Jag Nagra, Pitt Meadows, B.C

ਜੈਗ ਨਾਗਰਾ (Jag Nagra) ਇਕ ਅਨੋਖੇ ਪੰਜਾਬੀ ਵਿਜ਼ੂਅਲ ਆਰਿਟਸਟ, ਆਪਣੇ ਆਰਟ ਦੇ ਕੰਮ ਨੂੰ ਕਮਿਊਨਿਟੀ ਵਿਕਾਸ ਅਤੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਅੰਦਰੋਂ LGBTQ+ ਸੰਬੰਧਤ ਬਦਨਾਮੀ ਦੇ ਡਰ ਨੂੰ ਖਤਮ ਕਰਨ ਲਈ ਸਮਰਪਿਤ ਕਰ ਰਹੇ ਹਨ।


ਉਨ੍ਹਾਂ ਦੀ ਕਲਾ ਬੜੀ ਦਲੇਰੀ ਨਾਲ ਗੂੜ੍ਹੇ ਰੰਗ ਦੀ ਚਮੜੀ ਅਤੇ ਸਾਊਥ ਏਸ਼ੀਅਨ ਕੱਪੜਿਆਂ ਅਤੇ ਵਿਸ਼ੇਸ਼ ਲੱਛਣਾਂ ਨੂੰ ਮਾਨਤਾ ਦਿੰਦੀ ਹੈ, ਅਤੇ ਵਿਸ਼ਵਾਸ਼ ਅਤੇ ਨਿਡਰਤਾ ਨੂੰ ਦਰਸਾਉਂਦੀ ਹੈ।

ਉਹ ਵੈਨਕੂਵਰ’ਜ਼ ਪੰਜਾਬੀ ਮਾਕਰੀਟ ਕੁਲੈਕਟਿਵ ਦੇ ਸਹਿ-ਸੰਸਥਾਪਕ ਹਨ, ਜੋ ਨਾਨ-ਪ੍ਰਾਫਿਟ ਸੰਸਥਾ ਹੈ ਜੋ ਇਤਿਹਾਸਕ ਪੰਜਾਬੀ ਮਾਰਕੀਟ ਕਮਰਸ਼ੀਅਲ ਡਿਸਟ੍ਰਿਕਟ ਨੂੰ ਪੁਨਰ-ਜੀਵਤ ਕਰਨ ਲਈ ਕੰਮ ਕਰ ਰਹੀ ਹੈ। ਆਰਟ ਦੇ ਰਾਹੀਂ ਉਨ੍ਹਾਂ ਨੂੰ ਆਵਾਜ਼ ਮਿਲੀ ਹੈ ਅਤੇ ਉਨ੍ਹਾਂ ਦੇ ਸੱਭਿਆਚਰ ਅਤੇ ਪਛਾਣ ‘ਚ ਨਵਾਂ ਵਾਧਾ ਹੋਇਆ ਹੈ।

Jag ਦੀਆਂ ਵਧੇਰੇ ਕਲਾਕ੍ਰਿਤਾਂ ਨੂੰ ਵੇਖਣ ਵਾਸਤੇ ਵੇਖੋ www.jagnagra.com

Priscilla Yu, Vancouver, B.C

Priscilla Yu ਇਕ ਬਹੁ-ਅਨੁਸ਼ਾਸਨੀ ਆਰਟਿਸਟ, ਚਿਤਰਕਾਰ ਅਤੇ ਮਿਊਰਲਿਸਟ (ਸਿੱਧੇ ਕੰਧ ਜਾਂ ਛੱਤ ਦੇ ਚਿੱਤਰਕਾਰੀ ਕਰਨ ਵਾਲੇ) ਹਨ ਜਿਹੜੇ xʷməθkwəy̓əm (Musqueam), Skwxwú 7mesh (Squamish), ਅਤੇ Səl ̓ ı́ lwətaʔ/Selilwitulh (Tsleil-Waututh) ਨੇਸ਼ਨਜ਼ ‘ਤੇ ਰਹਿੰਦੇ ਅਤੇ ਕੰਮ ਕਰਦੇ ਹਨ, ਜਿਸਨੂੰ ਵੈਨਕੂਵਰ, ਬੀ ਸੀ ਵਜੋਂ ਵੀ ਜਾਣਿਆਂ ਜਾਂਦਾ ਹੈ।


