ਬੀ ਸੀ ਡੈਮੋਗ੍ਰਾਫਿਕ ਸਰਵੇ (ਬੀ ਸੀ ਜਨਅੰਕੜਾ ਸਰਵੇਖਣ) ਹੁਣ ਬੰਦ ਹੋ ਗਿਆ ਹੈ। 200,000 ਤੋਂ ਵੱਧ ਲੋਕਾਂ ਨੇ ਇਸ ਵਿੱਚ ਭਾਗ ਲਿਆ। ਸਰਵੇ ਪੂਰਾ ਕਰਨ ਵਾਲੇ ਹਰ ਵਿਅਕਤੀ ਦਾ ਧੰਨਵਾਦ।

ਬੀ.ਸੀ. ਸਰਕਾਰ ਦੀਆਂ ਸੇਵਾਵਾਂ ਵਿੱਚ ਕਮੀਆਂ ਨੂੰ ਦੂਰ ਕਰਨ ਵਿੱਚ ਮਦਦ ਕਰੋ।

ਹਰ ਕੋਈ ਮਜ਼ਬੂਤ ​​ਜਨਤਕ ਸੇਵਾਵਾਂ ਤੱਕ ਪਹੁੰਚ ਦਾ ਹੱਕਦਾਰ ਹੈ। ਬੀ ਸੀ ਡੈਮੋਗਰਾਫਿਕ ਸਰਵੇ ਵਿੱਚ ਹਿੱਸਾ ਲੈ ਕੇ, ਤੁਸੀਂ ਬੀ ਸੀ ਵਿੱਚ ਪ੍ਰਣਾਲੀਗਤ ਨਸਲਵਾਦ ਨੂੰ ਹੱਲ ਕਰਨ ਅਤੇ ਜਨਤਕ ਸੇਵਾਵਾਂ ਨੂੰ ਬਰਾਬਰੀ ਵਾਲੀਆਂ ਅਤੇ ਸਮਾਵੇਸੀ ਬਣਾਉਣ ਵਿੱਚ ਮਦਦ ਕਰ ਸਕਦੇ ਹੋ ।

ਇਸ ਵਿੱਚ ਸਿਰਫ਼ 15 ਮਿੰਟ ਲੱਗਦੇ ਹਨ

Do your part!

ਜੇਕਰ ਤੁਸੀਂ 13 ਸਾਲ ਜਾਂ ਵੱਧ ਉਮਰ ਦੇ ਬੀ.ਸੀ.ਨਿਵਾਸੀ ਹੋ, ਤੁਹਾਨੂੰ ਭਾਗ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ। ਮਾਪੇ ਜਾਂ ਕਾਨੂੰਨੀ ਸਰਪ੍ਰਸਤ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਤਰਫੋਂ ਸਰਵੇਖਣ ਨੂੰ ਪੂਰਾ ਕਰ ਸਕਦੇ ਹਨ।

ਪ੍ਰਣਾਲੀਗਤ ਨਸਲਵਾਦ ਅਤੇ ਸੰਸਥਾਗਤ ਵਿਤਕਰੇ ਦੇ ਹੋਰ ਰੂਪਾਂ ਦੀ ਪਛਾਣ ਕਰਨ ਲਈ, ਸਾਨੂੰ ਇਹ ਪਛਾਣ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਕਿ ਇਹ ਕਿੱਥੇ ਹੋ ਰਿਹਾ ਹੈ। ਅਜਿਹਾ ਕਰਨ ਲਈ ਸਾਨੂੰ ਇਸ ਬਾਰੇ ਹੋਰ ਜਾਣਕਾਰੀ ਦੀ ਲੋੜ ਹੈ ਕਿ ਬੀ.ਸੀ. ਵਿੱਚ ਸੇਵਾਵਾਂ ਦੀ ਵਰਤੋਂ ਕੌਣ ਕਰ ਰਿਹਾ ਹੈ, ਅਤੇ ਉਹ ਸੇਵਾਵਾਂ ਲੋਕਾਂ ਲਈ ਕਿਵੇਂ ਕੰਮ ਕਰ ਰਹੀਆਂ ਹਨ।

