ਬੀ ਸੀ ਡੈਮੋਗ੍ਰਾਫਿਕ ਸਰਵੇ (ਬੀ ਸੀ ਜਨਅੰਕੜਾ ਸਰਵੇਖਣ) ਹੁਣ ਬੰਦ ਹੋ ਗਿਆ ਹੈ। 200,000 ਤੋਂ ਵੱਧ ਲੋਕਾਂ ਨੇ ਇਸ ਵਿੱਚ ਭਾਗ ਲਿਆ। ਸਰਵੇ ਪੂਰਾ ਕਰਨ ਵਾਲੇ ਹਰ ਵਿਅਕਤੀ ਦਾ ਧੰਨਵਾਦ।

BC ਜਨਅੰਕੜਾ ਸਰਵੇਖਣ ਬਾਰੇ ਆਮ ਸਵਾਲ

ਅਕਸਰ ਪੁੱਛੇ ਜਾਣ ਵਾਲੇ ਸਵਾਲ


ਭਾਈਚਾਰਿਆਂ ਨੇ ਸਾਨੂੰ ਇਹ ਵੀ ਦੱਸਿਆ ਕਿ ਪ੍ਰਣਾਲੀਗਤ ਨਸਲਵਾਦ ਦੀ ਪਛਾਣ ਕਰਨ ਵਿੱਚ ਸਾਡੀ ਮਦਦ ਕਰਨ ਲਈ ਸਾਨੂੰ ਨਿੱਜੀ ਜਾਣਕਾਰੀ ਦੇ ਇਕੱਤਰੀਕਰਨ, ਵਰਤੋਂ ਅਤੇ ਖੁਲਾਸੇ ਦੀ ਅਗਵਾਈ ਕਰਨ ਲਈ ਇੱਕ ਸੰਸਥਾ ਦੀ ਲੋੜ ਹੈ। ਸਾਨੂੰ ਇਸ ਬਾਰੇ ਸਪੱਸ਼ਟ ਦਿਸ਼ਾ ਪ੍ਰਦਾਨ ਕਰਨ ਦੀ ਵੀ ਲੋੜ ਹੈ ਕਿ ਇਸ ਜਾਣਕਾਰੀ ਨੂੰ ਸੱਭਿਆਚਾਰਕ ਤੌਰ ‘ਤੇ ਸੁਰੱਖਿਅਤ ਤਰੀਕੇ ਨਾਲ ਕਿਵੇਂ ਇਕੱਤਰ ਕਰਨਾ ਹੈ।

ਸਾਡੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰਨ ਲਈ ਸਾਨੂੰ ਲੋੜ ਹੈ ਕਿ ਸਾਰੇ ਪਿਛੋਕੜਾਂ ਵਾਲੇ ਲੋਕਾਂ ਇਸ ਸਰਵੇਖਣ ਵਿੱਚ ਹਿੱਸਾ ਲੈਣ – ਤਾਂ ਜੋ ਹਰ ਕਿਸੇ ਨਾਲ ਉਸ ਮਾਣ ਅਤੇ ਸਤਿਕਾਰ ਨਾਲ ਵਿਹਾਰ ਕੀਤਾ ਜਾਵੇ ਜਿਸ ਦੇ ਉਹ ਹੱਕਦਾਰ ਹਨ। 1 ਜੂਨ, 2023 ਤੱਕ BC ਵਿੱਚ ਰਹਿ ਰਹੇ ਸਾਰੇ ਲੋਕਾਂ ਨੂੰ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

13 ਸਾਲ ਅਤੇ ਇਸ ਤੋਂ ਵੱਧ ਉਮਰ ਦੇ BC ਨਿਵਾਸੀਆਂ ਦਾ ਇੱਕ ਸਰਵੇਖਣ ਪੂਰਾ ਕਰਨ ਲਈ ਸੁਆਗਤ ਕੀਤਾ ਜਾਂਦਾ ਹੈ। ਜੇਕਰ 13 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਹਿੱਸਾ ਲੈਣਾ ਚਾਹੁੰਦਾ ਹੈ, ਤਾਂ ਇੱਕ ਮਾਤਾ/ਪਿਤਾ ਜਾਂ ਕਾਨੂੰਨੀ ਸਰਪ੍ਰਸਤ ਨੂੰ ਉਹਨਾਂ ਦੀ ਤਰਫ਼ੋਂ ਇੱਕ ਸਰਵੇਖਣ ਪੂਰਾ ਕਰਨ ਦੀ ਲੋੜ ਹੋਵੇਗੀ।

BC ਪਰਿਵਾਰਾਂ ਦੇ ਇੱਕ ਬੇਤਰਤੀਬ ਨਮੂਨੇ ਨੂੰ ਸਰਵੇਖਣ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਕਰਨ ਵਾਸਤੇ ਇੱਕ ਪੱਤਰ ਵੀ ਪ੍ਰਾਪਤ ਹੋਵੇਗਾ।

