ ਸਵਾਗਤ ਕਰਨ ਵਾਲਾ ਸੂਬਾ ਬਣਾਉਣ ਲਈ ਸਖਤ ਮਿਹਨਤ ਕਰ ਰਹੇ ਹਾਂ। ਐਂਟੀ ਰੇਸਿਜ਼ਮ ਡੈਟਾ ਐਕਟ ਸਾਨੂੰ ਸਾਡੇ ਪ੍ਰੋਗਰਾਮਾਂ ਵਿਚਲੇ ਸਿਸਟਮਗਤ ਨਸਲਵਾਦ ਅਤੇ ਹੋਰ ਨਾ-ਬਰਾਬਰੀਆਂ ਨੂੰ ਪਛਾਣਨ ਅਤੇ ਹੱਲ ਕਰਨ ‘ਚ ਮਦਦ ਕਰੇਗਾ।

ਇਹ ਵਿਧਾਨ, ਜਿਹੜਾ 2 ਜੂਨ 2022 ਨੂੰ ਕਾਨੂੰਨ ਬਣਿਆਂ, ਇਕ ਮਹੱਤਵਪੂਰਨ ਸੰਦ ਹੋਵੇਗਾ, ਜਿਹੜਾ ਬੀ.ਸੀ. ਸਰਕਾਰ ਅਤੇ ਮੂਲਵਾਸੀ ਲੋਕਾਂ ਤੇ ਨਸਲੀਕ੍ਰਿਤ ਕਮਿਊਨਿਟੀਆਂ ਨੂੰ ਕਾਰਵਾਈਆਂ ਕਰਨ ਅਤੇ ਬਦਲਾਅ ਲਿਆਉਣ ਵਾਸਤੇ ਚੰਗੇਰੀ ਜਾਣਕਾਰੀ ਪ੍ਰਦਾਨ ਕਰੇਗਾ।

ਵਿਧਾਨ ਦੀ ਲੋੜ ਕਿਉਂ ਹੈ?

ਅਸੀਂ ਜਾਣਦੇ ਹਾਂ ਕਿ ਸਿਸਟਮਗਤ ਨਸਲਵਾਦ ਸਾਡੀਆਂ ਪਾਲਿਸੀਆਂ ਅਤੇ ਪ੍ਰੋਗਰਾਮਾਂ ਸਮੇਤ ਹਰ ਥਾਂ ‘ਤੇ ਮੌਜੂਦ ਹੈ, ਅਤੇ ਇਹ ਜ਼ਰੂਰੀ ਤੌਰ ‘ਤੇ ਬਦਲਨਾ ਚਾਹੀਦਾ ਹੈ। ਜਦੋਂ ਅਸੀਂ ਆਪਣੇ ਪ੍ਰੋਗਰਾਮ ਮੁਹੱਈਆ ਕਰਨ ਲਈ ਕੁਝ ਨਿੱਜੀ ਜਾਣਕਾਰੀ ਇਕੱਤਰ ਕਰਦੇ ਹਾਂ, ਤਾਂ ਅਸੀਂ ਪਛਾਣ ਨਾਲ ਸੰਬੰਧਤ ਸਵਾਲ ਨਹੀਂ ਪੁੱਛਦੇ। ਇਸ ਦਾ ਮਤਲਬ ਕਿ ਸਾਨੂੰ ਪੂਰੀ ਤਰ੍ਹਾਂ ਪਤਾ ਨਹੀਂ ਕਿ ਲੋਕ ਕਿੱਥੇ ਰੁਕਾਵਟਾਂ ਦਾ ਅਨੁਭਵ ਕਰ ਰਹੇ ਹਨ।

ਇਹ ਵਿਧਾਨ ਸਾਨੂੰ ਉਹ ਸੰਦ ਪ੍ਰਦਾਨ ਕਰਦਾ ਹੈ ਜਿੰਨ੍ਹਾਂ ਦੀ ਸਾਨੂੰ ਸੁਰੱਖਿਅਤ ਢੰਗ ਨਾਲ ਜਾਣਕਾਰੀ ਇਕੱਤਰ ਕਰਨ ਲਈ ਲੋੜ ਹੈ। ਇਹ ਸਾਨੂੰ ਕਮੀਆਂ/ਖੱਪਿਆਂ ਨੂੰ ਪਛਾਣਨ ‘ਚ ਅਤੇ ਆਪਣੇ ਪ੍ਰੋਗਰਾਮਾਂ ਨੂੰ ਬੀ ਸੀ ‘ਚ ਹਰੇਕ ਵਾਸਤੇ ਮਜ਼ਬੂਤ ਕਰਨ ‘ਚ ਮਦਦ ਕਰੇਗਾ।

