ਟੀਮ ਬਾਰੇ
ਇਹ ਸਾਈਟ ਪਬਲਿਕ ਸਰਵਿਸ ਕਰਮਚਾਰੀਆਂ ਵੱਲੋਂ ਤਿਆਰ ਕੀਤੀ ਗਈ ਸੀ ਤਾਂ ਜੋ ਬੀ.ਸੀ. ਸਰਕਾਰ ਵੱਲੋਂ ਪ੍ਰਣਾਲੀਗਤ ਨਸਲਵਾਦ ਨੂੰ ਹੱਲ ਕਰਨ ਅਤੇ ਨਸਲੀ ਬਰਾਬਰਤਾ ਨੂੰ ਅੱਗੇ ਵਧਾਉਣ ਲਈ ਚੱਲ ਰਹੇ ਕੰਮ ਬਾਰੇ ਜਾਣਕਾਰੀਆਂ ਮੁਹੱਈਆ ਕਰਵਾਈਆਂ ਜਾ ਸਕਣ।

ਇਸ ਵੈੱਬਸਾਈਟ ‘ਤੇ ਕੰਮ ਕਰਨ ਵਾਲੇ ਲੋਕਾਂ ਦੀ ਪਿਛੋਕੜ, ਸਿੱਖਿਆ ਦੇ ਪੱਧਰ ਅਤੇ ਨਸਲਵਾਦ ਅਤੇ ਹੋਰ ਤਰ੍ਹਾਂ ਦੇ ਭੇਦਭਾਵਾਂ ਦੇ ਤਜਰਬੇ ਵੱਖੋ ਵੱਖ ਹਨ। ਇਨ੍ਹਾਂ ਵਿੱਚ ਇੰਡੀਜਨਸ, ਨਸਲੀ ਪਿਛੋਕੜ ਵਾਲੇ ਅਤੇ ਗੋਰੇ ਟੀਮ ਮੈਂਬਰ, ਨਸਲੀ ਪਿਛੋਕੜ ਵਾਲੇ ਬੱਚਆਿਂ ਦੇ ਮਾਤਾ-ਪਤਿਾ, ਪ੍ਰਵਾਸੀ ਜਾਂ ਨਸਲੀ ਪਿਛੋਕੜ ਵਾਲੇ ਪ੍ਰਵਾਸੀਆਂ ਦੇ ਬੱਚੇ, ਅਤੇ ਕੈਨੇਡਾ ਅਤੇ ਦੁਨੀਆਂ ਭਰ ਦੇ ਸੱਭਿਆਚਾਰਕ ਤੌਰ ‘ਤੇ ਵਿਭਿੰਨ ਥਾਂਵਾਂ ਵਿੱਚ ਰਹਿ ਚੁੱਕੇ ਹੋਰ ਲੋਕ ਵੀ ਸ਼ਾਮਲ ਹਨ।
ਬਹੁਤ ਸਾਰੇ ਟੀਮ ਮੈਂਬਰ ਖੋਜਕਰਤਾ ਹਨ ਜਾਂ ਵਿਸ਼ਲੇਸ਼ਕ ਹਨ ਅਤੇ ਡਾਟਾ ਉੱਤੇ ਅਤੇ ਭਾਈਚਾਰੇ ਵਿੱਚ ਸਮਾਜਕ ਖੋਜ ਪ੍ਰੌਜੈਕਟਾਂ ਉੱਤੇ ਕੰਮ ਕਰ ਚੁੱਕੇ ਹਨ। ਬਾਕੀਆਂ ਨੂੰ ਇੰਡੀਜਨਸ ਲੋਕਾਂ ਨਾਲ ਸਬੰਧ ਕਾਇਮ ਕਰਨ, ਸੰਚਾਰ, ਵੈੱਬ ਡਿਜ਼ਾਈਨ ਅਤੇ ਹੋਰ ਪ੍ਰਣਾਲੀਗਤ ਨਸਲਵਾਦ ਨਾਲ ਨਿਪਟਣ ਦੇ ਉਪਰਾਲੇ ਕਰਨ ਦਾ ਤਜਰਬਾ ਹੈ। ਟੀਮ ਮੈਬਰਾਂ ਨੇ ਨਸਲਵਾਦ ਵਿਰੋਧੀ ਸਿਧਾਂਤਾਂ ਅਤੇ ਇੰਡੀਜਨਸ ਲੋਕਾਂ ਦੇ ਨਜ਼ਰੀਏ ਬਾਰੇ ਆਪਣੀ ਸਮਝ ਨੂੰ ਹੋਰ ਵਧਾਉਣ ਲਈ, ਅਤੇ ਨਸਲੀ ਬਰਾਬਰਤਾ ਸਬੰਧੀ ਖੋਜ ਨੂੰ ਸੁਰੱਖਿਅਤ ਢੰਗ ਨਾਲ ਕਰਨ ਦੀ ਸਿਖਲਾਈ ਪੂਰੀ ਕਰ ਲਈ ਹੈ।
ਇਹ ਸਾਰੇ ਤਜਰਬੇ ਦੱਸਦੇ ਹਨ ਕਿ ਅਸੀਂ ਇਸ ਸਾਈਟ ਉੱਪਰ ਸਮੱਗਰੀ ਦੀ ਸਿਰਜਣਾ ਅਤੇ ਨਸਲਵਾਦ-ਵਿਰੋਧੀ ਡਾਟਾ ਐਕਟ ਬਾਬਤ ਹੋਏ ਕੰਮ ਤੱਕ ਵਧੇਰੇ ਵਿਆਪਕ ਢੰਗ ਨਾਲ ਕਿਵੇਂ ਪਹੁੰਚ ਕਰਦੇ ਹਾਂ।