ਅਸੀਂ BC ਵਿੱਚ ਰਹਿਣ ਵਾਲੇ ਹਰੇਕ ਵਿਅਕਤੀ ਦੀ ਵਿਵਿਧਤਾ ਨੂੰ ਸਮਝਣਾ ਚਾਹਾਂਗੇ। 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਖੁਦ ਸਰਵੇਖਣ ਪੂਰਾ ਕਰਨ ਲਈ ਨਹੀਂ ਕਿਹਾ ਜਾਵੇਗਾ। ਇਸਦੀ ਬਜਾਏ, ਇੱਕ ਮਾਤਾ/ਪਿਤਾ, ਸਰਪ੍ਰਸਤ, ਜਾਂ ਬੱਚੇ ਬਾਰੇ ਸਭ ਤੋਂ ਵੱਧ ਜਾਣਕਾਰ ਵਿਅਕਤੀ ਨੂੰ ਬੱਚੇ ਦੀ ਤਰਫ਼ੋਂ ਸਰਵੇਖਣ ਨੂੰ ਪੂਰਾ ਕਰਨਾ ਚਾਹੀਦਾ ਹੈ।

ਅਸੀਂ ਬਹੁਤ ਸਾਰੇ ਮੂਲਵਾਸੀ ਅਤੇ ਹੋਰ ਨਸਲੀ ਲੋਕਾਂ ਤੋਂ ਸੁਣਿਆ ਹੈ ਕਿ ਉਹਨਾਂ ਨੂੰ ਪਿੱਛੇ ਛੱਡਿਆ ਜਾ ਰਿਹਾ ਹੈ ਕਿਉਂਕਿ ਸਰਕਾਰੀ ਸੇਵਾਵਾਂ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਨਹੀਂ ਬਣਾਈਆਂ ਗਈਆਂ ਸਨ। ਇਹ ਨੁਕਸਾਨਦੇਹ ਅਤੇ ਦੁੱਖ ਪਹੁੰਚਾਉਣ ਵਾਲੀ ਗੱਲ ਹੈ ਅਤੇ ਹਰੇਕ ਲਈ ਮਜ਼ਬੂਤ ਜਨਤਕ ਸੇਵਾਵਾਂ ਪ੍ਰਦਾਨ ਕਰਨ ਦੇ ਸਾਡੇ ਟੀਚੇ ਨੂੰ ਕਮਜ਼ੋਰ ਕਰਦਾ ਹੈ।

ਸਰਵੇਖਣ 6 ਜੂਨ, 2023 ਨੂੰ ਖੁੱਲ੍ਹੇਗਾ, ਅਤੇ 15 ਅਕਤੂਬਰ, 2023 ਨੂੰ ਬੰਦ ਹੋ ਜਾਵੇਗਾ।

  • ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ (ਪੈਸੀਫਿਕ)
  • ਸ਼ਨੀਵਾਰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ (ਪੈਸੀਫਿਕ) (ਕਾਨੂੰਨੀ ਛੁੱਟੀਆਂ ਨੂੰ ਛੱਡ ਕੇ)

ਸਰਵੇਖਣ ਵਿੱਚ 19 ਤੱਕ ਭਾਗ ਹਨ:

  • ਭਾਗ 1: ਮੂਲ ਪਛਾਣ
  • ਭਾਗ 2: ਖ਼ਾਨਦਾਨ
  • ਭਾਗ 3: ਜਨਮ ਸਥਾਨ
  • ਭਾਗ 4: ਗਤੀਸ਼ੀਲਤਾ
  • ਭਾਗ 5: ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸਥਿਤੀ
  • ਭਾਗ 6: ਭਾਸ਼ਾ
  • ਭਾਗ 7: ਧਰਮ ਅਤੇ ਅਧਿਆਤਮਿਕਤਾ
  • ਭਾਗ 8: ਨਸਲੀ ਪਛਾਣ
  • ਭਾਗ 9: ਸੱਭਿਆਚਾਰ
  • ਭਾਗ 10: ਲਿੰਗ
  • ਭਾਗ 11: ਜਿਨਸੀ ਝੁਕਾਅ
  • ਭਾਗ 12: ਵਿਆਹੁਤਾ ਸਥਿਤੀ
  • ਭਾਗ 13: ਸਿੱਖਿਆ
  • ਭਾਗ 14: ਨਿੱਜੀ ਆਮਦਨ
  • ਭਾਗ 15: ਪਰਿਵਾਰਕ ਆਮਦਨੀ
  • ਭਾਗ 16: ਅਸਮਰਥਤਾ
  • ਭਾਗ 17: ਮੂਲਵਾਸੀ ਡੇਟਾ ਸੰਪ੍ਰਭੂਤਾ
  • ਭਾਗ 18: ਭਵਿੱਖ ਦੇ ਜਨਅੰਕੜਾ ਇਕੱਤਰੀਕਰਨ ਲਈ ਤਰਜੀਹੀ ਪਹੁੰਚ
  • ਭਾਗ 19: ਭਵਿੱਖ ਦੀ ਨਸਲਵਾਦ ਵਿਰੋਧੀ ਖੋਜ

