ਬੀ ਸੀ ਦੇ K-12 ਸਿਸਟਮ ‘ਚ ਸਿੱਖਣ ਸਬੰਧੀ ਸਹਾਇਤਾ ਤੱਕ ਪਹੁੰਚ ਕਰਨਾ
ਖੋਜ ਅਧਿਐਨ ਦੀ ਅੱਪਡੇਟ 30 ਮਈ 2024
ਸਾਡੇ ਸਕੂਲ ਵਿਦਿਆਰਥੀਆਂ ਲਈ ਸੁਰੱਖਿਅਤ ਅਤੇ ਸਵਾਗਤੀ ਸਥਾਨ ਹੋਣੇ ਚਾਹੀਦੇ ਹਨ।
ਫਿਰ ਵੀ, ਅਸੀਂ ਜਾਣਦੇ ਹਾਂ ਕਿ ਕਈ ਸਾਰੇ ਇੰਡਿਜਨਸ ਅਤੇ ਨਸਲੀਕ੍ਰਿਤ ਵਿਦਿਆਰਥੀ K-12 ਸਿਸਟਮ ਵਿਚਲੇ ਸਿਸਟਮਗਤ ਨਸਲਵਾਦ ਕਰਕੇ ਰੁਕਾਵਟਾਂ ਦਾ ਸਾਹਮਣਾ ਕਰਦੇ ਹਨ।
ਇਸ ਨਾਲ ਉਨ੍ਹਾਂ ਦੀ ਤੰਦਰੁਸਤੀ ਅਤੇ ਉਨ੍ਹਾਂ ਦੀ ਕਾਮਯਾਬੀ ਦੀ ਸਮਰੱਥਾ ‘ਤੇ ਅਸਰ ਪੈਂਦਾ ਹੈ।
ਇਸ ਨੂੰ ਠੀਕ ਕਰਨ ਲਈ ਸਾਨੂੰ ਵਿਦਿਆਰਥੀਆਂ ਅਨੁਭਵਾਂ ਬਾਰੇ ਅਤੇ ਉਨ੍ਹਾਂ ਦੇ ਸਿੱਖਣ ‘ਚ ਕਿੱਥੇ ਸਹਾਇਤਾ ਦੀ ਲੋੜ ਹੈ, ਬਾਰੇ ਵਧੇਰੇ ਜਾਣਨ ਦੀ ਲੋੜ ਹੈ।
ਇਸ ਜਾਣਕਾਰੀ ਨਾਲ, ਅਸੀਂ ਆਪਣੇ ਵਿਦਿਅਕ ਪ੍ਰਬੰਧ ਵਿਚ ਕਮੀਆਂ ਦੀ ਪਛਾਣ ਕਰ ਸਕਦੇ ਹਾਂ। ਇਹ ਸਾਨੂੰ ਹਰੇਕ ਵਿਦਿਆਰਥੀ ਨੂੰ ਉਹ ਕੁਝ ਦੇਣ ‘ਚ ਮਦਦ ਕਰੇਗਾ ਜਿਸਦੀ ਉਨ੍ਹਾਂ ਨੂੰ ਪ੍ਰਫੁੱਲਤ ਹੋਣ ਵਾਸਤੇ ਲੋੜ ਹੈ।
ਅਸੀ ਕੀ ਸਿੱਖਿਆ ਅਤੇ ਅਗਲੇ ਕਦਮ ਕੀ ਹਨ?
