ਅਸੀਂ ਮੂਲਵਾਸੀ ਲੋਕਾਂ ਨਾਲ ਕਿਵੇਂ ਕੰਮ ਕਰ ਰਹੇ ਹਾਂ
ਨਸਲਵਾਦ ਵਿਰੋਧੀ ਡੈਟਾ ਐਕਟ ਦੇ ਹਰ ਹਿੱਸੇ ਨੂੰ ਮੂਲਵਾਸੀ ਲੋਕਾਂ ਅਤੇ ਹੋਰ ਨਸਲੀ ਪਿਛੋਕੜ ਵਾਲੇ ਭਾਈਚਾਰਿਆਂ ਨਾਲ ਮਿਲ ਕੇ ਵਿਕਸਤ ਕੀਤਾ ਗਿਆ ਸੀ
ਜਿਵੇਂ ਕਿ ਅਸੀਂ ਅੱਗੇ ਵਧਦੇ ਹਾਂ, ਹਰ ਹਿੱਸੇ ਨੂੰ ਮੂਲਵਾਸੀ ਲੋਕਾਂ ਅਤੇ ਹੋਰ ਨਸਲੀ ਪਿਛੋਕੜ ਵਾਲੇ ਭਾਈਚਾਰਿਆਂ ਨਾਲ ਵਿਕਸਤ ਕੀਤਾ ਜਾਣਾ ਜਾਰੀ ਰਹੇਗਾ।
ਅਸੀਂ ਪ੍ਰੋਗਰਾਮਾਂ ਅਤੇ ਸੇਵਾਵਾਂ ਵਿੱਚ ਪ੍ਰਣਾਲੀਗਤ ਨਸਲਵਾਦ ਨੂੰ ਹੱਲ ਕਰਨ ਲਈ ਫਰਸਟ ਨੇਸ਼ਨਜ਼, ਮੇਟੀ ਅਤੇ ਇਨਿਊਟ ਲੋਕਾਂ ਨਾਲ ਕੰਮ ਕਰਨ ਲਈ ਵਚਨਬੱਧ ਹਾਂ।
ਨਸਲਵਾਦ ਵਿਰੋਧੀ ਡੈਟਾ ਐਕਟ ਸਾਨੂੰ ਪ੍ਰਣਾਲੀਗਤ ਨਸਲਵਾਦ ਨੂੰ ਹੱਲ ਕਰਨ ਅਤੇ ਨਸਲੀ ਬਰਾਬਰੀ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਨ ਲਈ ਨਿੱਜੀ ਜਾਣਕਾਰੀ ਇਕੱਠੀ ਕਰਨ ਅਤੇ ਵਰਤਣ ਦੇ ਯੋਗ ਬਣਾਉਂਦਾ ਹੈ।
ਮੂਲਵਾਸੀ ਡੈਟਾ ਦੀ ਪ੍ਰਭੂਸੱਤਾ ਨੂੰ ਮਾਨਤਾ ਦੇਣਾ ਨਸਲਵਾਦ ਵਿਰੋਧੀ ਡੈਟਾ ਐਕਟ ਦੇ ਤਹਿਤ ਮੂਲਵਾਸੀ ਸੰਚਾਲਨ ਸੰਸਥਾਵਾਂ (IGEs) ਨਾਲ ਚੱਲ ਰਹੇ ਸਲਾਹ-ਮਸ਼ਵਰੇ ਦਾ ਇੱਕ ਜ਼ਰੂਰੀ ਹਿੱਸਾ ਹੈ। ਅਸੀਂ ਮੂਲਵਾਸੀ ਸਰਕਾਰਾਂ ਦੇ ਨਾਲ ਐਕਟ ਦੇ ਅਧੀਨ ਵਿਕਸਤ ਕੀਤੇ ਗਏ ਸਾਰੇ ਡੈਟਾ ਪਹਿਲਕਦਮੀਆਂ ‘ਤੇ ਕੰਮ ਕਰਨਾ ਜਾਰੀ ਰੱਖਾਂਗੇ, ਜਿਸ ਵਿੱਚ ਸ਼ਾਮਲ ਹਨ:
