ਬੀ.ਸੀ. ਦੇ ਬੋਰਡਾਂ ਵਿੱਚ ਨੁਮਾਇੰਦਗੀ ਵਿੱਚ ਸੁਧਾਰ ਕਰਨਾ
30 ਮਈ 2025

ਇਤਿਹਾਸਕ ਤੌਰ ‘ਤੇ, ਇੰਡੀਜਨਸ (ਮੂਲ ਨਿਵਾਸੀ) ਅਤੇ ਨਸਲੀ ਪਿਛੋਕੜ ਵਾਲੇ ਲੋਕਾਂ, ਅਤੇ ਹੋਰ ਬਰਾਬਰੀ ਦੇ ਹੱਕਦਾਰ ਅਬਾਦੀ ਦੇ ਹਿੱਸਿਆਂ ਨੂੰ ਬੀ.ਸੀ. ਵਿੱਚ ਨਾਗਰਿਕਤਾ ਸੰਬੰਧੀ ਭਾਗੀਦਾਰੀ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਵਿੱਚ ਭੇਦਭਾਵ ਵਾਲੀਆਂ ਨੀਤੀਆਂ ਸ਼ਾਮਲ ਸਨ ਜਿਨ੍ਹਾਂ ਨੇ ਵੋਟ ਪਾਉਣ ਜਾਂ ਚੁਣੇ ਹੋਏ ਅਧਿਕਾਰੀ ਵਜੋਂ ਸੇਵਾ ਕਰਨ ਦੀ ਉਨ੍ਹਾਂ ਦੀ ਯੋਗਤਾ ਨੂੰ ਸੀਮਤ ਕਰ ਦਿੱਤਾ।
ਇਸ ਦਾ ਅਸਰ ਅੱਜ ਵੀ ਮਹਿਸੂਸ ਕੀਤਾ ਜਾਂਦਾ ਹੈ, ਕਿਉਂਕਿ ਇਹਨਾਂ ਵਿੱਚੋਂ ਕਈ ਭਾਈਚਾਰੇ ਬੀ.ਸੀ. ਦੀਆਂ ਏਜੰਸੀਆਂ, ਬੋਰਡਾਂ, ਅਤੇ ਕਮਿਸ਼ਨਾਂ ਵਿੱਚ ਘੱਟ ਪ੍ਰਤੀਨਿਧਤ ਹਨ। ਇਹ ਸੰਸਥਾਵਾਂ ਸੂਬੇ ਭਰ ਵਿੱਚ ਲੋਕਾਂ ਦੀ ਸੇਵਾ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਂਦੀਆਂ ਹਨ। ਬੀ.ਸੀ. ਦੇ ਪਬਲਿਕ ਸੈਕਟਰ ਵਿੱਚ ਅਜਿਹੀਆਂ ਤਕਰੀਬਨ 230 ਸੰਸਥਾਵਾਂ ਹਨ। ਉਦਾਹਰਨਾਂ ਵਿੱਚ ਪੁਲਿਸ ਬੋਰਡ, ਹੈਲਥ ਅਥੌਰਿਟੀਆਂ ਅਤੇ ਕਾਲਜ ਬੋਰਡ ਸ਼ਾਮਲ ਹਨ।
ਨਿਯੁਕਤ ਕੀਤੇ ਲੋਕ, ਇਨ੍ਹਾਂ ਸੰਸਥਾਵਾਂ ਦੀ ਨਿਗਰਾਨੀ ਅਤੇ ਰੋਜ਼ਾਨਾ ਦੇ ਕੰਮਕਾਜ ਵਿੱਚ ਮਦਦ ਕਰਨ ਲਈ ਸਲਾਹ ਅਤੇ ਸਿਫਾਰਸ਼ਾਂ ਪ੍ਰਦਾਨ ਕਰਦੇ ਹਨ, ਜਿਸ ਵਿੱਚ ਸੇਵਾ ਪ੍ਰਦਾਨ ਕਰਨਾ ਅਤੇ ਨਿਰਪੱਖ ਵਿਵਾਦ ਨਿਪਟਾਰਾ ਪ੍ਰਕਿਰਿਆਵਾਂ ਤੱਕ ਪਹੁੰਚ ਸ਼ਾਮਲ ਹੈ। ਨਿਯੁਕਤੀ ਦੀਆਂ ਸ਼ਰਤਾਂ ਸੀਮਤ ਹਨ ਅਤੇ ਨੁਮਾਇੰਦਗੀ ਵਿੱਚ ਸਮੇਂ ਦੇ ਨਾਲ ਉਦੋਂ ਤਬਦੀਲੀ ਆਵੇਗੀ ਜਦੋਂ ਵਿਅਕਤੀ ਕਿਸੇ ਅਹੁਦਿਆਂ ‘ਤੇ ਪਹਿਲੀ ਵਾਰ ਨਿਯੁਕਤ ਹੁੰਦੇ ਹਨ ਜਾਂ ਦੁਬਾਰਾ ਨਿਯੁਕਤ ਕੀਤੇ ਜਾਂਦੇ ਹਨ।
ਸਰਕਾਰ ਵਜੋਂ, ਸਾਨੂੰ ਆਪਣੇ ਕੰਮ ਨੂੰ ਵੱਖ-ਵੱਖ ਨਜ਼ਰੀਏ, ਅਸਲ ਜ਼ਿੰਦਗੀ ਦੇ ਤਜਰਬੇ ਅਤੇ ਮੁਹਾਰਤਾਂ ਦੇ ਆਧਾਰ ‘ਤੇ ਆਕਾਰ ਦੇਣ ਦੀ ਲੋੜ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਬੀ.ਸੀ. ਦੀਆਂ ਏਜੰਸੀਆਂ, ਬੋਰਡਾਂ ਅਤੇ ਕਮਸ਼ਿਨਾਂ ਵਿੱਚ ਨਿਯੁਕਤ ਕੀਤੇ ਜਾਣ ਵਾਲੇ ਵਿਅਕਤੀ ਸੂਬੇ ਭਰ ਦੇ ਲੋਕਾਂ ਦੀ ਵਿਭਿੰਨਤਾ ਨੂੰ ਦਰਸਾਉਣ। ਪਿਛਲੇ ਕੁਝ ਸਾਲਾਂ ਦੌਰਾਨ ਅਸੀਂ ਵਧੇਰੇ ਬਰਾਬਰ ਪ੍ਰਤੀਨਿੱਧਤਾ ਵੱਲ ਬਦਲਾਅ ਦੇਖਆਿ ਹੈ, ਪਰ ਇਹ ਸਪੱਸ਼ਟ ਹੈ ਕਿ ਹੋਰ ਸੁਧਾਰ ਦੀ ਲੋੜ ਅਜੇ ਵੀ ਜਾਰੀ ਹੈ।