ਜਦੋਂ ਕਿ ਕੈਨੇਡਾ ਦੀ ਸਰਕਾਰ ਪਹਿਲਾਂ ਹੀ ਕੈਨੇਡੀਅਨ ਜਨਗਣਨਾ ਵਿੱਚ ਇਸ ਵਿੱਚੋਂ ਕੁਝ ਜਾਣਕਾਰੀ ਇਕੱਠੀ ਕਰਦੀ ਹੈ, ਸਟੈਟਿਸਟਿਕਸ ਕੈਨੇਡਾ ਦੁਆਰਾ ਜਾਣਕਾਰੀ ਨੂੰ ਗੁਪਤ ਰੱਖਿਆ ਜਾਂਦਾ ਹੈ। ਇਸਦਾ ਮਤਲਬ ਹੈ ਕਿ ਅਸੀਂ ਇਸ ਨੂੰ ਸੂਬਾਈ ਸੇਵਾਵਾਂ ਵਿੱਚ ਕਮੀਆਂ ਦੀ ਪਛਾਣ ਕਰਨ ਲਈ ਨਹੀਂ ਵਰਤ ਸਕਦੇ ਹਾਂ।

ਜਦੋਂ ਕਿ ਅਸੀਂ BC ਵਿੱਚ ਸੇਵਾਵਾਂ ਪ੍ਰਦਾਨ ਕਰਨ ਲਈ ਕੁਝ ਨਿੱਜੀ ਜਾਣਕਾਰੀ ਇਕੱਠੀ ਕਰਦੇ ਹਾਂ, ਆਮ ਤੌਰ ‘ਤੇ, ਅਸੀਂ ਨਸਲ, ਜਾਤੀ, ਧਰਮ ਜਾਂ ਪਛਾਣ ਦੇ ਸਮਾਨ ਕਾਰਕਾਂ ਬਾਰੇ ਜਾਣਕਾਰੀ ਨਹੀਂ ਮੰਗਦੇ ਜਾਂ ਇਕੱਤਰ ਨਹੀਂ ਕਰਦੇ ਹਾਂ। ਇਸਦਾ ਮਤਲਬ ਇਹ ਹੈ ਕਿ ਸਾਡੇ ਕੋਲ ਇਸ ਬਾਰੇ ਡੇਟਾ ਨਹੀਂ ਹੈ ਕਿ ਸਰਕਾਰੀ ਸੇਵਾਵਾਂ ਦੀ ਵਰਤੋਂ ਕਰਦੇ ਸਮੇਂ ਲੋਕਾਂ ਨੂੰ ਖਾਸ ਤੌਰ ‘ਤੇ ਕਿੱਥੇ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਨਹੀਂ।

ਇਸ ਸਰਵੇਖਣ ਵਿੱਚ ਸਵਾਲ ਨਸਲ, ਲਿੰਗ, ਸਿੱਖਿਆ ਦੇ ਨਾਲ-ਨਾਲ ਪਛਾਣ ਦੇ ਹੋਰ ਪਹਿਲੂਆਂ ‘ਤੇ ਕੇਂਦ੍ਰਿਤ ਹਨ ਤਾਂ ਜੋ ਇਹ ਸਮਝਣ ਵਿੱਚ ਸਾਡੀ ਮਦਦ ਹੋ ਸਕੇ ਕਿ ਪ੍ਰਣਾਲੀਗਤ ਨਸਲਵਾਦ ਸਾਡੀਆਂ ਸੇਵਾਵਾਂ ਨੂੰ ਕਿੱਥੇ ਪ੍ਰਭਾਵਿਤ ਕਰ ਰਿਹਾ ਹੈ।

ਇਹ ਸਰਵੇਖਣ BC ਨੂੰ ਇੱਥੇ ਰਹਿਣ ਵਾਲੇ ਹਰੇਕ ਵਿਅਕਤੀ ਲਈ ਵਧੇਰੇ ਸਮਾਵੇਸ਼ੀ ਬਣਾਉਣ ਲਈ ਪਹਿਲਾ ਕਦਮ ਹੈ।

ਅਸੀਂ ਸਰਵੇਖਣ ਵਿੱਚ ਤੁਹਾਡੇ ਦੁਆਰਾ ਪ੍ਰਦਾਨ ਕੀਤੀ ਜਾਣਕਾਰੀ ਨੂੰ ਮੌਜੂਦਾ ਜਾਣਕਾਰੀ ਨਾਲ ਜੋੜਾਂਗੇ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਵੱਖ-ਵੱਖ ਪ੍ਰੋਗਰਾਮ ਅਤੇ ਨੀਤੀਆਂ ਵੱਖ-ਵੱਖ ਲੋਕਾਂ ਲਈ ਕਿੰਨੀ ਚੰਗੀ ਤਰ੍ਹਾਂ ਕੰਮ ਕਰਦੇ ਹਨ। ਇਹ ਉਹਨਾਂ ਕਮੀਆਂ ਅਤੇ ਰੁਕਾਵਟਾਂ ਦੀ ਪਛਾਣ ਕਰਨ ਵਿੱਚ ਮਦਦ ਕਰੇਗਾ ਜੋ ਲੋਕਾਂ ਨੂੰ ਜਨਤਕ ਸੇਵਾਵਾਂ ਜਿਵੇਂ ਕਿ ਸਿੱਖਿਆ, ਸਿਹਤ ਦੇਖਭਾਲ ਅਤੇ ਸਮਾਜਿਕ ਸਹਾਇਤਾਵਾਂ ਦਾ ਪੂਰੀ ਤਰ੍ਹਾਂ ਲਾਭ ਲੈਣ ਤੋਂ ਰੋਕ ਰਹੀਆਂ ਹਨ।