ਵਿਸ਼ੇਸ਼ਤਾਵਾਂ ਵਜੋਂ ਜੀਵੰਤ ਚਿਤਰ, ਉਨ੍ਹਾਂ ਦਾ ਆਰਟ ਸਮਝਣਯੋਗ ਪੈਟਰਨਾਂ ਤੋਂ ਪ੍ਰੇਰਤ ਹੈ, ਜਿਹੜੇ ਕੱਪੜੇ, ਡਿਜ਼ਾਈਨ, ਅਤੇ ਆਰਕੀਟੈਕਚਰ ਦੇ ਨਾਲ ਨਾਲ ਪ੍ਰਾਕਿਰਤੀ ਦੇ ਵਡੇਰੇ ਅਤੇ ਮਾਈਕਰੋਸਕੌਪਿਕ ਸਕੇਲ ਦੋਹਾਂ ਤਰ੍ਹਾਂ ਦੇ ਯੂਨੀਵਰਸਲ ਪੈਟਰਨਾਂ ਰਾਹੀਂ ਰੋਜ਼ਮੱਰਾ ਦੀ ਜ਼ਿੰਦਗੀ ‘ਚ ਮੌਜੂਦ ਹਨ।

ਅਮੂਰਤ ਦ੍ਰਿਸ਼ਟੀਕੋਣ ਅਤੇ ਜਿਉਮੈਟ੍ਰਿਕ ਭਾਸ਼ਾ ਦੁਆਰਾ, ਉਹ ਉਸ ਪ੍ਰਕਾਰ ਦੀ ਦੁਨੀਆਂ ਸਿਜਰਦੇ ਹਨ ਜਿਹੜੀ ਇਕ ਅਦਭੁਤ ਗ੍ਰੈਵਿਟੀ ‘ਚ ਵੱਸਦੀ ਹੈ।

Priscilla ਦੀਆਂ ਵਧੇਰੇ ਕਲਾਕ੍ਰਿਤਾਂ ਨੂੰ ਵੇਖਣ ਵਾਸਤੇ ਵੇਖੋ www.priscillayu.ca

Sade Alexis, Vancouver, B.C.  

Sade Alexis ਇਕ ਕਾਲੀ ਔਰਤ ਆਰਟਿਸਟ, ਲੇਖਕ ਅਤੇ ਐਜੂਕੇਟਰ ਹਨ; ਉਹ ਦੋਹੇਂ ਤਰ੍ਹਾਂ ਚੋਰੀ ਕੀਤੇ ਲੋਕਾਂ (ਗੁਲਾਮ ਬਣਾਏ ਅਫਰੀਕਨਾਂ ਅਤੇ ਅਨੁਬੰਧਤ ਇੰਡੀਅਨਾਂ), ਚੋਰੀ ਕੀਤੀਆਂ ਜ਼ਮੀਨਾਂ (ਟ੍ਰਿਨੀਡਾਡ ਅਤੇ ਗ੍ਰੇਨਾਡਾ) ‘ਤੇ ਲਿਆਂਦੇ ਗਏ ਲੋਕਾਂ ਅਤੇ ਵਸੇਬਾਕਾਰਾਂ, ਜਿੰਨ੍ਹਾਂ ਨੇ ਜ਼ਮੀਨਾਂ (ਟਰਟਲ ਆਈਲੈਂਡ) ਅਤੇ ਲੋਕਾਂ ਉਪਰ ਦਬ ਦਬਾਅ ਅਤੇ ਬਸਤੀਵਾਦ ਤੋਂ ਲਾਭ ਉਠਾਏ, ਦੇ ਵੰਸ਼ਜਾਂ ਵਜੋਂ ਦੁਨੀਆਂ ‘ਚ ਵਿਚਰਦੇ ਹਨ। Sade ਤਥਾਕਥਿਤ “ਵੈਨਕੂਵਰ” ‘ਚ ਜਨਮੇ ਅਤੇ ਪਲ਼ੇ ਅਤੇ ਉਸ ਜ਼ਮੀਨ ਨੂੰ ਜਾਣਿਆਂ ਜਿਸ ਨੂੰ ʷməθkʷəy̓əm, Sḵwx̱wú7mesh, səlilwətaɬ ਲੋਕਾਂ ਨੇ ਪਿਆਰ ਕੀਤਾ ਅਤੇ ਸੰਭਾਲਿਆ।