ਹਾਲਾਂਕਿ, ਅਸੀਂ ਲੋਕਾਂ ਦੇ ਗੋਪਨੀਯਤਾ ਦੇ ਅਧਿਕਾਰ ਨੂੰ ਵੀ ਮਾਨਤਾ ਅਤੇ ਸਤਿਕਾਰ ਦਿੰਦੇ ਹਾਂ – ਖਾਸ ਕਰਕੇ ਉਹਨਾਂ ਦੀ ਪਛਾਣ ਬਾਰੇ।

ਇਸ ਲਈ ਅਸੀਂ ਲੋਕਾਂ ਨੂੰ ਲਾਜ਼ਮੀ ਜਨਗਣਨਾ ਕਰਵਾਉਣ ਜਾਂ ਸੇਵਾਵਾਂ ਤੱਕ ਪਹੁੰਚ ਕਰਨ ਦੇ ਹਿੱਸੇ ਵਜੋਂ ਇਹ ਜਾਣਕਾਰੀ ਮੰਗਣ ਦੀ ਬਜਾਏ ਸਵੈ-ਇਛਾ ਨਾਲ ਬੀ ਸੀ ਜਨਸੰਖਿਆ ਸਰਵੇਖਣ ਨੂੰ ਭਰਨ ਲਈ ਕਹਿ ਰਹੇ ਹਾਂ।

ਬੀ ਸੀ ਜਨਸੰਖਿਆ ਸਰਵੇਖਣ ਵਿੱਚ ਜਾਤੀ, ਲਿੰਗ, ਸਿੱਖਿਆ, ਆਮਦਨ ਅਤੇ ਪਛਾਣ ਦੇ ਹੋਰ ਪਹਿਲੂਆਂ ਬਾਰੇ ਸਵਾਲ ਸ਼ਾਮਲ ਹਨ। ਸਰਵੇਖਣ ਦੇ ਸਾਰੇ ਜਵਾਬ ਗੁਪਤ ਰੱਖੇ ਜਾਣਗੇ।

ਸਰਵੇਖਣ 15 ਭਾਸ਼ਾਵਾਂ ਵਿੱਚ ਉਪਲਬਧ ਹੈ:

  • English
  • Français
  • 中文(简体)
  • 中文(繁體)
  • हिंदी
  • عربى
  • 日本語
  • 한국어
  • Português
  • ਪੰਜਾਬੀ
  • Español
  • Tagalog
  • اردو
  • Tiếng Việt
  • فارسی

ਸਰਵੇਖਣ ਤੋਂ ਜੋ ਜਾਣਕਾਰੀ ਅਸੀਂ ਇਕੱਠੀ ਕਰਦੇ ਹਾਂ ਉਹ ਮੌਜੂਦਾ ਜਾਣਕਾਰੀ ਨਾਲ ਲਿੰਕ ਕੀਤੀ ਜਾਵੇਗੀ ਤਾਂ ਜੋ ਅਸੀਂ ਉਹਨਾਂ ਸੇਵਾਵਾਂ ਦੀ ਪਛਾਣ ਕਰ ਸਕੀਏ ਜਿੱਥੇ ਲੋਕ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਹਨ ਜਾਂ ਬਰਾਬਰ ਪਹੁੰਚ ਪ੍ਰਾਪਤ ਨਹੀਂ ਕਰ ਰਹੇ ਹਨ।

BC ਜਨਅੰਕੜਾ ਸਰਵੇਖਣ ਬਾਰੇ ਆਮ ਸਵਾਲ

BC ਜਨਅੰਕੜਾ ਸਰਵੇਖਣ ਪ੍ਰਣਾਲੀਗਤ ਨਸਲਵਾਦ ਦੀ ਪਛਾਣ ਕਰਨ ਅਤੇ ਸਾਡੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰੇਗਾ। ਜੇਕਰ ਤੁਸੀਂ 13 ਜਾਂ ਇਸ ਤੋਂ ਵੱਧ ਉਮਰ ਦੇ BC ਨਿਵਾਸੀ ਹੋ, ਤਾਂ ਤੁਹਾਨੂੰ ਭਾਗ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ।