ਇਸ ਜਾਣਕਾਰੀ ਨਾਲ, ਅਸੀਂ ਓਥੇ ਸੂਚਿਤ ਤਬਦੀਲੀਆਂ ਕਰ ਸਕਦੇ ਹਾਂ ਜਿੱਥੇ ਉਹਨਾਂ ਦੀ ਸਭ ਤੋਂ ਵੱਧ ਲੋੜ ਹੈ। ਇਹ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਦੀਆਂ ਲੋੜਾਂ ਨੂੰ ਬਿਹਤਰ ਢੰਗ ਨਾਲ ਪੂਰਾ ਕਰਨ ਵਿੱਚ ਸਾਡੀ ਮਦਦ ਕਰੇਗਾ।

ਮੈਨੂੰ ਅਜਿਹੇ ਸਵਾਲਾਂ ਦੇ ਜਵਾਬ ਕਿਉਂ ਦੇਣੇ ਚਾਹੀਦੇ ਹਨ ਜੋ ਮੈਨੂੰ ਲੱਗਦਾ ਹੈ ਕਿ ਬਹੁਤ ਨਿੱਜੀ ਹਨ ਜਾਂ ਮੇਰੀ ਨਿੱਜਤਾ ‘ਤੇ ਹਮਲਾ ਕਰਦੇ ਹਨ?

ਬਾਕੀ ਸਾਰੇ ਸਵਾਲਾਂ ਲਈ ਤੁਸੀਂ ‘ਮੈਨੂੰ ਪਤਾ ਨਹੀਂ / ਮੈਂ ਯਕੀਨੀ ਨਹੀਂ ਹਾਂ’ ਜਾਂ, ਜੇਕਰ ਤੁਸੀਂ ਜਵਾਬ ਨਹੀਂ ਦੇਣਾ ਚਾਹੁੰਦੇ ਹੋ ਤਾਂ ‘ਜਵਾਬ ਨਹੀਂ ਦੇਣਾ ਚਾਹੁੰਦੇ’ ਦੀ ਚੋਣ ਕਰ ਸਕਦੇ ਹੋ।

ਸਾਰੇ ਜਵਾਬਾਂ ਨੂੰ ਗੁਪਤ ਰੱਖਿਆ ਜਾਵੇਗਾ। ਤੁਹਾਡੇ ਜਵਾਬ ਹੋਰ ਜਵਾਬਾਂ ਦੇ ਨਾਲ ਸਮੂਹਬੱਧ ਕੀਤੇ ਜਾਣਗੇ ਅਤੇ ਸਮੁੱਚੇ ਅੰਕੜੇ ਤਿਆਰ ਕਰਨ ਲਈ ਵਰਤੇ ਜਾਣਗੇ। ਅਜਿਹੀ ਕੋਈ ਵੀ ਜਾਣਕਾਰੀ ਪ੍ਰਕਾਸ਼ਿਤ ਨਹੀਂ ਕੀਤੀ ਜਾਵੇਗੀ ਜੋ ਕਿਸੇ ਵਿਅਕਤੀ ਜਾਂ ਪਰਿਵਾਰ ਦੀ ਪਛਾਣ ਕਰ ਸਕੇ।

ਸਰਵੇਖਣ ਵਿੱਚ ਭਾਗ ਲੈਣਾ


ਜੇਕਰ ਤੁਹਾਡੇ ਪਰਿਵਾਰ ਨੂੰ ਸੱਦਾ ਪੱਤਰ ਮਿਲਿਆ ਹੈ, ਤਾਂ ਤੁਸੀਂ ਸਰਵੇਖਣ ਤੱਕ ਪਹੁੰਚ ਕਰਨ ਲਈ ਆਪਣੇ ਮੋਬਾਈਲ ਡਿਵਾਈਸ ‘ਤੇ ਕੈਮਰੇ ਨਾਲ QR ਕੋਡ ਨੂੰ ਸਕੈਨ ਕਰ ਸਕਦੇ ਹੋ ਜਾਂ ਆਪਣੇ ਵੈੱਬ ਬ੍ਰਾਊਜ਼ਰ ਦੇ ਸਿਖਰ ‘ਤੇ ਐਡਰੈੱਸ ਬਾਰ (ਖੋਜ ਬਾਰ ਨਹੀਂ) ਵਿੱਚ ਸਰਵੇਖਣ ਲਿੰਕ ਦਾਖਲ ਕਰ ਸਕਦੇ ਹੋ।

  • ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ (ਪੈਸੀਫਿਕ)
  • ਸ਼ਨੀਵਾਰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ (ਪੈਸੀਫਿਕ) (ਕਾਨੂੰਨੀ ਛੁੱਟੀਆਂ ਨੂੰ ਛੱਡ ਕੇ)

ਹਾਂ।

  • ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ (ਪੈਸੀਫਿਕ)
  • ਸ਼ਨੀਵਾਰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ (ਪੈਸੀਫਿਕ) (ਕਾਨੂੰਨੀ ਛੁੱਟੀਆਂ ਨੂੰ ਛੱਡ ਕੇ)

ਸਰਵੇਖਣ ਨੂੰ ਪੂਰਾ ਕਰਨ ਵਿੱਚ ਘਰ ਦੇ ਪ੍ਰਤੀ ਮੈਂਬਰ ਲਗਭਗ 15 ਮਿੰਟ ਲੱਗਣਗੇ।

ਹਾਂ।

ਜੇਕਰ ਉਹ ਹਿੱਸਾ ਲੈਣਾ ਚਾਹੁੰਦੇ ਹਨ ਤਾਂ ਹਰੇਕ ਘਰ ਦੇ ਮੈਂਬਰ ਨੂੰ ਇੱਕ ਵੱਖਰਾ ਸਰਵੇਖਣ ਪੂਰਾ ਕਰਨ ਦੀ ਲੋੜ ਹੋਵੇਗੀ। ਤੁਸੀਂ ਆਪਣੇ ਪਰਿਵਾਰ ਦੇ ਕਿਸੇ ਹੋਰ ਵਿਅਕਤੀ ਦੀ ਤਰਫ਼ੋਂ ਸਰਵੇਖਣ ਨੂੰ ਭਰ ਸਕਦੇ ਹੋ। ਜੇਕਰ 13 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਹਿੱਸਾ ਲੈਣਾ ਚਾਹੁੰਦਾ ਹੈ, ਤਾਂ ਇੱਕ ਮਾਤਾ/ਪਿਤਾ ਜਾਂ ਕਾਨੂੰਨੀ ਸਰਪ੍ਰਸਤ ਨੂੰ ਉਹਨਾਂ ਦੀ ਤਰਫ਼ੋਂ ਇੱਕ ਸਰਵੇਖਣ ਪੂਰਾ ਕਰਨ ਦੀ ਲੋੜ ਹੋਵੇਗੀ।

ਅਸੀਂ ਸੁਝਾਅ ਦਿੰਦੇ ਹਾਂ ਕਿ ਤੁਸੀਂ ਆਪਣਾ ਸੰਯੁਕਤ BC ਡਰਾਈਵਰ ਦੇ ਲਾਇਸੰਸ ਜਾਂ BC ਸਰਵਿਸਿਜ਼ ਕਾਰਡ ਅਤੇ ਆਪਣਾ ਪਰਸਨਲ ਹੈਲਥ ਨੰਬਰ ਉਪਲਬਧ ਰੱਖੋ। ਇਹ ਪੁਸ਼ਟੀ ਕਰਨ ਲਈ ਕਿ ਤੁਸੀਂ BC ਦੇ ਨਿਵਾਸੀ ਹੋ ਅਤੇ ਮੌਜੂਦਾ ਪ੍ਰਬੰਧਕੀ ਜਾਣਕਾਰੀ ਨਾਲ ਲਿੰਕ ਕਰਨਾ ਸਮਰੱਥ ਬਣਾਉਣ ਲਈ ਤੁਹਾਨੂੰ ਕੁਝ ਪਛਾਣ ਜਾਣਕਾਰੀ ਦਰਜ ਕਰਨ ਲਈ ਕਿਹਾ ਜਾਵੇਗਾ।

ਨਹੀਂ।

ਤੁਹਾਨੂੰ ਆਪਣਾ ਪਰਸਨਲ ਹੈਲਥ ਨੰਬਰ ਪ੍ਰਦਾਨ ਕਰਨ ਦੀ ਲੋੜ ਨਹੀਂ ਹੈ। ਹਾਲਾਂਕਿ, ਜੇਕਰ ਤੁਸੀਂ ਅਰਾਮਦੇਹ ਮਹਿਸੂਸ ਕਰਦੇ ਹੋ ਤਾਂ ਅਸੀਂ ਤੁਹਾਨੂੰ ਇਹ ਪ੍ਰਦਾਨ ਕਰਨ ਲਈ ਉਤਸ਼ਾਹਿਤ ਕਰਦੇ ਹਾਂ।

