ਸਲਾਨਾ ਰਿਲੀਜ਼
ਸਿਸਟਮਗਤ ਨਸਲਵਾਦ ਨਾਲ ਨਿਪਟਣ ਵਾਸਤੇ, ਸਾਨੂੰ ਜ਼ਰੂਰੀ ਤੌਰ ‘ਤੇ ਇੰਡਿਜਨਸ ਲੋਕਾਂ ਅਤੇ ਨਸਲੀਕ੍ਰਿਤ ਕਮਿਊਨਿਟੀਆਂ ਨਾਲ ਭਾਈਵਾਲੀ ‘ਚ ਕੰਮ ਕਰਨਾਂ ਹੋਵੇਗਾ।
ਇਸ ‘ਚ ਜਿਹੜਾ ਕੰਮ ਅਸੀਂ ਕਰ ਰਹੇ ਹਾਂ ਅਤੇ ਉਹ ਕਿਵੇਂ ਚੱਲ ਰਿਹਾ ਹੈ, ਇਸ ਬਾਰੇ ਸਪੱਸ਼ਟ ਹੋਣਾ ਸ਼ਾਮਲ ਹੈ। ਇਹ Anti-Racism Data Act ਦਾ ਮੂਲ ਭਾਗ ਹੈ।
ਐਕਟ ਤਹਿਤ, ਅਸੀਂ ਆਪਣੇ ਕੰਮ ਬਾਰੇ ਹਰੇਕ ਸਾਲ ਅੱਪਡੇਟਾਂ ਸਾਂਝੀਆਂ ਕਰਦੇ ਹਾਂ।
ਇਸ ‘ਚ ਸ਼ਾਮਲ ਹੈ:
- ਸਾਡੀਆਂ ਐਂਟੀ-ਰੇਸਿਜ਼ਮਖੋਜ ਤਰਜੀਹਾਂ ਤੋਂ ਜਾਣਕਾਰੀ
- ਐਂਟੀ-ਰੇਸਿਜ਼ਮ ਡੈਟਾ ਐਕਟ ਦੇ ਲਾਗੂ ਹੋਣ ਬਾਰੇਅੱਪਡੇਟਾਂ
2024 ਦੇ ਅੰਕੜਿਆਂ ਦੀ ਰਿਲੀਜ਼
30 ਮਈ 2024 ਨੂੰ ਅਸੀਂ ਸਿਸਟਮਗਤ ਨਸਲਵਾਦ ਨਾਲ ਨਜਿੱਠਣ ਸਬੰਧੀ ਆਪਣੀ ਪ੍ਰਗਤੀ ਨੂੰ ਦਰਸਾਉਂਦੀ ਇਕ ਰਿਪੋਰਟ ਰਿਲੀਜ਼ ਕੀਤੀ। ਇਹ ਜੂਨ 2023 ਅਤੇ ਮਈ 2024 ਦੇ ਦਰਮਿਆਨ ਸਾਡੇ ਕੰਮ ਦੀਆਂ ਵਿਸ਼ੇਸ਼ਤਾਈਆਂ ‘ਤੇ ਚਾਨਣਾ ਪਾਉਂਦੀ ਹੈ।
- ਐਂਟੀ-ਰੇਸਿਜ਼ਮ ਡੈਟਾ ਕਮੇਟ ਤੋਂ ਅੱਪਡੇਟਾਂ
- ਬੀ ਸੀ ਡੈਮੋਗ੍ਰਾਫਿਕ ਸਰਵੇ ਬਾਰੇ ਵਿਸਥਾਰ
- ਐਂਟੀ-ਰੇਸਿਜ਼ਮਖੋਜ ਤਰਜੀਹਾਂ ਉੱਪਰ ਸਾਡੇ ਕੰਮ ਬਾਰੇ ਜਾਣਕਾਰੀ।
ਖੋਜ ਤਰਜੀਹਾਂ ਬਾਰੇ ਅੱਪਡੇਟ 2024
30 ਮਈ 2024 ਨੂੰ ਅਸੀਂ ਆਪਣੀਆਂ ਨਸਲਵਾਦ ਵਿਰੋਧੀ ਖੋਜ ਤਰਜੀਹਾਂ ਤੋਂ ਪ੍ਰਾਪਤ ਸ਼ੁਰੂਆਤੀ ਪਰਿਣਾਮ ਜਾਰੀ ਕੀਤੇ। ਇਨ੍ਹਾਂ ‘ਚ ਅੱਗੇ ਦਿੱਤਿਆਂ ਬਾਰੇ ਜਾਣਕਾਰੀ ਸ਼ਾਮਲ ਸੀ:
- ਕਿਵੇਂ ਆਮ ਸਿਹਤ ਸਮੱਸਿਆਵਾਂ ਬੀ ਸੀ ਭਰ ਦੀਆਂ ਕਮਿਊਨਿਟੀਆਂ ‘ਤੇ ਅਸਰ ਪਾਉਂਦੀਆਂ ਹਨ।
- ਸਾਡੇ ਕਿੰਡਰਗਾਰਟਨ ਤੋਂ 12 ਕਲਾਸ ਸਿਸਟਮ ‘ਚ ਸਪੈਸ਼ਲ ਐਜੂਕੇਸ਼ਨ ਡੈਜ਼ਿਗਨੇਸ਼ਨਾਂ
- ਬੀ ਸੀ ਪਬਲਿਕ ਸਰਵਿਸ ਵਿਚ ਪ੍ਰਤਿਨਿਧਤਾ
2023 ਦੇ ਅੰਕੜਿਆਂ ਦੀ ਰਿਲੀਜ਼
29 ਮਈ 2023 ਨੂੰ ਅਸੀਂ, ਜੂਨ 2022 ਅਤੇ ਮਈ 2023 ਦਰਮਿਆਨ ਐਂਟੀ-ਰੇਸਿਜ਼ਮ ਡੈਟਾ ਐਕਟ ਤਹਿਤ ਆਪਣੇ ਕੰਮ ਬਾਰੇ ਇਕ ਰਿਪੋਰਟ ਛਾਪੀ।
ਇਸ ‘ਚ ਸ਼ਾਮਲ ਸੀ:
- ਇੰਡਿਜਨਸ ਲੋਕਾਂ ਨਾਲ ਸਲਾਹ ਮਸ਼ਵਰਾ ਅਤੇ ਸਹਿਯੋਗ
- ਐਂਟੀ-ਰੇਸਿਜ਼ਮ ਡੈਟਾ ਕਮੇਟੀ ਦੀ ਸਿਰਜਣਾ ਅਤੇ ਇਹ ਕਿਵੇਂ ਕੰਮ ਕਰਦੀ ਹੈ
- ਅਸੀਂ ਆਪਣੀਆਂ ਖੋਜ ਤਰਜੀਹਾਂ ਕਿਵੇਂ ਸਿਰਜੀਆਂ
ਅਸੀਂ ਇਕ ਗਾਈਡ ਵੀ ਜਾਰੀ ਕੀਤੀ ਜਿਹੜੀ ਖੋਜ ਪ੍ਰੋਜੈਕਟਾਂ ਵਿਚ ਨਸਲ ਅਤੇ ਜਾਤੀਅਤਾ ਸਬੰਧੀ ਜਾਣਕਾਰੀ ਦੀ ਵਰਤੋਂ ਕਰਨ ਲਈ ਸਿਫਾਰਸ਼ ਮੁਹੱਈਆ ਕਰਦੀ ਹੈ।