ਬੀ ਸੀ ਪਬਲਿਕ ਸਰਵਿਸ ਵਿਚ ਨਸਲੀ ਵਿਭਿੰਨਤਾ
ਖੋਜ ਅਧਿਐਨ ਅੱਪਡੇਟ 30 ਮਈ 2024
ਹੁਣ ਇਸ ਸਮੇਂ, ਬੀ ਸੀ ਪਬਲਿਕ ਸਰਵਿਸ ‘ਚ ਕਰਮਚਾਰੀਆਂ ਵਜੋਂ ਇੰਡਿਜਨਸ ਅਤੇ ਨਸਲੀਕ੍ਰਿਤ ਕਮਿਊਨਿਟੀਆਂ ਦੀ ਪ੍ਰਤਿਨਿਧਤਾ ਘੱਟ ਹੈ।
ਪ੍ਰਬੰਧਕੀ ਰੋਲਾਂ ‘ਚ ਇਹ ਪਾੜਾ ਹੋਰ ਵੀ ਵੱਡਾ ਹੈ।
ਇਸ ਖੋਜ ਦਾ ਮਕਸਦ ਬੀ ਸੀ ਪਬਲਿਕ ਸੇਵਾਵਾਂ ਸਰਵਿਸ ਵਿਚ ਨਸਲੀ ਬਰਾਬਰੀ ਨੂੰ ਬੜ੍ਹਾਵਾ ਦੇਣਾ ਹੈ। ਇਹ ਕਰਨ ਵਾਸਤੇ ਅਸੀਂ ਸਰਕਾਰ ਭਰ ‘ਚ ਵਿਭਿੰਨਤਾ ਦੇ ਮੌਜੂਦਾ ਪੱਧਰਾਂ ਨੂੰ ਸਮਝਣ ਨਾਲ ਸ਼ੁਰੂਆਤ ਕਰ ਰਹੇ ਹਾਂ।
ਸਰਕਾਰ ਵਿਚ ਨਸਲੀ ਵਿਭਿੰਨਤਾ ਦੀ ਸਮਝ ਸਾਨੂੰ ਸਾਡੇ ਪਬਲਿਕ ਸਰਵਿਸ ਦੇ ਉਸ ਟੀਚੇ ਵੱਲ ਲਿਜਾਵੇਗੀ ਜਿਹੜੀ ਸੂਬੇ ਦੀ ਵਿਭਿੰਨ ਵੱਸੋਂ ਨੂੰ ਦਰਸਾਉਂਦੀ ਹੈ। ਇਸ ਨਾਲ ਸਾਨੂੰ ਆਪਣੇ ਸਾਰੇ ਕੰਮ ‘ਚ ਨਸਲੀ ਬਰਾਬਰੀ ਨੂੰ ਅਮਲ ਵਿਚ ਲਿਆਉਣ ‘ਚ ਮਦਦ ਮਿਲੇਗੀ।
ਨਸਲੀ ਵਿਭਿੰਨਤਾ ਮਾਅਨੇ ਰੱਖਦੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਸੇਵਾਵਾਂ ਨੂੰ ਸਰੂਪ ਦੇਣ ਵਾਲੇ ਲੋਕ ਉਨ੍ਹਾਂ ਲੋਕਾਂ ਦੇ ਹੰਢਾਏ ਅਨੁਭਵਾਂ ਅਤੇ ਦ੍ਰਿਸ਼ਟੀਕੋਣਾਂ ਨੂੰਦਰਸਾਉਣ, ਜਿੰਨ੍ਹਾਂ ਨੂੰ ਉਹ ਸੇਵਾਵਾਂ ਦੇ ਰਹੇ ਹਨ।
ਅਸੀਂ ਕੀ ਸਿੱਖਿਆ ਅਤੇ ਅਗਲੇ ਕਦਮ ਕਿਹੜੇ ਹਨ?