- ਡੈਟਾ ਨਿਰਦੇਸ਼ ਅਤੇ ਮਾਪਦੰਡ ਇਹ ਮਾਰਗਦਰਸ਼ਨ ਕਰਨ ਲਈ ਹਨ ਕਿ ਕਿਵੇਂ ਅਤੇ ਕਿਹੜਾ ਡੈਟਾ ਇਕੱਠਾ ਕੀਤਾ ਜਾਂਦਾ ਹੈ
- ਸਾਡੇ ਯਤਨਾਂ ਨੂੰ ਉਹਨਾਂ ਮੁੱਦਿਆਂ ‘ਤੇ ਕੇਂਦ੍ਰਿਤ ਕਰਨ ਲਈ ਖੋਜ ਪ੍ਰਾਥਮਿਕਤਾਵਾਂ, ਜੋ ਫਰਸਟ ਨੇਸ਼ਨਜ਼, ਮੇਟੀ ਅਤੇ ਇਨੂਇਟ ਲੋਕਾਂ ਅਤੇ ਹੋਰ ਨਸਲੀ ਪਿਛੋਕੜ ਵਾਲੇ ਭਾਈਚਾਰਿਆਂ ਲਈ ਸਭ ਤੋਂ ਮਹੱਤਵਪੂਰਨ ਹਨ।
- ਅੰਕੜੇ ਜਾਂ ਹੋਰ ਜਾਣਕਾਰੀ ਨੂੰ ਜਾਰੀ ਕਰਨਾ ਤਾਂ ਜੋ ਭਾਈਚਾਰਿਆਂ ਨੂੰ ਹਰ ਉਸ ਜਾਣਕਾਰੀ ਬਾਰੇ ਪਤਾ ਹੋਵੇ ਜੋ ਅਸੀਂ ਪ੍ਰਕਾਸ਼ਿਤ ਕਰਦੇ ਹਾਂ
ਇਹ ਐਕਟ ਮੂਲਵਾਸੀ ਲੋਕਾਂ ਦੇ ਅਧਿਕਾਰਾਂ ਬਾਰੇ ਘੋਸ਼ਣਾ ਪੱਤਰ (Declaration on the Rights of Indigenous Peoples Act) ਦੇ ਤਹਿਤ ਰਿਕੰਸਿਲੀਏਸ਼ਨ ਲਈ ਸਾਡੇ ਚੱਲ ਰਹੇ ਕੰਮ ਦਾ ਸਮਰਥਨ ਕਰਦਾ ਹੈ।
ਪ੍ਰਗਤੀ ਅੱਪਡੇਟ – ਜੂਨ 2025

ਇੰਡੀਜਨਸ ਪਛਾਣ ਲਈ ਇੱਕ ਨਵਾਂ ਡਾਟਾ ਮਿਆਰ ਬਣਾਉਣਾ
2023 ਦੀ ਬਸੰਤ ਵਿੱਚ, ਇੰਡਿਜਨਸ ਲੋਕਾਂ ਨੇ ਸਰਕਾਰੀ ਪ੍ਰੋਗਰਾਮਾਂ ਵਿੱਚ ਪ੍ਰਣਾਲੀਗਤ ਨਸਲਵਾਦ ਦਾ ਹੱਲ ਕਰਨ ਲਈ ਸਾਡੇ ਯਤਨਾਂ ਨੂੰ ਕੇਂਦਰਿਤ ਕਰਨ ਵਾਸਤੇ ਕਈ ਨਸਲਵਾਦ-ਵਿਰੋਧੀ ਖੋਜ ਤਰਜੀਹਾਂ ਦੀ ਸਿਫ਼ਾਰਿਸ਼ ਕੀਤੀ। ਨਾਲ ਹੀ, ਇੰਡੀਜਨਸ ਲੋਕਾਂ ਨੇ ਇਸ ਕੰਮ ਲਈ ਇੱਕ ਵਿਸ਼ੇਸ਼ਤਾ-ਆਧਾਰਤ ਪਹੁੰਚ ਅਪਣਾਉਣ ਦੀ ਮਹੱਤਤਾ ਨੂੰ ਵੀ ਉਭਾਰਆਿ। ਇਸਦਾ ਮਤਲਬ ਇਹ ਹੈ ਕਿ ਸਾਡੀ ਨਸਲਵਾਦ-ਵਿਰੋਧੀ ਖੋਜ ਅਜਿਹੀ ਹੋਣੀ ਚਾਹੀਦੀ ਹੈ ਜੋ ਫਰਸਟ ਨੇਸ਼ਨਜ਼, ਮੇਟੀ ਅਤੇ ਇਨੂਇਟ ਲੋਕਾਂ ਦੇ ਵਿਸ਼ੇਸ਼ ਅਧਿਕਾਰਾਂ ਨੂੰ ਮੰਨੇ, ਸਨਮਾਨ ਦੇਵੇ ਅਤੇ ਉਨ੍ਹਾਂ ਦੀ ਸੁਰੱਖਿਆ ਕਰਨ ਵਾਲੀ ਹੋਵੇ।
2024 ਦੀ ਸ਼ੁਰੂਆਤ ਤੋਂ, ਅਸੀਂ ਇੰਡੀਜਨਸ ਭਾਈਵਾਲਾਂ ਨਾਲ ਮਿਲ ਕੇ ਇੱਕ ਨਵਾਂ ਡਾਟਾ ਮਿਆਰ ਬਣਾਉਣ ‘ਤੇ ਕੰਮ ਕਰ ਰਹੇ ਹਾਂ। ਇਹ ਸਰਕਾਰ ਨੂੰ ਇੰਡੀਜਨਸ ਪਛਾਣ ਬਾਰੇ ਜਾਣਕਾਰੀ ਇਕੱਠੀ ਕਰਨ ਅਤੇ ਇਸਨੂੰ ਵਰਤਣ ਦੇ ਤਰੀਕੇ ਦਾ ਮਾਰਗਦਰਸ਼ਨ ਕਰੇਗਾ।
ਇਹ ਨਵਾਂ ਮਿਆਰ 2007 ਵਿੱਚ ਲਾਗੂ ਕੀਤੇ ਗਏ ‘ਐਬੋਰਿਜਨਲ ਐਡਮਿਨਿਸਟ੍ਰੇਟਿਵ ਡਾਟਾ ਸਟੈਂਡਰਡ’ (Aborginal Administrative Data Standard) ਦੀ ਥਾਂ ਲਵੇਗਾ, ਜੋ ਹੁਣ ਪੁਰਾਣਾ ਹੋ ਚੁੱਕਾ ਹੈ। ਮਿਆਰ ਵਿੱਚ ਕੀਤੀਆਂ ਜਾਣ ਵਾਲੀਆਂ ਤਬਦੀਲੀਆਂ ਨਾਲ ਇਹ ਸਹਾਇਤਾ ਮਿਲੇਗੀ:
- ਇੱਕ ਮਿਆਰੀ ਪਹੁੰਚ ਬਣਾਉਣ ਵਿੱਚ, ਅਤੇ ਮੰਤਰਾਲੇ ਅਤੇ ਸੂਬਾਈ ਏਜੰਸੀਆਂ ਇੰਡੀਜਨਸ ਪਛਾਣ ਬਾਰੇ ਡਾਟਾ ਕਿਵੇਂ ਇਕੱਠਾ ਕਰਦੇ ਹਨ, ਇਸ ਬਾਰੇ ਇਕਸਾਰ ਮਾਰਗਦਰਸ਼ਨ ਪ੍ਰਦਾਨ ਕਰਨਾ
- ਭਾਸ਼ਾ ਵਿੱਚ ‘ਐਬੋਰਿਜਨਲ’ ਦੀ ਥਾਂ ‘ਇੰਡੀਜਨਸ’ ਸ਼ਬਦ ਵਰਤਣ ਲਈ, ਸਿਵਾਏ ਉਹਨਾਂ ਥਾਵਾਂ ਦੇ ਜਿੱਥੇ ਇਹ ਸ਼ਬਦ ਕਿਸੇ ਖਾਸ ਕਨੂੰਨੀ ਮੰਤਵ ਲਈ ਵਰਤਆਿ ਗਿਆ ਹੋਵੇ, ਜਿਵੇਂ ਕਿ ਸੰਵਿਧਾਨ ਵਿੱਚ।