Sade ਦੇ ਆਰਟ ਅਭਿਆਸ ਤਿੱਖੇ ਰੰਗਾਂ ਨੂੰ ਵਰਤਣ, ਟ੍ਰਾਪੀਕਲ ਬਨਸਪਤੀ ਅਤੇ ਜੀਵ-ਜੰਤੂਆਂ ਦੁਆਲੇ ਘੁੰਮਦੇ ਅਤੇ ਕਾਲੇ ਲੋਕਾਂ ਦੇ ਅਨੁਭਵ ਦੇ ਜਸ਼ਨ ਮਨਾਉਣ ਅਤੇ ਉੱਚਾ ਚੁੱਕਣ ਵਾਸਤੇ ਜਟਿਲ ਪੈਟਰਨ ਬਣਾਉਣ ਨੂੰ ਇਕ ਤਰੀਕੇ ਵਜੋਂ ਵਰਤਦੇ ਹਨ।

Sade ਆਰਟ ਸਿਰਜਣ ਨੂੰ ਇਕ ਐਸੀ ਵਸਤ ਵਜੋਂ ਸਮਝਦੇ ਹਨ ਜਿਹੜੀ ਸਾਰੇ ਲੋਕਾਂ ਦੀ ਪਹੁੰਚ ਵਿਚ ਹੋਣੀ ਚਾਹੀਦੀ ਹੈ ਅਤੇ ਉਹ ਫਾਈਨ ਆਰਟ ਨੂੰ ਕਾਲੇ ਅਤੇ ਇੰਡਿਜਨਸ ਕਮਿਊਨਿਟੀਆਂ ਤੱਕ ਲਿਆਉਣ ਲਈ ਤੀਬਰ ਇੱਛੁਕ ਹਨ, ਜਿਹੜੇ ਅਕਸਰ ਬਹੁਤ ਵਾਰੀ ਕਲਾ ਸਥਾਨਾਂ ਤੋਂ ਬਾਹਰ ਰੱਖੇ ਜਾਂਦੇ ਹਨ।

Sade ਦੀਆਂ ਵਧੇਰੇ ਕਲਾਕ੍ਰਿਤੀਆਂ ਵੇਖਣ ਲਈ ਵੇਖੋ www.sadealexis.com

Clayton Gauthier, Prince George, B.C

Clayton Gauthier Cree ਅਤੇ Dakelh ਵੰਸ਼ ‘ਚੋਂ ਹਨ। ਇਕ ਆਰਟਿਸਟ ਵਜੋਂ ਆਪਣੇ ਸਫਰ ‘ਤੇ ਤੁਰਨ ਨੇ ਉਨ੍ਹਾਂ ਨੂੰ ਆਪਣੇ ਬਾਰੇ ਅਤੇ ਆਰਟ ਬਾਰੇ ਬੜਾ ਕੁਝ ਸਿਖਾਇਆ। ਜਿਹੜਾ ਆਰਟ ਉਹ ਸਿਜਰਦੇ ਹਨ, ਉਹ ਜ਼ਮੀਨ, ਜਾਨਵਰਾਂ, ਪਾਣੀ ਅਤੇ ਆਕਾਸ਼ ਦੀਆਂ ਸਿਖਿਆਵਾਂ ‘ਤੇ ਅਧਾਰਤ ਹੈ।


Clayton ਹੁਰਾਂ ਨੇ ਇੰਡੀਜਨਸ ਬਜ਼ੁਰਗਾਂ (Elders) ਅਤੇ ਅੰਦਰਲੀ ਆਤਮਾ (Spirit within) ਤੋਂ ਕਈ ਸਾਰੇ ਸਬਕ ਅਤੇ ਅਸ਼ੀਰਵਾਦ ਸਿੱਖੇ। ਉਨ੍ਹਾਂ ਦੇ ਆਰਟ ਦੇ ਸਫਰ ਦੌਰਾਨ ਉਨ੍ਹਾਂ ਨੇ ਕਈ ਲੋਗੋ, ਮਿਊਰਲ, ਡਰੱਮ ਰੈਟਲਜ਼, ਖੁਦਾਈਆਂ, ਟੈਟੂ, ਡਿਜੀਟਲ ਆਰਟ ਪੂਰੇ ਕੀਤੇ ਅਤੇ ਉਹ ਇਕ ਪ੍ਰਕਾਸ਼ਿਤ ਲੇਖਕ ਵੀ ਹਨ।