ਵਿਦਿਅਕ ਪ੍ਰਬੰਧ ਵਿਚਲੇ ਸਿਸਟਮਗਤ ਨਸਲਵਾਦ ਨੂੰ ਠੀਕ ਕਰਨ ਲਈ ਸਾਨੂੰ K-12 ਸਿਸਟਮ ਵਿਚਲੇ ਵਿਦਿਆਰਥੀਆਂ ਦੇ ਅਨੁਭਵਾਂ ਨੂੰ ਸਮਝਣ ਦੀ ਲੋੜ ਹੈ।
ਅਸੀਂ ਇਹ ਖੋਜ ਅਧਿਐਨ ਪੜਾਵਾਂ ਵਿਚ ਕਰ ਰਹੇ ਹਾਂ ਤਾਂ ਕਿ ਸਾਨੂੰ ਪਤਾ ਲੱਗੇ ਕਿ ਸਹਾਇਤਾ ਵਿਚ ਕਮੀਆਂ ਕਿੱਥੇ ਹਨ।
ਪਹਿਲੇ ਪੜਾਅ ਵਿਚ ਅਸੀਂ ਛਾਣਬੀਣ ਕੀਤੀ ਕਿ ਸਾਰੇ ਨਸਲੀ ਗਰੁੱਪਾਂ ਦੇ ਵਿਦਿਆਰਥੀਆ ਦੀਆਂ ਵਿਭਿੰਨ ਪ੍ਰਕਾਰ ਦੀਆਂ ਲੋੜਾਂ ਨੂੰ ਸਕੂਲਾਂ ਦੁਆਰਾ ਕਿਵੇਂ ਮਾਨਤਾ ਦਿੱਤੀ ਜਾਂਦੀ ਹੈ। ਅਸੀਂ ਇਹ ਹੇਰਕ ਨਸਲੀ ਗਰੁੱਪ ਲਈ ਸਪੈਸ਼ਲਐਜੂਕੇਸ਼ ਫੰਡਿੰਗ ਡੈਜ਼ਿਗਨੇਟ ਕਰਨ ਦੀਆਂ ਦਰਾਂ ‘ਤੇ ਨਜ਼ਰ ਮਾਰਨ ਦੁਆਰਾ ਕੀਤਾ।ਨ
ਗਿਫਟਡ ਡੈਜ਼ਿਗਨੇਸ਼ਨਾਂ ਉਨ੍ਹਾਂ ਵਿਦਿਆਰਥੀਆਂ ਦੀ ਮਦਦ ਕਰਦੀਆਂ ਹਨ ਜਿਹੜੇ ਵਿਸ਼ੇਸ਼ ਵਿਸ਼ਿਆਂ ਵਿਚ ਵਿਲੱਖਣ ਪ੍ਰਕਾਰ ਦੇ ਹੁਨਰ ਦਰਸਾਉਂਦੇ ਹਨ। ਬਹੁਤ ਸਾਰੇ ਕਾਰਨ ਹਨ ਜਦੋਂ ਕੋਈ ਵਿਦਿਆਰਥੀ ਹੋਰ ਸਪੈਸ਼ਲ ਐਜੂਕੇਸ਼ਨ ਡੈਜ਼ਿਗਨੇਸ਼ਨ ਪ੍ਰਾਪਤ ਕਰ ਸਕਦਾ ਹੈ, ਜਿੰਨ੍ਹਾਂ ‘ਚ ਸ਼ਾਮਲ ਹਨ:
- ਸਰੀਰਕ ਅਪੰਗਤਾਵਾਂ
- ਨਜ਼ਰਦੀ ਕਮਜ਼ੋਰੀ
- ਬੋਲ਼ਾ ਜਾਂ ਉੱਚਾ ਸੁਣਨਾਂ
- ਸਿੱਖਣ ਦੀਆਂ ਅਸਮਰਥਾਵਾਂ
- ਨਿਊਰੋਡਾਇਵਰਸਿਟੀ
- ਔਟਿਜ਼ਮ ਸਪੈਕਟਰਮ ਡਿਸਆਰਡਰ