ਖੋਜ
ਸਾਲ 2023 ਵਿੱਚ, ਸੂਬੇ ਨੇ ਨਸਲਵਾਦ-ਵਿਰੋਧੀ ਡਾਟਾ ਕਮੇਟੀ ਅਤੇ ਇੰਡੀਜਨਸ ਲੋਕਾਂ ਦੇ ਸਹਿਯੋਗ ਨਾਲ ਨਸਲਵਾਦ-ਵਿਰੋਧੀ ਡਾਟਾ ਐਕਟ ਦੇ ਤਹਤਿ 10 ਨਸਲਵਾਦ-ਵਿਰੋਧੀ ਖੋਜ ਤਰਜੀਹਾਂ ਦੀ ਪਛਾਣ ਕੀਤੀ। ਇਨ੍ਹਾਂ ਵਿੱਚੋਂ ਇੱਕ ਤਰਜੀਹ ਬੀ ਸੀ ਪਬਲਿਕ ਸਰਵਿਸ ਵਿੱਚ ਨਸਲੀ ਵਿਭਿੰਨਤਾ ਅਤੇ ਸਮਾਨਤਾ ਨੂੰ ਬਿਹਤਰ ਬਣਾਉਣ ‘ਤੇ ਕੇਂਦਰਿਤ ਸੀ।
ਸਰਕਾਰੀ ਸੇਵਾਵਾਂ ਵਿੱਚ ਪ੍ਰਣਾਲੀਗਤ ਨਸਲਵਾਦ ਨੂੰ ਹੱਲ ਕਰਨ ਲਈ, ਇਹ ਮਹੱਤਵਪੂਰਨ ਹੈ ਕਿ ਸਾਡੇ ਫੈਸਲਿਆਂ ਦਾ ਮਾਰਗ ਦਰਸ਼ਨ ਕਰਨ ਵਾਲੇ ਲੋਕ ਬੀ.ਸੀ. ਭਰ ਦੇ ਭਾਈਚਾਰਿਆਂ ਦੀ ਨੁਮਾਇੰਦਗੀ ਕਰਨ। ਨਿਯੁਕਤੀਆਂ ਵਿੱਚ ਨੁਮਾਇੰਦਗੀ ਬਾਰੇ ਇਹ ਖੋਜ, ਇਸ ਟੀਚੇ ਵੱਲ ਇੱਕ ਕਦਮ ਹੈ।
ਬੀ.ਸੀ. ਸਰਕਾਰ ਦਾ ‘ਕ੍ਰਾਊਨ ਏਜੰਸੀਜ਼ ਐਂਡ ਬੋਰਡ ਰਿਸੋਰਸਿੰਗ ਔਫਿਸ’ (Crown Agencies and Board Resourcing Office, CABRO ਬੀ.ਸੀ. ਦੀਆਂ ਏਜੰਸੀਆਂ, ਬੋਰਡਾਂ ਅਤੇ ਕਮਿਸ਼ਨਾਂ ਵਿੱਚ ਵਿਅਕਤੀਆਂ ਦੀ ਨਿਯੁਕਤੀ ਦੀ ਪ੍ਰਕਿਰਿਆ ਦੀ ਨਿਗਰਾਨੀ ਕਰਦਾ ਹੈ। ਮਈ 2024 ਵਿੱਚ, CABRO ਨੇ ਬੀ.ਸੀ. ਦੀਆਂ ਏਜੰਸੀਆਂ, ਬੋਰਡਾਂ ਅਤੇ ਕਮਿਸ਼ਨਾਂ ਦੀ ਨੁਮਾਇੰਦਗੀ ਨੂੰ ਸਮਝਣ ਲਈ ਇੱਕ ਸਰਵੇ ਕੀਤਾ। ਇਹ ਸਰਵੇ ਉਨ੍ਹਾਂ ਸਾਰੇ ਵਿਅਕਤੀਆਂ ਨੂੰ ਭੇਜਿਆ ਗਿਆ ਸੀ ਜੋ CABRO ਦੀ ਨਿਗਰਾਨੀ ਹੇਠ ਕਿਸੇ ਵੀ ਭੂਮਿਕਾ ਵਿੱਚ ਕੰਮ ਕਰਦੇ ਹਨ। ਇਸ ਵਿੱਚ ‘ਸੋਸਾਇਟੀਜ਼ ਐਕਟ’ ਦੇ ਤਹਿਤ ਕਿਸੇ ਸੰਸਥਾ ਲਈ ਬੋਰਡ ਔਫ ਡਾਇਰੈਕਟਰਜ਼ ਵਿੱਚ ਸੇਵਾ ਨਿਭਾ ਰਹੇ ਵਿਅਕਤੀ ਸ਼ਾਮਲ ਨਹੀਂ ਸਨ।)
ਮੌਜੂਦਾ ਸਮੇਂ ਵਿੱਚ ਨਿਯੁਕਤ 1,677 ਲੋਕਾਂ ਵਿਚੋਂ 32% ਤੋਂ ਥੋੜ੍ਹੇ ਵੱਧ ਲੋਕਾਂ ਨੇ ਸਰਵੇ ਪੂਰਾ ਕੀਤਾ। ਇਹ ਸੈਂਪਲ ਸਾਰੇ ਨਿਯੁਕਤ ਲੋਕਾਂ ਦੀ ਖੇਤਰੀ ਵੰਡ ਨੂੰ ਦਰਸਾਉਂਦਾ ਹੈ ਅਤੇ ਇਸ ਵਿੱਚ ਗਲਤੀ ਦੀ +/- 3.5% ਗੁੰਜਾਇਸ਼ ਸੀ।
CABRO ਨੇ ਨਤੀਜਿਆਂ ਦੀ ਤੁਲਨਾ 2020 ਦੇ ਪਿਛਲੇ ਸਰਵੇ ਨਾਲ ਕੀਤੀ, ਤਾਂ ਜੋ ਇਹ ਵੇਖਿਆ ਜਾ ਸਕੇ ਕਿ ਕੀ ਪ੍ਰਤੀਨਿਧਤਾ ਵਿੱਚ ਕੋਈ ਤਬਦੀਲੀ ਆਈ ਜਾਂ ਨਹੀਂ। ਟੀਮ ਨੇ ਬੋਰਡਾਂ ਦੀ ਨੁਮਾਇੰਦਗੀ ਦੀ ਤੁਲਨਾ ਜਨਗਣਨਾ ਨਾਲ ਵੀ ਕੀਤੀ ਤਾਂ ਜੋ ਇਹ ਸਮਝਿਆ ਜਾ ਸਕੇ ਕਿ ਅਬਾਦੀ ਦੇ ਕਹਿੜੇ ਹਿੱਸਿਆਂ ਦੀ ਨੁਮਾਇੰਦਗੀ ਵੱਧ ਜਾਂ ਘੱਟ ਹੋ ਸਕਦੀ ਹੈ। ਇਸ ਪਹੁੰਚ ਦੀਆਂ ਕੁਝ ਸੀਮਾਵਾਂ ਹਨ, ਪਰ ਉਸ ਸਮੇਂ ਅਬਾਦੀ ਦੇ ਉਪਲਬਧ ਪੈਮਾਨਿਆਂ ਵਿੱਚੋਂ ਇਹ ਸਭ ਤੋਂ ਭਰੋਸੇਮੰਦ ਸੀ।