ਇਸ ਜ਼ਿੰਦਗੀ ‘ਚ ਆਰਟ ਦੇ ਕੰਮ ਨੇ Clayton ਨੂੰ ਸ਼ਾਂਤੀ ਦੀ ਇਕ ਅਜਿਹੀ ਭਾਵਨਾ ਦਿੱਤੀ ਜਿਸਦਾ ਕੋਈ ਹੋਰ ਬਦਲ ਨਹੀਂ ਹੋ ਸਕਦਾ। “ਆਰਟ ਆਤਮਾ ਦਾ ਇਕ ਦਾ ਪਰਛਾਵਾਂ ਹੈ।”

Clayton ਦੀਆਂ ਵਧੇਰੇ ਕਲਾਕ੍ਰਿਤੀਆਂ ਵੇਖਣ ਲਈ, ਵੇਖੋ www.facebook.com/claytongauthierartist

Patricia ‘PJ’ Gilhuly, Cranbrook, B.C

PJ Gilhuly ਕਰੇਨਬਰੁੱਕ, ਬੀ ਸੀ ‘ਚ ਰਹਿ ਰਹੇ Ktunaxa ਮਾਪਿਆਂ ਦੇ ਘਰ ਜਨਮੇ। ਇੰਗਲਿਸ਼/ਆਇਰਿਸ਼ ਮਾਪਿਆਂ ਵੱਲੋਂ ਗੋਦ ਲਏ ਗਏ ਜਾਣ ‘ਤੇ, ਉਹ ਆਪਣੀ ਉਮਰ ਦਾ ਬਹੁਤਾ ਸਮਾਂ ਓਨਟੈਰੀਉ ‘ਚ ਵੱਡੇ ਹੋਏ ਅਤੇ ਰਹੇ। ਆਪਣੇ ਜੱਦੀ ਸ਼ਹਿਰ ਤੋਂ 30 ਤੋਂ ਵੱਧ ਵਰ੍ਹੇ ਦੂਰ ਰਹਿਣ ਮਗਰੋਂ ਉਹ ਆਪਣੇ ਬੱਚਿਆਂ ਸਮੇਤ ਵਾਪਸ ਕਰੇਨਬਰੁੱਕ ਆ ਗਏ ਅਤੇ ਉਸ ਛੋਟੇ ਸ਼ਹਿਰ ‘ਚ ਵੱਸ ਗਏ ਅਤੇ ਆਪੂੰ-ਸਿੱਖੇ ਆਰਟਿਸਟ ਵਜੋਂ ਆਪਣਾ ਕਰੀਅਰ ਸ਼ੁਰੂ ਕਰ ਲਿਆ।


PJ ਜੀਓ-ਸਟਿੱਲ ਏਕ੍ਰਿਲਿਕ ਚਿੱਤਰਾਂ ਕਰਕੇ ਬਹੁਤੇ ਜਾਣੇ ਜਾਂਦੇ ਹਨ, ਜਿੰਨ੍ਹਾਂ ‘ਚ ਉਨ੍ਹਾਂ ਮਨੁੱਖੀ ਚਿਹਰੇ ਅਤੇ ਆਕਾਰ ਨੂੰ ਇਕ ਭਾਵਬੋਧਕ, ਅਤੇ ਅਕਸਰ ਅਮੂਰਤ ਸਟਾਈਲ ਵਿਚ ਪੇਸ਼ ਕੀਤਾ।

ਉਨ੍ਹਾਂ ਦੇ ਸ਼ੁਰੂ ਦੇ ਬਹੁਤੇ ਸਕੈੱਚ ਅਤੇ ਚਾਰਕੋਲ ਕਲਾਕ੍ਰਿਤਾਂ ਮਨੁੱਖੀ ਆਕਾਰ ਨੂੰ ਅਜਿਹੇ ਸੀਨਾਂ ‘ਚ ਪੇਸ਼ ਕਰਦੇ ਹਨ ਜਿਹੜੇ ਇਕੱਲਤਾ ਅਤੇ ਦੁੱਖ ਨੂੰ ਸੁਝਾਉਂਦੇ ਹਨ। ਉਨ੍ਹਾਂ ਦਾ ਭਾਵਬੋਧਕ ਕੰਮ ਕੁਝ ਬਹੁਤ ਅਨੋਖੇ ਅਤੇ ਅਸਰਦਾਇਕ ਕਲਾਕ੍ਰਿਤਾਂ ‘ਚ ਗਿਣਿਆ ਜਾਂਦਾ ਅਤੇ ਇਕ Ktunaxa ਆਰਟਿਸਟ ਵਜੋਂ ਵਧੀਆ ਤਰ੍ਹਾਂ ਪੇਸ਼ ਹੁੰਦਾ ਹੈ।

