ਐਂਟੀ-ਰੇਸਿਜ਼ਮ ਡੈਟਾ ਕਮੇਟੀ ਨੂੰ ਮਿਲੋ

23 ਸਤੰਬਰ 2022 ਨੂੰ ਸੂਬਾਈ ਸਰਕਾਰ ਨੇ ਐਂਟੀ-ਰੇਸਿਜ਼ਮ ਡੈਟਾ ਕਮੇਟੀ ਦੇ ਚੇਅਰ ਸਮੇਤ, 11 ਮੈਂਬਰਾਂ ਦਾ ਐਲਾਨ ਕੀਤਾ।

ਕਮੇਟੀ ਮੈਂਬਰ

ਜੂਨ ਫ੍ਰਾਂਸਿਸ, ਐੱਲ ਐੱਲ ਬੀ, ਪੀ ਐੱਚ ਡੀ

ਕਮੇਟੀ ਚੇਅਰ, ਕੋ-ਫਾਊਂਡਰ, ਕੋ-ਲੈਬਰੋਟੋਰੀਉ (CoLab Advantage Ltd.) ਅਤੇ ਇੰਸਟੀਚਿਊਟ ਫਾਰ ਬਲੈਕ ਐਂਡ ਅਫਰੀਕਨ ਡਾਇਸਪੋਰਾ ਰਿਸਰਚ ਐਂਡ ਇੰਗੇਜਮੈਂਟ ਦੇ ਡਾਇਰੈਕਟਰ, ਐੱਸ ਐੱਫ ਯੂ ਬਲੈਕ ਕਾਕਸ ਦੇ ਕੋ-ਫਾਊਂਡਰ ਅਤੇ ਐੱਸ ਐੱਫ ਯੂ ਵਿੱਚ ਬੀਡੀ ਸਕੂਲ ਆਫ ਬਿਜ਼ਨਸ ਦੇ ਪ੍ਰੋਫੈਸਰ


ਫ੍ਰਾਂਸਿਸ ਨਸਲੀ ਪਿਛੋਕੜ ਵਾਲੇ ਗਰੁੱਪਾਂ ਲਈ ਨਿਰਪੱਖਤਾ, ਵਿਭਿੰਨਤਾ ਅਤੇ ਸੰਮਿਲਨ ਦੀ ਹਿਮਾਇਤ ਕਰਦੇ ਹਨ। ਉਹ ਹੋਗਨ’ਜ਼ ਐਲੀ ਸੁਸਾਇਟੀ ਦੇ ਚੇਅਰ ਹਨ, ਜਿਸਦਾ ਉਦੇਸ਼ ਰਿਹਾਇਸ਼ਾਂ, ਉਸਾਰੀਆਂ ਥਾਵਾਂ ਅਤੇ ਪ੍ਰੋਗਰਾਮਿੰਗ ਦੀ ਪ੍ਰਦਾਨਗੀ ਦੁਆਰਾ ਅਫਰੀਕਨ ਮੂਲ ਦੇ ਲੋਕਾਂ ਦੀ ਸਮਾਜਿਕ, ਰਾਜਨੀਤਕ, ਆਰਥਿਕ ਅਤੇ ਸੱਭਿਆਚਾਰਕ ਭਲਾਈ ਨੂੰ ਵਧਾਵਾ ਦੇਣਾ ਹੈ। ਉਹ ਐੱਸ ਐੱਫ ਯੂ ਦੇ ਇੰਸਟੀਚਿਊਟ ਫਾਰ ਦਿ ਬਲੈਕ ਐਂਡ ਅਫਰੀਕਨ ਡਾਇਸਪੋਰਾ ਰਿਸਰਚ ਐਂਡ ਇੰਗੇਜਮੈਂਟ ਦੇ ਡਾਇਰੈਕਟਰ ਵੀ ਹਨ, ਜਿਸਦਾ ਮੰਤਵ ਬਹੁ-ਸੱਭਿਆਚਾਰਕ ਅਤੇ ਪ੍ਰਵਾਸੀ ਕਮਿਊਨਿਟੀਆਂ ਨਾਲ ਸਬੰਧਤ ਵਿਦਵਤਾ ਭਰਪੂਰ ਖੋਜ, ਪਾਲਿਸੀ ਅਤੇ ਪ੍ਰੈਕਟਿਸ, ਅਤੇ ਨਵੀਨਤਾਕਾਰੀ, ਟਿਕਾਊ ਅਤੇ ਸੰਮਿਲਤ ਪ੍ਰਕਾਰ ਦੀਆਂ ਪਹਿਲਕਦਮੀਆਂ ਦੀ ਸਿਰਜਣਾ ਵਿਚ ਉਨ੍ਹਾਂ ਕਮਿਊਨਿਟੀਆਂ ਦੀ ਭੂਮਿਕਾ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਦੀ ਖੋਜ, ਨਸਲਵਾਦ ਅਤੇ ਅਕਾਦਮੀ ਅਤੇ ਮਾਰਕਿਟਸ ਦਰਮਿਆਨ ਇੰਟਰਸੈਕਸ਼ਨ ਉੱਪਰ ਕੇਂਦਰਿਤ ਹੈ, ਅਤੇ ਮਾਰਕਿਟਿੰਗ, ਵਿਭਿੰਨਤਾ, ਅੰਤਰ-ਸੱਭਿਆਚਾਰਕਤਾ, ਲੀਡਰਸ਼ਿੱਪ ਅਤੇ ਸ਼ਮੂਲੀਅਤ ਲਈ ਪਹੁੰਚਾਂ ਅਤੇ ਕਮਿਊਨਿਟੀ ਪ੍ਰਭਾਵਾਂ ਉੱਪਰ, ਕਮਜ਼ੋਰ ਅਤੇ ਵੱਖ ਕੀਤੇ ਗਰੁੱਪਾਂ ‘ਤੇ ਕੋਵਿਡ-19 ਦੇ ਅਸਰਾਂ ਉੱਪਰ, ਅਤੇ ਨਾਲ ਹੀ ਗੈਰ-ਰਵਾਇਤੀ ਬੌਧਿਕ ਪ੍ਰਾਪਰਟੀ ਕਨੂੰਨ ਨੂੰ ਵਧਾਵਾ ਦੇਣ ਉੱਪਰ ਵੀ ਕੇਂਦਰਿਤ ਹੈ, ਜਿਸ ਵਿੱਚ ਕਮਿਊਨਿਟੀ ਦੀ ਭਲਾਈ ਅਤੇ ਸੱਭਿਆਚਾਰਕ ਅਤੇ ਮਨੁੱਖੀ ਅਧਿਕਾਰ ਸ਼ਾਮਲ ਹਨ।

ਸ਼ਰਲੀ ਚਾਓ, BSW, MSW, PhD (UofT)

