ਬੀ ਸੀ ਭਰ ‘ਚ ਆਰਟਿਸਟਾਂ ਨੂੰ ਉਜਾਗਰ ਕਰਨਾਂ

ਆਰਟ ਸਾਨੂੰ ਆਪਣੇ ਆਲੇ ਦੁਆਲੇ ਦੇ ਸਮਾਜ ਅਤੇ ਸੱਭਿਆਚਾਰਾਂ ਬਾਰੇ ਸਿੱਖਣ ਵਿਚ ਮਦਦ ਕਰਨ ਵਾਲਾ ਇਕ ਸ਼ਕਤੀਸ਼ਾਲੀ ਸਾਧਨ ਹੈ।

ਬੀ ਸੀ ਭਰ ‘ਚ ਸਿਰਜਕ ਆਪਣੇ ਸੱਭਿਆਚਾਰਾਂ ਦੇ ਜ਼ਸ਼ਨ ਮਨਾਉਣ ਅਤੇ ਆਪਣੀਆਂ ਕਮਿਊਨਿਟੀਆਂ ਨੂੰ ਉੱਚਾ ਚੁੱਕਣ ਵਾਸਤੇ ਆਪਣੇ ਆਰਟ ਦੀ ਵਰਤੋਂ ਕਰ ਰਹੇ ਹਨ। ਇਸ ਕੰਮ ‘ਚੋਂ ਕੁਝ ਨੂੰ ਉਜਾਗਰ ਕਰਨ ਵਾਸਤੇ ਅਸੀਂ ਇਸ ਪ੍ਰਾਜੈਕਟ ਲਈ ਆਪਣੀਆਂ ਕਲਾਕ੍ਰਿਤਾਂ ਨੂੰ ਸਾਂਝੀਆਂ ਕਰਨ ਵਾਸਤੇ ਆਰਟਿਸਟਾਂ ਨੂੰ ਸੱਦਾ ਦਿੱਤਾ ਹੈ।

ਉਨ੍ਹਾਂ ਦੀਆਂ ਕਲਾਤਮਿਕ ਕਲਾਕ੍ਰਿਤੀਆਂ ਸਾਡੀ 2 ਸਾਲਾ ਰਿਪੋਰਟ ਦੇ ਸਾਰੇ ਸਫਿਆਂ ਵਿਚ ਉਣੀਆਂ ਪਈਆਂ ਹਨ। ਇਹ ਕਲਾਤਮਿਕ ਕੰਮ ਸਾਨੂੰ ਚੁਣੌਤੀ ਦਿੰਦੇ ਅਤੇ ਉਤਸ਼ਾਹਤ ਕਰਦੇ ਹਨ ਕਿ ਅਸੀਂ ਆਪਣੇ ਆਲੇ ਦੁਆਲੇ ਦੀ ਦੁਨੀਆਂ ਦੀ ਆਪਣੀ ਸਮਝ ਬਾਰੇ ਵਿਚਾਰ ਦਈਏ। ਅਸੀਂ ਉਨ੍ਹਾਂ ‘ਚੋਂ ਹਰੇਕ ਦੇ ਧੰਨਵਾਦੀ ਹਾਂ।

Clayton Gauthier

Patricia ‘PJ’ Gilhuly