ਕਮਿਊਨਿਟੀਆਂ ਨੂੰ ਸੁਣਨਾਂ

ਅਸੀਂ ਨਸਲ-ਅਧਾਰਿਤ ਡੈਟਾ ਕਿਵੇਂ ਇਕੱਤਰ ਕਰਦੇ, ਵਰਤਦੇ ਅਤੇ ਉਸ ਤੱਕ ਪਹੁੰਚ ਕਰਦੇ ਹਾਂ, ਮੂਲਵਾਸੀ ਲੋਕ ਅਤੇ ਨਸਲੀ ਪਿਛੋਕੜ ਵਾਲੀਆਂ ਕਮਿਊਨਿਟੀਆਂ ਸਾਨੂੰ ਲੰਮੇਂ ਸਮੇਂ ਤੋਂ ਉਸ ਵਿਚ ਸੁਧਾਰ ਲਿਆਉਣ ਵਾਸਤੇ ਆਖ ਰਹੀਆਂ ਸਨ।

ਇੰਨ੍ਹਾਂ ਕਮਿਊਨਿਟੀਆਂ ਮੁਤਾਬਕ ਉਨ੍ਹਾਂ ਨੂੰ ਆਪਣੇ ਕਮਿਊਨਿਟੀ ਮੈਂਬਰਾਂ ਦੇ ਜਨਤਕ ਸੇਵਾਵਾਂ ਨਾਲ ਹੁੰਦੇ ਅਨੁਭਵਾਂ ਨੂੰ ਸਮਝਣ ਲਈ ਚੰਗੇਰੀ ਜਾਣਕਾਰੀ ਚਾਹੀਦੀ ਹੈ – ਸੇਵਾਵਾਂ ਜਿਵੇਂ ਸਿੱਖਿਆ, ਸਿਹਤ ਸੰਭਾਲ, ਹਾਊਸਿੰਗ, ਅਤੇ ਪੁਲਿਸ – ਤਾਂ ਕਿ ਸਿਸਟਮਗਤ ਨਸਲਵਾਦ ਨੂੰ ਪਛਾਣਿਆ ਅਤੇ ਹੱਲ ਕੀਤਾ ਜਾ ਸਕੇ। ਅਸੀਂ ਕਮਿਊਨਿਟੀਆਂ ਦੀ ਗੱਲ ਸੁਣੀ ਜਦੋਂ ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਵਿਧਾਨ ਦੀ ਲੋੜ ਹੈ ਕਿ ਜਾਣਕਾਰੀ ਉਸ ਤਰੀਕੇ ਨਾਲ ਇਕੱਤਰ ਕੀਤੀ ਜਾਂਦੀ, ਸਾਂਭੀ-ਸੰਭਾਲੀ ਜਾਂਦੀ ਅਤੇ ਵਰਤੀ ਜਾਂਦੀ ਹੈ, ਜਿਹੜਾ ਤਰੀਕਾ ਸੱਭਿਆਚਾਰਕ ਤੌਰ ‘ਤੇ ਸੁਰੱਖਿਅਤ ਹੈ ਅਤੇ ਕੋਈ ਨੁਕਸਾਨ ਪੈਦਾ ਨਹੀਂ ਕਰਦਾ।

ਭਾਈਵਾਲਾਂ ਵੱਲੋਂ ਫੀਡਬੈਕ

ਹਿਊਮਨ ਰਾਈਟਸ ਕਮਿਸ਼ਨਰ ਨੇ ਵੀ ਇਸ ਮੁੱਦੇ ਨੂੰ ਡਿਸਐਗਰੀਗੇਟਿਡ ਡੈਮੋਗਰਾਫਿਕ ਡੈਟਾ ਕੁਲੈਕਸ਼ਨ ਇੰਨ ਬ੍ਰਿਟਿਸ਼ ਕੋਲੰਬੀਆ: ਦਿ ਗਰੈਂਡਮਦਰ ਪ੍ਰਸਪੈਕਟਿਵ ਵਿਚ ਉਜਾਗਰ ਕੀਤਾ ਹੈ। ਇਸ ਰਿਪੋਰਟ ਨੇ ਇਹ ਯਕੀਨੀ ਬਣਾਉਣ ਲਈ ਕਮਿਊਨਿਟੀਆਂ ਨਾਲ ਕੰਮ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਕਿ ਕਮਿਊਨਿਟੀਆਂ ਉਨ੍ਹਾਂ ਦੀ ਨਿੱਜੀ ਜਾਣਕਾਰੀ ਦੇ ਇਕੱਤਰੀਕਰਨ ਅਤੇ ਵਰਤੋਂ ‘ਚ ਸ਼ਾਮਲ ਹੋਣ ਤਾਂ ਕਿ ਮੌਜੂਦਾ ਸਿਸਟਮਗਤ ਮੁੱਦੇ ਬਦਤਰ ਹੋਣ ਤੋਂ ਬਚਾਏ ਜਾ ਸਕਣ।