ਐਸੋਸੀਏਟ ਪ੍ਰੋਫੈਸਰ, ਸਕੂਲ ਆਫ ਸੋਸ਼ਲ ਵਰਕ, ਯੂ ਬੀ ਸੀ ਓਕਾਨਾਗਨ


ਚਾਓ, Syilx Okanagan ਲੋਕਾਂ ਦੀਆਂ ਜੱਦੀ, ਪਰੰਪਰਾਗਤ ਅਤੇ ਵਰਤਮਾਨ ਵਿੱਚ ਮੱਲੀਆਂ ਹੋਈਆਂ ਜ਼ਮੀਨਾਂ ‘ਤੇ ਇੱਕ ਵਸਨੀਕ ਵਜੋਂ ਰਹਿੰਦੇ ਅਤੇ ਕੰਮ ਕਰਦੇ ਹਨ। ਇਹ ਲੋਕ ਪੁਰਾਣੇ ਸਮੇਂ ਤੋਂ ਇਨ੍ਹਾਂ ਜ਼ਮੀਨਾਂ ਦੇ ਵਸਨੀਕ ਅਤੇ ਮੁਖਤਿਆਰ ਹਨ। ਚਾਓ ‘ਯੂਨੀਵਰਸਿਟੀ ਔਫ ਬ੍ਰਿਟਿਸ਼ ਕੋਲੰਬੀਆ (University of British Columbia UBC) ਦੀ ਪ੍ਰੈਜ਼ੀਡੈਂਟਸ ਟਾਸਕ ਫੋਰਸ ਔਨ ਐਂਟੀ-ਰੇਸਿਜ਼ਮ ਐਂਡ ਇੰਕਲੂਸਿਵ ਐਕਸੀਲੈਂਸ’ (President’s Task Force on Anti-Racism and Inclusive Excellence, 2021-2022) ਦੇ ਕੋ-ਚੇਅਰ ਅਤੇ ‘ਰੇਸ, ਐਥਨਿਸਿਟੀ ਐਂਡ ਕਲਚਰਲ ਇਸ਼ੂਜ਼ ਕੌਕਸ ਔਫ ਦ ਕਨੇਡੀਅਨ ਐਸੋਸੀਏਸ਼ਨ ਆਫ ਸੋਸ਼ਲ ਵਰਕ ਐਜੂਕੇਸ਼ਨ’ (Race, Ethnicity and Cultural Issues Caucus of the Canadian Association of Social Work Education, CASWE-ACFTS) ਦੇ ਸਾਬਕਾ ਚੇਅਰ ਅਤੇ ਕੋ-ਚੇਅਰ ਸਨ।

ਉਹ ਕਲੋਨਾ ਵਿੱਚ ‘ਯੂਨਾਈਟਿਡ ਅਗੇਂਸਟ ਡਿਸਕ੍ਰਿਮੀਨੇਸ਼ਨ ਕੋਅਲਿਸ਼ਨ ਕਮੇਟੀ’ (United Against Discrimination Coalition Committee) ਵਿੱਚ ਕੰਮ ਕਰਦੇ ਹਨ, ਜਿੱਥੇ ਉਨ੍ਹਾਂ ਦਾ ਕੰਮ ਭੇਦਭਾਵ ਅਤੇ ਨਫ਼ਰਤ ਨਾਲ ਜੁੜੇ ਮੁੱਦਿਆਂ, ਅਤੇ ਬੀ.ਸੀ. ਦੇ ਥੌਮਪਸਨ ਓਕਾਨਾਗਨ ਖੇਤਰ ਵਿੱਚ ਇੰਡੀਜਨਸ ਪਛਾਣ, ਲਿੰਗ, ਜਿਨਸੀ ਪਛਾਣ, ਧਰਮ, ਉਮਰ, ਨਸਲੀ-ਭਾਸ਼ਾਈ, ਨਸਲੀ ਪਿਛੋਕੜ ਅਤੇ ਹੋਰ ਪਛਾਣਾਂ ਅਤੇ ਕਾਰਕਾਂ ਦੇ ਅਧਾਰ ‘ਤੇ ਅੰਤਰਗਤ ਭੇਦਭਾਵ ਦੇ ਮੁੱਦਿਆਂ ਦੀ ਨਿਗਰਾਨੀ ਕਰਨ ਅਤੇ ਉਨ੍ਹਾਂ ਦੇ ਹੱਲ ਲੱਭਣ ‘ਤੇ ਕੇਂਦਰਿਤ ਹੈ।

ਡੌਨਲਡ ਕੌਰੀਗਲ

ਮੇਟੀ ਨਾਗਰਿਕ ਅਤੇ ਵਾਤਾਵਰਨ ਜਨਤਕ ਸਿਹਤ ਪੇਸ਼ੇਵਰ


ਡੌਨ ਦਾ ਇੱਕ ਵਿਭਿੰਨ ਅਤੇ ਸੰਤੁਸ਼ਟੀਜਨਕ ਕਰੀਅਰ ਰਿਹਾ ਹੈ, ਜੋ ਵਾਤਾਵਰਨ ਜਨਤਕ ਸਿਹਤ (environmental public health), ਇੰਡੀਜਨਸ (ਮੂਲ ਨਿਵਾਸੀ) ਸੱਭਿਆਚਾਰਕ ਸੁਰੱਖਿਆ ਅਤੇ ਇੱਕ ਐਥਲੀਟ ਵਜੋਂ ਉੱਤਮਤਾ ਪ੍ਰਤੀ ਉਨ੍ਹਾਂ ਦੀ ਲਗਨ ਨੂੰ ਦਰਸਾਉਂਦਾ ਹੈ।

