ਸਾਡੀਆਂ ਖੋਜ ਪ੍ਰਾਥਮਿਕਤਾਵਾਂ
ਪ੍ਰਣਾਲੀਗਤ ਨਸਲਵਾਦ ਨੂੰ ਹੱਲ ਕਰਨ ਲਈ, ਪਹਿਲਾਂ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਇਹ ਕਿੱਥੇ ਹੋ ਰਿਹਾ ਹੈ।
2023 ਤੋਂ 2025 ਲਈ ਖੋਜ ਪ੍ਰਾਥਮਿਕਤਾਵਾਂ
ਖੋਜ ਪ੍ਰਾਥਮਿਕਤਾਵਾਂ ਨੂੰ ਐਂਟੀ ਰੇਸਿਜ਼ਮ ਡੈਟਾ ਕਮੇਟੀ ਅਤੇ ਮੂਲਵਾਸੀ ਲੋਕਾਂ ਦੇ ਸਹਿਯੋਗ ਨਾਲ ਵਿਕਸਤ ਕੀਤਾ ਗਿਆ ਸੀ। ਇਸ ਵਿੱਚ ਬੀ ਸੀ ਫਰਸਟ ਨੇਸ਼ਨਜ਼ ਅਤੇ ਮੇਟੀ ਨੇਸ਼ਨ ਬੀ ਸੀ ਸ਼ਾਮਲ ਹਨ।
ਐਂਟੀ ਰੇਸਿਜ਼ਮ ਡੈਟਾ ਐਕਟ ਦੇ ਤਹਿਤ, ਸਾਨੂੰ ਹਰ ਦੋ ਸਾਲਾਂ ਬਾਅਦ ਖੋਜ ਪ੍ਰਾਥਮਿਕਤਾਵਾਂ ਜਾਰੀ ਕਰਨੀਆਂ ਚਾਹੀਦੀਆਂ ਹਨ। ਇਹ ਪ੍ਰਾਥਮਿਕਤਾਵਾਂ ਸਾਨੂੰ ਉਹਨਾਂ ਖੇਤਰਾਂ ‘ਤੇ ਕੇਂਦ੍ਰਿਤ ਰੱਖਣਗੀਆਂ ਜੋ ਮੂਲਵਾਸੀ ਲੋਕਾਂ ਅਤੇ ਹੋਰ ਨਸਲੀ ਪਿਛੋਕੜ ਵਾਲੇ ਭਾਈਚਾਰਿਆਂ ਲਈ ਸਭ ਤੋਂ ਵੱਧ ਮਹੱਤਵਪੂਰਨ ਹਨ।
ਸਾਡਾ ਕੰਮ ਇਹਨਾਂ ਖੋਜ ਪ੍ਰਾਥਮਿਕਤਾਵਾਂ ਤੱਕ ਸੀਮਤ ਨਹੀਂ ਹੈ। ਅਸੀਂ ਆਪਣੇ ਸਾਰੇ ਪ੍ਰੋਗਰਾਮਾਂ ਅਤੇ ਸੇਵਾਵਾਂ ਵਿੱਚ ਪ੍ਰਣਾਲੀਗਤ ਨਸਲਵਾਦ ਨੂੰ ਹੱਲ ਕਰਨਾ ਜਾਰੀ ਰੱਖਾਂਗੇ।

ਮੂਲਵਾਸੀ ਲੋਕਾਂ ਤੋਂ ਸੈਕਟਰ-ਅਧਾਰਿਤ ਖੋਜ ਪ੍ਰਾਥਮਿਕਤਾਵਾਂ
- ਅੰਤਰ-ਸੰਬੰਧਤ ਅਤੇ ਸੰਪੂਰਨ ਦ੍ਰਿਸ਼ਟੀਕੋਣ ਤੋਂ ਅਨੁਭਵਾਂ ਨੂੰ ਸਮਝਣ ਲਈ ਮੂਲਵਾਸੀ ਲੋਕਾਂ ਲਈ ਸਿਹਤ ਦੇ ਨਤੀਜੇ
- ਕਿੰਡਰਗਾਰਟਨ ਤੋਂ ਗ੍ਰੇਡ 12 ਤੱਕ ਦੇ ਫਰਸਟ ਨੇਸ਼ਨਜ਼, ਮੇਟੀ, ਅਤੇ ਇਨੂਇਟ ਵਿਦਿਆਰਥੀਆਂ ਲਈ ਸਿੱਖਿਆ ਦੇ ਨਤੀਜੇ, ਅਨੁਭਵਾਂ ਨੂੰ ਸਮਝਣਾ, ਜਿਸ ਵਿੱਚ ਉਪਲਬਧ ਸਹਾਇਤਾ ਤੱਕ ਪਹੁੰਚ ਅਤੇ ਵਰਤੋਂ ਵੀ ਸ਼ਾਮਲ ਹੈ।