ਤੁਸੀਂ Patricia ਨੂੰ Patricia @pj.gilhuly ਇੰਸਟਾਗਰਾਮ ‘ਤੇ ਫਾਲੋ ਕਰ ਸਕਦੇ ਹੋ।

Marzieh Sadeghi, Vancouver, B.C

Marzieh Sadeghi ਮੂਲ ਰੂਪ ‘ਚ ਇਰਾਨ ਤੋਂ ਹਨ ਜੋ ਐਮਿਲੀ ਕਾਰ ਯੂਨੀਵਰਸਿਟੀ ਆਫ ਆਰਟ ਐਂਡ ਡਿਜ਼ਾਈਨ ਵੈਨਕੂਵਰ, ਕੈਨੇਡਾ ‘ਚ ਪੜ੍ਹਨ ਲਈ ਆਏ।


2D +ਐਕਸਪੈਰੀਮੈਂਟਲ ਐਨੀਮੇਸ਼ਨ ‘ਚ ਬੈਚੂਲਰ ਆਫ ਮੀਡੀਆ ਆਰਟ ਗਰੈਜੂਏਸ਼ਨ ਕਰਦਿਆਂ, ਉਹ ਆਪਣੇ ਜੀਵਿੰਤ ਚਿਤਰਾਂ ਅਤੇ ਐਨੀਮੇਸ਼ਨਾਂ ਰਾਹੀਂ ਆਪਣੇ ਕਹਾਣੀ ਕਹਿਣ ਦੇ ਹੁਨਰਾਂ ਨੂੰ ਦਰਸਾਉਂਦੇ ਹਨ, ਜਿਸ ਨਾਲ ਉਹ ਆਪਣੀ ਸਿਰਜਨਾਤਮਕ ਦੁਨੀਆਂ ਨੂੰ ਜੀਵਤ ਬਣਾਉਂਦੇ ਹਨ।

Marzieh ਦੀਆਂ ਵਧੇਰੇ ਕਲਾਕ੍ਰਿਤੀਆਂ ਨੂੰ ਵੇਖਣ ਲਈ ਵੇਖੋ www.marsinmotion.ca

Sandeep Johal, Vancouver, B.C

ਸੰਦੀਪ ਜੌਹਲ ਇਕ ਕੈਨੇਡੀਅਨ ਵਿਜ਼ੂਅਲ ਆਰਟਿਸਟ ਹਨ, ਜਿੰਨ੍ਹਾਂ ਦੀ ਪ੍ਰੈਕਟਿਸ ਡਰਾਇੰਗ, ਕੋਲਾਜ, ਟੈਕਸਟਾਈਲ ਅਤੇ ਵੱਡ -ਆਕਾਰੀ ਮਿਊਰਲ ਨਾਲ ਸਬੰਧਤ ਰਹਿੰਦੀ ਹੈ।


ਆਪਣੀ ਭਾਰਤੀ-ਲੋਕ ਨਾਰੀ ਸੁਹਜ ਸ਼ਾਸਤਰ ਰਾਹੀਂ ਉਹ ਅੰਧਕਾਰ, ਨਿਰਾਸ਼ਾ ਅਤੇ ਕਰੂਪਤਾ ਜਿਹੇ ਵਿਸ਼ਿਆਂ ਨੂੰ ਉਨ੍ਹਾਂ ਦੇ ਬਿਲਕੁਲ ਉਲਟ: ਚਮਕ, ਆਸ ਅਤੇ ਸੁੰਦਰਤਾ ਨਾਲ ਟਕਰਾਉਂਦੇ ਹਨ। ਉਨ੍ਹਾਂ ਦਾ ਕੰਮ ਆਮ ਤੌਰ ‘ਤੇ ਔਰਤਾਂ ਦੀਆਂ ਕਹਾਣੀਆਂ ਦੁਆਲੇ ਘੁੰਮਦਾ ਹੈ, ਅਤੇ ਜਦੋਂ ਕਿ ਉਹ ਔਰਤਾਂ ਦੇ ਦੁੱਖਾਂ ਨੂੰ ਉਨ੍ਹਾਂ ਦੀਆਂ ਕਈ ਸ਼ਕਲਾਂ ‘ਚ ਉਭਾਰਦੇ ਹਨ, ਅੰਤ ਨੂੰ ਇਹ ਕਹਾਣੀਆਂ ਵਿਰੋਧ ਅਤੇ ਪੁਨਰ-ਬਣਤ ਦੀਆਂ ਕਹਾਣੀਆਂ ਹੀ ਹਨ।