ਵਾਤਾਵਰਨ ਜਨਤਕ ਸਿਹਤ ਅਭਿਆਸਾਂ ਦੇ ਲਾਗੂਕਰਨ ਨੂੰ ਯਕੀਨੀ ਬਣਾਉਣ ਤੋਂ ਲੈ ਕੇ ਸਿਹਤ-ਸੰਭਾਲ ਪੇਸ਼ੇਵਰਾਂ ਲਈ ਸੱਭਿਆਚਾਰ ਪੱਖੋਂ ਢੁਕਵਾਂ ਸਿਹਤ ਅਤੇ ਸੁਰੱਖਿਆ ਪਾਠਕ੍ਰਮ ਵਿਕਸਤ ਕਰਨ ਤੱਕ, ਡੌਨ ਨੇ ਇੱਕ ਅਜਿਹੇ ਸੁਰੱਖਿਅਤ ਅਤੇ ਸਿਹਤਮੰਦ ਵਾਤਾਵਰਨ ਨੂੰ ਉਤਸ਼ਾਹਤ ਕਰਨ ‘ਤੇ ਧਿਆਨ ਕੇਂਦਰਿਤ ਕੀਤਾ ਹੈ ਜਿਸ ਵਿੱਚ ਭਾਈਚਾਰੇ ਪ੍ਰਫੁੱਲਤ ਹੋ ਸਕਣ। ਡੌਨ ਇਸ ਸਮੇਂ ਬੀ.ਸੀ. ਵਿੱਚ ਸਿਹਤ-ਸੰਭਾਲ ਪੇਸ਼ੇਵਰਾਂ ਦੀ ਮੇਟੀ (Métis), ਫਰਸਟ ਨੇਸ਼ਨਜ਼ ਅਤੇ ਇਨੂਇਟ (Inuit) ਭਾਈਚਾਰਿਆਂ ਨਾਲ ਗੱਲਬਾਤ ਵਿੱਚ ਨੀਤੀ ਵਿਕਾਸ, ਇੰਡੀਜਨਸ (ਮੂਲ ਨਿਵਾਸੀ) ਸੱਭਿਆਚਾਰ ‘ਤੇ ਅਧਾਰਤ ਗਿਆਨ ਅਤੇ ਅਭਿਆਸਾਂ ਵਾਲੀ ਸਿਹਤ ਸੰਭਾਲ, ਤੰਦਰੁਸਤੀ ਅਤੇ ਸੁਰੱਖਿਆ ਪਾਠਕ੍ਰਮ ‘ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਡੌਨ ਸਿਹਤ-ਸੰਭਾਲ ਪੇਸ਼ੇਵਰਾਂ ਨੂੰ ਇੰਡੀਜਨਸ ਸੱਭਿਆਚਾਰ ‘ਤੇ ਅਧਾਰਤ ਸਿਹਤ, ਸੁਰੱਖਿਆ ਅਤੇ ਤੰਦਰੁਸਤੀ ਦੀ ਸਿੱਖਿਆ ਵੀ ਦਿੰਦੇ ਹਨ।

ਡੌਨ ਇੱਕ ਬਹੁਤ ਵਧੀਆ ਪ੍ਰਦਰਸ਼ਨ ਕਰਨ ਵਾਲੇ ਐਥਲੀਟ ਵੀ ਸਨ, ਜਿਨ੍ਹਾਂ ਨੂੰ ਮਾਰਸ਼ਲ ਆਰਟਸ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਮੁਕਾਬਲਿਆਂ ਵਿੱਚ ਵਿਸ਼ਵ ਪੱਧਰ ਦੀ ਮਾਨਤਾ ਮਿਲੀ ਹੈ। ਉਹ ਕਰਾਟੇ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਮਾਣਿਤ ਮਾਸਟਰ ਇੰਸਟ੍ਰਕਟਰ ਹਨ ਅਤੇ ਜੂਡੋ, ਸੌਕਰ ਅਤੇ ਐਬੋਰਿਜਨਲ ਖੇਡਾਂ ਵਿੱਚ ‘ਕੋਚਿੰਗ ਐਸੋਸੀਏਸ਼ਨ ਔਫ ਕੈਨੇਡਾ’ ਨਾਲ ਰਜਿਸਟਰਡ ਪੇਸ਼ੇਵਰ ਕੋਚ ਦਾ ਅਹੁਦਾ ਰੱਖਦੇ ਹਨ। ਡੌਨ ਨੂੰ ‘ਜੂਡੋ ਕੈਨੇਡਾ’ ਦੁਆਰਾ ਸੈਲਫ਼-ਡਿਫੈਂਸ ਇੰਸਟ੍ਰਕਟਰ ਵਜੋਂ ਰਾਸ਼ਟਰੀ ਪੱਧਰ ‘ਤੇ ਪ੍ਰਮਾਣਿਤ ਕੀਤਾ ਗਿਆ ਹੈ ਅਤੇ ਉਹ ਜੋਖਮ ਪ੍ਰਤੀ ਕਮਜ਼ੋਰ ਅਬਾਦੀ ਦੀ ਨੁਮਾਇੰਦਗੀ ਕਰਨ ਵਾਲੀਆਂ ਕਮਿਊਨਿਟੀ ਸੰਸਥਾਵਾਂ ਨੂੰ ਵਾਤਾਵਰਨ ਮੁਤਾਬਕ ਢੁੱਕਵੀਂ ਸਥਿਤੀ ਸੰਬੰਧੀ ਜਾਗਰੂਕਤਾ (situational awareness) ਅਤੇ ਨਿੱਜੀ ਸੁਰੱਖਿਆ ਸਿਖਾਉਂਦੇ ਹਨ। ਇਹ ਮਾਰਸ਼ਲ ਆਰਟਸ ਰਾਹੀਂ ਸੁਰੱਖਿਆ ਅਤੇ ਜਾਗਰੂਕਤਾ ਨੂੰ ਉਤਸ਼ਾਹਤ ਕਰਨ ਲਈ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਸੂਬਾਈ ਨਸਲਵਾਦ-ਵਿਰੋਧੀ ਡੇਟਾ ਐਕਟ (Anti-Racism Data Act) ਦੇ ਤਹਿਤ ਉਦਘਾਟਨੀ ਸਲਾਹਕਾਰ ਕਮੇਟੀ ਦੇ ਮੈਂਬਰ ਵਜੋਂ ਡੌਨ ਦੀ ਮੌਜੂਦਾ ਸ਼ਮੂਲੀਅਤ, ਜਨਤਕ ਸੇਵਾ ਪ੍ਰਤੀ ਉਨ੍ਹਾਂ ਦੀ ਉਸ ਵਚਨਬੱਧਤਾ ਨੂੰ ਦਰਸਾਉਂਦੀ ਹੈ, ਜਿੱਥੇ ਉਨ੍ਹਾਂ ਨੇ ਪ੍ਰਣਾਲੀਗਤ ਅਤੇ ਢਾਂਚਾਗਤ ਨਸਲਵਾਦ ਦਾ ਮੁਕਾਬਲਾ ਕਰਨ ਲਈ ਨੀਤੀਆਂ ਨੂੰ ਆਕਾਰ ਦੇਣ ਵਿੱਚ ਯੋਗਦਾਨ ਪਾਇਆ ਹੈ।