ਇਹ ਜਾਣਕਾਰੀ ਇੰਡੀਜਨਸ, ਨਸਲੀ ਪਿਛੋਕੜ ਵਾਲੇ ਅਤੇ ਹੋਰ ਘੱਟ ਨੁਮਾਇੰਦਗੀ ਵਾਲੇ ਭਾਈਚਾਰਿਆਂ ਦੀ ਪ੍ਰਤੀਨਿੱਧਤਾ ਵਿੱਚ ਸੁਧਾਰ ਕਰਨ ਦੇ ਮੌਕਿਆਂ ਦੀ ਪਛਾਣ ਕਰਨ ਵਿੱਚ ਮਦਦ ਕਰੇਗੀ।

ਅਸੀਂ ਕੀ ਸਿੱਖਿਆ
ਸਾਲ 2024 ਵਿੱਚ, ਅਸੀਂ 2020 ਦੇ ਮੁਕਾਬਲੇ ਕੁਝ ਸਕਾਰਾਤਮਕ ਤਬਦੀਲੀਆਂ ਵੇਖੀਆਂ, ਜਿਨ੍ਹਾਂ ਵਿੱਚ ਸ਼ਾਮਲ ਹਨ:
- 55+ ਉਮਰ ਦੇ ਲੋਕਾਂ ਦੀਆਂ ਨਿਯੁਕਤੀਆਂ ਦੀ ਗਿਣਤੀ ਵਿੱਚ ਕਮੀ ਅਤੇ 35-54 ਸਾਲ ਦੀ ਉਮਰ ਦੇ ਲੋਕਾਂ ਦੀਆਂ ਨਿਯੁਕਤੀਆਂ ਵਿੱਚ ਵਾਧੇ ਦੇ ਨਾਲ, ਵੱਖ-ਵੱਖ ਉਮਰ ਦੇ ਸਮੂਹਾਂ ਵਿੱਚ ਵਧੇਰੇ ਬਰਾਬਰ ਵੰਡ
- ਆਪਣੀ ਪਛਾਣ ਕਾਲੇ ਲੋਕਾਂ ਵਜੋਂ ਕਰਨ ਵਾਲੇ ਲੋਕਾਂ ਦੀਆਂ ਨਿਯੁਕਤੀਆਂ ਦੀ ਗਿਣਤੀ ਤਿੰਨ ਗੁਣਾ ਤੋਂ ਵੱਧ ਹੋ ਗਈ
- LGBTQ+ ਵਜੋਂ ਪਛਾਣ ਕਰਨ ਵਾਲੇ ਲੋਕਾਂ ਦੀ ਗਿਣਤੀ 1.5 ਗੁਣਾ ਵੱਧ ਗਈ
- ਅਪੰਗਤਾ ਦੀ ਰਿਪੋਰਟ ਕਰਨ ਵਾਲੇ ਲੋਕਾਂ ਦੀਆਂ ਨਿਯੁਕਤੀਆਂ ਦਾ ਪ੍ਰਤੀਸ਼ਤ ਦੁੱਗਣੇ ਤੋਂ ਵੱਧ ਹੋ ਗਿਆ
ਪਰ ਅਜੇ ਵੀ, ਬੀ.ਸੀ. ਦੀਆਂ ਏਜੰਸੀਆਂ, ਬੋਰਡਾਂ ਅਤੇ ਕਮਿਸ਼ਨਾਂ ਵਿੱਚ ਕੁਝ ਅਬਾਦੀ ਦੇ ਹਿੱਸਿਆਂ ਦੀ ਘੱਟ ਨੁਮਾਇੰਦਗੀ ਹੋਣਾ ਜਾਰੀ ਹੈ। ਇਸ ਵਿੱਚ ਉਹ ਲੋਕ ਸ਼ਾਮਲ ਹਨ:
- ਜੋ ਆਪਣੀ ਪਛਾਣ ਚੀਨੀ ਜਾਂ ਫਿਲੀਪੀਨੋ ਵਜੋਂ ਕਰਦੇ ਹਨ
- ਅਪੰਗਤਾਵਾਂ ਵਾਲੇ ਲੋਕ
- ਜੋ ਬਾਲਗਾਂ ਜਾਂ ਬੱਚਿਆਂ ਦੀ ਦੇਖਭਾਲ ਕਰਦੇ ਹਨ
- 18-34 ਸਾਲ ਦੀ ਉਮਰ ਵਾਲੇ ਲੋਕ
- ਉਹ ਲੋਕ ਜੋ ਲੋਅਰ ਮੇਨਲੈਂਡ/ ਸਾਊਥਵੈਸਟ ਅਤੇ ਥੌਮਪਸਨ-ਓਕਾਨਾਗਨ ਖੇਤਰਾਂ ਵਿੱਚ ਰਹਿੰਦੇ ਹਨ
ਇੰਡੀਜਨਸ ਪਛਾਣ
ਇੰਡੀਜਨਸ ਲੋਕਾਂ ਦੀਆਂ ਨਿਯੁਕਤੀਆਂ ਨੂੰ ਬੀ.ਸੀ. ਦੀ ਅਬਾਦੀ ਦੇ ਮਿਲਦੇ-ਜੁਲਦੇ ਪੱਧਰ ‘ਤੇ ਦਰਸਾਇਆ ਜਾਂਦਾ ਹੈ:
- ਨਿਯੁਕਤ ਹੋਏ ਲੋਕਾਂ ਵਿੱਚੋਂ ਸਿਰਫ 5.5% ਤੋਂ ਵੱਧ ਫਰਸਟ ਨੇਸ਼ਨਜ਼ ਵਜੋਂ ਆਪਣੀ ਪਛਾਣ ਕਰਦੇ ਹਨ
- ਸਿਰਫ 3% ਤੋਂ ਵੱਧ ਦੀ ਪਛਾਣ ਮੇਟੀ (Métis) ਵਜੋਂ ਹੁੰਦੀ ਹੈ