- ਫਰਸਟ ਨੇਸ਼ਨਜ਼, ਮੇਟੀ ਅਤੇ ਇਨੂਇਟ ਲੋਕਾਂ ਦੀਆਂ ਵੱਖਰੀਆਂ ਪਛਾਣਾਂ ਨੂੰ ਮੰਨਦੇ ਹੋਏ ਡਾਟਾ ਇਕੱਠਾ ਕਰਨ ਲਈ ਇੱਕ ਵਿਸ਼ੇਸ਼ਤਾ -ਆਧਾਰਤ ਪਹੁੰਚ ਦੀ ਸ਼ੁਰੂਆਤ ਕਰਨ ਲਈ।
ਇਹ ਨਵਾਂ ਮਿਆਰ ਡਾਟਾ ਇਕੱਠਾ ਕਰਨ ਦੀਆਂ ਅਸਥਿਰ ਅਤੇ ਨੁਕਸਾਨਦਾਇਕ ਪ੍ਰਥਾਵਾਂ ਨੂੰ ਘਟਾਉਣ ਵਿੱਚ ਮਦਦ ਕਰੇਗਾ, ਨਾਲ ਹੀ ਇੰਡੀਜਨਸ ਡਾਟਾ ਕਿਵੇਂ ਇਕੱਠਾ ਕੀਤਾ ਜਾਂਦਾ ਹੈ, ਵਰਤਿਆ ਜਾਂਦਾ ਹੈ ਅਤੇ ਸਾਂਝਾ ਕੀਤਾ ਜਾਂਦਾ ਹੈ ਦਾ, ਅਤੇ ਆਪਣੀ ਮਰਜ਼ੀ ਨਾਲ ਫੈਸਲੇ ਲੈਣ ਦਾ ਵੀ ਸਮਰਥਨ ਕਰੇਗਾ।
ਅਸੀਂ ਇੰਡੀਜਨਸ ਲੋਕਾਂ ਨਾਲ ਸਲਾਹ-ਮਸ਼ਵਰਾ ਕਰ ਰਹੇ ਹਾਂ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਇਸ ਨਵੇਂ ਮਿਆਰ ਨੂੰ ਬਣਾਉਣ ‘ਤੇ ਕੰਮ ਕਰ ਰਹੇ ਹਾਂ। ਸਾਨੂੰ ਉਮੀਦ ਹੈ ਕਿ ਅਗਲੇ ਸਾਲ ਵਿੱਚ ਨਵਾਂ ਮਿਆਰ ਅਤੇ ਇਸ ਨਾਲ ਜੁੜਿਆ ਹੋਇਆ ਮਾਰਗਦਰਸ਼ਨ ਜਾਰੀ ਕੀਤਾ ਜਾਵੇਗਾ, ਅਤੇ ਅਸੀਂ ਸਰਕਾਰ ਦੇ ਹਰ ਹਿੱਸੇ ਨਾਲ ਮਿਲ ਕੇ ਇਸਨੂੰ ਲਾਗੂ ਕਰਨ ਵਿੱਚ ਸਹਿਯੋਗ ਦੇ ਰਹੇ ਹਾਂ।
ਮਾਰਗਦਰਸ਼ਨ ਇਸ ਗੱਲ ‘ਤੇ ਧਿਆਨ ਦੇਵੇਗਾ ਕਿ ਕਿਸ ਤਰ੍ਹਾਂ ਆਬਾਦੀ ਸਬੰਧੀ ਜਾਣਕਾਰੀ ਇਕੱਠੀ, ਵਰਤੀ ਅਤੇ ਪ੍ਰਗਟ ਕੀਤੀ ਜਾਵੇ, ਜੋ ਸੱਭਿਆਚਾਰਕ ਤੌਰ ‘ਤੇ ਸੁਰੱਖਅਿਤ ਹੋਵੇ ਅਤੇ ਨੁਕਸਾਨ ਦੀ ਰੋਕਥਾਮ ਕਰੇ।
ਡਾਟਾ ਮਿਆਰ ਕੀ ਹੁੰਦਾ ਹੈ?