ਮੈਰੀਅਨ ਐਰਿੱਕਸਨ

ਰਿਸਰਚ ਮੈਨੇਜਰ, ਹੈੱਲਥ ਆਰਟਸ ਰਿਸਰਚ ਸੈਂਟਰ


ਐਰਿੱਕਸਨ Nak’azdli ਕਮਿਊਨਿਟੀ ਤੋਂ ਇੱਕ Dakelh ਔਰਤ ਹੈ ਅਤੇ Lhts’umusyoo (Beaver) ਕਬੀਲੇ ਦੀ ਮੈਂਬਰ ਹੈ। ਐਰਿੱਕਸਨ ਥਾਂਪਸਨ ਰਿਵਰ ਯੂਨੀਵਰਸਿਟੀ ਵਿੱਚ ਮਾਸਟਰ ਆਫ ਐਜੂਕੇਸ਼ਨ ਦੀ ਵਿਦਿਆਰਥੀ ਹੈ ਅਤੇ ਉਸਨੇ ਯੂਨੀਵਰਸਿਟੀ ਆਫ ਨੌਰਦਰਨ ਬੀ ਸੀ ਤੋਂ ਪਬਲਿਕ ਐਡਮਿਨਿਸਟ੍ਰੇਸ਼ਨ ਅਤੇ ਕਮਿਊਨਿਟੀ ਡਿਵੈਲਪਮੈਂਟ ਵਿਚ ਬੈਚੂਲਰ ਡਿਗਰੀ ਪ੍ਰਾਪਤ ਕੀਤੀ ਹੋਈ ਹੈ। ਐਰਿੱਕਸਨ ਮੌਜ਼ੂਦਾ ਸਮੇਂ ਬੀ ਸੀ ਹੈਲਥ ਰੈਗੂਲੇਟਰਜ਼ ਇੰਡਿਜਿਨਸ ਸਟੂਡੈਂਟ ਐਡਵਾਇਜ਼ਰੀ ਗਰੁੱਪ ਵਿੱਚ ਕੰਮ ਕਰ ਰਹੀ ਹੈ ਅਤੇ ਉਹਨੇ Nak’azdli ਬੈਂਡ ਵਾਸਤੇ ਟਰੱਸਟ ਡਿਵੈਲਪਮੈਂਟ ਕਮੇਟੀ ‘ਤੇ ਅਤੇ ਸਿਟੀ ਆਫ ਪ੍ਰਿੰਸ ਜਾਰਜ ਸਟੂਡੈਂਟ ਨੀਡਜ਼ ਕਮੇਟੀ ‘ਤੇ ਕੰਮ ਕੀਤਾ ਹੋਇਆ ਹੈ।

ਦਲਜੀਤ ਗਿੱਲ-ਬਦੇਸ਼ਾ

ਐਗਜ਼ੈਕੁਟਿਵ ਡਾਇਰੈਕਟਰ, SACH ਅਤੇ ਇੰਸਟ੍ਰੱਕਟਰ ਐੱਸ ਐੱਫ ਯੂ


ਗੈਰ-ਮੁਨਾਫਾ ਅਤੇ ਜਨਤਕ ਸੈਕਟਰਾਂ ਵਿੱਚ 25 ਸਾਲਾਂ ਤੋਂ ਵੱਧ ਦੀ ਸੀਨੀਅਰ ਲੀਡਰਸ਼ਿੱਪ ਸਹਿਤ, ਗਿੱਲ-ਬਦੇਸ਼ਾ ਐਗਜ਼ੈਕਿਟਿਵ ਮੈਨੇਜਮੈਂਟ, ਖੋਜ, ਨਾਲੇਜ ਮੌਬਿਲਾਈਜ਼ੇਸ਼ਨ (knowledge mobilization), ਅਤੇ ਬੱਚਿਆਂ ਅਤੇ ਨੌਜਵਾਨਾਂ, ਸੀਨੀਅਰਾਂ, ਪ੍ਰਵਾਸੀਆਂ ਅਤੇ ਰੈਫਿਊਜੀ ਸੈਟਲਮੈਂਟ ਅਤੇ ਪਹੁੰਚਯੋਗਤਾ ‘ਤੇ ਸੰਮਿਲਨ ਪੋਰਟਫੋਲਿਓ ਲਈ ਪਾਲਿਸੀ ਵਿਕਾਸ ਵਿਚ ਮੁਹਾਰਤ ਰੱਖਦੇ ਹਨ। ਉਹਨਾਂ ਨੇ ਲੰਮੀ-ਮਿਆਦ ਦੀ ਕਮਿਊਨਿਟੀ ਯੋਜਨਾਬੰਦੀ ਲਈ ਇਨਾਮ-ਜੇਤੂ ਅਤੇ ਵੱਡੇ ਪੈਮਾਨੇ ਦੀਆਂ ਪਹਿਲਕਦਮੀਆਂ ਅਤੇ ਕਾਰਜਨੀਤੀਆਂ ਬਣਾਈਆਂ ਹੋਈਆਂ ਹਨ ਅਤੇ ਸਥਾਨਕ ਸਰਕਾਰ ਦੇ ਅੰਦਰ ਡੈਟਾ ਇਕੱਤਰ ਕਰਨ ਅਤੇ ਰਿਪੋਰਟ ਕਰਨ ਨੂੰ ਵਧੇਰੇ ਪਹੁੰਚਯੋਗ ਬਣਾਉਣ ਅਤੇ ਨਸਲਵਾਦ ਅਤੇ ਨਫਰਤ ਨਾਲ ਸਬੰਧਤ ਡੈਟਾ ਬਾਰੇ ਜਵਾਬਦੇਹੀ ਵਧਾਉਣ ਵਾਸਤੇ ਪਾਲਿਸੀਆਂ ਵਿੱਚ ਤਬਦੀਲੀਆਂ ਲਿਆਉਣ ਦੀ ਅਗਵਾਈ ਕੀਤੀ ਹੈ।

ਜੈਸਿਕਾ (t’łisala) ਗੱਸ

ਹੈਲਥ ਕੁਆਲਿਟੀ ਬੀ ਸੀ ਵਾਸਤੇ ਇੰਡਿਜਨਸ ਹੈਲਥ ਰਣਨੀਤੀਕ ਪਹਿਲਕਦਮੀਆਂ ਦੇ ਲੀਡਰ


ਗੱਸ ਕੋਲ ਪਿਛਲੇ 10 ਸਾਲਾਂ ਤੋਂ ਮੂਲਵਾਸੀ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਉੱਪਰ ਫੋਕਸ ਸਹਿਤ ਬਿਜ਼ਨਸ ਐਡਮਿਨਿਸਟ੍ਰੇਸ਼ਨ ਅਤੇ ਮੈਨੇਜਮੈਂਟ ‘ਚ 20 ਸਾਲਾਂ ਤੋਂ  ਵੱਧ ਦਾ ਤਜ਼ਰਬਾ ਹੈ। ਉਹ ਮਿਸ਼ਰਤ ਵੰਸ਼ਾਵਲੀ ਦੇ ਹਨ, ਜਿਸ ‘ਚ ਹੈਇਡਾ, Xaxli’p, Xwisten ਅਤੇ ਸਕੁਆਮਿਸ਼ ਨੇਸ਼ਨ ਦੇ ਨਾਲ ਨਾਲ ਮਿਸ਼ਰਤ ਯੂਰਪੀ ਪੀੜ੍ਹੀ ਵੀ ਸ਼ਾਮਲ ਹੈ।  ਗੱਸ ਦੇ ਕੰਮ ਨੇ ਉਨ੍ਹਾਂ ਦੇ ਪਾਲਿਸੀ, ਸਟੈਂਡਰਡ, ਅਮਲ ਵਿਕਾਸ ਅਤੇ ਵਿਸ਼ਲੇਸ਼ਣ, ਵਿਸ਼ੇਸ਼ ਕਰਕੇ ਮੂਲਵਾਸੀ ਵਿਸ਼ੇਸ਼ਕ੍ਰਿਤ ਨਸਲਵਾਦ ਵਿਰੋਧੀ ਰਣਨੀਤੀਆਂ ਅਤੇ ਉਦੇਸ਼ਾਂ ਦੀ ਉਨ੍ਹਾਂ ਦੀ ਮੁਹਾਰਤ ਨੂੰ ਤਰਾਸ਼ਿਆ ਹੈ। ਉਨ੍ਹਾਂ ਦਾ ਰਵਾਇਤੀ ਨਾਂ t’łisala (Kwak\’wala  ਜਿਸ ਦਾ ਮਤਲਬ ਹੈ, ‘ਦੂਜਿਆਂ ਲਈ ਚਾਨਣ ਲਿਆਉਂਦਾ”) ਹੈ। ਉਹ ਮੂਲਵਾਸੀ ਡੈਟਾ ਪ੍ਰਭੂਸਤਾ ਵਾਸਤੇ ਜ਼ੋਰਦਾਰ ਜਨੂੰਨ ਸਹਿਤ ਸੱਭਿਆਚਾਰਕ ਸੁਰੱਖਿਆ ਪਹਿਲਕਦਮੀਆਂ ਅਤੇ ਡੈਟੇ ਦੇ ਦਸਤਾਵੇਜ਼ੀਕਰਨ ਨੂੰ ਸੂਬਾਈ ਉਪਾਵਾਂ ਦੇ ਇਕਸਾਰ ਕਰਨ ‘ਚ ਸ੍ਰੇਸ਼ਟ ਹਨ।

