ਬੀ ਸੀ ਡੈਮੋਗ੍ਰਾਫਿਕ ਸਰਵੇ (ਬੀ ਸੀ ਜਨਅੰਕੜਾ ਸਰਵੇਖਣ) ਹੁਣ ਬੰਦ ਹੋ ਗਿਆ ਹੈ। 200,000 ਤੋਂ ਵੱਧ ਲੋਕਾਂ ਨੇ ਇਸ ਵਿੱਚ ਭਾਗ ਲਿਆ। ਸਰਵੇ ਪੂਰਾ ਕਰਨ ਵਾਲੇ ਹਰ ਵਿਅਕਤੀ ਦਾ ਧੰਨਵਾਦ।
BC ਜਨਅੰਕੜਾ ਸਰਵੇਖਣ ਬਾਰੇ ਆਮ ਸਵਾਲ
BC ਜਨਅੰਕੜਾ ਸਰਵੇਖਣ ਪ੍ਰਣਾਲੀਗਤ ਨਸਲਵਾਦ ਦੀ ਪਛਾਣ ਕਰਨ ਅਤੇ ਸਾਡੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰੇਗਾ। ਜੇਕਰ ਤੁਸੀਂ 13 ਜਾਂ ਇਸ ਤੋਂ ਵੱਧ ਉਮਰ ਦੇ BC ਨਿਵਾਸੀ ਹੋ, ਤਾਂ ਤੁਹਾਨੂੰ ਭਾਗ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ।
ਸਰਵੇਖਣ ਸਵੈਇੱਛਤ ਹੈ। ਤੁਹਾਡੀ ਜਾਣਕਾਰੀ BC ਸਟੈਟਸ ਦੁਆਰਾ ਇਕੱਤਰ ਕੀਤੀ ਜਾਵੇਗੀ, ਸੁਰੱਖਿਅਤ ਕੀਤੀ ਜਾਵੇਗੀ ਅਤੇ ਗੁਪਤ ਰੱਖੀ ਜਾਵੇਗੀ।
ਅਕਸਰ ਪੁੱਛੇ ਜਾਣ ਵਾਲੇ ਸਵਾਲ
ਇਹ ਸਰਵੇਖਣ ਸਰਕਾਰੀ ਪ੍ਰੋਗਰਾਮਾਂ ਅਤੇ ਸੇਵਾਵਾਂ ਵਿੱਚ ਪ੍ਰਣਾਲੀਗਤ ਨਸਲਵਾਦ ਦੀ ਪਛਾਣ ਕਰਨ ਅਤੇ BC ਨੂੰ ਇੱਕ ਵਧੇਰੇ ਬਰਾਬਰੀ ਵਾਲਾ ਸੂਬਾ ਬਣਾਉਣ ਦੇ ਸਾਡੇ ਯਤਨਾਂ ਨੂੰ ਸੂਚਿਤ ਕਰੇਗਾ।
ਅਸੀਂ ਬਹੁਤ ਸਾਰੇ ਮੂਲਵਾਸੀ ਅਤੇ ਹੋਰ ਨਸਲੀ ਲੋਕਾਂ ਤੋਂ ਸੁਣਿਆ ਹੈ ਕਿ ਉਹਨਾਂ ਨੂੰ ਪਿੱਛੇ ਛੱਡਿਆ ਜਾ ਰਿਹਾ ਹੈ ਕਿਉਂਕਿ ਸਰਕਾਰੀ ਸੇਵਾਵਾਂ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਨਹੀਂ ਬਣਾਈਆਂ ਗਈਆਂ ਸਨ। ਅਸੀਂ BC ਜਨਅੰਕੜਾ ਸਰਵੇਖਣ ਰਾਹੀਂ ਜੋ ਜਾਣਕਾਰੀ ਇਕੱਤਰ ਕਰਦੇ ਹਾਂ, ਉਹ ਸਾਡੀਆਂ ਸੇਵਾਵਾਂ ਵਿੱਚ ਕਮੀਆਂ ਦੀ ਪਛਾਣ ਕਰਨ ਵਿੱਚ ਮਦਦ ਕਰੇਗੀ ਤਾਂ ਜੋ ਫੇਰ ਅਸੀਂ ਉਹਨਾਂ ਨੂੰ ਵਧੇਰੇ ਪਹੁੰਚਯੋਗ ਅਤੇ ਸਮਾਵੇਸ਼ੀ ਬਣਾ ਸਕੀਏ।
ਨਸਲਵਾਦ ਵਿਰੋਧੀ ਡੇਟਾ ਅਧਿਨਿਯਮ ਤਿਆਰ ਕਰਨ ਦੇ ਦੌਰਾਨ, ਮੂਲਵਾਸੀ, ਕਾਲੇ ਅਤੇ ਹੋਰ ਨਸਲੀ ਭਾਈਚਾਰਿਆਂ ਨੇ ਸਾਨੂੰ ਜਾਣਕਾਰੀ ਇਕੱਤਰ ਕਰਨ ਲਈ ਇੱਕ ਤਾਲਮੇਲ ਵਾਲੀ ਪਹੁੰਚ ਅਪਣਾਉਣ ਲਈ ਕਿਹਾ ਤਾਂ ਜੋ ਵਿਅਕਤੀਆਂ ਨੂੰ ਇੱਕੋ ਜਾਣਕਾਰੀ ਕਈ ਵਾਰ ਪ੍ਰਦਾਨ ਕਰਨ ਲਈ ਨਾ ਕਿਹਾ ਜਾਵੇ।
ਭਾਈਚਾਰਿਆਂ ਨੇ ਸਾਨੂੰ ਇਹ ਵੀ ਦੱਸਿਆ ਕਿ ਪ੍ਰਣਾਲੀਗਤ ਨਸਲਵਾਦ ਦੀ ਪਛਾਣ ਕਰਨ ਵਿੱਚ ਸਾਡੀ ਮਦਦ ਕਰਨ ਲਈ ਸਾਨੂੰ ਨਿੱਜੀ ਜਾਣਕਾਰੀ ਦੇ ਇਕੱਤਰੀਕਰਨ, ਵਰਤੋਂ ਅਤੇ ਖੁਲਾਸੇ ਦੀ ਅਗਵਾਈ ਕਰਨ ਲਈ ਇੱਕ ਸੰਸਥਾ ਦੀ ਲੋੜ ਹੈ। ਸਾਨੂੰ ਇਸ ਬਾਰੇ ਸਪੱਸ਼ਟ ਦਿਸ਼ਾ ਪ੍ਰਦਾਨ ਕਰਨ ਦੀ ਵੀ ਲੋੜ ਹੈ ਕਿ ਇਸ ਜਾਣਕਾਰੀ ਨੂੰ ਸੱਭਿਆਚਾਰਕ ਤੌਰ ‘ਤੇ ਸੁਰੱਖਿਅਤ ਤਰੀਕੇ ਨਾਲ ਕਿਵੇਂ ਇਕੱਤਰ ਕਰਨਾ ਹੈ।
ਸੂਬੇ ਦੀ ਅੰਕੜਾ ਏਜੰਸੀ ਵਜੋਂ, BC ਸਟੈਟਸ ਨੂੰ ਇਹ ਸਰਵੇਖਣ ਕਰਨ ਲਈ ਚੁਣਿਆ ਗਿਆ ਸੀ। ਸਾਡੇ ਕੋਲ BC ਦੇ ਨਿਵਾਸੀਆਂ ਲਈ ਸੇਵਾਵਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਲਈ ਸੁਰੱਖਿਅਤ ਢੰਗ ਨਾਲ ਜਾਣਕਾਰੀ ਇਕੱਤਰ ਕਰਨ ਅਤੇ ਡੇਟਾ ਦੀ ਵਰਤੋਂ ਕਰਨ ਦਾ 100 ਸਾਲਾਂ ਤੋਂ ਵੱਧ ਦਾ ਤਜਰਬਾ ਹੈ।
ਸਾਡੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰਨ ਲਈ ਸਾਨੂੰ ਲੋੜ ਹੈ ਕਿ ਸਾਰੇ ਪਿਛੋਕੜਾਂ ਵਾਲੇ ਲੋਕਾਂ ਇਸ ਸਰਵੇਖਣ ਵਿੱਚ ਹਿੱਸਾ ਲੈਣ – ਤਾਂ ਜੋ ਹਰ ਕਿਸੇ ਨਾਲ ਉਸ ਮਾਣ ਅਤੇ ਸਤਿਕਾਰ ਨਾਲ ਵਿਹਾਰ ਕੀਤਾ ਜਾਵੇ ਜਿਸ ਦੇ ਉਹ ਹੱਕਦਾਰ ਹਨ। 1 ਜੂਨ, 2023 ਤੱਕ BC ਵਿੱਚ ਰਹਿ ਰਹੇ ਸਾਰੇ ਲੋਕਾਂ ਨੂੰ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
