ਐਂਟੀ-ਰੇਸਿਜ਼ਮ ਡੈਟਾ ਐਕਟ
2 ਮਈ, 2022 ਨੂੰ, ਅਸੀਂ ਨਸਲਵਾਦ ਵਿਰੋਧੀ ਡੈਟਾ ਐਕਟ ਪੇਸ਼ ਕੀਤਾ
ਇਹ ਐਕਟ 2 ਜੂਨ, 2022 ਨੂੰ ਕਾਨੂੰਨ ਬਣ ਗਿਆ।
ਇਹ ਸਾਨੂੰ ਸਿਸਟਮਗਤ ਨਸਲਵਾਦ ਨੂੰ ਹੱਲ ਕਰਨ ਲਈ ਸੁਰੱਖਿਅਤ ਢੰਗ ਨਾਲ ਜਾਣਕਾਰੀ ਇਕੱਤਰ ਕਰਨ ਅਤੇ ਵਰਤਣ ਦੀ ਸਮਰੱਥਾ ਦਿੰਦਾ ਹੈ। ਇਹ ਸਾਨੂੰ ਆਪਣੇ ਪ੍ਰੋਗਰਾਮਾਂ ਵਿਚਲੀਆਂ ਕਮੀਆਂ ਦੀ ਪਛਾਣ ਕਰਨ ਅਤੇ ਬੀ ਸੀ ‘ਚ ਹਰ ਇੱਕ ਲਈ ਮਜ਼ਬੂਤ ਜਨਤਕ ਸੇਵਾਵਾਂ ਪ੍ਰਦਾਨ ਕਰਨ ‘ਚ ਮਦਦ ਕਰੇਗਾ।
ਵਧੇਰੇ ਬਿਹਤਰ ਕਰਨ ਦਾ ਇੱਕ ਮੌਕਾ
ਮੂਲਵਾਸੀ ਅਤੇ ਨਸਲੀਕ੍ਰਿਤ ਕਮਿਊਨਿਟੀਆਂ, ਨਾਲ ਦੀ ਨਾਲ ਭਾਈਵਾਲਾਂ ਜਿਵੇਂ ਕਿ ਬੀ.ਸੀ. ਹਿਊਮਨ ਰਾਈਟਸ ਕਮਿਸ਼ਨਰ, ਫਰਸਟ ਨੇਸ਼ਨਜ਼ ਲੀਡਰਸ਼ਿੱਪ ਕੌਂਸਲ, ਬੀ.ਸੀ. ਐਸੋਸੀਏਸ਼ਨ ਆਫ ਐਬੁਰਿਜਨਲ ਫਰੈਂਡਸ਼ਿੱਪ ਸੈਂਟਰਜ਼ ਅਤੇ ਮੇਟੀ ਨੇਸ਼ਨ ਬ੍ਰਿਟਿਸ਼ ਕੋਲੰਬੀਆ ਨਾਲ ਆਦਾਨ ਪ੍ਰਦਾਨ ਦੁਆਰਾ ਇਸ ਵਿਧਾਨ ‘ਚ ਬੀ.ਸੀ. ਵਿਚਲੇ 13,000 ਤੋਂ ਵੱਧ ਲੋਕਾਂ ਦੇ ਵਿਚਾਰਾਂ ਦੁਆਰਾ ਜਾਣਕਾਰੀ ਪਾਈ ਗਈ।
ਇਹ ਵਿਧਾਨ ਦੇ ਪਹਿਲੇ ਭਾਗਾਂ ‘ਚੋਂ ਇੱਕ ਹੈ ਜਿਹੜਾ ਡੈਕਲੈਰੇਸ਼ਨ ਆਨ ਦਿ ਰਾਈਟਸ ਆਫ ਇੰਡਿਜਨਸ ਪੀਪਲਜ਼ ਐਕਟ ਨਾਲ ਇਕਸਾਰਤਾ ਸਹਿਤ ਮੂਲਵਾਸੀ ਲੋਕਾਂ ਨਾਲ ਸਾਂਝੇ ਤੌਰ ‘ਤੇ ਵਿਕਸਤ ਕੀਤਾ ਜਾਵੇਗਾ।
ਅਸੀਂ ਇਸ ਵਿਧਾਨ ਨੂੰ ਲਾਗੂ ਕਰਦੇ ਹੋਏ ਮੂਲਵਾਸੀ ਲੋਕਾਂ ਅਤੇ ਨਸਲੀਕ੍ਰਿਤ ਕਮਿਊਨਿਟੀਆਂ ਨਾਲ ਕੰਮ ਕਰਨਾ ਜਾਰੀ ਰੱਖਾਂਗੇ।
ਐਕਟ ਚਾਰ ਮਹੱਤਵਪੂਰਨ ਖੇਤਰਾਂ ‘ਤੇ ਧਿਆਨ ਕੇਂਦਰਿਤ ਕਰਦਾ ਹੈ:
ਮੂਲਵਾਸੀ ਲੋਕਾਂ ਨਾਲ ਅਜਿਹੇ ਢੰਗ ਨਾਲ ਸਹਿਯੋਗ ਜਾਰੀ ਰੱਖਣਾ ਜਿਹੜਾ ਬੀ ਸੀ ਵਿਚਲੀਆਂ ਫਰਸਟ ਨੇਸ਼ਨਜ਼ ਅਤੇ ਮੇਟੀ ਕਮਿਊਨਿਟੀਆਂ ਦੀ ਵਿੱਲਖਣ ਪਛਾਣ ਨੂੰ ਮਾਨਤਾ ਦਿੰਦਾ ਹੋਵੇ
ਵਿਧਾਨ ਨੂੰ ਲਾਗੂ ਕਰਨ ‘ਚ ਨਸਲੀਕ੍ਰਿਤ ਕਮਿਊਨਿਟੀਆਂ ਨਾਲ ਕੰਮ ਕਰਨਾ। ਇਸ ‘ਚ ਸੂਬਾਈ ਨਸਲਵਾਦ-ਵਿਰੋਧੀ ਡੈਟਾ ਕਮੇਟੀ ਬਣਾਉਣਾ ਸ਼ਾਮਲ ਹੈ, ਜੋ ਇਸ ਕੰਮ ਵਿਚ ਸਹਿਯੋਗ ਕਰੇ ਕਿ ਡੈਟਾ ਕਿਵੇਂ ਇਕੱਤਰ ਕੀਤਾ ਅਤੇ ਵਰਤਿਆ ਜਾਂਦਾ ਹੈ।
ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਵਧਾਉਣਾ, ਅਤੇ ਮੂਲਵਾਸੀ ਲੋਕਾਂ ਅਤੇ ਨਸਲੀ ਪਿਛੋਕੜ ਵਾਲੀਆਂ ਕਮਿਊਨਿਟੀਆਂ ਦੇ ਨੁਕਸਾਨ ਨੂੰ ਰੋਕਣਾ ਅਤੇ ਘਟਾਉਣਾ
ਸਰਕਾਰ ਕੋਲੋਂ ਸਲਾਨਾ ਆਧਾਰ ‘ਤੇ ਡੈਟਾ ਜਾਰੀ ਕਰਵਾਉਣ ਅਤੇ ਸਮੇਂ ਸਮੇਂ ਐਕਟ ਦੀ ਪੁਨਰ-ਪੜਚੋਲ ਕਰਨ ਨੂੰ ਲੋੜੀਂਦਾ ਬਣਾਉਣਾ।
ਡੈਟਾ ਨੂੰ ਸੁਰੱਖਿਅਤ ਰੱਖਣਾ
ਜੂਨ 2023 ‘ਚ ਅਸੀਂ ਬੀ ਸੀ ਡੈਮੋਗਰਾਫਿਕ ਸਰਵੇ ਆਰੰਭ ਕੀਤਾ ਸੀ। ਸਰਵੇਖਣ ਦੇ ਜਵਾਬ ਐਂਟੀ-ਰੇਸਿਜ਼ਮ ਡੈਟਾ ਐਕਟ ਤਹਿਤ ਸਿਸਟਮਗਤ ਨਸਲਵਾਦ ਨੂੰ ਪਛਾਣਨ ਅਤੇ ਉਸਦਾ ਹੱਲ ਕਰਨ ਦੇ ਸਾਡੇ ਯਤਨਾਂ ਦੀ ਹਿਮਾਇਤ ਕਰ ਰਹੇ ਹਨ।
ਐਕਟ ਦੇ ਤਹਿਤ, ਅਸੀਂ ਯਕੀਨੀ ਬਣਾਵਾਂਗੇ ਕਿ ਕੋਈ ਜਾਣਕਾਰੀ ਜੋ ਅਸੀਂ ਇਕੱਤਰ ਕਰਦੇ ਹਾਂ, ਸੁਰੱਖਿਆ ਸਹਿਤ ਸਾਂਭੀ-ਸੰਭਾਲੀ ਜਾਵੇ। ਇਸ ਵਿਧਾਨ ਤਹਿਤ ਇਕੱਤਰ ਕੀਤੀ ਅਤੇ ਵਰਤੀ ਜਾਂਦੀ ਸਾਰੀ ਜਾਣਕਾਰੀ ਉੱਪਰ ਫਰੀਡਮ ਆਫ ਇੰਨਫਰਮੇਸ਼ਨ ਐਂਡ ਪ੍ਰੋਟੈਕਸ਼ਨ ਆਫ ਪ੍ਰਾਈਵੇਸੀ ਐਕਤਹਿਤ ਆਉਂਦੀਆਂ ਪ੍ਰਾਈਵੇਸੀ ਅਤੇ ਸੁਰੱਖਿਆ ਦੀ ਰਾਖੀ ਦੀਆਂ ਸਾਰੀਆਂ ਸੁਰੱਖਿਆਤਾਵਾਂ ਲਾਗੂ ਹੋਣਗੀਆਂ। ਟ