ਇਨੂਇਟ (Inuit) ਲੋਕਾਂ ਵਿੱਚ ਨਿਯੁਕਤੀਆਂ ਦੀ ਗਿਣਤੀ ਘੱਟ ਹੈ। ਉਨ੍ਹਾਂ ਦੀ ਪਛਾਣ ਨੂੰ ਸੁਰੱਖਿਅਤ ਰੱਖਣ ਲਈ ਇਸ ਗਿਣਤੀ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਹੇਠਾਂ ਅਬਾਦੀ ਦੇ ਅੰਕੜਿਆਂ ਦੇ ਨਾਲ ਤੁਲਨਾ ਬਾਰੇ ਹੋਰ ਜਾਣੋ।
ਸੈਂਪਲ ਵਿੱਚ ਹਰ ਕਿਸੇ ਦੀ ਤੁਲਨਾ ਵਿੱਚ, ਨਿਯੁਕਤ ਕੀਤੇ ਇੰਡੀਜਨਸ ਲੋਕਾਂ ਦੀ:
- 35-54 ਸਾਲ ਦੀ ਉਮਰ ਹੋਣ ਦੀ ਵਧੇਰੇ ਸੰਭਾਵਨਾ ਸੀ
- ਇੱਕ ਔਰਤ ਵਜੋਂ ਪਛਾਣ ਕਰਨ ਦੀ ਵਧੇਰੇ ਸੰਭਾਵਨਾ ਸੀ
- LGBTQ+* ਵਜੋਂ ਪਛਾਣ ਕਰਨ ਦੀ ਵਧੇਰੇ ਸੰਭਾਵਨਾ ਸੀ
- ਅਪੰਗਤਾ ਦੀ ਰਿਪੋਰਟ ਕਰਨ ਦੀ ਵਧੇਰੇ ਸੰਭਾਵਨਾ ਸੀ
- 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਬਾਲਗਾਂ ਦੀ ਦੇਖਭਾਲ ਕਰਨ ਵਾਲੇ ਹੋਣ ਦੀ ਵਧੇਰੇ ਸੰਭਾਵਨਾ ਸੀ
CABRO ਅਹੁਦਿਆਂ ਨੂੰ ਉਪਲਬਧ ਕਰਾਉਣ ਅਤੇ ਉਨ੍ਹਾਂ ਵਿੱਚ ਲੋਕਾਂ ਨੂੰ ਭਰਤੀ ਕਰਨ ਦੇ ਨਾਲ-ਨਾਲ ਮੌਜੂਦਾ ਸਮੇਂ ਵਿੱਚ ਇੰਡੀਜਨਸ ਲੋਕਾਂ ਨੂੰ ਨਿਯੁਕਤ ਕਰਦੇ ਸਮੇਂ ਇਨ੍ਹਾਂ ਕਾਰਕਾਂ ‘ਤੇ ਵਿਚਾਰ ਕਰਨਾ ਮਹੱਤਵਪੂਰਨ ਹੈ।
ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਰਹਿਣ ਵਾਲੇ ਇੰਡੀਜਨਸ ਲੋਕਾਂ ਨੂੰ ਮੌਕਿਆਂ ਵਿੱਚ ਭਾਗ ਲੈਣ ਲਈ ਵਧੇਰੇ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਸ ਕਰਕੇ ਇਨ੍ਹਾਂ ਅਹੁਦਿਆਂ ਵਿੱਚ ਉਨ੍ਹਾਂ ਦੀ ਘੱਟ ਨੁਮਾਇੰਦਗੀ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਹਾਲਾਂਕਿ ਟੀਮ ਨੇ ਇਸ ਖੋਜ ਲਈ ਨੁਮਾਇੰਦਗੀ ਵਿੱਚ ਖੇਤਰੀ ਅੰਤਰਾਂ ਨੂੰ ਗਿਣਤੀ ਵਿੱਚ ਨਹੀਂ ਲਿਆ, ਇਸ ਨੂੰ ਭਵਿੱਖ ਦੀਆਂ ਰਿਪੋਰਟਾਂ ਵਿੱਚ ਵਿਚਾਰਿਆ ਜਾਵੇਗਾ।
*ਨੋਟ ਕਰੋ ਕਿ ਟੂ-ਸਪਿਰਿਟ ਇੱਕ ਵਿਸ਼ੇਸ਼ ਇੰਡੀਜਨਸ ਪਛਾਣ ਹੈ। CABRO ਸਰਵੇ ਨੇ LGBTQ+ ਪਛਾਣ ਤੋਂ ਵੱਖਰੇ ਤੌਰ ‘ਤੇ ਟੂ-ਸਪਿਰਿਟ ਪਛਾਣ ਬਾਰੇ ਪੁੱਛਿਆ। ਕੁਝ ਲੋਕਾਂ ਨੇ ਆਪਣੀ ਪਛਾਣ ਟੂ-ਸਪਿਰਿਟ ਵਜੋਂ ਕੀਤੀ। ਉਨ੍ਹਾਂ ਦੀ ਪਛਾਣ ਨੂੰ ਸੁਰੱਖਿਅਤ ਰੱਖਣ ਲਈ ਇਸ ਗਿਣਤੀ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।


ਨਸਲ
ਦੋ ਤਿਹਾਈ ਗੋਰੇ ਹਨ ਅਤੇ ਇੱਕ ਤਿਹਾਈ ਤੋਂ ਘੱਟ ਨਸਲੀ ਪਿਛੋਕੜ ਤੋਂ ਹਨ
“ਨਹੀਂ ਪਤਾ” ਅਤੇ “ਜਵਾਬ ਨਹੀਂ ਦੇਣਾ ਚਾਹੁੰਦੇ” ਦੇ ਨਾਲ-ਨਾਲ, ਸਰਵੇ ਵਿੱਚ ਨਸਲ ਜਾਂ ਨਸਲੀ ਪਿਛੋਕੜ ਲਈ 12 ਵਿਕਲਪ ਪ੍ਰਦਾਨ ਕੀਤੇ ਗਏ।