13 ਸਾਲ ਅਤੇ ਇਸ ਤੋਂ ਵੱਧ ਉਮਰ ਦੇ BC ਨਿਵਾਸੀਆਂ ਦਾ ਇੱਕ ਸਰਵੇਖਣ ਪੂਰਾ ਕਰਨ ਲਈ ਸੁਆਗਤ ਕੀਤਾ ਜਾਂਦਾ ਹੈ। ਜੇਕਰ 13 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਹਿੱਸਾ ਲੈਣਾ ਚਾਹੁੰਦਾ ਹੈ, ਤਾਂ ਇੱਕ ਮਾਤਾ/ਪਿਤਾ ਜਾਂ ਕਾਨੂੰਨੀ ਸਰਪ੍ਰਸਤ ਨੂੰ ਉਹਨਾਂ ਦੀ ਤਰਫ਼ੋਂ ਇੱਕ ਸਰਵੇਖਣ ਪੂਰਾ ਕਰਨ ਦੀ ਲੋੜ ਹੋਵੇਗੀ।
BC ਪਰਿਵਾਰਾਂ ਦੇ ਇੱਕ ਬੇਤਰਤੀਬ ਨਮੂਨੇ ਨੂੰ ਸਰਵੇਖਣ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਕਰਨ ਵਾਸਤੇ ਇੱਕ ਪੱਤਰ ਵੀ ਪ੍ਰਾਪਤ ਹੋਵੇਗਾ।
ਅਸੀਂ BC ਵਿੱਚ ਰਹਿਣ ਵਾਲੇ ਹਰੇਕ ਵਿਅਕਤੀ ਦੀ ਵਿਵਿਧਤਾ ਨੂੰ ਸਮਝਣਾ ਚਾਹਾਂਗੇ। 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਖੁਦ ਸਰਵੇਖਣ ਪੂਰਾ ਕਰਨ ਲਈ ਨਹੀਂ ਕਿਹਾ ਜਾਵੇਗਾ। ਇਸਦੀ ਬਜਾਏ, ਇੱਕ ਮਾਤਾ/ਪਿਤਾ, ਸਰਪ੍ਰਸਤ, ਜਾਂ ਬੱਚੇ ਬਾਰੇ ਸਭ ਤੋਂ ਵੱਧ ਜਾਣਕਾਰ ਵਿਅਕਤੀ ਨੂੰ ਬੱਚੇ ਦੀ ਤਰਫ਼ੋਂ ਸਰਵੇਖਣ ਨੂੰ ਪੂਰਾ ਕਰਨਾ ਚਾਹੀਦਾ ਹੈ।
ਅਸੀਂ ਬਹੁਤ ਸਾਰੇ ਮੂਲਵਾਸੀ ਅਤੇ ਹੋਰ ਨਸਲੀ ਲੋਕਾਂ ਤੋਂ ਸੁਣਿਆ ਹੈ ਕਿ ਉਹਨਾਂ ਨੂੰ ਪਿੱਛੇ ਛੱਡਿਆ ਜਾ ਰਿਹਾ ਹੈ ਕਿਉਂਕਿ ਸਰਕਾਰੀ ਸੇਵਾਵਾਂ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਨਹੀਂ ਬਣਾਈਆਂ ਗਈਆਂ ਸਨ। ਇਹ ਨੁਕਸਾਨਦੇਹ ਅਤੇ ਦੁੱਖ ਪਹੁੰਚਾਉਣ ਵਾਲੀ ਗੱਲ ਹੈ ਅਤੇ ਹਰੇਕ ਲਈ ਮਜ਼ਬੂਤ ਜਨਤਕ ਸੇਵਾਵਾਂ ਪ੍ਰਦਾਨ ਕਰਨ ਦੇ ਸਾਡੇ ਟੀਚੇ ਨੂੰ ਕਮਜ਼ੋਰ ਕਰਦਾ ਹੈ।