Designations ਸਕੂਲ ਜ਼ਿਲ੍ਹਿਆਂ ਨੂੰ ਅਪੰਗਤਾਵਾਂ ਅਤੇ ਵਿਭਿੰਨ ਪ੍ਰਕਾਰ ਦੀਆਂ ਸਮਰਥਾਵਾਂ ਵਾਲੇ ਵਿਦਿਆਰਥੀਆਂ ਵਾਸਤੇ ਪ੍ਰੋਗਰਾਮਾਂ ਅਤੇ ਸੇਵਾਵਾਂ ਦੇ ਵਧੀਕ ਖਰਚਿਆਂ ਨੂੰ ਪੂਰਾ ਕਰਨ ਵਾਸਤੇ ਫੰਡਿਗ ਪ੍ਰਦਾਨ ਕਰਨ ਖਾਤਰ ਵਰਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਸਿੱਖਣ ਦੇ ਨਤੀਜੇ ਪ੍ਰਭਾਵਤ ਹੋ ਸਕਦੇ ਹਨ, ਜੇਕਰ ਉਨ੍ਹਾਂ ਨੂੰ ਉਹ ਸਹਾਇਤਾ ਨਹੀਂ ਮਿਲਦੀ ਜਿਸਦੀ ਉਨ੍ਹਾਂ ਨੂੰ ਆਪਣੀ ਸਿੱਖਿਆ ਤੱਕ ਪਹੁੰਚ ਬਣਾਉਣ ਵਾਸਤੇ ਲੋੜ ਹੁੰਦੀ ਹੈ। ਇਹ ਗੱਲ Designations ਨੂੰ ਵਿਦਿਆਰਥੀਆਂ ਦੇ ਅਨੁਭਵਾਂ ਅਤੇ ਸਿੱਖਣ ਦੇ ਨਤੀਜਿਆਂ ਬਾਰੇ ਖੋਜ ਅਧਿਐਨ ਦਾ ਪਹਿਲਾ ਮਹੱਤਵਪੂਰਨ ਕਦਮ ਬਣਾ ਦਿੰਦੀ ਹੈ।
ਵਿਦਿਆਰਥੀ ਦੀ ਡੈਜ਼ਿਗਨੇਸ਼ਨ ਬਾਰੇ ਫੈਸਲੇ ਸਕੂਲ ਜ਼ਿਲਿਆਂ ਅਤੇ ਸਕੂਲ-ਆਧਾਰਿਤ ਟੀਮਾਂ ਵੱਲੋਂ ਬਣਾਏ ਜਾਦੇ ਹਨ। Designations ਵਿਦਿਆਰਥੀਆਂ ਦੀਆਂ ਪੂਰੀਆਂ ਦੀਆਂ ਪੂਰੀਆਂ ਸਮਰਥਾਵਾਂ ਜਾਂ ਹੁਨਰਾਂ ਨੂੰ ਨਹੀਂ ਦਰਸਾਉਂਦੀਆਂ ਅਤੇ ਸੇਵਾਵਾਂ ਜਾਂ ਸਹਾਇਤਾ ਤੱਕ ਪਹੁੰਚ ਕਰਨ ਵਾਸਤੇ ਉਨ੍ਹਾਂ ਦੀ ਜ਼ਰੂਰਤ ਨਹੀਂ ਪੈਂਦੀ।
ਇਸ ਖੋਜ ਅਧਿਐਨ ਵਾਸਤੇ ਅਸੀਂ 26,700 ਵਿਦਿਆਰਥੀਆਂ ‘ਤੇ ਧਿਆਨ ਕੇਂਦਰਿਤ ਕੀਤਾ
ਇਹ ਵਿਦਿਆਰਥੀ 2012 ਅਤੇ 2022 ਦੇ ਦਰਮਿਆਨ ਕਿਸੇ ਨਾ ਕਿਸੇ ਸਮੇਂ ਸਕੂਲ ਵਿਚ ਸਨ ਅਤੇ ਜਿਨ੍ਹਾਂ ਦੀ ਨਸਲੀ ਜਾਣਕਾਰੀ ਬੀ ਸੀ ਡੈਮੋਗਰਾਫਿਕ ਸਰਵੇ ਤੋਂ ਉਪਲਬਧ ਸੀ।
ਅਸੀਂ ਜਾਣਿਆ ਕਿ ਬੀਤੇ 10 ਸਾਲਾਂ ‘ਚ ਡੈਜ਼ਿਗਨੇਸ਼ਨਾਂ ਦੀ ਦਰ ਨਸਲੀ ਗਰੁੱਪਾਂ ‘ਚ ਭਿੰਨ ਭਿੰਨ ਸੀ।