ਹਾਲਾਂਕਿ ਜ਼ਿਆਦਾਤਰ ਨਸਲੀ ਪਿਛੋਕੜ ਵਾਲੇ ਸਮੂਹਾਂ ਨੂੰ ਬੀ.ਸੀ. ਦੀ ਅਬਾਦੀ ਵਿੱਚ ਉਨ੍ਹਾਂ ਦੇ ਹਿੱਸੇ ਦੇ ਅਨੁਸਾਰ ਦਰਸਾਇਆ ਗਿਆ ਸੀ, ਚੀਨੀ ਅਤੇ ਫਿਲੀਪੀਨੋ ਵਜੋਂ ਪਛਾਣ ਕਰਨ ਵਾਲਿਆਂ ਦੀ ਨੁਮਾਇੰਦਗੀ ਦੀ ਦਰ ਘੱਟ ਸੀ।
ਜਨਗਣਨਾ ਪੱਧਰ ਦੀ ਨੁਮਾਇੰਦਗੀ ਤੱਕ ਪਹੁੰਚਣ ਲਈ, ਚੀਨੀ ਲੋਕਾਂ ਦੀਆਂ ਨਿਯੁਕਤੀਆਂ ਦੀ ਗਿਣਤੀ ਦੁੱਗਣੀ ਕਰਨ ਦੀ ਜ਼ਰੂਰਤ ਹੋਏਗੀ ਅਤੇ ਫਿਲੀਪੀਨੋ ਲੋਕਾਂ ਦੀਆਂ ਨਿਯੁਕਤੀਆਂ ਦੀ ਗਿਣਤੀ ਨੂੰ ਪੰਜ ਗੁਣਾ ਵਧਾਉਣ ਦੀ ਜ਼ਰੂਰਤ ਹੋਏਗੀ।
ਸੈਂਪਲ ਵਿੱਚ ਨਿਯੁਕਤ ਕੀਤੇ ਗਏ ਨਸਲੀ ਪਿਛੋਕੜ ਵਾਲੇ ਲੋਕਾਂ ਦੀ:
- 35-54 ਸਾਲ ਦੀ ਉਮਰ ਹੋਣ ਦੀ ਵਧੇਰੇ ਸੰਭਾਵਨਾ ਸੀ
- ਕੰਮ ‘ਤੇ ਅਸਾਨੀ ਨਾਲ ਦੋ ਭਾਸ਼ਾਵਾਂ ਦੀ ਵਰਤੋਂ ਕਰਨ ਵਿੱਚ ਸਮਰੱਥ ਹੋਣ ਦੀ ਵਧੇਰੇ ਸੰਭਾਵਨਾ ਸੀ
- 18 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ ਇੱਕ ਬਾਲਗ ਦੀ ਦੇਖਭਾਲ ਕਰਨ ਵਾਲੇ ਹੋਣ ਦੀ ਵਧੇਰੇ ਸੰਭਾਵਨਾ ਸੀ
- ਲੋਅਰ ਮੇਨਲੈਂਡ/ਸਾਊਥਵੈਸਟ ਖੇਤਰ ਵਿੱਚ ਰਹਿਣ ਦੀ ਵਧੇਰੇ ਸੰਭਾਵਨਾ ਸੀ
CABRO ਅਹੁਦਿਆਂ ਨੂੰ ਉਪਲਬਧ ਕਰਵਾਉਣ ਅਤੇ ਉਨ੍ਹਾਂ ਵਿੱਚ ਲੋਕਾਂ ਨੂੰ ਭਰਤੀ ਕਰਨ ਦੇ ਨਾਲ-ਨਾਲ ਮੌਜੂਦਾ ਸਮੇਂ ਵਿੱਚ ਨਸਲੀ ਪਿਛੋਕੜ ਦੇ ਲੋਕਾਂ ਨੂੰ ਨਿਯੁਕਤ ਕਰਦੇ ਸਮੇਂ ਇਨ੍ਹਾਂ ਕਾਰਕਾਂ ‘ਤੇ ਵਿਚਾਰ ਕਰਨਾ ਮਹੱਤਵਪੂਰਨ ਹੈ।
ਉਮਰ
ਸਾਲ 2024 ਵਿੱਚ ਨਿਯੁਕਤ ਕੀਤੇ ਲੋਕਾਂ ਲਈ:
- ਅਬਾਦੀ ਦੇ 41.8% ਹਿੱਸੇ ਦੇ ਮੁਕਾਬਲੇ, 62% 55 ਸਾਲ ਦੀ ਉਮਰ ਤੋਂ ਵੱਧ ਹੈ
- ਅਬਾਦੀ ਦਾ 33% ਹਿੱਸਾ 35-54 ਸਾਲ ਦੀ ਉਮਰ ਵਿਚਕਾਰ ਹੈ – ਜੋ ਅਬਾਦੀ ਦੇ ਨਾਲ ਇੱਕਸਾਰਤਾ ਵਿੱਚ ਹੈ
- ਅਬਾਦੀ ਦੇ 26.4% ਹਿੱਸੇ ਦੇ ਮੁਕਾਬਲੇ, 3.5% ਹਿੱਸਾ 18-34 ਸਾਲ ਦੀ ਉਮਰ ਵਿਚਕਾਰ ਹੈ –
ਸੈਂਪਲ ਵਿੱਚ ਹਰ ਕਿਸੇ ਦੀ ਤੁਲਨਾ ਵਿੱਚ, ਨਿਯੁਕਤ ਕੀਤੇ 55+ ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ:
- ਫਰਸਟ ਨੇਸ਼ਨਜ਼ ਜਾਂ ਨਸਲੀ ਪਿਛੋਕੜ ਤੋਂ ਹੋਣ ਵਾਲੇ ਵਜੋਂ ਪਛਾਣ ਕਰਨ ਦੀ ਸੰਭਾਵਨਾ ਘੱਟ ਸੀ
- LGBTQ+ ਵਜੋਂ ਪਛਾਣ ਕਰਨ ਦੀ ਸੰਭਾਵਨਾ ਘੱਟ ਸੀ
- ਅਪੰਗਤਾ ਦੀ ਰਿਪੋਰਟ ਕਰਨ ਦੀ ਸੰਭਾਵਨਾ ਘੱਟ ਸੀ