ਐਲਨ ਕਿੰਮ

ਐਕੁਇਟੀ ਐਂਡ ਇੰਨਕਲੂਯਨ ਕੰਸਲਟੈਂਟ


ਕਿਮ, ਕੋਰੀਆਈ ਮੂਲ ਦੇ ਵਸਨੀਕ ਹਨ ਜੋ xʷməθkʷəy̓əm, Sḵwx̱wú7mesh ਅਤੇ səlilwətaɬ ਲੋਕਾਂ ਦੀਆਂ ਗੈਰ-ਇਜਾਜ਼ਤ ਲਈਆਂ ਪਰੰਪਰਾਗਤ ਜ਼ਮੀਨਾਂ ਵਿੱਚ ਰਹਿੰਦੇ ਹਨ। ਉਹ ਇੱਕ ਸਮਾਨਤਾ ਅਤੇ ਸ਼ਮੂਲੀਅਤ ਸਲਾਹਕਾਰ ਹਨ ਅਤੇ ਉਨ੍ਹਾਂ ਨੇ ਨਸਲੀ ਬਰਾਬਰਤਾ ਅਤੇ ਨਿਆਂ ‘ਤੇ ਧਿਆਨ ਕੇਂਦਰਿਤ ਕਰਦਿਆਂ, ਸਰਕਾਰਾਂ, ਕਾਰੋਬਾਰਾਂ, ਯੂਨੀਵਰਸਿਟੀਆਂ ਅਤੇ ਗੈਰ-ਮੁਨਾਫਾ ਸੰਸਥਾਵਾਂ ਨਾਲ ਕੰਮ ਕੀਤਾ ਹੈ। ਇਸ ਤੋਂ ਪਹਿਲਾਂ, ਉਹ ਦਸ ਸਾਲਾਂ ਲਈ ਇੱਕ ਫਰੰਟਲਾਈਨ ਕਮਿਊਨਿਟੀ ਵਰਕਰ ਸਨ, ਜੋ ਮੁੱਖ ਤੌਰ ‘ਤੇ ਰਿਹਾਇਸ਼ਾਂ ਸੰਬੰਧੀ ਅਨਿਸ਼ਚਿਤਤਾ ਅਤੇ ਬੇਘਰੀ, ਗਰੀਬੀ, ਬਸਤੀਵਾਦ ਅਤੇ ਯੁੱਧ ਕਾਰਨ ਨਜ਼ਰਅੰਦਾਜ਼ ਹੋਏ ਲੋਕਾਂ ਨਾਲ ਕੰਮ ਕਰਦੇ ਸਨ।

ਕਿਮ ਬੁਨਿਆਦੀ ਪੱਧਰ ਦੀ ਇੱਕ ਅਜਿਹੀ ਸਾਂਝੀ ਸੰਸਥਾ ਦੀ ਸਹਿ-ਅਗਵਾਈ ਕਰਦੇ ਹਨ ਜੋ ਏਸ਼ੀਆਈ ਲੋਕਾਂ ਪ੍ਰਤੀ ਨਸਲਵਾਦ ਅਤੇ ਇਸ ਦੇ ਪ੍ਰਭਾਵਾਂ ‘ਤੇ ਭਾਈਚਾਰੇ ਤੋਂ ਪ੍ਰਾਪਤ ਅੰਕੜਿਆਂ ਨੂੰ ਇਕੱਤਰ ਕਰਦੀ ਹੈ, ਵਿਸ਼ਲੇਸ਼ਣ ਕਰਦੀ ਹੈ, ਟਰੈਕ ਕਰਦੀ ਹੈ ਅਤੇ ਸਾਂਝਾ ਕਰਦੀ ਹੈ। ਉਨ੍ਹਾਂ ਨੇ ਦੇਸ਼ ਭਰ ਵਿੱਚ ਇਸ ਦੇ ਉਭਾਰ ਨੂੰ ਰਿਕਾਰਡ ਅਤੇ ਦਸਤਾਵੇਜ਼ਬੱਧ ਕੀਤਾ ਹੈ ਅਤੇ ਏਸ਼ੀਆਈ ਲੋਕਾਂ ਪ੍ਰਤੀ ਨਸਲਵਾਦ ਨੂੰ ਅਣਦੇਖਾ ਕਰਨ ਅਤੇ ਇਸਦੀ ਹਕੀਕਤ ਤੋਂ ਮੁੱਕਰਨ ‘ਤੇ ਰਾਸ਼ਟਰੀ ਵਿਚਾਰ-ਵਟਾਂਦਰੇ ਨੂੰ ਬਦਲਣ ਲਈ ਕੰਮ ਕੀਤਾ ਹੈ।

