ਸ਼ਮੂਲੀਅਤ ਰਿਪੋਰਟਾਂ

  • ਇੰਡੀਜਨਸ ਭਾਈਵਾਲ
  • ਨਸਲੀ ਪਿਛੋਕੜ ਵਾਲੇ ਭਾਈਚਾਰੇ
  • ਬੀ.ਸੀ. ਦੇ ਨਿਵਾਸੀ

ਤੁਹਾਡੀ ਰਾਏ ਨੇ ਇੱਕ ਨਵਾਂ ਅਤੇ ਵਿਆਪਕ ਨਸਲਵਾਦ ਵਿਰੋਧੀ ਕਾਨੂੰਨ ਬਣਾਉਣ ਵਿੱਚ ਬੇਹੱਦ ਮਹੱਤਵਪੂਰਨ ਮਦਦ ਕੀਤੀ ਹੈ।

ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਇਹਨਾਂ ਸ਼ਮੂਲੀਅਤ ਬਾਰੇ ਹੋਰ ਜਾਣੋ।


ਨਸਲਵਾਦ-ਵਿਰੋਧੀ ਡੇਟਾ ਐਕਟ

ਬੀ ਸੀ ਐਸੋਸੀਏਸ਼ਨ ਔਫ ਐਬੋਰਿਜਨਲ ਫਰੈਂਡਸ਼ਿੱਪ ਸੈਂਟਰਜ਼ ਇਨਗੇਜਮੈਂਟ ਰਿਪੋਰਟ

ਦੋਵਾਂ ਸੈਸ਼ਨਾਂ ਵਿੱਚ ਕੁੱਲ 36 ਭਾਗੀਦਾਰਾਂ ਨੇ ਹਿੱਸਾ ਲਿਆ, ਜਿਸ ਵਿੱਚ ਐਲਡਰਜ਼ ਕਾਊਂਸਿਲ (Elders Council), ਪੀਅਰ ਰੀਵਿਊ ਕਮੇਟੀ (Peer Review Committee) ਅਤੇ ਪ੍ਰੋਵਿੰਸ਼ੀਅਲ ਐਬੋਰਿਜਨਲ ਯੂਥ ਕਾਊਂਸਿਲ (Provincial Aboriginal Youth Council) ਦੇ ਮੈਂਬਰ ਸ਼ਾਮਲ ਸਨ।

ਭਾਈਚਾਰੇ ਦੀ ਅਗਵਾਈ ਵਾਲੀ ਸ਼ਮੂਲੀਅਤ ਰਿਪੋਰਟ

ਲਗਭਗ 70 ਇੰਡੀਜਨਸ ਅਤੇ ਨਸਲੀ ਪਿਛੋਕੜ ਵਾਲੀਆਂ ਭਾਈਚਾਰਕ ਸੰਸਥਾਵਾਂ ਨੂੰ ਬੀ.ਸੀ. ਸਰਕਾਰ ਤੋਂ ਗ੍ਰਾਂਟਾਂ ਦਿੱਤੀਆਂ ਗਈਆਂ ਸਨ ਤਾਂ ਜੋ ਸੂਬੇ ਭਰ ਵਿੱਚ ਭਾਈਚਾਰੇ ਦੇ ਮੈਂਬਰਾਂ ਨਾਲ ਨਸਲਵਾਦ ਵਿਰੋਧੀ ਡੇਟਾ ਸ਼ਮੂਲੀਅਤ ਸੈਸ਼ਨਾਂ ਦੀ ਮੇਜ਼ਬਾਨੀ ਕੀਤੀ ਜਾ ਸਕੇ।

ਫਰਸਟ ਨੇਸ਼ਨਜ਼ ਸ਼ਮੂਲੀਅਤ ਰਿਪੋਰਟ

ਸਰਕਾਰ ਨੇ ਦਸੰਬਰ 2021 ਤੋਂ ਮਾਰਚ 2022 ਤੱਕ ਬੀ ਸੀ ਫਰਸਟ ਨੇਸ਼ਨਜ਼ ਨਾਲ ਗੱਲਬਾਤ ਕੀਤੀ। ਇਸ ਸ਼ਮੂਲੀਅਤ ਦਾ ਉਦੇਸ਼ ਬੀ ਸੀ ਫਰਸਟ ਨੇਸ਼ਨਜ਼ ਦੇ ਭਾਗੀਦਾਰਾਂ ਨੂੰ ਨਸਲਵਾਦ ਵਿਰੋਧੀ ਡੇਟਾ ਕਾਨੂੰਨ ਬਾਰੇ ਆਪਣਾ ਗਿਆਨ ਸਾਂਝਾ ਕਰਨ ਅਤੇ ਸੁਝਾਅ ਦੇਣ ਦਾ ਮੌਕਾ ਪ੍ਰਦਾਨ ਕਰਨਾ ਸੀ।