ਸਾਡੀਆਂ ਮੌਜੂਦਾ ਸੇਵਾਵਾਂ ਵਿੱਚ ਸਮੱਸਿਆਵਾਂ ਦੀ ਪਛਾਣ ਕਰਨ ਲਈ, ਸਾਨੂੰ ਇਸ ਬਾਰੇ ਜਾਣਕਾਰੀ ਦੀ ਲੋੜ ਹੁੰਦੀ ਹੈ ਕਿ ਕੀ ਕੰਮ ਕਰਦਾ ਹੈ, ਕੀ ਕੰਮ ਨਹੀਂ ਕਰਦਾ ਅਤੇ ਕਿਸ ਲਈ ਕੰਮ ਕਰਦਾ ਹੈ। ਅਸੀਂ BC ਜਨਅੰਕੜਾ ਸਰਵੇਖਣ ਮੂਲਵਾਸੀ ਅਤੇ ਹੋਰ ਨਸਲੀ ਭਾਈਚਾਰਿਆਂ ਦੀ ਸ਼ਮੂਲੀਅਤ ਨਾਲ ਬਣਾਇਆ ਹੈ। ਇਹ ਪ੍ਰਣਾਲੀਗਤ ਨਸਲਵਾਦ ਦੀ ਪਛਾਣ ਕਰਨ ਅਤੇ BC ਨੂੰ ਵਧੇਰੇ ਬਰਾਬਰੀ ਵਾਲਾ ਸੂਬਾ ਬਣਾਉਣ ਦੇ ਸਾਡੇ ਯਤਨਾਂ ਨੂੰ ਸੂਚਿਤ ਕਰਨ ਵਿੱਚ ਮਦਦ ਕਰੇਗਾ।
ਸਰਵੇਖਣ 6 ਜੂਨ, 2023 ਨੂੰ ਖੁੱਲ੍ਹੇਗਾ, ਅਤੇ 15 ਅਕਤੂਬਰ, 2023 ਨੂੰ ਬੰਦ ਹੋ ਜਾਵੇਗਾ।
ਸਰਵੇਖਣ ਔਨਲਾਈਨ ਅਤੇ ਫੋਨ ਦੁਆਰਾ ਅੰਗ੍ਰੇਜ਼ੀ ਸਮੇਤ 15 ਭਾਸ਼ਾਵਾਂ ਵਿੱਚ ਉਪਲਬਧ ਹੈ। ਜੇਕਰ ਤੁਸੀਂ ਟੈਲੀਫੋਨ ‘ਤੇ ਸਰਵੇਖਣ ਨੂੰ ਪੂਰਾ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਸਾਨੂੰ ਇਸ ਨੰਬਰ ‘ਤੇ ਕਾਲ ਕਰੋ: 1-833-376-2452 ਟੋਲ-ਫ੍ਰੀ ਅਤੇ ਸਾਡੀ ਸਹਾਇਤਾ ਟੀਮ ਵਿੱਚੋਂ ਕਿਸੇ ਨਾਲ ਗੱਲ ਕਰੋ। ਸਾਡੇ ਟੀਮ ਦੇ ਮੈਂਬਰ ਉਪਲਬਧ ਹਨ:
- ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ (ਪੈਸੀਫਿਕ)
- ਸ਼ਨੀਵਾਰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ (ਪੈਸੀਫਿਕ) (ਕਾਨੂੰਨੀ ਛੁੱਟੀਆਂ ਨੂੰ ਛੱਡ ਕੇ)
ਸਰਵੇਖਣ ਵਿੱਚ 19 ਤੱਕ ਭਾਗ ਹਨ:
- ਭਾਗ 1: ਮੂਲ ਪਛਾਣ
- ਭਾਗ 2: ਖ਼ਾਨਦਾਨ
- ਭਾਗ 3: ਜਨਮ ਸਥਾਨ
- ਭਾਗ 4: ਗਤੀਸ਼ੀਲਤਾ