ਜ਼ਰੀਨ ਨਕਵੀ

ਡਾਇਰੈਕਟਰ, ਇੰਸਟੀਚਿਊਸ਼ਨਲ ਰਿਸਰਚ ਐਂਡ ਪਲੈਨਿੰਗ, ਸਾਈਮਨ ਫਰੇਜ਼ਰ ਯੂਨੀਵਰਸਿਟੀ


ਨਕਵੀ ਨੇ ਇਕੋਨੌਮਿਕਸ ਵਿੱਚ ਆਪਣੀ ਪੀ ਐਚ ਡੀ ਬੌਸਟਨ ਯੂਨੀਵਰਸਿਟੀ ਤੋਂ ਪੂਰੀ ਕੀਤੀ ਅਤੇ ਇੱਕ ਅਕਾਦਮਿਕ ਅਤੇ ਅੰਤਰਰਾਸ਼ਟਰੀ ਵਿਕਾਸ ਪ੍ਰੋਫੈਸ਼ਨਲ ਵਜੋਂ ਵਰਲਡ ਬੈਂਕ ਨਾਲ ਕੰਮ ਕੀਤਾ। ਉਹ ਐੱਸ ਐੱਫ ਯੂ ਨਿਰਪੱਖਤਾ, ਵਿਭਿੰਨਤਾ ਅਤੇ ਸੰਮਿਲਨ ਡੈਟਾ ਵਰਕਿੰਗ ਗਰੁੱਪ ਦੀ ਅਗਵਾਈ ਕਰਦੇ ਹਨ ਅਤੇ ਡੈਟਾ ਗਵਰਨੈਂਸ ਕਾਊਂਸਿਲ ਅਤੇ ਹੋਰ ਸੰਬੰਧਤ ਪ੍ਰੌਜੈਕਟਾਂ ਦੇ ਕੋ-ਚੇਅਰ ਹਨ। ਇਹ ਯਕੀਨੀ ਬਣਾਉਣ ਲਈ ਕਿ ਕਮਜ਼ੋਰ ਗਰੁੱਪਾਂ ਨੂੰ ਜਨਤਕ ਸੇਵਾਵਾਂ ਅਤੇ ਉਚੇਰੀ ਸਿੱਖਿਆ ਵਿੱਚ ਚੰਗੀ ਪ੍ਰਤਿਨਿਧਤਾ ਮਿਲੇ, ਉਹ ਡੈਟਾ ਤੱਕ ਪਹੁੰਚ ਵਿੱਚ ਸੁਧਾਰ ਲਿਆਉਣ ਲਈ ਉਤਸੁਕ ਹਨ।

ਸਮਿੱਥ ਓਡੂਰੋ-ਮਾਰਫੋ

ਲੀਡ ਆਥਰ ਐਂਡ ਰਿਸਰਚਰ, ਬਲੈਕ ਇੰਨ ਬੀ ਸੀ ਰਿਪੋਰਟ


ਓਡੂਰੋ-ਮਾਰਫੋ ਨੇ ਵਿਕਟੋਰੀਆ ਯੂਨੀਵਰਸਿਟੀ ਤੋਂ ਪੋਲਿਟੀਕਲ ਸਾਇੰਸ ਵਿੱਚ ਪੀ ਐੱਚ ਡੀ ਕੀਤੀ ਹੋਈ ਹੈ। ਉਹਨਾਂ ਦੀ ਅਕਾਦਮਿਕ ਦਿਲਚਸਪੀ ਦਾ ਖੇਤਰ 2016 ਤੋਂ ਪ੍ਰਾਈਵੇਸੀ, ਡੈਟਾ ਸੁਰੱਖਿਆ, ਨਿਕਟ ਨਿਗਰਾਨੀ (surveillance) ਅਤੇ ਪਛਾਣ ਪ੍ਰਬੰਧਾਂ ਵਿੱਚ ਚੱਲਦਾ ਆ ਰਿਹਾ ਹੈ। ਉਹ ਬੀ ਸੀ ਸਰਕਾਰ ਵੱਲੋਂ ਫੰਡ ਕੀਤੀ ਗਈ ਅਤੇ ਫਰਵਰੀ 2022 ਵਿੱਚ ਰਿਲੀਜ਼ ਕੀਤੀ ਗਈ ‘ਬਲੈਕ ਇੰਨ ਬੀ ਸੀ’ ਰਿਪੋਰਟ ਦੇ ਮੁੱਖ ਲੇਖਕ ਅਤੇ ਖੋਜਕਾਰ ਹਨ। ਉਹ ‘ਐਂਡਿੰਗ ਵਾਇਲੈਂਸ ਐਸੋਸੀਏਸ਼ਨ ਆਫ ਬੀ ਸੀ’ ਦੀ ਨਸਲਵਾਦ ਵਿਰੋਧੀ ਅਤੇ ਨਫਰਤ ਰਿਸਪਾਂਸ ਪ੍ਰੋਗਰਾਮ ਲਈ ਸਲਾਹਕਾਰ ਕਮੇਟੀ ਵਿੱਚ ਰਹੇ ਹਨ ਅਤੇ ‘ਗਰੇਟਰ ਵਿਕਟੋਰੀਆ ਪੁਲਿਸ ਡਾਇਵਰਸਿਟੀ ਐਡਵਾਈਜ਼ਰੀ ਕਮੇਟੀ’ ਦੇ ਮੈਂਬਰ ਹਨ।

ਜੈਕਲੀਨ ਕੁਇਨਲੈਸ

ਪੀ ਐੱਚ. ਡੀ, ਡੈਟਾ ਜਸਟਿਸ ਐਡਵੋਕੇਟ, ਕੁਇੰਨਟੈਸੈਂਸ਼ੀਅਲ ਰਿਸਰਚ ਗਰੁੱਪ


ਇਕ ਪਬਲਿਕ ਸੋਸ਼ਿਆਲੋਜਿਸਟ ਅਤੇ BIPOC ਖੋਜਕਰਤਾ, ਜੈਕੁਇਲਿਨ ਭਾਰਤੀ ਜਾਤੀਅਤਾ (ਸਿੰਕਦਰਾਬਾਦ/ਹੈਦਰਾਬਾਦ) ਦੇ ਇਕ ਦੁ-ਨਸਲੀ ਅਤੇ ਅਇਰਿਸ਼/ਬ੍ਰਿਟਿਸ਼ ਵੰਸ਼ਾਵਲੀ ਦੇ ਵਿਅਕਤੀ ਹਨ, ਜਿਹੜੇ ਵੈਨਕੂਵਰ ਆਈਲੈਂਡ ‘ਤੇ Lekwungen ਬੋਲਣ ਵਾਲੇ ਲੋਕਾਂ, Wsanec ਅਤੇ Esquimalt Nations ਦੀਆਂ ਰਿਵਾਇਤੀ ਅਤੇ ਜੱਦੀ ਟੈਰੀਟਰੀਆਂ ‘ਤੇ ਆਪਣੇ ਬੱਚਿਆਂ ਸਮੇਤ ਰਹਿ ਰਹੇ ਹਨ।