- 18 ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਦੇਖਭਾਲ ਕਰਨ ਦੀ ਸੰਭਾਵਨਾ ਘੱਟ ਸੀ
- ਵੈਨਕੂਵਰ ਆਇਲੈਂਡ/ਕੋਸਟ ਰੀਜਨ ਵਿੱਚ ਰਹਿਣ ਦੀ ਵਧੇਰੇ ਸੰਭਾਵਨਾ ਸੀ


ਲਿੰਗ
42.6% ਮਰਦਾਂ ਵਜੋਂ ਪਛਾਣ ਕਰਦੇ ਹਨ, ਅਤੇ 55.4% ਔਰਤਾਂ ਵਜੋਂ ਪਛਾਣ ਕਰਦੇ ਹਨ
ਸੈਂਪਲ ਵਿੱਚ ਹਰ ਕਿਸੇ ਦੀ ਤੁਲਨਾ ਵਿੱਚ, ਨਿਯੁਕਤ ਕੀਤੇ ਔਰਤਾਂ ਵਜੋਂ ਪਛਾਣ ਕਰਨ ਵਾਲੇ ਲੋਕਾਂ ਦੀ:
- ਫਰਸਟ ਨੇਸ਼ਨਜ਼ ਵਜੋਂ ਪਛਾਣ ਕਰਨ ਦੀ ਵਧੇਰੇ ਸੰਭਾਵਨਾ ਸੀ
- 35-54 ਅਤੇ 55+ ਸਾਲ ਦੀ ਉਮਰ ਵਾਲੇ ਸਮੂਹਾਂ ਵਿਚਕਾਰ ਵਧੇਰੇ ਬਰਾਬਰ ਵੰਡ ਦੇਖਣ ਨੂੰ ਮਿਲੀ
- 18 ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਦੇਖਭਾਲ ਕਰਨ ਦੀ ਵਧੇਰੇ ਸੰਭਾਵਨਾ ਸੀ
- ਗੈਰ-ਬਾਈਨਰੀ ਵਜੋਂ ਪਛਾਣ ਕਰਨ ਵਾਲੇ ਲੋਕਾਂ ਦੀ ਘੱਟ ਗਿਣਤੀ ਸੀ। ਉਨ੍ਹਾਂ ਦੀ ਪਛਾਣ ਨੂੰ ਸੁਰੱਖਿਅਤ ਰੱਖਣ ਲਈ ਇਸ ਗਿਣਤੀ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਅਬਾਦੀ ਦੇ ਡੇਟਾ ਦੀ ਵਰਤੋਂ ਕਰਨ ਬਾਰੇ ਇੱਕ ਟਿੱਪਣੀ
ਰਿਸਰਚ ਟੀਮ ਨੇ ਬੀ.ਸੀ. ਦੀ ਬਾਲਗ ਅਬਾਦੀ ਨਾਲ ਪ੍ਰਤੀਨਿਧਤਾ ਦਰਾਂ ਦੀ ਤੁਲਨਾ ਕਰਨ ਲਈ ਜਨਗਣਨਾ ਦੇ ਅੰਕੜਿਆਂ ਦੀ ਵਰਤੋਂ ਕੀਤੀ। ਹਾਲਾਂਕਿ ਇਹ ਵਿਭਿੰਨਤਾ ਉੱਤੇ ਕੁਝ ਚਾਨਣਾ ਪਾਉਣ ਵਿੱਚ ਮਦਦ ਕਰਦਾ ਹੈ, ਇਹ ਇਹ ਵੀ ਮੰਨਦਾ ਹੈ ਕਿ ਅਬਾਦੀ ਵਿੱਚ ਹਰ ਕੋਈ CABRO ਅਹੁਦੇ ਲਈ ਅਰਜ਼ੀ ਦੇਣ ਦੇ ਯੋਗ ਹੈ।
ਅਸਲ ਵਿੱਚ, ਯੋਗ ਉਮੀਦਵਾਰਾਂ ਦੀ ਗਿਣਤੀ ਘੱਟ ਹੈ ਕਿਉਂਕਿ ਅਹੁਦਿਆਂ ਵਿੱਚ ਭਰਤੀ ਹੋਣ ਲਈ ਹੋ ਸਕਦਾ ਹੈ ਕਿ ਨਿਯੁਕਤ ਹੋਣ ਵਾਲਿਆਂ ਕੋਲ ਪਿਛਲਾ ਤਜਰਬਾ, ਸਿੱਖਿਆ, ਸਿਖਲਾਈ ਜਾਂ ਕੰਮ ਲਈ ਸਫ਼ਰ ਕਰਨ ਦੀ ਸਮਰੱਥਾ ਹੋਣਾ ਲਾਜ਼ਮੀ ਰਿਹਾ ਹੋਵੇ। ਇਸਦਾ ਮਤਲਬ ਇਹ ਹੈ ਕਿ ਹੋ ਸਕਦਾ ਹੈ ਕਿ ਇਹ ਕੁਝ ਵਿਅਕਤੀਆਂ ਨੂੰ ਅਰਜ਼ੀ ਦੇਣ ਦੀ ਇਜਾਜ਼ਤ ਨਾ ਦਵੇ, ਖਾਸ ਕਰਕੇ ਦੇਖਭਾਲ ਕਰਨ ਵਾਲਿਆਂ ਨੂੰ ਅਤੇ ਪੇਂਡੂ ਅਤੇ ਦੂਰ-ਦੁਰਾਡੇ ਦੇ ਭਾਈਚਾਰਿਆਂ ਵਿੱਚ ਰਹਿਣ ਵਾਲਿਆਂ ਨੂੰ।
ਕਈ ਸਾਲਾਂ ਦੀਆਂ ਬਸਤੀਵਾਦੀ ਅਤੇ ਨਸਲਵਾਦੀ ਨੀਤੀਆਂ ਜਿਵੇਂ ਕਿ ਇੰਡੀਅਨ ਐਕਟ, ਰੈਜ਼ਿਡੈਂਸ਼ੀਅਲ ਸਕੂਲ ਅਤਚਾਈਨੀਜ਼ ਹੈੱਡ ਟੈਕ ਨੇ ਵੀ ਅਬਾਦੀ ਵਿੱਚ ਵਾਧੇ ਨੂੰ ਸੀਮਤ ਕਰ ਦਿੱਤਾ ਹੈ ਅਤੇ ਇੰਡੀਜਨਸ ਅਤੇ ਨਸਲੀ ਪਿਛੋਕੜ ਵਾਲੇ ਲੋਕਾਂ ਦੀਆਂ ਕਈ ਪੀੜ੍ਹੀਆਂ ਨੂੰ ਵਿਸਥਾਪਿਤ ਕਰ ਦਿੱਤਾ ਹੈ।ਸੇ