ਨਹੀਂ।

ਸਾਰੀ ਨਿੱਜੀ ਜਾਣਕਾਰੀ ਜਿਵੇਂ ਕਿ ਨਾਮ ਅਤੇ ਪਤੇ ਸਰਵੇਖਣ ਜਵਾਬਾਂ ਤੋਂ ਵੱਖ ਕਰ ਦਿੱਤੇ ਜਾਣਗੇ। ਅਜਿਹੀ ਕੋਈ ਵੀ ਜਾਣਕਾਰੀ ਪ੍ਰਕਾਸ਼ਿਤ ਨਹੀਂ ਕੀਤੀ ਜਾਵੇਗੀ ਜੋ ਕਿਸੇ ਵਿਅਕਤੀ ਜਾਂ ਪਰਿਵਾਰ ਦੀ ਪਛਾਣ ਕਰ ਸਕੇ।

BC ਸਟੈਟਸ ਅੰਦਰੂਨੀ ਲਿੰਕ ਕਰਨ ਦੇ ਉਦੇਸ਼ਾਂ ਲਈ ਨਿੱਜੀ ਪਛਾਣਕਰਤਾਵਾਂ ਦੀ ਵਰਤੋਂ ਕਰਨਗੇ। ਉਦਾਹਰਨ ਲਈ, ਅਸੀਂ ਇਸ ਸਰਵੇਖਣ ਤੋਂ ਤੁਹਾਡੀ ਜਾਣਕਾਰੀ ਨੂੰ ਪ੍ਰਸ਼ਾਸਨਿਕ ਜਾਣਕਾਰੀ ਜਿਵੇਂ ਕਿ ਸਿਹਤ ਜਾਂ ਸਿੱਖਿਆ ਰਿਕਾਰਡਾਂ ਨਾਲ ਜੋੜ ਸਕਦੇ ਹਾਂ। ਇਹ ਪੂਰਾ ਹੋਣ ‘ਤੇ ਨਿੱਜੀ ਪਛਾਣਕਰਤਾਵਾਂ ਨੂੰ ਹਟਾ ਦਿੱਤਾ ਜਾਵੇਗਾ।

ਕੁਝ ਪਛਾਣ ਸੰਬੰਧੀ ਸਵਾਲ ਹਨ ਜੋ ਤੁਹਾਡੀ BC ਰਿਹਾਇਸ਼ ਦੀ ਪੁਸ਼ਟੀ ਕਰਨ ਅਤੇ ਸਰਵੇਖਣ ਜਾਣਕਾਰੀ ਨੂੰ ਪ੍ਰਸ਼ਾਸਨਿਕ ਜਾਣਕਾਰੀ ਨਾਲ ਜੋੜਨ ਲਈ ਲੋੜੀਂਦੇ ਹਨ। ਬਾਕੀ ਜਵਾਬ ਸਵੈਇੱਛਤ ਹਨ।

ਹਾਲਾਂਕਿ, ਹਰੇਕ ਸਵਾਲ ਲਈ ਇੱਕ ਜਵਾਬ ਦੀ ਲੋੜ ਹੈ ਤਾਂ ਜੋ ਗਲਤੀ ਨਾਲ ਕੋਈ ਜਵਾਬ ਛੁੱਟ ਨਾ ਜਾਵੇ। ਜੇ ਤੁਸੀਂ ਕਿਸੇ ਖਾਸ ਸਵਾਲ ਦਾ ਜਵਾਬ ਨਹੀਂ ਦੇ ਸਕਦੇ ਹੋ ਜਾਂ ਨਹੀਂ ਦੇਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ‘ਜਵਾਬ ਨਹੀਂ ਦੇਣਾ ਚਾਹੁੰਦੇ’ ਜਾਂ ‘ਮੈਨੂੰ ਪਤਾ ਨਹੀਂ/ਮੈਂ ਯਕੀਨੀ ਨਹੀਂ ਹਾਂ’ ਦੀ ਚੋਣ ਕਰਨ ਦਾ ਵਿਕਲਪ ਹੋਵੇਗਾ।

ਨਹੀਂ।

ਇਹ ਇੱਕ ਸਵੈ-ਇੱਛਤ ਸਰਵੇਖਣ ਹੈ ਅਤੇ ਤੁਹਾਡੇ ਲਈ ਇਸਨੂੰ ਪੂਰਾ ਕਰਨਾ ਜ਼ਰੂਰੀ ਨਹੀਂ ਹੈ। ਜੇਕਰ ਤੁਸੀਂ ਸਰਵੇਖਣ ਨੂੰ ਪੂਰਾ ਨਾ ਕਰਨ ਦੀ ਚੋਣ ਕਰਦੇ ਹੋ, ਤਾਂ ਤੁਹਾਨੂੰ ਸਾਨੂੰ ਸੂਚਿਤ ਕਰਨ ਦੀ ਲੋੜ ਨਹੀਂ ਹੈ।