ਰੇਟਾਂ ਦੇ ਵੱਖ ਵੱਖ ਹੋਣ ਦੇ ਕਈ ਕਾਰਨ ਹਨ, ਜਿੰਨ੍ਹਾਂ ‘ਚ ਸ਼ਾਮਲ ਹਨ:
- ਸਪੈਸ਼ਲਿਸਟਾਂ ਤੱਕ ਪਹੁੰਚ ਕਰਨ ‘ਚ ਰੁਕਾਵਟਾਂ
- ਅਜਿਹੇ ਇਲਾਕੇ ‘ਚ ਰਹਿਣਾ ਜਿੱਥੇ ਸਪੈਸ਼ਲਿਸ ਵਧੇਰੇ ਹਨ
- ਸਕੂਲ ਜ਼ਿਲ੍ਹੇ ਦੀਆਂ ਪਾਲਿਸੀਆਂ, ਪ੍ਰੋਗਰਾਮ ਅਤੇ ਸਰੋਤ
- ਪਰਿਵਾਰਾਂ ਦੀ ਸਰੋਤਾਂ ਅਤੇ ਜਾਣਕਾਰੀ ਤੱਕ ਪਹੁੰਚ
ਅਸੀਂ ਪਹਿਲਾਂ ਹੀ ਭਾਈਵਾਲਾਂ ਨਾਲ ਇਹ ਸਮਝਣ ਲਈ ਰਲ਼ ਕੇ ਕੰਮ ਕਰ ਰਹੇ ਸੀ ਕਿ ਇੰਨ੍ਹਾਂ ਡੈਜ਼ਿਗਨੇਸ਼ਨਾਂ ‘ਚ ਵੱਖਰੇਵਿਆਂ ਦੇ ਪਿੱਛੇ ਕੀ ਕਾਰਨ ਹਨ। ਇਹ ਵੇਖਣ ਲਈ ਕਿ ਕਿਹੜੀਆਂ ਕਾਰਵਾਈਆਂ ਦੀ ਜ਼ਰੂਰਤ ਹੈ, ਅਸੀਂ ਇਸ ਜਾਣਕਾਰੀ ਅਤੇ K-12 ਐਂਟੀ-ਰੇਸਿਜ਼ਮ ਐਕਸ਼ਨ ਪਲੈਨ (ਪੀ ਡੀ ਐੱਫ) ਦੀ ਵਰਤੋਂ ਕਰਾਂਗੇ।
ਖੋਜ ਅਧਿਐਨ ਦੇ ਭਵਿੱਖ ਦੇ ਪੜਾਅ ਵਿਚ ਅਸੀਂ ਹੇਠ ਲਿਖਿਆਂ ਨੂੰ ਵੀ ਵੇਖਾਂਗੇ:
- ਵਿਦਿਆਰਥੀਆਂ ਦੇ ਅਨੁਭਵਾਂ ਅਤੇ ਸਿੱਖਿਆ ਨਤੀਜਿਆਂ ਦੇ ਹੋਰ ਖੇਤਰਾਂ ਨੂੰ ਖੋਜਣਾ
- ਲਿੰਗ ਅਤੇ ਪਰਿਵਾਰਕ ਆਮਦਨੀ ਦੇ ਆਧਾਰ ‘ਤੇ ਵਿਦਿਆਰਥੀ ਦੇ ਅਨੁਭਵ ਅਤੇ ਸਿੱਖਿਆ
- ਇਹ ਸਮਝਣ ਲਈ ਇੰਡਿਜਨਸ ਲੋਕਾਂ ਨਾਲ ਭਾਈਵਾਲੀ ਕਰਨਾਂ ਕਿ ਉਹ ਭਵਿੱਖ ਦੇ ਖੋਜ ਅਧਿਐਨਾਂ ‘ਚ ਕਿਵੇਂ ਸ਼ਾਮਲ ਹੋਣਾ ਚਾਹੁੰਣਗੇ
ਭਵਿੱਖ ਦਾ ਖੋਜ ਅਧਿਐਨ ਰਿਕੰਸਿਲੀਏਸ਼ ਪ੍ਰਤੀ ਸਾਡੀ ਪ੍ਰਤਿਬਧਤਾ ਦਾ ਸਮਰਥਨ ਕਰੇਗਾ, ਜਿਹੜੀ ਡੈਕਲੇਰੇਸ਼ਨ ਐਕਟ ਐਕਸ਼ਨ ਪਲੈਨ ‘ਚ ਲਿਖੀ ਗਈ ਹੈ
ਇਹ ਖੋਜ ਅਧਿਐਨ ਕਿਸ ਬਾਰੇ ‘ਚ ਹੈ?