ਮੇਟੀ (Métis) ਨੇਸ਼ਨ ਬੀ ਸੀ ਸ਼ਮੂਲੀਅਤ ਰਿਪੋਰਟ

ਮੇਟੀ ਨੇਸ਼ਨ ਬ੍ਰਿਟਿਸ਼ ਕੋਲੰਬੀਆ ਦੇ ਨਾਲ ਮਿਲ ਕੇ, ਅਸੀਂ ਇੰਡੀਜਨਸ-ਵਿਸ਼ੇਸ਼ ਨਸਲਵਾਦ ਨੂੰ ਹੱਲ ਕਰਨ ਦੀਆਂ ਬੇਨਤੀਆਂ ਦੇ ਜਵਾਬ ਵਿੱਚ ਆਉਣ ਵਾਲੇ ਨਸਲਵਾਦ ਵਿਰੋਧੀ ਡੇਟਾ ਕਾਨੂੰਨ ‘ਤੇ ਭਾਈਚਾਰਕ ਸਲਾਹ-ਮਸ਼ਵਰਾ ਕੀਤਾ।

ਔਨਲਾਈਨ ਸ਼ਮੂਲੀਅਤ ਰਿਪੋਰਟ

ਸਤੰਬਰ 2021 ਤੋਂ ਜਨਵਰੀ 2022 ਤੱਕ, ਅਸੀਂ ਨਸਲਵਾਦ ਵਿਰੋਧੀ ਡੇਟਾ ਵਿਧਾਨ ਬਾਰੇ ਇੱਕ ਸਰਵੇਖਣ ਕੀਤਾ। ਅਸੀਂ ਆਪਣੀਆਂ ਸੇਵਾਵਾਂ ਦੇ ਸੰਦਰਭ ਵਿੱਚ ਪਛਾਣ ਅਤੇ ਨਸਲੀ ਡੇਟਾ ਸਾਂਝਾ ਕਰਨ ਦੇ ਤੁਹਾਡੇ ਤਜਰਬਿਆਂ ਬਾਰੇ ਹੋਰ ਜਾਣਨਾ ਚਾਹੁੰਦੇ ਸੀ।


ਨਸਲਵਾਦ-ਵਿਰੋਧੀ ਡੇਟਾ ਵਿਧਾਨ

ਫਰਸਟ ਨੇਸ਼ਨਜ਼ ਲੀਡਰਸ਼ਿਪ ਕਾਊਂਸਿਲ ਦੀ ਰਿਪੋਰਟ

ਫਰਸਟ ਨੇਸ਼ਨਜ਼ ਲੀਡਰਸ਼ਿਪ ਕਾਊਂਸਿਲ, ਬੀ ਸੀ ਅਸੈਂਬਲੀ ਔਫ ਫਰਸਟ ਨੇਸ਼ਨਜ਼, ਫਰਸਟ ਨੇਸ਼ਨਜ਼ ਸਮਿੱਟ ਅਤੇ ਯੂਨੀਅਨ ਔਫ ਫਰਸਟ ਨੇਸ਼ਨਜ਼ ਇੰਡੀਅਨ ਚੀਫਜ਼ ਦੇ ਸਿਆਸੀ ਕਾਰਜਕਰਤਾਵਾਂ ਨੂੰ ਇਕੱਠਾ ਕਰਦੀ ਹੈ। ਇਹ ਰਿਪੋਰਟ ਨਸਲਵਾਦ ਵਿਰੋਧੀ ਕਾਨੂੰਨ ਦੇ ਸੰਬੰਧ ਵਿੱਚ ਬੀ.ਸੀ. ਵਿੱਚ ਫਰਸਟ ਨੇਸ਼ਨਜ਼ ਦੇ ਪ੍ਰਮੁੱਖ ਹਿੱਤਾਂ ਅਤੇ ਨੀਤੀ ਉਦੇਸ਼ਾਂ ਦੀ ਰੂਪਰੇਖਾ ਦਿੰਦੀ ਹੈ।