ਡਾਟਾ ਮਿਆਰ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹਨ ਕਿ ਸਰਕਾਰ ਡਾਟਾ ਨੂੰ ਇਕਸਾਰ ਢੰਗ ਨਾਲ ਇਕੱਠਾ ਕਰੇ।
ਨਸਲਵਾਦ-ਵਿਰੋਧੀ ਡਾਟਾ ਐਕਟ ਦੇ ਤਹਤਿ ਬਣਾਏ ਗਏ ਮਿਆਰ ਇਹ ਨਿਰਦੇਸ਼ਿਤ ਕਰਨਗੇ ਕਿ ਅਸੀਂ ਕਿਹੜੀ ਨਿੱਜੀ ਜਾਣਕਾਰੀ ਇਕੱਠੀ ਕਰ ਸਕਦੇ ਹਾਂ ਤਾਂ ਜੋ ਪ੍ਰਣਾਲੀਗਤ ਨਸਲਵਾਦ ਦੀ ਪਛਾਣ ਕੀਤੀ ਜਾ ਸਕੇ ਅਤੇ ਉਸਨੂੰ ਖਤਮ ਕਰਕੇ ਨਸਲੀ ਸਮਾਨਤਾ ਨੂੰ ਅੱਗੇ ਵਧਾਇਆ ਜਾ ਸਕੇ।
ਇੰਡੀਜਨਸ ਡਾਟਾ ਕਿਵੇਂ ਇਕੱਠਾ, ਵਰਤਿਆ ਅਤੇ ਸਾਂਝਾ ਕੀਤਾ ਜਾਂਦਾ ਹੈ ਦਾ, ਅਤੇ ਆਪਣੇ ਫੈਸਲੇ ਆਪ ਲੈਣ ਦਾ ਸਮਰਥਨ ਕਰਨਾ।
ਡੈਕਲਰੇਸ਼ਨ ਐਕਟ ਐਕਸ਼ਨ ਪਲੈਨ ਦੇ ਐਕਸ਼ਨ 3.14 ਅਧੀਨ , ਅਸੀਂ ਵਿਸਤ੍ਰਿਤ ਸ਼੍ਰੇਣੀਆਂ ਵਿੱਚ ਵੰਡੇ ਗਏ ਡੈਮੋਗ੍ਰਾਫਿਕ ਡਾਟਾ ਦਾ ਸੰਗ੍ਰਿਹ ਅਤੇ ਇਸਦੀ ਵਰਤੋਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਾਂ, ਜੋ ਕਿ ਇੰਡੀਜਨਸ ਡਾਟਾ ਕਿਵੇਂ ਇਕੱਠਾ, ਵਰਤਿਆ ਅਤੇ ਸਾਂਝਾ ਕੀਤਾ ਜਾਂਦਾ ਹੈ ਅਤੇ ਆਪਣੇ ਫੈਸਲੇ ਆਪ ਲੈਣ ਦੀ ਇੱਕ ਵਿਸ਼ੇਸ਼ਤਾ-ਅਧਾਰਤ ਪਹੁੰਚ ਦੁਆਰਾ ਨਿਰਦੇਸ਼ਿਤ ਹੈ। ਇਸ ਵਿੱਚ ਫਰਸਟ ਨੇਸ਼ਨਜ਼ ਡਾਟਾ ਗਵਰਨੈਂਸ ਸਟ੍ਰੈਟਜੀ ਨਾਲ ਇਕਸਾਰ, ਫਰਸਟ ਨੇਸ਼ਨਜ਼ ਵੱਲੋਂ ਚਲਾਏ ਜਾਂਦੇ ਅਤੇ ਅਧਿਕਾਰਤ ਖੇਤਰੀ ਜਾਣਕਾਰੀ ਗਵਰਨੈਂਸ ਕੇਂਦਰ ਦੀ ਸਥਾਪਨਾ ਦਾ ਸਮਰਥਨ ਕਰਨਾ ਸ਼ਾਮਲ ਹੈ।