ਸੰਦੀਪ ਹੁਰਾਂ ਕੋਲ ਲੰਗਾਰਾ ਕਾਲਜ ਤੋਂ (2007) ‘ਚ ਪੂਰਾ ਕੀਤਾ ਡਿਪਲੋਮਾ ਇੰਨ ਫਾਈਨ ਆਰਟਸ ਹੈ ਅਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੁਲੰਬੀਆ ਤੋਂ (2002) ਡਿਗਰੀ ਇੰਨ ਐਜੂਕੇਸ਼ਨ ਹੈ।

ਸੰਦੀਪ ਦੀਆਂ ਵਧੇਰੇ ਕਲਾਕ੍ਰਿਤਾਂ ਨੂੰ ਵੇਖਣ ਲਈ ਵੇਖੋ www.sandeepjohal.com

Cheyenne Manning, Vancouver, B.C.

Cheyenne ਵੈਨਕੂਵਰ ‘ਚ ਰਹਿੰਦੇ ਇਕ ਗ੍ਰਾਫਿਕ ਡਿਜ਼ਾਈਨਰ, ਆਰਟਿਸਟ ਅਤੇ ਸੁਧਾਰਕ ਹਨ। ਉਹ Trinidadian-Ojibway-White ਸੈਟਲਰ ਹਨ। ਉਨ੍ਹਾਂ ਦੀ ਵਿਜ਼ੂਅਲ ਕਮਿਊਨੀਕੇਸ਼ਨ ‘ਚ ਪੜ੍ਹਾਈ (BA, CapU) ਨੇ ਆਰਟ ਅਤੇ ਸੱਭਿਆਚਾਰ ਨੂੰ ਰੰਗਮਈ ਢੰਗ ਨਾਲ ਮਿਲਾਉਣ ਦੀ ਪ੍ਰੇਰਨਾ ਨੂੰ ਜਗਾਇਆ।


ਪੈਸੇਫਿਕ ਨਾਰਥਵੈਸਟ ਵਿਚ ਜੜ੍ਹਾਂ ਹੋਣਾ ਉਨ੍ਹਾਂ ਨੂੰ ਹਰ ਰੋਜ਼ ਪ੍ਰੇਰਤ ਕਰਦਾ ਹੈ। ਉਹ ਵਿਅਕਤੀ ਜਾਂ ਬਰਾਂਡ ਦੀ ਕਹਾਣੀ ਨੂੰ ਵਿਚਾਰਵਾਨ, ਆਰਗੈਨਿਕ ਚਿਤਰਾਂ ਜਾਂ ਗੂੜ੍ਹੇ ਡਿਜ਼ਾਈਨਾਂ ਨੂੰ ਭਰਵੇਂ ਰੰਗਾਂ ਨਾਲ ਜੀਵੰਤ ਬਣਾਉਂਦੇ ਹਨ।