ਇਕ ਪਬਲਿਕ ਸਰਵਿਸ ਜਿਹੜੀ ਬੀ ਸੀ ਵਿਚਲੇ ਲੋਕਾਂ ਦੀ ਪ੍ਰਤਿਨਿਧਤਾ ਕਰਦੀ ਹੈ, ਸਾਨੂੰ ਉਹ ਸੇਵਾਵਾਂ ਪ੍ਰਦਾਨ ਕਰਨ ‘ਚ ਮਦਦ ਕਰ ਸਕਦੀ ਹੈ ਜਿਹੜੀਆਂ ਹਰ ਇਕ ਦੇ ਕੰਮ ਦੀਆਂ ਹਨ।
ਖੋਜ ਦਾ ਪਹਿਲਾ ਪੜਾਅ ਇੰਨ੍ਹਾਂ ‘ਤੇ ਕੇਂਦਰਿਤ ਹੈ:
- ਬੀ ਸੀ ਪਬਲਿਕ ਸਰਵਿਸ ਭਰ ਵਿੱਚ ਨਸਲੀ ਪ੍ਰਤਿਨਿਧਤਾ, ਸਮੇਤ ਇਸ ਵਿੱਚ ਇੰਡਿਜਨਸ ਅਤੇ ਨਸਲੀਕ੍ਰਿਤ ਕਰਮਚਾਰੀਆਂ ਦੀ ਕੀ ਭੂਮਿਕਾ ਹੈ।
- ਇੰਨਟਰਨਾਂ ਵਾਸਤੇ ਕਰੀਅਰ ਜਿੰਨ੍ਹਾਂ ਨੇ ਇੰਡਿਜਨਸ ਯੂਥ ਇੰਟਰਨਸ਼ਿੱਪ ਪ੍ਰੋਗਰਾਮ (IYIP) ‘ਚ ਭਾਗ ਲਿਆ।
ਇਸ ਪਹਿਲੇ ਪੜਾਅ ‘ਚ, ਅਸੀਂ ਵਿਚਾਰਿਆ ਕਿ ਬੀ ਸੀ ਪਬਲਿਕ ਸਰਵਿਸ ‘ਚ ਕਿਵੇਂ ਵੱਖ ਵੱਖ ਇੰਡਿਜਨਸ ਅਤੇ ਨਸਲੀਕ੍ਰਿਤ ਗਰੁੱਪਾਂ ਨੂੰ ਪ੍ਰਤਿਨਿਧਤਾ ਦਿੱਤੀ ਗਈ ਹੈ। ਅਸੀਂ ਜਾਣਿਆ ਕਿ ਕਾਫੀ ਗਰੁੱਪਾਂ ਦੀ ਪ੍ਰਤਿਨਿਧਤਾ ਵਾਜਬ ਤੋਂ ਘੱਟ ਹੈ, ਖਾਸ ਕਰਕੇ ਮੈਨੇਜਮੈਂਟ ਅਤੇ ਇਗਜ਼ੈਕਿਟਿ ਅਹੁਦਿਆਂ ‘ਚ।
ਇਹ ਨਤੀਜੇ ਉਸ ਗੱਲ ਦੀ ਪੁਸ਼ਟੀ ਕਰਦੇ ਹਨ ਜੋ ਇੰਡਿਜਨਸ ਅਤੇ ਨਸਲੀਕ੍ਰਿਤ ਕਰਮਚਾਰੀ ਲੰਮੇ ਸਮੇਂ ਤੋਂ ਕਹਿੰਦੇ ਆ ਰਹੇ ਹਨ।