ਕੀ ਤੁਸੀਂ ਇਸ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਕਿ ਸਰਵੇਖਣ ਵਿੱਚ ਕਿਵੇਂ ਹਿੱਸਾ ਲੈਣਾ ਹੈ ਜਾਂ ਤੁਹਾਡੀ ਜਾਣਕਾਰੀ ਨੂੰ ਕਿਵੇਂ ਵਰਤਿਆ ਜਾਵੇਗਾ?

ਲੋਕਾਂ ਦੇ ਅਧਿਕਾਰਾਂ ਬਾਰੇ ਘੋਸ਼ਣਾ ਪੱਤਰ (Declaration on the Rights of Indigenous Peoples Act)

ਇਹ ਲੋਕਾਂ ਦੇ ਅਧਿਕਾਰਾਂ ਬਾਰੇ ਘੋਸ਼ਣਾ ਪੱਤਰ (Declaration on the Rights of Indigenous Peoples Act) ਦੇ ਅਨੁਸਾਰ ਤਿਆਰ ਅਤੇ ਪ੍ਰਦਾਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਮੂਲਵਾਸੀ ਲੋਕਾਂ ਦੇ ਆਪਣੇ ਆਪ ਨੂੰ ਪਰਿਭਾਸ਼ਿਤ ਕਰਨ ਦੇ ਅਧਿਕਾਰ ਅਤੇ ਉਹਨਾਂ ਦੇ ਡੈਟਾ ਦੀ ਮਾਲਕੀ ਸ਼ਾਮਲ ਹੈ।

ਡੈਟਾ ਸੁਰੱਖਿਆ

ਤੁਹਾਡੀ ਜਾਣਕਾਰੀ ਬੀ ਸੀ ਸਟੈਟਸ ਦੁਆਰਾ ਇਕੱਠੀ ਕੀਤੀ ਜਾਵੇਗੀ, ਸੁਰੱਖਿਅਤ ਕੀਤੀ ਜਾਵੇਗੀ ਅਤੇ ਗੁਪਤ ਰੱਖੀ ਜਾਵੇਗੀ।

ਤੁਹਾਡੇ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਜਾਣਕਾਰੀ ਨੂੰ ਹੇਠਾਂ ਇਕੱਠਾ ਕੀਤਾ ਜਾਵੇਗਾ:

ਜੋ ਜਾਣਕਾਰੀ ਤੁਸੀਂ ਸਰਵੇਖਣ ਵਿੱਚ ਸਾਂਝੀ ਕਰਦੇ ਹੋ, ਉਹ ਹੋਰ ਅੰਕੜਾ ਅਤੇ ਖੋਜ ਉਦੇਸ਼ਾਂ ਲਈ ਵਰਤੀ ਜਾ ਸਕਦੀ ਹੈ ਅਤੇ/ਜਾਂ ਹੋਰ ਸਰਵੇਖਣ ਜਾਂ ਪ੍ਰਸ਼ਾਸਨਿਕ ਜਾਣਕਾਰੀ ਜਿਵੇਂ ਕਿ ਸਿੱਖਿਆ ਜਾਂ ਸਿਹਤ ਰਿਕਾਰਡਾਂ ਨਾਲ ਜੋੜੀ ਜਾ ਸਕਦੀ ਹੈ।