ਡੈਟਾ ਦੀ ਵਰਤੋਂ ਕਰਦਿਆਂ ਸਿਸਟਮਗਤ ਨਸਲਵਾਦ ਨੂੰ ਪਛਾਣਨਾਂ ਸ਼ੁਰੂ ਕਰਨ ਵਾਸਤੇ ਅਸੀਂ, ਇਸ ਜਾਣਕਾਰੀ ਦੀ ਸੁਰੱਖਿਆ ਲਈ ਬ੍ਰਿਟਿਸ਼ ਕੋਲੰਬੀਆ ਦੇ ਡੈਟਾ ਇੰਨੋਵੇਸ਼ਨ ਪ੍ਰੋਗਰਾਮ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਪ੍ਰਾਈਵੇਸੀ ਅਤੇ ਸੁਰੱਖਿਆ ਦੇ ‘ਫਾਈਵ ਸੇਫਸ ਮਾਡਲ’ (Five Safes model) ਦੀ ਵਰਤੋਂ ਕਰਾਂਗੇ।
ਫਾਈਵ ਸੇਫਸ ਮਾਡਲ ਡੈਟਾ ਤੱਕ ਅਣਉਚਿੱਤ ਢੰਗ ਨਾਲ ਪਹੁੰਚ ਕਰਨ ਜਾਂ ਵਰਤੇ ਜਾਣ ਦੇ ਖਤਰੇ ਨੂੰ ਹੇਠ ਲਿਖੇ ਦੁਆਰਾ ਘਟਾਉਂਦਾ ਹੈ:
- ਡੈਟਾ ਤੋਂ ਨਿੱਜੀ ਪਛਾਣਯੋਗ ਜਾਣਕਾਰੀ ਨੂੰ ਹਟਾਉਣਾ
- ਡੈਟਾ ਨੂੰ ਸੁਰੱਖਿਅਤ ਢੰਗ ਨਾਲ ਇਕੱਠਿਆਂ ਕਰਨ ਲਈ ਸੁਰੱਖਿਅਤ ਤਕਨਾਲੋਜੀ ਵਰਤਣਾ
- ਕੇਵਲ ਉਨ੍ਹਾਂ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣਾ ਜਿੰਨ੍ਹਾਂ ਨਾਲ ਪਬਲਿਕ ਦਾ ਸਪੱਸ਼ਟ ਰੂਪ ਵਿੱਚ ਫਾਇਦਾ ਹੁੰਦਾ ਹੋਵੇ ਅਤੇ ਜਿਹੜੇ ਵਿਅਕਤੀਆਂ ਅਤੇ ਕਮਿਊਨਿਟੀਆਂ ਲਈ ਕੋਈ ਨੁਕਸਾਨ ਨਾ ਕਰਦੇ ਹੋਣ
- ਕੇਵਲ ਅਧਿਕਾਰਤ ਵਿਅਕਤੀਆਂ ਨੂੰ ਪਹੁੰਚ ਮੁਹੱਈਆ ਕਰਨਾ
- ਨਤੀਜਿਆਂ ਅਤੇ ਰਿਪੋਰਟਾਂ ‘ਚ ਪ੍ਰਾਈਵੇਸੀ ਦੀ ਵਧੇਰੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਤਾਂ ਕਿ ਵਿਅਕਤੀ ਪਛਾਣੇ ਨਾ ਜਾ ਸਕਣ
ਐਂਟੀ-ਰੇਸਿਜ਼ਮ ਡੈਟਾ ਕਮੇਟੀ ਨੂੰ ਮਿਲੋ
23 ਸਤੰਬਰ 2022 ਨੂੰ ਅਸੀਂ ਐਂਟੀ-ਰੇਸਿਜ਼ਮ ਡੈਟਾ ਕਮੇਟੀ ਦੇ, ਚੇਅਰ ਸਮੇਤ, 11 ਮੈਂਬਰਾਂ ਦਾ ਐਲਾਨ ਕੀਤਾ।