ਪਬਲਿਕ ਸਰਵਿਸ ਵਿਚ ਨਸਲੀ ਬਰਾਬਰੀ ਦੀ ਪ੍ਰਾਪਤੀ ਲਈ ਪ੍ਰਤਿਨਿਧਤਾ ਨੂੰ ਸਮਝਣ ਤੋਂ ਜ਼ਿਆਦਾ ਬਹੁਤਕੁਝ ਜਾਣਨ ਦੀ ਲੋੜ ਹੈ। ਇਹ ਖੋਜ ਅਧਿਐਨ ਇਕ ਸ਼ੁਰੂਆਤੀਕਦਮ ਹੈ। ਪਹਿਲਾਂ ਹੀ, ਅਸੀਂ ਵੇਖ ਸਕਦੇ ਹਾਂ ਕਿ ਸਿਸਟਮਗਤ ਨਸਲੀ ਵਿਤਕਰਾ ਕਾਬਲ ਲੋਕਾਂ ਨੂੰ ਬੀ ਸੀ ਪਬਲਿਕ ਸਰਵਿਸ ਵਿਚ ਸ਼ਾਮਲ ਹੋ ਅਤੇ ਤਰੱਕੀ ਕਰਨ ਤੋਂ ਰੋਕ ਰਿਹਾ ਹੈ। ਸਾਡੇ ਅਗਲੇ ਕਦਮਾਂ ‘ਚ ਸ਼ਾਮਲ ਹੋਵੇਗਾ
- ਕਰਮਚਾਰੀਆਂ ਦੇ ਅਨੁਭਵਾਂ ਨੂੰ ਸਮਝਣ ਲਈ ਲਗਾਤਾਰ ਖੋਜ
- ਸਾਡੇ ਭਰਤੀ ਦੇ ਢੰਗ ਤਰੀਕਿਆਂ, ਕੰਮ ਵਾਲੀ ਥਾਂ ਦੇ ਕਲਚਰ ਅਤੇ ਤਰੱਕੀ ਦੇਣ ਪ੍ਰਤੀ ਪਹੁੰਚ ਦਾ ਮੁਲਾਂਕਣ
- ਇੰਡਿਜਨਸ ਅਤੇ ਨਸਲੀਕ੍ਰਿਤ ਲੋਕਾਂ ਲਈ ਰੁਕਾਵਟਾਂ ਨੂੰ ਦੂਰ ਕਰਨ ਲਈ ਪ੍ਰੋਗਰਾਮਾਂ ਅਤੇ ਪਾਲਿਸੀਆਂ ਨੂੰ ਸੁਧਾਰਨਾ
ਇਹ ਖੋਜ ਅਧਿਐਨ ਰਿਕੰਸਿਲੀਏਸ਼ (ਮੇਲ ਮਿਲਾਪ) ਅਤੇ ਡੈਕਲੇਰੇਸ਼ਨ ਐਕਟ ਐਕਸ਼ਨ ਪਲੈਨ ਵਿਚਲੀਆਂ ਕਈ ਸਾਰੀਆਂ ਕਾਰਵਾਈਆਂ ਨਾਲ ਇਕਸੁਰ ਹੋਣ ਦੀ ਸਾਡੀ ਵਚਨਬਧਤਾ ਦਾ ਸਮਰਥਨ ਵੀ ਕਰਦੀ ਹੈ, ਜਿਸ ‘ਚ ਸ਼ਾਮਲ ਹੈ
- ਪਬਲਿਕ ਸੈਕਟਰ ਭਰ ‘ਚ ਇੰਡਿਜਨਸ ਲੋਕਾਂ ਦੀ ਭਰਤੀ ਅਤੇ ਉਨ੍ਹਾਂ ਨੂੰ ਬਰਕਰਾਰ ਰੱਖਣ ਦੇ ਨਤੀਜਿਆਂ ‘ਚ ਸੁਧਾਰ (ਐਕਸ਼ਨ 3.2)
- ਇੰਡਿਜਨਸ ਯੂਥ ਇੰਨਟਰਨਸ਼ਿੱਪ ਪ੍ਰੋਗਰਾਮ (ਐਕਸ਼ਨ 4.44) ਦਾ ਪੁਨਰ ਨਿਰੀਖਣ ਅਤੇ ਸੁਧਾਰ
ਇਹ ਖੋਜ ਅਧਿਐਨ ਕਿਸ ਬਾਰੇ ‘ਚ ਹੈ?