- ਇੱਕ ਸੰਪੂਰਨ ਨਜ਼ਰੀਏ ਤੋਂ ਸੁਰੱਖਿਆ ਦੇ ਸਮਾਜਿਕ ਨਿਰਧਾਰਕ ਅਤੇ ਸੰਬੰਧਤ ਡੈਟਾ ਕਮੀਆਂ ਨੂੰ ਭਰਨਾ
ਵਧੇਰੀ ਮੂਲਵਾਸੀ ਪ੍ਰਾਥਮਿਕਤਾਵਾਂ
ਮੂਲਵਾਸੀ ਲੋਕਾਂ ਨੇ ਦੋ ਹੋਰ ਪ੍ਰਾਥਮਿਕਤਾਵਾਂ ਦੀ ਵੀ ਪਛਾਣ ਕੀਤੀ ਹੈ ਜੋ ਇਸ ਗੱਲ ‘ਤੇ ਕੇਂਦਰਿਤ ਹਨ ਕਿ ਅਸੀਂ ਮੂਲਵਾਸੀ ਡੈਟਾ ਸੰਪ੍ਰਭੂਤਾ ਦਾ ਸਮਰਥਨ ਕਿਵੇਂ ਕਰਾਂਗੇ ਅਤੇ ਖੋਜ ਕਿਵੇਂ ਕਰਾਂਗੇ:
- ਘੋਸ਼ਣਾ ਐਕਟ ਐਕਸ਼ਨ ਪਲਾਨ ਦੇ 3.14 ਪ੍ਰਤੀ ਵਚਨਬੱਧਤਾ
- ਡੈਕਲਰੇਸ਼ਨ ਐਕਟ ਐਕਸ਼ਨ ਪਲਾਨ ਦੇ 3.14 ਪ੍ਰਤੀ ਵਚਨਬੱਧਤਾ
“ਫਰਸਟ ਨੇਸ਼ਨਜ਼ ਡੈਟਾ ਗਵਰਨੈਂਸ ਸਟ੍ਰੈਟਜੀ ਦੇ ਨਾਲ ਇਕਸਾਰਤਾ ਵਿੱਚ ਇੱਕ ਫਰਸਟ ਨੇਸ਼ਨ-ਨਿਯੰਤ੍ਰਿਤ ਅਤੇ ਲਾਜ਼ਮੀ ਖੇਤਰੀ ਡੈਟਾ ਗਵਰਨੈਂਸ ਸੈਂਟਰ ਦੀ ਸਥਾਪਨਾ ਦਾ ਸਮਰਥਨ ਕਰਨ ਸਮੇਤ, ਮੂਲਵਾਸੀ ਡੈਟਾ ਦੀ ਪ੍ਰਭੂਸੱਤਾ ਅਤੇ ਸਵੈ-ਨਿਰਣੇ ਲਈ ਇੱਕ ਵਿਭਿੰਨਤਾ-ਆਧਾਰਿਤ ਪਹੁੰਚ ਦੁਆਰਾ ਸੇਧਿਤ, ਵੱਖ-ਵੱਖ ਜਨਸੰਖਿਆ ਡੈਟਾ ਨੂੰ ਇਕੱਠਾ ਕਰੋ ਅਤੇ ਉਸ ਦੀ ਵਰਤੋਂ ਨੂੰ ਅੱਗੇ ਵਧਾਓ।”
- ਖੋਜ ਇੱਕ ਭਿੰਨਤਾ-ਆਧਾਰਿਤ ਪਹੁੰਚ ਦੀ ਵਰਤੋਂ ਕਰਕੇ ਕੀਤੀ ਜਾਵੇਗੀ ਜੋ ਫਰਸਟ ਨੇਸ਼ਨਜ਼, ਮੇਟੀ ਅਤੇ ਇਨੂਇਟ ਲੋਕਾਂ ਦੇ ਵੱਖੋ-ਵੱਖਰੇ ਅਧਿਕਾਰਾਂ ਨੂੰ ਮਾਨਤਾ ਅਤੇ ਸਤਿਕਾਰ ਦਿੰਦੀ ਹੈ ਅਤੇ ਇਹਨਾਂ ਨੂੰ ਬਰਕਰਾਰ ਰੱਖਦੀ ਹੈ।
ਐਂਟੀ ਰੇਸਿਜ਼ਮ ਡੈਟਾ ਕਮੇਟੀ ਵੱਲੋਂ ਖੋਜ ਪ੍ਰਾਥਮਿਕਤਾਵਾਂ
ਐਂਟੀ ਰੇਸਿਜ਼ਮ ਡੈਟਾ ਕਮੇਟੀ ਨੇ ਸੱਤ ਤਰਜੀਹੀ ਖੇਤਰਾਂ ਦੀ ਸਿਫ਼ਾਰਸ਼ ਕੀਤੀ ਹੈ:
- ਬੀ.ਸੀ.ਪਬਲਿਕ ਸਰਵਿਸ ਦੇ ਅੰਦਰ ਨਸਲੀ ਵਿਭਿੰਨਤਾ ਅਤੇ ਭਰਤੀ ਅਤੇ ਕਰੀਅਰ ਦੇ ਵਿਕਾਸ ਵਿੱਚ ਨਿਰਪੱਖਤਾ
- ਨਿਆਂ ਪ੍ਰਣਾਲੀ ਨਾਲ ਪਰਸਪਰ ਪ੍ਰਭਾਵ ਅਤੇ ‘ਸ਼ਿਕਾਇਤਾਂ’ ਮਾਡਲ ਦਾ ਵਿਸ਼ਲੇਸ਼ਣ
- ਵੱਖ-ਵੱਖ ਜਨਸੰਖਿਆ ਸਮੂਹਾਂ ਲਈ ਸਿਸਟਮ ਕਿਵੇਂ ਕੰਮ ਕਰ ਰਿਹਾ ਹੈ, ਇਹ ਸਮਝਣ ਲਈ ਸਿਹਤ ਪ੍ਰਣਾਲੀ ਦੇ ਕੰਮ ਦੇ ਢਾਂਚੇ ਨੂੰ ਅੱਗੇ ਵਧਾਉਂਦੇ ਹੋਏ, ਸਿਹਤ ਨਤੀਜੇ
- ਇਹ ਸਮਝਣਾ ਕਿ ਕਿਵੇਂ ਜਨਸੰਖਿਆ ਸਮੂਹਾਂ ਦੇ ਵਿਦਿਆਰਥੀ ਸਿੱਖਿਆ ਸਹਾਇਤਾ ਅਤੇ ਉਹਨਾਂ ਦੇ ਨਤੀਜਿਆਂ ਤੱਕ ਪਹੁੰਚ ਕਰਦੇ ਹਨ ਅਤੇ ਉਹਨਾਂ ਦੀ ਵਰਤੋਂ ਕਰਦੇ ਹਨ (ਅਰਲੀ ਚਾਈਲਡਹੁੱਡ ਤੋਂ ਲੈ ਕੇ ਪੋਸਟ-ਸੈਕੰਡਰੀ ਸਿੱਖਿਆ ਤੱਕ)
- ਘਰ ਅਤੇ ਘਰ ਤੋਂ ਦੂਰ ਬੱਚੇ, ਜਵਾਨ ਅਤੇ ਪਰਿਵਾਰਕ ਤੰਦਰੁਸਤੀ
- ਆਰਥਿਕ ਸ਼ਮੂਲੀਅਤ, ਜਿਸ ਵਿੱਚ ਬਿਨਾਂ ਭੁਗਤਾਨ ਕੀਤੇ ਕੰਮ ਦਾ ਵਿਸ਼ਲੇਸ਼ਣ ਅਤੇ ਵਿਦੇਸ਼ੀ ਪ੍ਰਮਾਣ ਪੱਤਰ ਮਾਨਤਾ ਸ਼ਾਮਲ ਹੈ
- ਬੇਘਰੀ, ਰਿਹਾਇਸ਼ ਸਪਲਾਈ ਅਤੇ ਸੁਰੱਖਿਆ

ਕੀ ਤੁਸੀਂ ਜਾਣਦੇ ਹੋ?
ਇਹ ਵਿਸ਼ੇ ਆਉਣ ਵਾਲੇ ਸਾਲਾਂ ਵਿੱਚ ਪ੍ਰਣਾਲੀਗਤ ਨਸਲਵਾਦ ਨੂੰ ਹੱਲ ਕਰਨ ਲਈ ਸਰਕਾਰ ਦੀ ਪਹੁੰਚ ਦੀ ਅਗਵਾਈ ਕਰਨਗੇ।
ਅਸੀਂ ਖੋਜ ਪ੍ਰਾਥਮਿਕਤਾਵਾਂ ਨੂੰ ਵਿਕਸਤ ਕਰਨ ਵਿੱਚ ਮਦਦ ਕਰਨ ਲਈ ਸਾਰੇ ਬੀ.ਸੀ ਫਰਸਟ ਨੇਸ਼ਨਜ਼ ਅਤੇ ਮੇਟੀ ਨੇਸ਼ਨ ਬੀ.ਸੀ. ਨੂੰ ਸੱਦਾ ਦਿੱਤਾ। ਇਹਨਾਂ ਨੂੰ ਸਾਂਝੇਦਾਰੀ ਵਿੱਚ ਕਿਵੇਂ ਵਿਕਸਤ ਕੀਤਾ ਗਿਆ ਸੀ ਇਸ ਬਾਰੇ ਹੋਰ ਜਾਣਨ ਲਈ ਪੜ੍ਹਨਾ ਜਾਰੀ ਰੱਖੋ।