Cheyenne ਹੁਰਾਂ ਨੇ ਨੈਸ਼ਨਲ ਫਿਲਮ ਬੋਰਡ ਆਫ ਕੈਨੇਡਾ (NFB), ਬੀ ਸੀ ਪ੍ਰੋਵਿੰਸ਼ੀਅਲ ਗਵਰਨਮੈਂਟ, ਬੀ ਸੀ ਵੂਮੈੱਨ’ਜ਼ ਹੌਸਪੀਟਲ ਫਾਊਂਡੇਸ਼ਨ ਅਤੇ Arc’teryx ਵਰਗੇ ਕਲਾਇੰਟਾਂ ਵਾਸਤੇ ਕੰਮ ਕੀਤਾ। ਉਨ੍ਹਾਂ ਨੂੰ ਜ਼ਿੰਦਗੀ ਦੇ ਵਿਭਿੰਨ ਤਜਰਬਿਆਂ ਦੀ ਕਦਰ ਹੈ। ਗਰਮੀ ਦੇ ਮਹੀਨਿਆਂ ‘ਚ ਤੁਸੀਂ ਉਨ੍ਹਾਂ ਨੂੰ ਸਕੁਆਮਿਸ਼ ‘ਚ ਬਾਈਕ ਪੈਕ ਕਰਦਿਆਂ, ਸਟੇਟਸ ਨੂੰ ਰੋਡ ਟਰਿੱਪ ਕਰਦਿਆਂ ਅਤੇ ਕੈਂਪਿੰਗ ਕਰਦਿਆਂ ਲੱਭ ਸਕਦੇ ਹੋ। ਸਰਦ ਮਹੀਨਿਆਂ ‘ਚ, ਉਹ ਸਿਲਾਈ ਅਤੇ ਸਕੀ ਕਰਨਾਂ ਸਿੱਖਣ ‘ਚ ਅਨੰਦ ਮਾਣਦੇ ਹਨ।

ਤੁਸੀਂ Cheyenne ਨੂੰ @thecheyennekid ਇੰਸਟਾਗਰਾਮ ‘ਤੇ ਫਾਲੋ ਕਰ ਸਕਦੇ ਹੋ।

Odera Igbokwe, Vancouver, B.C.

Odera Igbokwe (They/Them) ਇਕ ਚਿਤਰਕਾਰ ਅਤੇ ਪੇਂਟਰ ਹਨ ਜੋ Musqueam, Squamish ਅਤੇ Tsleil-Waututh ਦੀਆਂ ਅਣਸੌਂਪੀਆਂ ਅਤੇ ਰਵਾਇਤੀ ਟੈਰੀਟਰੀਆਂ ‘ਤੇ ਰਹਿੰਦੇ ਹਨ।


Odera ਮਿਥਿਹਾਸ, ਪੁਨਰ-ਗ੍ਰਹਿਣ ਅਤੇ ਪਰੀਵਰਤਨ ਰਾਹੀਂ ਕਹਾਣੀ ਕਹਿਣ ਨੂੰ ਪਿਆਰ ਕਰਦੇ ਹਨ। ਉਨ੍ਹਾਂ ਦਾ ਕੰਮ ਸਵੈ ਦੀ ਭਰਪੂਰਤਾ, ਕਲਪਨਾ ਦੀ ਸ਼ਕਤੀ ਅਤੇ ਫੈਂਟਸੀ ਦੇ ਸਮੂਹਿਕ ਅਤੇ ਪੀੜ੍ਹੀ ਦਰ ਪੀੜ੍ਹੀ ਸਦਮਿਆਂ ਦੇ ਦੁੱਖ-ਹਰਨ ਦੇ ਗੇਟਵੇਅ ਵਜੋਂ ਜਸ਼ਨ ਮਨਾਉਂਦਾ ਹੈ।

Odera ਨਾਈਜੀਰੀਅਨ ਮਾਪਿਆਂ ਤੋਂ ਜਨਮੇ ਜੋ ਯੂਨਾਈਟਿਡ ਸਟੇਟਸ ਵਿਚ ਪ੍ਰਵਾਸ ਕਰਕੇ ਆਏ ਅਤੇ ਨਤੀਜੇ ਵਜੋਂ ਉਨ੍ਹਾਂ ਦਾ ਕੰਮ ਕਾਲੇ ਲੋਕਾਂ ਦੀ ਵਿਲੱਖਣ ਕਲਪਨਾਂ ਦੇ ਜਾਦੂ ਨੂੰ ਖੋਜਦਾ ਅਤੇ ਉਸ ਟੁੱਟ ਭੱਜ ਦਾ ਪ੍ਰਤਿਕਰਮ ਪੇਸ਼ ਕਰਦਾ ਹੈ ਜਿਹੜਾ ਪ੍ਰਵਾਸ ਅਤੇ ਵਿਸਥਾਪਨ ਰਾਹੀਂ ਪੈਦਾ ਹੋਇਆ। Odera ਪਾਸ Rhode Island School of Design ਤੋਂ ਚਿਤਰਕਾਰੀ ਵਿਚ ਬੈਚਲਰ ਆਫ ਫਾਈਨ ਆਰਟਸ ਦੀ ਪੜ੍ਹਾਈ ਹੈ ਅਤੇ ਉਨ੍ਹਾਂ ਨੇ ਬਰਾਊਨ ਯੂਨੀਵਰਸਿਟੀ ‘ਚ ਨਿਊ ਵਰਕਸ/ਵਰਲਡ ਟ੍ਰਾਡੀਸ਼ਨਜ਼ ਸਹਿਤ ਵੈਸਟ ਅਫਰੀਕਨ ਡਾਂਸ ਮੂਵਮੈਂਟ ਐਂਡ ਥੀਏਟਰ ਆਰਟਸ ਦੀ ਪੜ੍ਹਾਈ ਕੀਤੀ।