ਇਹ ਖੋਜ ਅਧਿਐਨ ਪਬਲਿਕ ਸਰਵਿਸ ਵਿਚ ਨਸਲੀ ਵਿਭਿੰਨਤਾ ਦੇ ਮੌਜੂਦਾ ਲੈਵਲ ਨੂੰ ਦਰਸਾਉਂਦਾ ਹੈ।
ਅਸੀਂ ਸਰਕਾਰ ਦੇ ਅੰਦਰ ਵਿਤਕਰੇ ਅਤੇ ਸਿਸਟਮਗਤ ਨਸਲਵਾਦ ਨਾਲ ਨਜਿੱਠਣ ਲਈ ਪ੍ਰਤਿਬੱਧ ਹਾਂ। ਅਜਿਹਾ ਕਰਨ ਦਾ ਇਕ ਤਰੀਕਾ ਹੈ ਬੀ ਸੀ ਪਬਲਿਕ ਸਰਵਿਸ ਨੂੰ ਅਜਿਹਾ ਬਣਾਉਣਾ ਜੋ ਉਸ ਵਸੋਂ ਨੂੰ ਦਰਸਾਵੇ, ਜਿਸ ਨੂੰ ਇਹ ਸੇਵਾ ਦਿੰਦੀ ਹੈ।
ਇਹ ਮਹਤੱਵਪੂਰਨ ਕਿਉਂ ਹੈ?
ਸਾਡੀ ਸਰਕਾਰ ਇਕ ਕਲੋਨੀਅਲ ਸੰਸਥਾ ਹੈ। ਇਸਨੂੰ ਨਸਲਪ੍ਰਸਤ ਅਤੇ ਵਿਤਕਰੇਪੂਰਨ ਵਿਸ਼ਵਾਸ਼ਾਂ, ਪਾਲਿਸੀਆਂ, ਰਵੱਈਆਂ ਅਤਵਰਤਾਅ ਨੇ ਆਕਾਰ ਦਿੱਤਾ ਸੀ। ਇਹ ਬੁਨਿਆਦ ਅਣਬਦਲੀ ਚੱਲਦੀ ਰਹੀ ਅਤੇ ਇਹ ਅੱਜ ਵਾਪਰ ਰਹੇ ਨਸਲਵਾਦ ਅਤੇ ਵਿਤਕਰੇ ਤੱਕ ਚਲੀ ਜਾਂਦੀ ਹੈ।
ਇਸ ਦਾ ਮਤਲਬ ਕਿ ਇੰਡਿਜਨਸ ਅਤੇ ਨਸਲੀਕ੍ਰਿਤ ਲੋਕਾਂ ਨੂੰ ਸਿਸਟਮਗਤ ਨਸਲਵਾਦ ਕਾਰਨ ਬਾਹਰ ਰੱਖਿਆ ਜਾਣਾ ਜਾਰੀ ਰਹਿੰਦਾ ਹੈ।
ਅਸੀਂ ਕਿਹੜਾ ਡੈਟਾ ਵਰਤਿਆ?
- ਕਰਮਚਾਰੀਆਂ ਦੇ ਸਰਵੇਖਣਾਂ (ਵਰਕ ਐਨਵਾਇਰਨਮੈਂਟ ਸਰਵੇ ਅਤੇ ਨਿਊ ਜੌਬ ਸਰਵੇ) ਤੋਂ ਪ੍ਰਾਪਤ ਜਨਸੰਖਿਅਕ ਡੈਟਾ
- ਕਰਮਚਾਰੀ ਬਾਰੇ ਜਾਣਕਾਰੀ ਜਿਵੇਂ ਸੰਸਥਾ ਅਤੇ ਜੌਬ ਰੋਲ
Explore the results
ਅਸੀਂ ਕਿਹੜਾ ਡੈਟਾ ਵਰਤਿਆ?