ਅਸੀਂ ਮੰਨਦੇ ਹਾਂ ਕਿ ਸਾਡੇ ਆਪਣੇ ਨਿੱਜੀ ਤਜਰਬਿਆਂ ਦਾ ਪ੍ਰਭਾਵ ਇਸ ਸਮੱਗਰੀ ਦੇ ਲਿਖਣ ਦੇ ਤਰੀਕੇ, ਵਿਜ਼ੂਅਲ ਤਿਆਰ ਕਰਨ ਅਤੇ ਸਮੀਖਿਆ ਕਰਨ ਦੇ ਢੰਗ ‘ਤੇ ਪੈ ਸਕਦਾ ਹੈ। ਅਸੀਂ ਸਵੀਕਾਰ ਕਰਦੇ ਹਾਂ ਕਿ ਇਹ ਕੰਮ ਇੱਕ ਲਗਾਤਾਰ ਸਿੱਖਣ ਦੀ ਪ੍ਰਕਿਰਿਆ ਹੈ। ਜਦੋਂ ਅਸੀਂ ਵੱਖ ਵੱਖ ਭਾਈਚਾਰਿਆਂ ਦੇ ਨਜ਼ਰੀਏ ਦਾ ਆਦਰ ਕਰਨ ਅਤੇ ਉਹਨਾਂ ‘ਤੇ ਚਿੰਤਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਲਗਾਤਾਰ ਸਿੱਖਣ ਪ੍ਰਤੀ ਵਚਨਬੱਧ ਹਾਂ ਅਤੇ ਸਾਡਾ ਉਦੇਸ਼ ਖੁੱਲ੍ਹੇ ਮਨ ਅਤੇ ਨਿਮਰਤਾ ਨਾਲ ਆਪਣੇ ਕੰਮ ਕਰਨ ਦਾ ਹੈ।
ਸਾਡੇ ਨਾਲ ਸੰਪਰਕ ਕਰੋ
ਜੇਕਰ ਇਸ ਸਾਈਟ ਦੀ ਸਮੱਗਰੀ ਬਾਰੇ ਤੁਹਾਡੇ ਕੋਈ ਵਿਚਾਰ ਹਨ ਤਾਂ ਕਿਰਪਾ ਕਰਕੇ ਸਾਡੇ ਨਾਲ data-act@gov.bc.ca ‘ਤੇ ਸੰਪਰਕ ਕਰੋ।

ਪਰੰਪਰਾਗਤ ਜ਼ਮੀਨਾਂ ਨੂੰ ਮਾਨਤਾ
ਬ੍ਰਿਟਿਸ਼ ਕੋਲੰਬੀਆ ਭਰ ਵਿੱਚ ਕੰਮ ਕਰ ਰਹੀ ਇੱਕ ਟੀਮ ਵਜੋਂ, ਅਸੀਂ ਮੰਨਦੇ ਹਾਂ ਕਿ ਸਾਡਾ ਕੰਮ ਬਹੁਤ ਸਾਰੀਆਂ ਫਰਸਟ ਨੇਸ਼ਨਜ਼ ਦੀਆਂ ਜ਼ਮੀਨਾਂ ‘ਤੇ ਹੋ ਰਿਹਾ ਹੈ। ਅਸੀਂ ਇਹ ਮੰਨਦੇ ਹਾਂ ਕਿ ਇਹਨਾਂ ਜ਼ਮੀਨਾਂ ‘ਤੇ ਕੰਮ ਕਰਨ ਨਾਲ ਕੁਝ ਜ਼ੁੰਮੇਵਾਰੀਆਂ ਆਉਂਦੀਆਂ ਹਨ ਅਤੇ ਅਸੀਂ ਲਗਾਤਾਰ ਸਿੱਖਣ, ਇੰਡੀਜਨਸ ਲੋਕਾਂ ਦੇ ਵਿਚਾਰਾਂ ਨੂੰ ਸੁਣਨ ਅਤੇ ਉਹਨਾਂ ਨਾਲ ਸੰਬੰਧ ਬਣਾਉਣ ਲਈ ਵਚਨਬੱਧ ਹਾਂ। ਅਸੀਂ ਇੰਡੀਜਨਸ ਭਾਈਚਾਰਿਆਂ ਦੇ ਅਤੀਤ, ਵਰਤਮਾਨ ਅਤੇ ਭਵਿੱਖ ਦਾ, ਅਤੇ ਉਹਨਾਂ ਦੇ ਸੱਭਿਆਚਾਰ, ਭਾਸ਼ਾਵਾਂ ਅਤੇ ਸ਼ਾਸਨ ਪ੍ਰਣਾਲੀਆਂ ਦੀ ਮਜ਼ਬੂਤੀ ਦਾ ਆਦਰ ਕਰਦੇ ਹਾਂ।