ਇਹ ਖੋਜ ਅਧਿਐਨ ਬੀ ਸੀ ਵਿਚ K ਤੋਂ 12 ਕਲਾਸ ਤੱਕ ਵਿਦਿਆਰਥੀਆਂ ਦੇ ਅਨੁਭਵਾਂ ਅਤੇ ਨਤੀਜਿਆਂ ਨੂੰ ਸਮਝਣ ਸਬੰਧੀ ਹੈ
ਸ਼ੁਰੂ ਕਰਨ ਲਈ, ਅਸੀਂ ਵੇਖ ਰਹੇ ਹਾਂ ਕਿ ਕੀ ਵਿਦਿਆਰਥੀ ਸਪੈਸ਼ਲ ਐਜੂਕੇਸ਼ਨ ਫੰਡਿੰਗ ਕੈਟੇਗਰੀਆਂ ‘ਚ ਡੈਜ਼ਿਗਨੇਟ ਹਨ
ਇਹ ਮਹੱਤਵਪੂਰਨ ਕਿਉਂ ਹੈ?
ਵਿਦਿਆਰਥੀਆਂ ਨੂੰ ਪ੍ਰਫੁੱਲਤ ਹੋਣ ਲਈ ਸਕੂਲ ‘ਚ ਵੱਖੋ ਵੱਖਰੀਆਂ ਹਾਲਤਾਂ ਦੀ ਜ਼ਰੂਰਤ ਹੈ।
ਇਹ ਜ਼ਰੂਰੀ ਹੈ ਕਿ ਸਾਡਾ ਵਿਦਿਅਕ ਪ੍ਰਬੰਧ ਵਿਭਿੰਨ ਪ੍ਰਕਾਰ ਦੀਆਂ ਲੋੜਾਂ ਵਾਲੇ ਵਿਦਿਆਰਥੀਆਂ ਦੀ ਸਹਾਇਤਾ ਕਰਦਾ ਹੋਵੇ, ਤਾਂ ਕਿ ਹਰ ਕੋਈ ਉੱਤਮ ਰੂਪ ‘ਚ ਮਹਿਸੂਸ ਅਤੇ ਕਾਰਜ ਕਰ ਸਕਦਾ ਹੋਵੇ।
ਅਸੀਂ ਕਿਹੜੇ ਡੈਟੇ ਦੀ ਵਰਤੋਂ ਕੀਤੀ ?
- ਬੀ ਸੀ ਡੈਮੋਗਰਾਫਿਕ ਸਰਵੇ
- ਮਿਨਿਸਟਰੀ ਆਫ ਐਜੂਕੇਸ਼ਨ ਐਂਡ ਚਾਇਲਡ ਕੇਅਰ ਦੁਆਰਾ ਇਕੱਤਰ ਕੀਤੇ ਵਿਦਿਆਰਥੀ ਰਿਕਾਰਡ
- ਬੀ ਸੀ ‘ਚ K ਤੋਂ 12 ਕਲਾਸ ਤੱਕ ਵਿਦਿਆਰਥੀਆਂ ਲਈ ਬਣਾਇਆ ਸਮਾਜਾਰਥਿਕ ਸੂਚਕ ਅੰਕ
ਇਹ ਖੋਜ ਅਧਿਐਨ ਬੀ ਸੀ ਦੇ ਡੈਟਾ ਇੰਨੋਵੇਸ਼ਨ ਪ੍ਰੋਗਰਾਮ ਰਾਹੀਂ ਕੀਤਾ ਗਿਆ ਹੈ।
ਨਤੀਜਿਆਂ ਦੀ ਪੜਚੋਲ ਕਰੋ
ਇਹ ਜਾਂਚ ਨਤੀਜੇ ਕੇਵਲ ਉਨ੍ਹਾਂ ਵਿਦਿਆਰਥੀਆਂ ਬਾਰੇ ਹੀ ਜਾਣਕਾਰੀ ਵਿਖਾਉਂਦੇ ਹਨ ਜਿੰਨ੍ਹਾਂ ਨੇ ਬੀ ਸੀ ਜੰਨਸੰਖਿਅਕ ਸਰਵੇਖਣ ਭਰੇ ਸਨ ਜਾਂ ਜਿਹੜੇ 2012 ਤੋਂ 2022 ਤੱਕ ਕਿਸੇ ਸਮੇਂ ਸਕੂਲ ‘ਚ ਸਨ।