ਹਾਂ।

ਇੱਕ ਵਾਰ ਜਦੋਂ ਤੁਸੀਂ ਸਰਵੇਖਣ ਸ਼ੁਰੂ ਕਰ ਲੈਂਦੇ ਹੋ, ਤਾਂ ਤੁਸੀਂ ‘ਰੋਕੋ ਅਤੇ ਬਾਅਦ ਵਿੱਚ ਮੁੜ ਸ਼ੁਰੂ ਕਰੋ’ ਬਟਨ ‘ਤੇ ਕਲਿੱਕ ਕਰ ਸਕਦੇ ਹੋ। ਤੁਹਾਨੂੰ ਇੱਕ ਈਮੇਲ ਪਤਾ ਦਰਜ ਕਰਨ ਲਈ ਕਿਹਾ ਜਾਵੇਗਾ ਜਿਸ ‘ਤੇ ਅਸੀਂ ਤੁਹਾਨੂੰ ਦੋ ਈਮੇਲਾਂ ਭੇਜਾਂਗੇ। ਪਹਿਲੀ ਈਮੇਲ ਵਿੱਚ ਪ੍ਰਸ਼ਨਾਵਲੀ ‘ਤੇ ਵਾਪਸ ਜਾਣ ਲਈ ਇੱਕ ਲਿੰਕ ਅਤੇ ਇੱਕ ਪਹੁੰਚ ਕੋਡ ਹੋਵੇਗਾ। ਤੁਹਾਨੂੰ ਇੱਕ ਵੱਖਰੀ ਈਮੇਲ ਵਿੱਚ ਇੱਕ ਪਾਸਵਰਡ ਪ੍ਰਾਪਤ ਹੋਵੇਗਾ।

ਦੁਬਾਰਾ ਸਰਵੇਖਣ ਤੱਕ ਪਹੁੰਚ ਕਰਨ ਲਈ, ਈਮੇਲ ਵਿੱਚ ਦਿੱਤੇ ਸਰਵੇਖਣ ਲਿੰਕ ‘ਤੇ ਕਲਿੱਕ ਕਰੋ ਅਤੇ ਆਪਣਾ ਪਹੁੰਚ ਕੋਡ ਅਤੇ ਪਾਸਵਰਡ ਦਰਜ ਕਰੋ।

ਤੁਸੀਂ ਸਰਵੇਖਣ ਵਿੱਚ ਉੱਥੇ ਹੀ ਮੁੜ-ਦਾਖਲ ਹੋਵੋਗੇ ਜਿੱਥੇ ਤੁਸੀਂ ਛੱਡਿਆ ਸੀ। ਤੁਸੀਂ ਇਸ ਜਾਣਕਾਰੀ ਨੂੰ ਟੈਲੀਫੋਨ ਏਜੰਟ ਨਾਲ ਆਪਣਾ ਸਰਵੇਖਣ ਦੁਬਾਰਾ ਸ਼ੁਰੂ ਕਰਨ ਲਈ ਵੀ ਵਰਤ ਸਕਦੇ ਹੋ।

‘ਜਮ੍ਹਾਂ ਕਰੋ’ ਬਟਨ ‘ਤੇ ਕਲਿੱਕ ਕਰਕੇ, ਤੁਸੀਂ ਆਪਣੇ ਜਵਾਬ BC ਦੇ ਜਨਅੰਕੜਾ ਸਰਵੇਖਣ ਕੋਲ ਜਮ੍ਹਾਂ ਕਰ ਦਿਓਗੇ। ਜੇ ਤੁਸੀਂ ਆਪਣੇ ਜਵਾਬਾਂ ਨੂੰ ਬਦਲਣਾ ਚਾਹੋ, ਇੱਕ ਹੋਰ ਸਰਵੇਖਣ ਭਰੋ ਅਤੇ ਅਸੀਂ ਤੁਹਾਡੇ ਸਭ ਤੋਂ ਤਾਜ਼ਾ ਜਵਾਬਾਂ ਨੂੰ ਸਭ ਤੋਂ ਸਹੀ ਮੰਨਾਂਗੇ।

ਪਹੁੰਚਯੋਗਤਾ ਅਤੇ ਭਾਸ਼ਾ


ਇਹ ਸਰਵੇਖਣ ਅਰਬੀ, ਚੀਨੀ (ਪਰੰਪਰਾਗਤ ਅਤੇ ਸਰਲੀਕ੍ਰਿਤ), ਅੰਗ੍ਰੇਜ਼ੀ, ਫਾਰਸੀ, ਫ੍ਰੈਂਚ, ਹਿੰਦੀ, ਜਾਪਾਨੀ, ਕੋਰੀਆਈ, ਪੁਰਤਗਾਲੀ, ਪੰਜਾਬੀ, ਸਪੈਨਿਸ਼, ਤਾਗਾਲੋਗ, ਉਰਦੂ ਅਤੇ ਵੀਅਤਨਾਮੀ ਸਮੇਤ 15 ਭਾਸ਼ਾਵਾਂ ਵਿੱਚ ਪੇਸ਼ ਕੀਤਾ ਜਾਵੇਗਾ।