ਇਨ੍ਹਾਂ ਨੀਤੀਆਂ ਅਤੇ ਕਾਰਵਾਈਆਂ ਦੇ ਪ੍ਰਭਾਵ ਬੀ.ਸੀ. ਵਿੱਚ ਇੰਡੀਜਨਸ ਅਤੇ ਨਸਲੀ ਪਿਛੋਕੜ ਵਾਲੇ ਭਾਈਚਾਰਿਆਂ ਦੀ ਗਿਣਤੀ ਨੂੰ ਪ੍ਰਭਾਵਤ ਕਰਨਾ ਜਾਰੀ ਰੱਖਦੇ ਹਨ ਅਤੇ ਡੇਟਾ ਇਕੱਤਰ ਕਰਨ ਦੀ ਪ੍ਰਕਿਰਿਆ ਵਿੱਚ ਵਿਸ਼ਵਾਸ ਦੀ ਘਾਟ ਦਾ ਕਾਰਨ ਬਣ ਗਏ ਹਨ। ਇਸਦਾ ਮਤਲਬ ਇਹ ਹੈ ਕਿ ਕੁਝ ਵਿਅਕਤੀ ਜਾਂ ਭਾਈਚਾਰੇ ਜਨਗਣਨਾ ਵਿੱਚ ਭਾਗ ਨਾ ਲੈਣ ਦੀ ਚੋਣ ਕਰਦੇ ਹਨ।
ਜਨਗਣਨਾ ਦੇ ਅੰਕੜੇ ਪ੍ਰਤੀਨਿਧਤਾ ਦਾ ਮੁਲਾਂਕਣ ਕਰਨ ਲਈ ਸਹੀ ਤੁਲਨਾ ਦੀ ਪੇਸ਼ਕਸ਼ ਨਹੀਂ ਕਰ ਸਕਦੇ। ਸਟੈਟਿਸਟਿਕਸ ਕੈਨੇਡਾ ਜਿਸ ਤਰੀਕੇ ਨਾਲ ਡੇਟਾ ਰਿਕਾਰਡ ਕਰਦਾ ਹੈ ਉਸਦਾ ਮਤਲਬ ਹੈ ਕਿ ਕੁਝ ਨਸਲੀ ਪਿਛੋਕੜ ਵਾਲੇ ਲੋਕ, ਜੋ ਅਬਾਦੀ ਦੇ ਇੱਕ ਤੋਂ ਵੱਧ ਨਸਲੀ ਹਿੱਸਿਆਂ ਨਾਲ ਆਪਣੀ ਪਛਾਣ ਕਰਦੇ ਹਨ, ਦੀ ਨੁਮਾਇੰਦਗੀ ਸਹੀ ਢੰਗ ਨਾਲ ਨਹੀਂ ਕੀਤੀ ਜਾਂਦੀ। ਉਦਾਹਰਨ ਲਈ, ਜੇ ਕੋਈ “ਗੋਰੇ” ਅਤੇ “ਲਾਤੀਨੀ ਅਮਰੀਕੀ” ਦੋਵਾਂ ਵਜੋਂ ਪਛਾਣ ਕਰਦਾ ਹੈ, ਤਾਂ ਉਨ੍ਹਾਂ ਨੂੰ “ਲਾਤੀਨੀ ਅਮਰੀਕੀ” ਅਬਾਦੀ ਦੇ ਹਿੱਸੇ ਵਜੋਂ ਦਰਜ ਨਹੀਂ ਕੀਤਾ ਜਾਵੇਗਾ।
ਇਸ ਦੇ ਨਤੀਜੇ ਵਜੋਂ ਇੰਡੀਜਨਸ ਅਤੇ ਨਸਲੀ ਪਿਛੋਕੜ ਵਾਲੇ ਲੋਕਾਂ ਦੀ ਨਿਯਮਤ ਤੌਰ ‘ਤੇ ਗਿਣਤੀ ਘੱਟ ਹੁੰਦੀ ਹੈ ਅਤੇ ਜੇ ਅਬਾਦੀ ਦੇ ਅੰਕੜਿਆਂ ਦੇ ਅਧਾਰ ‘ਤੇ ਫੈਸਲੇ ਲਏ ਜਾਂਦੇ ਹਨ ਤਾਂ ਉਨ੍ਹਾਂ ਦੀ ਸੇਵਾਵਾਂ, ਫੰਡ ਸਹਾਇਤਾ ਜਾਂ ਮੌਕਿਆਂ ਤੱਕ ਪਹੁੰਚ ਪ੍ਰਭਾਵਤ ਹੋ ਸਕਦੀ ਹੈ। ਸਟੈਟਿਸਟਿਕਸ ਕੈਨੇਡਾ ਦਾ ਅਨੁਮਾਨ ਹੈ ਕਿ ਸਾਲ 2021 ਵਿੱਚ, ਬ੍ਰਿਟਿਸ਼ ਕੋਲੰਬੀਆ ਵਿੱਚ ਰਿਜ਼ਰਵ ‘ਤੇ ਰਹਿਣ ਵਾਲੇ 10% ਤੋਂ ਵੱਧ ਲੋਕਾਂ ਨੂੰ ਜਨਗਣਨਾ ਦੀ ਗਿਣਤੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ।
ਸਟੈਟਿਸਟਿਕਸ ਕੈਨੇਡਾ ਨੁਕਸਾਨਾਂ ਨੂੰ ਘਟਾਉਣ ਅਤੇ ਡੇਟਾ ਇਕੱਤਰ ਕਰਨ ਦੀ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਲਈ ਨਿਰੰਤਰ ਸ਼ਮੂਲੀਅਤ ਕਰ ਰਿਹਾ ਹੈ।

ਅਗਲੇ ਕਦਮ