ਇਹ ਹੋਰਨਾਂ ਰਿਪੋਰਟਾਂ ਨਾਲੋਂ ਵੱਖਰੇ ਹੋ ਸਕਦੇ ਹਨ, ਜਿੰਨ੍ਹਾਂ ਰਿਪੋਰਟਾਂ ‘ਚ ਬੀ ਸੀ ਦੀ ਸਾਰੀ ਵੱਸੋਂ ਸਬੰਧੀ ਜਾਣਕਾਰੀ ਦੀ ਵਰਤੋਂ ਕੀਤੀ ਗਈ।
ਗਿਫਟਿਡ ਡੈਜ਼ਿਗਨੇਸ ਉਨ੍ਹਾਂ ਵਿਦਿਆਰਥੀਆਂ ਦੀ ਸਹਾਇਤਾ ਕਰਦੀਆਂ ਹਨ ਜਿਹੜੇ ਵਿਸ਼ੇਸ਼ ਵਿਸ਼ਿਆਂ ਵਿਚ ਵਿੱਲਖਣ ਪ੍ਰਕਾਰ ਦੀ ਮੁਹਾਰਤ ਵਿਖਾਉਂਦੇ ਹਨ। ਬਹੁਤ ਸਾਰੇ ਕਾਰਨ ਹਨ ਜਦੋਂ ਕੋਈ ਵਿਦਿਅਰਥੀ ਹੋਰ ਸਪੈਸ਼ਲ ਐਜੂਕੇਸ਼ਨ ਡੈਜ਼ਿਗਨੇਸ਼ਨ ਪ੍ਰਾਪਤ ਕਰਦਾ ਸਕਦਾ ਹੈ, ਜਿੰਨ੍ਹਾਂ ‘ਚ ਸ਼ਾਮਲ ਹਨ:
- ਸਰੀਰਕ ਅਪੰਗਤਾਵਾਂ
- ਨਜ਼ਰ ਦੀ ਕਮਜ਼ੋਰੀ
- ਬੋਲ਼ਾ ਜਾਂ ਉੱਚਾ ਸੁਣਨਾਂ
- ਸਿੱਖਣ ਦੀਆਂ ਅਸਮਰਥਾਵਾਂ
- ਨਿਊਰੋਡਾਇਵਰਸਿਟੀ
- ਔਟਿਜ਼ਮ ਸਪੈਕਟਰਮ ਵਿਕਾਰ
ਇਸ ਪ੍ਰਾਜੈਕਟ ਲਈ ਵਰਤੇ ਗਏ ਡੈਟਾ ਸੈਟਾਂ ਬਾਰੇ ਬੀ ਸੀ ਡੈਟਾ ਕੈਟਾਲਾਗ ‘ਤੇ ਜਾ ਕੇ ਹੋਰ ਜਾਣੋ।
ਇਹ ਨਤੀਜੇ ਖੋਜ ਕਰਨ ਵਾਲਿਆਂ ਦੇ ਵਿਚਾਰਾਂ ਅਤੇ ਸਿੱਟਿਆਂ ‘ਤੇ ਆਧਾਰਿਤ ਹਨ। ਇਹ ਉਨ੍ਹਾਂ ਸੰਸਥਾਵਾਂ ਦੇ ਵਿਚਾਰਾਂ ਅਤੇ ਪਾਲਿਸੀਆਂ ਨੂੰ ਨਹੀਂ ਦਰਸਾਉਂਦੇ ਜਿੰਨ੍ਹਾਂ ਨੇ ਇਸ ਖੋਜ ਅਧਿਐਨ ਲਈ ਡੈਟਾ ਮੁਹੱਈਆ ਕੀਤਾ।
ਅਸੀਂ ਕਿਹੜਾ ਡੈਟਾ ਵਰਤਿਆ?