ਹਾਂ।

ਸਰਵੇਖਣ ਸਕ੍ਰੀਨ ਰੀਡਰਾਂ ਲਈ ਪਹੁੰਚਯੋਗ ਹੈ।

  • ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ (ਪੈਸੀਫਿਕ)
  • ਸ਼ਨੀਵਾਰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ (ਪੈਸੀਫਿਕ) (ਕਾਨੂੰਨੀ ਛੁੱਟੀਆਂ ਨੂੰ ਛੱਡ ਕੇ)

ਸਰਵੇਖਣ ਨੂੰ ਇੰਟਰਨੈੱਟ ਪਹੁੰਚ ਵਾਲੇ ਕਿਸੇ ਵੀ ਮੋਬਾਈਲ ਡਿਵਾਈਸ ਜਾਂ ਡੈਸਕਟੌਪ ਕੰਪਿਊਟਰ ‘ਤੇ ਪੂਰਾ ਕੀਤਾ ਜਾ ਸਕਦਾ ਹੈ।

  • ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ (ਪੈਸੀਫਿਕ)
  • ਸ਼ਨੀਵਾਰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ (ਪੈਸੀਫਿਕ) (ਕਾਨੂੰਨੀ ਛੁੱਟੀਆਂ ਨੂੰ ਛੱਡ ਕੇ)

ਨਿੱਜਤਾ ਅਤੇ ਗੁਪਤਤਾ


BC ਜਨਅੰਕੜਾ ਸਰਵੇਖਣ ਗੁਪਤ ਹੈ ਪਰ ਗੁੰਮਨਾਮ ਨਹੀਂ ਹੈ।

ਤੁਹਾਡੇ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਨੂੰ ਹੋਰ ਜਵਾਬਾਂ ਦੇ ਨਾਲ ਸਮੂਹਬੱਧ ਕੀਤਾ ਜਾਵੇਗਾ ਅਤੇ ਸਮੁੱਚੇ ਅੰਕੜੇ ਤਿਆਰ ਕਰਨ ਲਈ ਵਰਤਿਆ ਜਾਵੇਗਾ। ਅਜਿਹੀ ਕੋਈ ਵੀ ਜਾਣਕਾਰੀ ਪ੍ਰਕਾਸ਼ਿਤ ਨਹੀਂ ਕੀਤੀ ਜਾਵੇਗੀ ਜੋ ਕਿਸੇ ਵਿਅਕਤੀ ਜਾਂ ਪਰਿਵਾਰ ਦੀ ਪਛਾਣ ਕਰ ਸਕੇ।

BC ਸਟੈਟਸ ਦੇ ਕੋਲ BC ਦੇ ਨਿਵਾਸੀਆਂ ਲਈ ਸੇਵਾਵਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਲਈ ਸੁਰੱਖਿਅਤ ਢੰਗ ਨਾਲ ਜਾਣਕਾਰੀ ਇਕੱਤਰ ਕਰਨ ਅਤੇ ਡੇਟਾ ਦੀ ਵਰਤੋਂ ਕਰਨ ਦਾ 100 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਇਸ ਸਰਵੇਖਣ ਦੇ ਸਾਰੇ ਜਵਾਬ ਗੁਪਤ ਰੱਖੇ ਜਾਣਗੇ ਅਤੇ ਸਿਰਫ ਚੋਣਵੇਂ BC ਸਟੈਟਸ ਕਰਮਚਾਰੀਆਂ ਤੱਕ ਸੀਮਿਤ ਪਹੁੰਚ ਦੇ ਨਾਲ ਸੁਰੱਖਿਅਤ ਢੰਗ ਨਾਲ ਸਟੋਰ ਕੀਤੇ ਜਾਣਗੇ।

ਇਸ ਸਰਵੇਖਣ ਰਾਹੀਂ ਇਕੱਠੀ ਕੀਤੀ ਗਈ ਜਾਣਕਾਰੀ ਨੂੰ ਸਾਡੀਆਂ ਸੇਵਾਵਾਂ ਵਿੱਚ ਰੁਕਾਵਟਾਂ ਅਤੇ ਕਮੀਆਂ ਦੀ ਪਛਾਣ ਕਰਨ ਲਈ ਮੌਜੂਦਾ ਜਾਣਕਾਰੀ ਨਾਲ ਜੋੜਿਆ ਜਾਵੇਗਾ।

ਇਸ ਜਾਣਕਾਰੀ ਦੇ ਨਾਲ, ਅਸੀਂ ਆਪਣੀਆਂ ਸੇਵਾਵਾਂ ਵਿੱਚ ਸੂਚਿਤ ਤਬਦੀਲੀਆਂ ਕਰਾਂਗੇ ਅਤੇ ਸਹਾਇਤਾ ਸੇਵਾਵਾਂ ਨੂੰ ਉੱਥੇ ਸੇਧਿਤ ਕਰਾਂਗੇ ਜਿੱਥੇ ਉਹਨਾਂ ਦੀ ਸਭ ਤੋਂ ਵੱਧ ਲੋੜ ਹੈ ਤਾਂ ਜੋ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਬਿਹਤਰ ਸੇਵਾ ਦਿੱਤੀ ਜਾ ਸਕੇ।