ਇਹ ਸਪੱਸ਼ਟ ਹੈ ਕਿ ਕੁਝ ਸਮੂਹਾਂ ਨੂੰ ਬੀ.ਸੀ. ਦੀਆਂ ਏਜੰਸੀਆਂ, ਬੋਰਡਾਂ ਜਾਂ ਕਮਿਸ਼ਨਾਂ ਵਿੱਚ ਨਿਯੁਕਤ ਹੋਣ ਵਿੱਚ ਰੁਕਾਵਟਾਂ ਆ ਰਹੀਆਂ ਹਨ। ਇਹ ਖੋਜਾਂ ਤੱਥਾਂ ਦੀ ਤੁਲਨਾ ਕਰਨ ਲਈ ਇੱਕ ਆਧਾਰ ਪ੍ਰਦਾਨ ਕਰਦੀਆਂ ਹਨ ਜਿਸਦੀ ਵਰਤੋਂ ਅਸੀਂ ਭਵਿੱਖ ਦੀਆਂ ਤੁਲਨਾਵਾਂ ਲਈ ਕਰ ਸਕਦੇ ਹਾਂ ਤਾਂ ਜੋ ਸਾਨੂੰ ਇਹ ਸਮਝਣ ਵਿੱਚ ਮਦਦ ਮਿਲ ਸਕੇ ਕਿ ਸਮੇਂ ਦੇ ਨਾਲ ਪ੍ਰਤੀਨਿਧਤਾ ਕਿਵੇਂ ਬਦਲ ਰਹੀ ਹੈ। ਇਸ ਜਾਣਕਾਰੀ ਨਾਲ, CABRO ਵੀ ਰੁਕਾਵਟਾਂ ਨੂੰ ਦੂਰ ਕਰ ਸਕੇਗਾ ਅਤੇ ਪ੍ਰਤੀਨਿੱਧਤਾ ਨੂੰ ਸੁਧਾਰ ਸਕੇਗਾ।
CABRO ਹਰ ਦੋ ਸਾਲਾਂ ਵਿੱਚ ਇੱਕ ਸਰਵੇ ਕਰਨਾ ਜਾਰੀ ਰੱਖੇਗਾ। ਨਤੀਜੇ ਸਾਡੀਆਂ ਏਜੰਸੀਆਂ, ਬੋਰਡਾਂ ਅਤੇ ਕਮਿਸ਼ਨਾਂ ‘ਤੇ ਬੀ.ਸੀ. ਦੀ ਵਿਭਿੰਨਤਾ ਨੂੰ ਦਰਸਾਉਣ ਦੇ ਸਾਡੇ ਟੀਚੇ ਵੱਲ ਪ੍ਰਗਤੀ ਨੂੰ ਟਰੈਕ ਕਰਨ ਵਿੱਚ ਸਾਡੀ ਮਦਦ ਕਰਨਗੇ। ਅਸੀਂ ਇਹ ਨਿਰਧਾਰਤ ਕਰਨ ਲਈ ਘੱਟ ਨੁਮਾਇੰਦਗੀ ਵਾਲੇ ਭਾਈਚਾਰਿਆਂ ਦੇ ਸਹਿਯੋਗ ਨਾਲ ਵੀ ਕੰਮ ਕਰਾਂਗੇ ਕਿ ਰੁਕਾਵਟਾਂ ਨੂੰ ਕਿਵੇਂ ਹੱਲ ਕਰਨਾ ਹੈ।
ਅਸੀਂ ਮੰਨਦੇ ਹਾਂ ਕਿ ਇਹ ਅੰਕੜੇ ਪੂਰੀ ਤਸਵੀਰ ਨਹੀਂ ਦਿਖਾਉਂਦੇ। ਇਸ ਤੋਂ ਇਲਾਵਾ, ਇਹ ਸਮਝਣਾ ਮਹੱਤਵਪੂਰਨ ਹੈ ਕਿ ਬਰਾਬਰਤਾ-ਯੋਗ ਅਬਾਦੀ ਦੇ ਹਿੱਸਿਆਂ ਤੋਂ ਨਿਯੁਕਤ ਹੋਏ ਲੋਕਾਂ ਨੂੰ ਬੋਰਡਾਂ ਵਿੱਚ ਕਿਵੇਂ ਵੰਡਿਆ ਜਾਂਦਾ ਹੈ, ਉਹ ਕਿਹੜੇ ਅਹੁਦਿਆਂ ਦਾ ਜ਼ਿੰਮਾ ਸੰਭਾਲਦੇ ਹਨ ਅਤੇ ਕੀ ਉਹ ਆਪਣੀਆਂ ਭੂਮਿਕਾਵਾਂ ਵਿੱਚ ਸਮਰਥਨ-ਪ੍ਰਾਪਤ ਅਤੇ ਸਮਰੱਥ ਮਹਿਸੂਸ ਕਰਦੇ ਹਨ।
ਭਵਿੱਖ ਦੇ ਸਰਵੇਖਣਾਂ ਲਈ, CABRO ਲੋਕਾਂ ਦੇ ਨਿਯੁਕਤ ਹੋਣ ਦੇ ਤਜਰਬਿਆਂ ਬਾਰੇ ਜਾਣਕਾਰੀ ਇਕੱਠੀ ਕਰੇਗਾ ਅਤੇ ਖੇਤਰੀ ਅਤੇ ਬੋਰਡ ਪੱਧਰ ‘ਤੇ ਹੋਰ ਵਿਸਤਾਰ ਨਾਲ ਵਿਸ਼ਲੇਸ਼ਣ ਕਰੇਗਾ। ਇਹ ਸਾਨੂੰ ਇਹ ਪਛਾਨਣ ਵਿੱਚ ਮਦਦ ਕਰੇਗਾ ਕਿ ਅਸੀਂ ਉਨ੍ਹਾਂ ਦੀ ਹੋਰ ਕਿਵੇਂ ਮਦਦ ਕਰ ਸਕਦੇ ਹਾਂ ਜੋ ਨਿਯੁਕਤੀ ਲਈ ਅਰਜ਼ੀ ਦੇ ਰਹੇ ਹਨ ਅਤੇ ਇਨ੍ਹਾਂ ਭੂਮਕਿਾਵਾਂ ਵਿੱਚ ਕੰਮ ਕਰ ਰਹੇ ਹਨ।
ਵਧੇਰੇ ਜਾਣੋ
ਇਸ ਖੋਜ ਪ੍ਰੋਜੈਕਟ ਬਾਰੇ ਹੋਰ ਜਾਣਨ ਲਈ ਪੂਰੀ ਰਿਪੋਰਟ ਪੜ੍ਹੋ, ਜਿਸ ਵਿੱਚ ਸਰਵੇ ਬਾਰੇ ਹੋਰ ਜਾਣਕਾਰੀ ਅਤੇ ਬੋਰਡ ਵਿੱਚ ਨਿਯੁਕਤ ਕੀਤੇ ਹੋਰ ਲੋਕਾਂ ਬਾਰੇ ਵਿਸਤ੍ਰਿਤ ਨਤੀਜੇ ਸ਼ਾਮਲ ਹਨ।
ਬੀ.ਸੀ. ਬੋਰਡ, ਏਜੰਸੀ ਜਾਂ ਕਮਿਸ਼ਨ ਦੇ ਅਹੁਦੇ ਲਈ ਅਰਜ਼ੀ ਦੇਣ ਵਿੱਚ ਦਿਲਚਸਪੀ ਰੱਖਦੇ ਹੋ? ਮੌਜੂਦਾ ਮੌਕਿਆਂ ਨੂੰ ਵੇਖਣ ਅਤੇ ਅਰਜ਼ੀ ਦੇਣ ਲਈ CABRO ਸਾਈਟ ‘ਤੇ ਜਾਓ।