ਇੰਡੀਜਨਸ ਲੋਕਾਂ ਨੇ ਮੰਗ ਕੀਤੀ ਕਿ ਅਸੀਂ ਨਸਲਵਾਦ-ਵਿਰੋਧੀ ਡਾਟਾ ਐਕਟ ਅਧੀਨ ਇਸ ਕਾਰਵਾਈ ਨੂੰ ਇੱਕ ਖੋਜ ਤਰਜੀਹ ਵਜੋਂ ਪਛਾਣ ਕੇ, ਆਪਣੇ ਯਤਨਾਂ ਨੂੰ ਦੁਬਾਰਾ ਪ੍ਰਮਾਣਿਤ ਕਰੀਏ।
ਰੀਜਨਲ ਇਨਫ਼ੌਰਮੇਸ਼ਨ ਗਵਰਨੈਂਸ ਸੈਂਟਰ ‘ਤੇ ਕੰਮ ਦੀ ਅਗਵਾਈ, ਬੀ ਸੀ ਫਰਸਟ ਨੇਸ਼ਨਜ਼ ਵੱਲੋਂ ਫਰਸਟ ਨੇਸ਼ਨਜ਼ ਲੀਡਰਸ਼ਿਪ ਕਾਊਂਸਿਲ (FNLC) ਅਤੇ ਫਰਸਟ ਨੇਸ਼ਨਜ਼ ਡਾਟਾ ਗਵਰਨੈਂਸ ਵਰਕਿੰਗ ਗਰੁੱਪ ਰਾਹੀਂ ਕੀਤੀ ਜਾ ਰਹੀ ਹੈ। ਬੀ.ਸੀ. ਦੀ ਸਰਕਾਰ FNLC ਅਤੇ ਵਰਕਿੰਗ ਗਰੁੱਪ ਨੂੰ ਇਹ ਸੈਂਟਰ ਬਣਾਉਣ ਦੀਆਂ ਗਤੀਵਿਧੀਆਂ ‘ਤੇ ਸਹਯਿੋਗ ਦੇ ਰਹੀ ਹੈ।
ਰੀਜਨਲ ਇਨਫ਼ੌਰਮੇਸ਼ਨ ਗਵਰਨੈਂਸ ਕੇਂਦਰ ਫਰਸਟ ਨੇਸ਼ਨਜ਼ ਸਰਕਾਰਾਂ ਨੂੰ ਸ਼ਾਸਨ ਲਈ ਡਾਟਾ ਤੱਕ ਪਹੁੰਚ ਕਰਨ ਅਤੇ ਵਰਤਣ ਅਤੇ ਡਾਟਾ ਕਿਵੇਂ ਇਕੱਠਾ, ਵਰਤਿਆ ਅਤੇ ਸਾਂਝਾ ਕੀਤਾ ਜਾਂਦਾ ਹੈ, ਅਤੇ ਆਪਣੇ ਫੈਸਲੇ ਆਪ ਲੈਣ ਦੇ ਆਪਣੇ ਅਧਿਕਾਰਾਂ ਦੇ ਅਨੁਸਾਰ ਆਪਣੇ ਖੁਦ ਦੇ ਡਾਟਾ ਦੀ ਰੱਖਿਆ ਕਰਨ ਦੇ ਯੋਗ ਬਣਾ ਕੇ ਪ੍ਰਣਾਲੀਗਤ ਮੁੱਲ ਪੈਦਾ ਕਰੇਗਾ।
ਇਹ ਕੇਂਦਰ ਬੀ.