ਜੈਕੁਇਲਿਨ ਕੋਲ ਸਿਹਤ, ਨਾਬਰਾਬਰੀ, ਐਂਟੀ-ਰੇਸਿਜ਼ਮ, ਇੰਟਰਸੈਕਸ਼ਨੈਲਿਟੀ, ਡੀਕੌਲੋਨਾਈਜਿੰਗ ਡੈਟਾ, ਐਪਲਾਈਡ ਸਟੈਟਿਸਟਿਕਸ ਐਂਡ ਜੈਂਡਰ ਉਪਰ ਫੋਕਸ ਸੋਸ਼ਿਆਲੋਜੀ ਵਿਚ ਯੂਨੀਵਰਸਿਟੀ ਆਫ ਵਿਕਟੋਰੀਆ ਤੋਂ ਪੀ ਐੱਚ. ਡੀ ਦੀ ਡਿਗਰੀ ਹੈ। ਜੈਕੁਇਲਿਨ ਨੇ ਸਟੈਟਿਸਟਿਕਸ ਕੈਨੇਡਾ ਵਾਸਤੇ ਗੈਦਰਿੰਗ ਸਟਰੈਂਥ ਇੰਨੀਸ਼ੀਏਟਿਵ ‘ਚ ਕੰਮ ਕਰਦਿਆਂ 10 ਸਾਲ ਗੁਜ਼ਾਰੇ ਅਤੇ ਵਿਆਪਕ ਤੌਰ ‘ਤੇ ਕੈਨੇਡਾ ਭਰ ਵਿਚ ਅਤੇ Inuit Nunangat ਵਿਚ ਇੰਡਿਜਨਸ ਕਮਿਊਨਿਟੀਆਂ ‘ਚ ਦੋ ਦਹਾਕਿਆਂ ਤੱਕ ਡੈਟਾ ਵਿਸਲੇਸ਼ਣ ਪੜ੍ਹਾਇਆ ਹੋਇਆ ਹੈ।


ਉਨ੍ਹਾਂ ਨੇ ਲਿਂਗ-ਆਧਾਰਿਤ ਵਿਸ਼ਲੇਸ਼ਣ (GBA+) ਫਰੇਮਵਰਕ ਦੀ ਵਰਤੋਂ ਕਰਦਿਆਂ ਹੋਇਆਂ 20 ਸਾਲਾਂ ਤੋਂ ਵਧੇਰੇ ਸਮਾਂ ਵਿਆਪਕ ਤੌਰ ‘ਤੇ ਕਾਲੇ, ਮੂਲਵਾਸੀ ਅਤੇ ਰੰਗਦਾਰ ਲੋਕਾਂ ਦੀਆਂ ਕਮਿਊਨਿਟੀਆਂ ‘ਚ ਕੰਮ ਕੀਤਾ ਹੋਇਆ ਹੈ । 2013 ‘ਚ ਉਨ੍ਹਾਂ ਨੰ ਉਨ੍ਹਾਂ ਦੀ ਕਮਿਊਨਿਟੀ ਆਧਾਰਿਤ ਖੋਜ ਵਾਸਤੇ ਕੈਨੇਡੀਅਨ ਸੋਸ਼ਿਆਲੋਜੀਕਲ ਐਸੋਸੀਏਸ਼ਨ ਅਤੇ ਐਂਗਸ ਰੀਡ ਫਾਊਂਡੇਸ਼ਨ ਵੱਲੋਂ ਮਾਨਤਾ ਦਿੱਤੀ ਗਈ, ਜਿਸ ਖੋਜ ਨੇ ਕੈਨੇਡਾ ਵਿਚਲੇ ਮੂਲਵਾਸੀ ਲੋਕਾਂ ਦੇ ਮਾਨਵੀ ਕਲਿਆਣ ਨੂੰ ਬੜ੍ਹਾਵਾ ਦਿੱਤਾ ਹੈ।


ਜੈਕੁਇਲਿਨ ਹੁਰਾਂ ਨੇ ਵਾਸ਼ਿੰਗਟਨ, ਡੀ ਸੀ ‘ਚ ਕੌਂਸਲ ਆਨ ਲਾਇਬਰੇਰੀ ਐਂਡ ਇੰਨਫਰਮੇਸ਼ਨ ਰਿਜ਼ੋਰਸਜ਼ (CLIR) ਨਾਲ ਆਪਣੇ ਪੋਸਟਡਾਕਟੋਰਲ ਕੰਮ ਦੌਰਾਨ ਅਤੇ ਯੂਨੀਵਰਸਿਟੀ ਆਫ ਵਿਕਟੋਰੀਆ ‘ਚ, ਜਿੱਥੇ ਉਨ੍ਹਾਂ ਨੇ ਰਿਸਰਚ ਡੈਟਾ ਮੈਨੇਜਮੈਂਟ ਪ੍ਰੈਕਟਿਸਿਜ਼, ਐਥਕਿਸ ਅਤੇ ਡੈਟਾ ਕਿਊਰੇਸ਼ਨ ‘ਤੇ ਫੋਕਸ ਕੀਤਾ, ਦੌਰਾਨ ਇਕ ਡੈਟਾ ਫੈਲੋਸ਼ਿੱਪ ਵੀ ਪੂਰਾ ਕੀਤਾ। ਉਹ ਸੋਸ਼ਿਆਲੋਜੀ ‘ਚ ਸਹਾਇਕ ਪ੍ਰੋਫੈਸਰ ਅਤੇ ਯੂਨੀਵਰਸਿਟੀ ਆਫ ਵਿਕਟੋਰੀਆ ਵਿਚਲੇ ਸੈਂਟਰ ਫਾਰ ਇੰਡਿਜਨਸ ਰਿਸਰਚ ਐਂਡ ਕਮਿਊਨਿਟੀ ਐਂਗੇਜਮੈਂਟ (CIRCLE) ‘ਚ ਇਕ ਐਸੋਸੀਏਟ ਫੈਕਲਟੀ ਹਨ। ਉਹ ਯੂਨੀਵਰਸਿਟੀ ਆਫ ਵਿਕਟੋਰੀਆ ਅਤੇ ਵੈਨਕੂਵਰ ਆਈਲੈਂਡ ‘ਤੇ ਕੈਮੋਸਨ ਕਾਲਜ ਵਿਚ ਅੰਡਰਗਰੈਜੂਏਟ ਅਤੇ ਗਰੈਜੂਏਟ ਕੋਰਸ ਪੜ੍ਹਾਉਣ ਨੂੰ ਮਾਣਦੇ ਹਨ।

ਸੁੱਖੀ ਸੰਧੂ

‘ਵੇਕ-ਅੱਪ ਸਰ੍ਹੀ’ (Wake-Up Surrey) ਦੇ ਕੋ-ਫਾਊਂਡਰ; ਮਾਸਟਰਜ਼ ਇਨ ਡਾਇਵਰਸਿਟੀ, ਐਕੁਇਟੀ ਐਂਡ ਇੰਕਲੂਯਨ, ਟਫਟਸ ਯੂਨੀਵਰਸਿਟੀ