ਐਲਾਇੰਸ ਔਫ ਬੀ ਸੀ ਮੌਡਰਨ ਟ੍ਰੀਟੀ ਨੇਸ਼ਨਜ਼ ਰਿਪੋਰਟ

ਐਲਾਇੰਸ ਔਫ ਬੀ ਸੀ ਮੌਡਰਨ ਟ੍ਰੀਟੀ ਨੇਸ਼ਨਜ਼ (Alliance of BC Modern Treaty Nations) ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਮੌਡਰਨ ਟ੍ਰੀਟੀ ਲਾਗੂ ਕਰਨ ਵਾਲੇ ਅੱਠ ਫਰਸਟ ਨੇਸ਼ਨਜ਼ ਸ਼ਾਮਲ ਹਨ। ਨਵੇਂ ਨਸਲਵਾਦ-ਵਿਰੋਧੀ ਵਿਧਾਨ ਵਿੱਚ ਮੌਡਰਨ ਟ੍ਰੀਟੀ ਨੇਸ਼ਨਜ਼ ਦੇ ਸਾਂਝੇ ਹਿੱਤਾਂ ਦਾ ਵੇਰਵਾ ਇਸ ਕਾਰਜਕਾਰੀ ਸਾਰ ਵਿੱਚ ਦਿੱਤਾ ਗਿਆ ਹੈ।

ਮੇਟੀ ਨੇਸ਼ਨ ਬ੍ਰਿਟਿਸ਼ ਕੋਲੰਬੀਆ ਰਿਪੋਰਟ

ਮੇਟੀ ਨੇਸ਼ਨ ਬ੍ਰਿਟਿਸ਼ ਕੋਲੰਬੀਆ ਇੱਕ ਸੰਸਥਾ ਹੈ ਜੋ ਬੀ.ਸੀ. ਵਿੱਚ 39 ਮੇਟੀ ਚਾਰਟਰਡ ਕਮਿਊਨਿਟੀਆਂ ਦੀ ਨੁਮਾਇੰਦਗੀ ਕਰਦੀ ਹੈ। ਨਸਲਵਾਦ ਵਿਰੋਧੀ ਵਿਧਾਨ ‘ਤੇ ਉਨ੍ਹਾਂ ਦੇ ਨਾਗਰਿਕਾਂ ਦੇ ਵਿਚਾਰ ਇਸ ਰਿਪੋਰਟ ਵਿੱਚ ਸ਼ਾਮਲ ਕੀਤੇ ਗਏ ਹਨ।

ਭਾਈਚਾਰੇ ਦੀ ਅਗਵਾਈ ਵਾਲੀ ਸ਼ਮੂਲੀਅਤ ਰਿਪੋਰਟ

ਅਸੀਂ ਬੀ.ਸੀ. ਭਰ ਵਿੱਚ ਲਗਭਗ 70 ਭਾਈਚਾਰਕ ਸੰਸਥਾਵਾਂ ਨੂੰ ਗ੍ਰਾਂਟਾਂ ਦਿੱਤੀਆਂ ਤਾਂ ਜੋ ਉਨ੍ਹਾਂ ਨੂੰ ਇੰਡੀਜਨਸ ਅਤੇ ਨਸਲੀ ਪਿਛੋਕੜ ਵਾਲੇ ਭਾਈਚਾਰਿਆਂ ਨਾਲ ਸ਼ਮੂਲੀਅਤ ਸੈਸ਼ਨਾਂ ਦੀ ਅਗਵਾਈ ਕਰਨ ਵਿੱਚ ਸਹਾਇਤਾ ਕੀਤੀ ਜਾ ਸਕੇ। ਵਿਚਾਰ ਵਟਾਂਦਰੇ ਦੇ ਵਿਸ਼ੇ ਪ੍ਰਣਾਲੀਗਤ ਨਸਲਵਾਦ, ਹੀਲਿੰਗ ਪ੍ਰੋਗਰਾਮ ਅਤੇ ਸਰਕਾਰੀ ਜਵਾਬਦੇਹੀ ਸਨ। ਜੁਲਾਈ ਅਤੇ ਸਤੰਬਰ 2023 ਦੇ ਵਿਚਕਾਰ 225 ਤੋਂ ਵੱਧ ਸਮਾਗਮਾਂ ਵਿੱਚ 5,000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ।

ਔਨਲਾਈਨ ਜਨਤਕ ਪ੍ਰਸ਼ਨਾਵਲੀ ਰਿਪੋਰਟ

ਜੂਨ ਤੋਂ ਅਕਤੂਬਰ 2023 ਤੱਕ, ਅਸੀਂ ਇੱਕ ਔਨਲਾਈਨ ਪ੍ਰਸ਼ਨਾਵਲੀ ਚਲਾਈ। ਅਸੀਂ ਇਹ ਜਾਣਨਾ ਚਾਹੁੰਦੇ ਸੀ ਕਿ ਤੁਹਾਡੇ ਵਿਚਾਰ ਵਿੱਚ ਬੀ.ਸੀ. ਵਿੱਚ ਪ੍ਰਣਾਲੀਗਤ ਨਸਲਵਾਦ ਨੂੰ ਕਿਵੇਂ ਹੱਲ ਕੀਤਾ ਜਾਣਾ ਚਾਹੀਦਾ ਹੈ।