ਸੀ. ਸਰਕਾਰ ਅਤੇ ਹੋਰ ਸੰਸਥਾਵਾਂ ਦੇ ਨਾਲ-ਨਾਲ ਦੇਸ਼ ਭਰ ਦੇ ਹੋਰ ਕੇਂਦਰਾਂ ਨਾਲ ਵੀ ਕੰਮ ਕਰੇਗਾ, ਤਾਂ ਜੋ ਫਰਸਟ ਨੇਸ਼ਨਜ਼ ਦੇ ਡਾਟਾ ਦੇ ਮਿਆਰੀ ਇਕੱਤਰੀਕਰਨ, ਵਿਸ਼ਲੇਸ਼ਣ ਅਤੇ ਉਪਲਬਧਤਾ ਲਈ ਨਵੇਂ ਅਤੇ ਨੈਤਿਕ ਰਸਤੇ ਲਾਗੂ ਕੀਤੇ ਜਾ ਸਕਣ। ਇਹ ਸਾਰਾ ਕੰਮ ਫਰਸਟ ਨੇਸ਼ਨਜ਼ ਦੀਆਂ ਸਰਕਾਰਾਂ ਵੱਲੋਂ ਚਲਾਇਆ ਜਾਵੇਗਾ।
ਇਸ ਕੰਮ ਦਾ ਪਹਿਲਾ ਪੜਾਅ ਜਾਰੀ ਹੈ, ਜਿਸ ਵਿੱਚ ਫਰਸਟ ਨੇਸ਼ਨਜ਼ ਲੀਡਰਸ਼ਿਪ ਕਾਊਂਸਿਲ ਵੱਲੋਂ ਅਗਵਾਈ ਕੀਤੇ ਗਏ ਹੇਠ ਲਿਖੇ ਕਦਮ ਸ਼ਾਮਲ ਹਨ:
- ਨੇਸ਼ਨ ਦੀ ਅਗਵਾਈ ਵਾਲੇ 11 ਡਾਟਾ ਪ੍ਰੋਜੈਕਟਾਂ ਦੀ ਚੋਣ ਕਰਨਾ, ਜਿਨ੍ਹਾਂ ਦਾ ਨਤੀਜਾ ਸਾਰੇ ਫਰਸਟ ਨੇਸ਼ਨਜ਼ ਲਈ ਲਾਭਦਾਇਕ ਹੋਣ ਵਾਲੇ ਸਾਧਨ ਅਤੇ ਉਤਪਾਦ ਬਣਾਉਣਾ ਹੋਵੇਗਾ।
- ਡਾਟਾ ਸਮਰੱਥਾ ਦੀਆਂ ਲੋੜਾਂ ਦੇ ਮੁਲਾਂਕਣ ਵਿੱਚ ਭਾਗ ਲੈ ਰਹੇ ਨੇਸ਼ਨਜ਼ ਨੂੰ ਮੁਫ਼ਤ ਸਿਖਲਾਈ ਮੁਹੱਈਆ ਕਰਵਾਉਣਾ।
- ‘ਬਿਲਡ ਯੂਅਰ ਓਅਨ ਡਾਟਾ ਸੈਂਟਰ’ (Build Your Own Data Centre) ਨੂੰ ਬੁਨਿਆਦੀ ਡਿਜੀਟਲ ਢਾਂਚੇ ਵਜੋਂ ਵਿਕਸਤ ਕਰਦਿਆਂ, ਬੀ.ਸੀ. ਵਿੱਚ ਫਰਸਟ ਨੇਸ਼ਨਜ਼ ਨੂੰ ਸੱਦਾ ਦੇਣਾ (DOC), ਤਾਂ ਜੋ ਉਨ੍ਹਾਂ ਨੂੰ “ਬਿਲਡ ਯੂਅਰ ਓਅਨ ਡਾਟਾ ਸੈਂਟਰ” ਦੇ ਪਲੈਟਫਾਰਮ ਤੱਕ ਜਲਦੀ ਪਹੁੰਚ ਹਾਸਲ ਹੋ ਸਕੇ। ਇਸ ਦਾ ਉਦੇਸ਼ ਉਪਭੋਗਤਾ ਟੈਸਟਿੰਗ ਅਤੇ ਉੱਨਤ ਡਾਟਾ ਸਾਧਨ ਅਤੇ ਬੁਨਿਆਦੀ ਢਾਂਚੇ ਤੱਕ ਪਹੁੰਚ ਨੂੰ ਲੋਕਤੰਤਰੀ ਬਣਾਉਣਾ ਹੋਵੇਗਾ

ਖੋਜ ਪ੍ਰਾਥਮਿਕਤਾਵਾਂ