ਸੰਧੂ ਇਕ ਕਮਿਊਨਿਟੀ ਕਾਰਜਕਰਤਾ ਹਨ ਅਤੇ ਪਿਛਲੇ 25 ਸਾਲਾਂ ਤੋਂ ਉਹ ਨਸਲਵਾਦ ਵਿਰੁੱਧ ਇਕ ਤਕੜੇ ਐਡਵੋਕੇਟ ਰਹੇ ਹਨ। ਉਹ ਐਕੁਇਟੀ ਪ੍ਰਾਜੈਕਟ ਦੇ ਮੋਢੀ ਹਨ, ਅਤੇ ਮੌਜੂਦਾ ਸਮੇਂ ਸਪੋਰਟਸ ਕੈਨੇਡਾ ਨੇ ਉਨ੍ਹਾਂ ਨੂੰ ਇਕ ਰੇਸ਼ੀਅਲ ਐਕੁਇਟੀ ਐਂਡ ਐਂਟੀ-ਰੇਸਿਜ਼ਮ ਐਨਵਾਇਰਨਮੈਂਟਲ ਪੁਨਰ-ਨਿਰਖੀਣ ਦੀ ਅਗਵਾਈ ਲਈ ਇਕ ਬਾਹਰੀ ਸਲਾਹਕਾਰ ਵਜੋਂ ਰੱਖਿਆ ਹੋਇਆ ਹੈ, ਪੁਨਰ-ਨਿਰਖੀਣ ‘ਚ ਸ਼ਾਮਲ ਹੋਵੇਗਾ ਮੌਜੂਦਾ ਕਮੀਆਂ ‘ਤੇ ਚਾਨਣਾ ਪਾਉਣਾ, ਉੱਤਮ ਪ੍ਰੈਕਟਿਸਾਂ ਬਾਰੇ ਖੋਜ ਕਰਨਾ ਅਤੇ ਲਾਗੂ ਕਰਨ ਵਾਸਤੇ ਸਿਫਾਰਸ਼ਾਂ ਮੁਹੱਈਆਂ ਕਰਨੀਆਂ।

ਸੁੱਖੀ ਸੰਧੂ ਨੇ ਬੌਸਟਨ ਦੀ ਟਫਟਸ ਯੂਨੀਵਰਸਿਟੀ ਤੋਂ ਡਾਇਵਰਸਿਟੀ, ਐਕੁਇਟੀ ਅਤੇ ਇਨਕਲੂਯਨ ਵਿੱਚ ਮਾਸਟਰਜ਼ ਦੀ ਪੜ੍ਹਾਈ ਪੂਰੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦਾ ਗ੍ਰੈਜੂਏਟ ਰਿਸਰਚ ਫੋਕਸ ‘ਐਡਵਾਂਸਿੰਗ ਰੇਸ਼ੀਅਲ ਇਕੁਆਲਿਟੀ ਵਿਦਿਨ ਮੈਚ ਔਫਿਸ਼ੀਏਟਿੰਗ ਇਨ ਇੰਗਲਿਸ਼ ਫੁੱਟਬਾਲ’ (Advancing Racial Equality within Match Officiating in English Football) ਸੀ। ਉਹ ‘ਵੇਕ ਅੱਪ ਸਰ੍ਹੀ’ ਦੇ ਸੰਸਥਾਪਕ ਮੈਂਬਰ ਵੀ ਹਨ, ਜੋ ਕਿ ਦੱਖਣੀ ਏਸ਼ੀਆਈ ਨੌਜਵਾਨਾਂ ਨਾਲ ਜੁੜੀ ਗੈਂਗ ਹਿੰਸਾ ਅਤੇ ਨਿਸ਼ਾਨਾ ਬਣਾ ਕੇ ਵਾਪਰ ਰਹੀਆਂ ਗੋਲੀਬਾਰੀ ਦੀਆਂ ਵਧਦੀਆਂ ਘਟਨਾਵਾਂ ਦੇ ਜਵਾਬ ਵਿੱਚ 2018 ਵਿੱਚ ਬਣਾਈ ਗਈ ਬੁਨਿਆਦੀ ਪੱਧਰ ਦੀ ਕਮਿਊਨਿਟੀ ਸੰਸਥਾ ਹੈ। ਉਨ੍ਹਾਂ ਦੀ ਸੰਸਥਾ ਨੇ ਇਸ ਬਹੁਪੱਖੀ ਸਮਾਜਿਕ ਸਮੱਸਿਆ ਲਈ ਨਸਲੀ ਬਰਾਬਰਤਾ ਦੀ ਜ਼ਰੂਰਤ ‘ਤੇ ਚਾਨਣਾ ਪਾਇਆ ਅਤੇ ਸਰਕਾਰ ਦੇ ਸਾਰੇ ਪੱਧਰਾਂ, ਪੁਲਿਸ ਅਥੌਰਿਟੀਆਂ, ਭਾਈਚਾਰੇ ਦੇ ਹਿੱਤਧਾਰਕਾਂ, ਅਧਿਆਪਕਾਂ, ਮਾਨਸਿਕ ਸਿਹਤ ਮਾਹਰਾਂ ਅਤੇ ਪੀੜਤ ਪਰਿਵਾਰਾਂ ਨਾਲ 150 ਤੋਂ ਵੱਧ ਮੀਟਿੰਗਾਂ ਵਿੱਚ ਹਿੱਸਾ ਲਿਆ।

1997 ‘ਚ ਸੰਧੂ ਨੇ ਸਿਟੀ ਆਫ ਸਰ੍ਹੀ ਦੀ ਇੰਟਰਕਲਚਰਲ ਇੰਨਕਲੂਸਿਵਿਟੀ ਟਾਸਕ ਫੋਰਸ ਦੀ ਪ੍ਰਧਾਨਗੀ ਵੀ ਕੀਤੀ, ਜਿਸ ਦੀ ਰਿਪੋਰਟ ਨੇ ਨੈਸ਼ਨਲ ਰੇਸ ਰਿਲੇਸ਼ਨਜ਼ ਅਵਾਰਡ ਪ੍ਰਾਪਤ ਕੀਤਾ ਅਤੇ ਜੋ ਵਿਭਿੰਨ ਐਥਨਿਕ ਕਮਿਊਨਿਟੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚ ਕਰਨ ਅਤੇ ਆਦਾਨ ਪ੍ਰਦਾਨ ਕਰਨ ਲਈ ਕਈ ਪਾਰਕਸ ਐਂਡ ਰਿਕ੍ਰੀਏਸ਼ਨ ਡਿਪਾਰਟਮੈਂਟਾਂ ਵਾਸਤੇ ਨਮੂਨਾਂ ਬਣੀ।

ਸੰਧੂ ਹੁਰਾਂ ਪਾਸ ਗਲੋਬਲ ਸਪੋਰਟਸ ਮੈਨੇਜਮੈਂਟ ਵਿਚ ਕਈ ਸਾਲਾਂ ਦਾ ਤਜਰਬਾ ਹੈ, ਜਿੰਨ੍ਹਾਂ ‘ਚ FIFA ਵਰਲਡ ਕੱਪ, ਉਲਿਂਪਕ ਗੇਮਾਂ ਅਤੇ ਕਾਮਨਵੈਲਥ ਗੇਮਾਂ ‘ਚ ਕੰਮ ਕਰਨਾ ਸ਼ਾਮਲ ਹੈ।