Odera ਦੀਆਂ ਹੋਰ ਕਲਾਕ੍ਰਿਤਾਂ ਵੇਖਣ ਲਈ, ਵੇਖੋ www.odera.net

Raven Tacuara (Collective), Northwest B.C.

The Raven-Tacuara collective Facundo Gastiazoro, Amanda Hugon, Stephanie Anderson ਅਤੇ Travis Hebert ਸਾਰੇ ਬ੍ਰਿਟਿਸ਼ ਕੁਲੰਬੀਆ ਦੇ Skeena-Bulkley ਖੇਤਰ ‘ਚ ਰਹਿ ਰਹੇ ਹਨ।


ਉਨ੍ਹਾਂ ਨੇ ਅਮੂਰਤੀਕਰਨ, ਚਿਤਰਣ, ਵਾਤਾਵਾਰਣ ਅਤੇ ਸੱਭਿਆਚਾਰ ਦੇ ਵਿਸ਼ਿਆਂ ਸਹਿਤ ਕੋਸਟਲ ਫਰਸਟ ਨੇਸ਼ਨਜ਼ ਦੇ ਰਵਾਇਤੀ ਅਤੇ ਸਮਕਾਲੀ ਇੰਡਿਜਨਸ ਸਟਾਈਲਾਂ ਦੇ ਪ੍ਰਭਾਵ ਸਾਹਮਣੇ ਲਿਆਂਦੇ। ਆਰਟਿਸਟ ਉਹ ਕ੍ਰਿਤਾਂ ਸਿਰਜਦੇ ਹਨ ਜੋ ਕਮਿਊਨਿਟੀ ‘ਚ ਥਾਂ ਹੋਣ ਦੀ ਭਾਵਨਾਂ ਪੈਦਾ ਕਰਦੇ ਹਨ।

ਉਨ੍ਹਾਂ ਦੀ ਸਾਂਝ-ਭਿਆਲੀ ਦਾ ਅਮਲ ਵਿਚਾਰਾਂ, ਇਕ ਦੂਸਰੇ ਦੇ ਇੰਨਪੁੱਟ ਪ੍ਰਤਿ ਖੁੱਲ੍ਹਾਪਣ ਅਤੇ ਪੁਨਰ-ਇੰਟਰਪ੍ਰੈਟੇਸ਼ਨ ਦਾ ਵਿਕਾਸ ਹੈ। ਜਦੋਂ ਉਹ ਕਿਸੇ ਨਵੀਂ ਕੰਧ ‘ਤੇ ਕੰਮ ਸ਼ੁਰੂ ਕਰਦੇ ਹਨ, ਉਹ ਰੰਗ ਅਤੇ ਤਹਿਆਂ ਵਿਛਾਉਣ ਲਈ ਇਕੱਠੇ ਇਕ ਵਜੋਂ ਆਉਂਦੇ ਹਨ ਤੇ ਖਾਲੀ ਕੰਧ ਨੂੰ ਸੁਚੇਤਨਾਂ ਅਤੇ ਆਨੰਦ ਦਾ ਇਕ ਨਵਾਂ ਬਿਆਨ ਬਣਾ ਦਿੰਦੇ ਹਨ। ਇਹ ਅਮਲ ਹਰੇਕ ਪ੍ਰਾਜੈਕਟ ਦਾ ਆਧਾਰ ਹੈ ਜਿਸ ਨੂੰ ਇਹ ਰੱਲ ਕੇ ਜੀਵੰਤ ਬਣਾ ਦਿੰਦੇ ਹਨ।

Raven-Tacuara ਦੀਆਂ ਹੋਰ ਕਲਾਕ੍ਰਿਤਾਂ ਵੇਖਣ ਲਈ, ਵੇਖੋ www.facebook.com/RavenTacuara