ਇਹ ਅਧਿਐਨ 26,700 ਵਿਦਿਆਰਥੀਆਂ ਦੇ ਇਕ ਨਮੂਨੇ ‘ਤੇ ਆਧਾਰਿਤ ਹੈ ਜਿਹੜੇ 2012 ਅਤੇ 2022 ਦਰਮਿਆਨ ਬੀ ਸੀ ਦੇ ਕਿਸੇ ਸਕੂਲ ‘ਚ ਦਾਖਲ ਸਨ। ਇਹ ਉਨ੍ਹਾਂ ਸਾਰੇ ਵਿਦਿਆਰਥੀਆਂ ਦਾ ਸਿਰਫ 2% ਹੀ ਹਨ ਜਿਹੜੇ ਉਸ ਸਮੇਂ ਸਕੂਲ ‘ਚ ਸਨ।
ਉਨ੍ਹਾਂ ਦੇ ਅਨੁਭਵਾਂ ਨੂੰ ਸਮਝਣ ਲਈ ਅਸੀਂ ਹੇਠ ਲਿਖੇ ਡੈਟਾਸੈੱਟ ਵਰਤੇ:
- ਬੀ ਸੀ ਡੈਮੋਗਰਾਫਿਕ ਸਰਵੇ
- ਮਿਨਿਸਟਰੀ ਆਫ ਐਜੂਕੇਸ਼ਨ ਐਂਡ ਚਾਇਲਡ ਕੇਅਰ ਦੁਆਰਾ ਇਕੱਤਰ ਕੀਤੇ ਵਿਦਿਆਰਥੀਆਂ ਦੇ ਰਿਕਾਰਡ
- ਬੀ ਸੀ ‘ਚ K ਤੋਂ 12 ਕਲਾਸ ਤੱਕ ਵਿਦਿਆਰਥੀਆਂ ਲਈ ਬਣਾਇਆ ਸਮਾਜਾਰਥਿਕ ਸੂਚਕ ਅੰਕ
ਇਹ ਖੋਜ ਅਧਿਐਨ ਬੀ ਸੀ ਦੇ ਡੈਟਾ ਇੰਨੋਵੇਸ਼ਨ ਪ੍ਰੋਗਰਾਮ ਰਾਹੀਂ ਕੀਤਾ ਗਿਆ। ਇਹ ਪ੍ਰੋਗਰਾਮ ਖੋਜ-ਕਰਤਿਆਂ ਨੂੰ ਸੰਵੇਦਨਸ਼ੀਲ ਡੈਟਾ ਨਾਲ ਸੁਰੱਖਿਅਤ ਢੰਗ ਨਾਲ ਕੰਮ ਕਰਨ ਦੇ ਸਮਰੱਥ ਕਰਦਾ ਹੈ।
ਵਿਦਿਅਕ ਪ੍ਰਬੰਧ ਵਿਚ ਇੰਡਿਜਨਸ ਵਿਦਿਆਰਥੀਆਂ ਦੇ ਅਨੁਭਵਾਂ ਬਾਰੇ ਵਧੇਰੇ ਜਾਣਨ ਲਈ 2023 How Are We Doing? ਰਿਪੋਰਟ ਪੜ੍ਹੋ।
ਇਸ ਪ੍ਰਾਜੈਕਟ ‘ਤੇ ਕੌਣ ਕੰਮ ਕਰ ਰਿਹਾ ਹੈ?
ਮਿਨਿਸਟਰੀ ਆਫ ਐਜੂਕੇਸ਼ਨ ਐਂਡ ਚਾਇਲਡ ਕੇਅਰ ਅਤੇ ਬੀ ਸੀ ਸਟੈਟਸ ਖੋਜ ਅਧਿਐਨ ਦੇ ਪਹਿਲੇ ਪੜਾਅ ‘ਤੇ ਇਕੱਠਿਆਂ ਕੰਮ ਕਰ ਰਹੇ ਹਨ।
ਅਗਲੇ ਕਦਮ ਵਜੋਂ, ਅਸੀਂ Indigenous Governing Entities ਅਤੇ First Nations Education Steering Committee ਨਾਲ ਸਹਿਯੋਗ ਕਰਾਂਗੇ।
ਵਧੇਰੇ ਜਾਣਨਾਂ ਚਾਹ ਰਹੇ ਹੋ?
30 ਮਈ 2024 ਨੂੰ ਅਸੀਂ ਇਸ ਖੋਜ ਪ੍ਰਾਜੈਕਟ ਬਾਰੇ ਇਕ ਤਕਨੀਕੀ ਰਿਪੋਰਟ ਜਾਰੀ ਕੀਤੀ। ਇਸ ਪ੍ਰਾਜੈਕਟ ਲਈ ਸਾਡੀਆਂ ਪਹੁੰਚਾਂ ਅਤੇ ਅਮਲਾਂ ਬਾਰੇ ਵਧੇਰੇ ਜਾਣਨ ਲਈ ਇਸ ਰਿਪੋਰਟ ਦੀ ਛਾਣਬੀਣ ਕਰੋ।