ਗੋਪਨੀਯਤਾ ਦੀ ਰੱਖਿਆ ਲਈ ਪਛਾਣ ਕਰਨ ਵਾਲੀ ਸਾਰੀ ਜਾਣਕਾਰੀ ਨੂੰ ਹਟਾ ਦਿੱਤਾ ਜਾਵੇਗਾ। ਜਦੋਂ ਸਰਵੇਖਣ ਨਤੀਜੇ ਪ੍ਰਕਾਸ਼ਿਤ ਕੀਤੇ ਜਾਂਦੇ ਹਨ, ਤਾਂ ਤੁਹਾਡੇ ਜਵਾਬਾਂ ਨੂੰ ਦੂਜਿਆਂ ਦੇ ਜਵਾਬਾਂ ਨਾਲ ਜੋੜਿਆ ਜਾਵੇਗਾ ਤਾਂ ਜੋ ਤੁਹਾਡੀ ਪਛਾਣ ਨਾ ਕੀਤੀ ਜਾ ਸਕੇ।

ਬੀ ਸੀ ਅੰਕੜਿਆਂ (ਸਟੈਟਸ ) ਬਾਰੇ

ਬੀ ਸੀ ਸਟੈਟਸ ਇਸ ਜਾਣਕਾਰੀ ਨੂੰ ਇਕੱਠਾ ਕਰਨ ਦੇ ਕੰਮ ਦੀ ਅਗਵਾਈ ਕਰ ਰਿਹਾ ਹੈ।

ਇਹ ਬੀ ਸੀ ਵਿੱਚ ਲੋਕਾਂ ਅਤੇ ਆਰਥਿਕਤਾ ਬਾਰੇ ਅੰਕੜਿਆਂ ਦੇ ਸਾਡੇ ਭਰੋਸੇਯੋਗ ਸਰੋਤ ਹਨ।

ਤੁਸੀਂ ਬੀ.ਸੀ. ਵਿੱਚ ਪ੍ਰਣਾਲੀਗਤ ਨਸਲਵਾਦ ਨੂੰ ਹੱਲ ਕਰਨ ਵਿੱਚ ਕਿਵੇਂ ਮਦਦ ਕਰ ਸਕਦੇ ਹੋ

ਡਾ. ਜੂਨ ਫ੍ਰਾਂਸਿਸ, ਚੇਅਰ, ਐਂਟੀ ਰੇਸਿਜ਼ਮ ਡੈਟਾ ਕਮੇਟੀ, ਬੀ.ਸੀ .ਜਨਸੰਖਿਆ ਸਰਵੇਖਣ ਵਿੱਚ ਹਿੱਸਾ ਲੈਣ ਦੀ ਮਹੱਤਤਾ ‘ਤੇ ਆਪਣੇ ਵਿਚਾਰ ਸਾਂਝੇ ਕਰਦੇ ਹਨ

ਕੀ ਤੁਸੀ ਜਾਣਦੇ ਹੋ?

1 ਜੂਨ, 2023 ਨੂੰ, ਅਸੀਂ ਬੀ.ਸੀ. ਵਿੱਚ ਲੋਕਾਂ ਲਈ ਸਭ ਤੋਂ ਵੱਧ ਮਹੱਤਵਪੂਰਨ ਮੁੱਦਿਆਂ ‘ਤੇ ਸਾਡੇ ਯਤਨਾਂ ਨੂੰ ਕੇਂਦਰਿਤ ਕਰਨ ਵਿੱਚ ਮਦਦ ਕਰਨ ਲਈ ਨਸਲਵਾਦ ਵਿਰੋਧੀ ਖੋਜ ਤਰਜੀਹਾਂ ਜਾਰੀ ਕੀਤੀਆਂ। ਇਸ ਸਰਵੇਖਣ ਦੁਆਰਾ ਅਸੀਂ ਜੋ ਜਾਣਕਾਰੀ ਇਕੱਠੀ ਕਰਦੇ ਹਾਂ, ਉਸ ਦੀ ਵਰਤੋਂ ਇਹਨਾਂ ਤਰਜੀਹਾਂ ‘ਤੇ ਨਤੀਜੇ ਪ੍ਰਾਪਤ ਕਰਨ ਲਈ ਕੀਤੀ ਜਾਵੇਗੀ।