30 ਮਈ, 2025 ਨੂੰ, ਅਸੀਂ 2025-2027 ਲਈ ਖੋਜ ਤਰਜੀਹਾਂ ਪ੍ਰਕਾਸ਼ਤ ਕੀਤੀਆਂ। ਇਹ ਅਗਲੇ ਦੋ ਸਾਲਾਂ ਵਿੱਚ ਸਾਡੀ ਨਸਲਵਾਦ ਵਿਰੋਧੀ ਅਤੇ ਨਿਰਪੱਖਤਾ ਖੋਜ ਦੀ ਅਗਵਾਈ ਕਰਨ ਵਿੱਚ ਮਦਦ ਕਰਨਗੀਆਂ।
ਸਾਰੇ ਬੀ.ਸੀ. ਫਰਸਟ ਨੇਸ਼ਨਜ਼ ਅਤੇ ਮੇਟੀ ਨੇਸ਼ਨ ਬੀ ਸੀ ਨੂੰ ਖੋਜ ਪ੍ਰਾਥਮਿਕਤਾਵਾਂ ਨੂੰ ਵਿਕਸਤ ਕਰਨ ਵਿੱਚ ਮਦਦ ਕਰਨ ਲਈ ਸੱਦਾ ਦਿੱਤਾ ਗਿਆ ਸੀ।
ਰਿਸ਼ਤਿਆਂ ਦਾ ਨਿਰਮਾਣ
ਅਸੀਂ ਫਰਸਟ ਨੇਸ਼ਨਜ਼, ਮੇਟੀ ਅਤੇ ਇਨੂਇਟ ਭਾਈਚਾਰਿਆਂ ਨਾਲ ਸਥਾਈ ਰਿਕੰਸਿਲੀਏਸ਼ਨ (ਮੇਲ-ਮਿਲਾਪ) ਲਈ ਵਚਨਬੱਧ ਹਾਂ।
ਇਸ ਕੰਮ ਦਾ ਸਮਰਥਨ ਕਰਨ ਲਈ, ਅਸੀਂ ਇਸ ਐਕਟ ਜਾਂ ਡੈਟਾ ਨਾਲ ਸੰਬੰਧਤ ਦਿਲਚਸਪੀ ਦੇ ਵਿਸ਼ਿਆਂ ਬਾਰੇ ਖੁੱਲ੍ਹੀ ਅਤੇ ਪਾਰਦਰਸ਼ੀ ਵਿਚਾਰ-ਵਟਾਂਦਰੇ ਦੇ ਮੌਕੇ ਵਜੋਂ ਮੂਲਵਾਸੀ ਸਰਕਾਰਾਂ ਨਾਲ ਮਹੀਨਾਵਾਰ ਡੈਟਾ ਸਰਕਲ ਰੱਖਦੇ ਹਾਂ ਕਿਉਂਕਿ ਇਹ ਮੂਲਵਾਸੀ ਭਾਈਚਾਰਿਆਂ ਨਾਲ ਸੰਬੰਧਤ ਹੈ। ਬੀ ਸੀ ਵਿੱਚ ਸਾਰੇ ਫਰਸਟ ਨੇਸ਼ਨਜ਼ ਦੇ ਨਾਲ-ਨਾਲ ਮੇਟੀ ਨੇਸ਼ਨ ਬੀ ਸੀ ਨੂੰ ਇਹਨਾਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ।

ਹੋਰ ਜਾਣਕਾਰੀ ਚਾਹੁੰਦੇ ਹੋ?
ਇਸ ਬਾਰੇ ਹੋਰ ਜਾਣਨ ਲਈ ਪੜ੍ਹਨਾ ਜਾਰੀ ਰੱਖੋ ਕਿ ਅਸੀਂ ਨਸਲਵਾਦ ਵਿਰੋਧੀ ਡੈਟਾ ਐਕਟ ਬਣਾਉਣ ਲਈ ਫਰਸਟ ਨੇਸ਼ਨਜ਼ ਅਤੇ ਮੇਟੀ ਲੋਕਾਂ ਨਾਲ ਕਿਵੇਂ ਕੰਮ ਕੀਤਾ।