ਇਹ ਅਧਿਐਨ ਤਕਰੀਬਨ 30,600 ਲੋਕਾਂ ਬਾਰੇ ਹੈ ਜਿਹੜੇ ਜਨਵਰੀ 2022 ਦੇ ਸਮੇਂ ਬੀ ਸੀ ਸਰਕਾਰ ਦੇ ਕਰਮਚਾਰੀ ਸਨ।
ਨਾਲ ਹੀ, 406 ਇੰਡਿਜਨਸ ਇੰਨਟਰਨ ਜਿੰਨ੍ਹਾਂ ਨੇ ਇੰਡਿਜਨਸ ਯੂਥ ਇੰਨਟਰਨਸ਼ਿੱਪ ਪ੍ਰੋਗਰਾਮ ਵਿਚ 2007 ਵਿਚ ਇਸਦੇ ਸ਼ੁਰੂ ਹੋਣ ਤੋਂ ਲੈ ਕੇ ਸ਼ਮੂਲੀਅਤ ਕੀਤੀ।
ਇਸ ਖੋਜ ਅਧਿਐਨ ਲਈ ਅਸੀਂ ਵਰਤੋਂ ਕੀਤੀ:
- ਕਰਮਚਾਰੀ ਸਰਵੇਖਣਾਂ (ਵਰਕ ਐਨਵਾਇਰਮੈਂਟ ਸਰਵੇ ਅਤੇ ਨਿਊ ਜੌਬ ਸਰਵੇ) ਤੋਂ ਵਾਲੰਟੀਅਰ ਢੰਗ ਨਾਲ ਦੱਸੇ ਜਨਸੰਖਿਅਕ ਵਿਵਰਣ
- ਕਮਰਚਾਰੀ ਬਾਰੇ ਜਾਣਕਾਰੀ ਜਿਵੇਂ ਸੰਸਥਾ ਅਤੇ ਜੌਬ ਰੋਲ
ਇਸ ਪ੍ਰਾਜੈਕਟ ‘ਤੇ ਕੌਣ ਕੰਮ ਕਰ ਰਿਹਾ ਹੈ?
ਇਸ ਖੋਜ ਕਾਰਜ ‘ਤੇ ਬੀ ਸੀ ਸਟੈਟਸ ਅਤੇ ਬੀ ਸੀ ਪਬਲਿਕ ਸਰਵਿਸ ਏਜੰਸੀ ਕੰਮ ਕਰ ਰਹੇ ਹਨ।
ਭਵਿੱਖ ਦੇ ਪੜਾਵਾਂ ਵਿਚ, ਅਸੀਂ ਨਸਲੀ ਬਰਾਬਰੀ ‘ਤੇ ਧਿਆਨ ਕੇਂਦਰਿਤ ਕਰਾਂਗੇ ਅਤੇ ਕਰਮਚਾਰੀਆਂ ਦੇ ਅਨੁਭਵਾਂ ‘ਤੇ ਨਜ਼ਰ ਮਾਰਨੀ ਸ਼ੁਰੂ ਕਰਾਂਗੇ।
ਵਧੇਰੇ ਜਾਣਨਾਂ ਚਾਹ ਰਹੇ ਹੋ?
30 ਮਈ 2024 ਨੂੰ ਅਸੀਂ ਇਸ ਖੋਜ ਪ੍ਰਾਜੈਕਟ ਬਾਰੇ ਇਕ ਤਕਨੀਕੀ ਰਿਪੋਰਟ ਜਾਰੀ ਕੀਤੀ। ਇਸ ਪ੍ਰਾਜੈਕਟ ਲਈ ਸਾਡੀਆਂ ਪਹੁੰਚਾਂ ਅਤੇ ਅਮਲਾਂ ਬਾਰੇ ਵਧੇਰੇ ਜਾਣਨ ਲਈ ਇਸ ਰਿਪੋਰਟ ਦੀ ਛਾਣਬੀਣ ਕਰੋ।