- ਭਾਗ 5: ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸਥਿਤੀ
- ਭਾਗ 6: ਭਾਸ਼ਾ
- ਭਾਗ 7: ਧਰਮ ਅਤੇ ਅਧਿਆਤਮਿਕਤਾ
- ਭਾਗ 8: ਨਸਲੀ ਪਛਾਣ
- ਭਾਗ 9: ਸੱਭਿਆਚਾਰ
- ਭਾਗ 10: ਲਿੰਗ
- ਭਾਗ 11: ਜਿਨਸੀ ਝੁਕਾਅ
- ਭਾਗ 12: ਵਿਆਹੁਤਾ ਸਥਿਤੀ
- ਭਾਗ 13: ਸਿੱਖਿਆ
- ਭਾਗ 14: ਨਿੱਜੀ ਆਮਦਨ
- ਭਾਗ 15: ਪਰਿਵਾਰਕ ਆਮਦਨੀ
- ਭਾਗ 16: ਅਸਮਰਥਤਾ
- ਭਾਗ 17: ਮੂਲਵਾਸੀ ਡੇਟਾ ਸੰਪ੍ਰਭੂਤਾ
- ਭਾਗ 18: ਭਵਿੱਖ ਦੇ ਜਨਅੰਕੜਾ ਇਕੱਤਰੀਕਰਨ ਲਈ ਤਰਜੀਹੀ ਪਹੁੰਚ
- ਭਾਗ 19: ਭਵਿੱਖ ਦੀ ਨਸਲਵਾਦ ਵਿਰੋਧੀ ਖੋਜ
ਜਦੋਂ ਕਿ ਕੈਨੇਡਾ ਦੀ ਸਰਕਾਰ ਪਹਿਲਾਂ ਹੀ ਕੈਨੇਡੀਅਨ ਜਨਗਣਨਾ ਵਿੱਚ ਇਸ ਵਿੱਚੋਂ ਕੁਝ ਜਾਣਕਾਰੀ ਇਕੱਠੀ ਕਰਦੀ ਹੈ, ਸਟੈਟਿਸਟਿਕਸ ਕੈਨੇਡਾ ਦੁਆਰਾ ਜਾਣਕਾਰੀ ਨੂੰ ਗੁਪਤ ਰੱਖਿਆ ਜਾਂਦਾ ਹੈ। ਇਸਦਾ ਮਤਲਬ ਹੈ ਕਿ ਅਸੀਂ ਇਸ ਨੂੰ ਸੂਬਾਈ ਸੇਵਾਵਾਂ ਵਿੱਚ ਕਮੀਆਂ ਦੀ ਪਛਾਣ ਕਰਨ ਲਈ ਨਹੀਂ ਵਰਤ ਸਕਦੇ ਹਾਂ।
ਜਦੋਂ ਕਿ ਅਸੀਂ BC ਵਿੱਚ ਸੇਵਾਵਾਂ ਪ੍ਰਦਾਨ ਕਰਨ ਲਈ ਕੁਝ ਨਿੱਜੀ ਜਾਣਕਾਰੀ ਇਕੱਠੀ ਕਰਦੇ ਹਾਂ, ਆਮ ਤੌਰ ‘ਤੇ, ਅਸੀਂ ਨਸਲ, ਜਾਤੀ, ਧਰਮ ਜਾਂ ਪਛਾਣ ਦੇ ਸਮਾਨ ਕਾਰਕਾਂ ਬਾਰੇ ਜਾਣਕਾਰੀ ਨਹੀਂ ਮੰਗਦੇ ਜਾਂ ਇਕੱਤਰ ਨਹੀਂ ਕਰਦੇ ਹਾਂ। ਇਸਦਾ ਮਤਲਬ ਇਹ ਹੈ ਕਿ ਸਾਡੇ ਕੋਲ ਇਸ ਬਾਰੇ ਡੇਟਾ ਨਹੀਂ ਹੈ ਕਿ ਸਰਕਾਰੀ ਸੇਵਾਵਾਂ ਦੀ ਵਰਤੋਂ ਕਰਦੇ ਸਮੇਂ ਲੋਕਾਂ ਨੂੰ ਖਾਸ ਤੌਰ ‘ਤੇ ਕਿੱਥੇ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਅਸੀਂ BC ਜਨਅੰਕੜਾ ਸਰਵੇਖਣ ਰਾਹੀਂ ਜੋ ਜਾਣਕਾਰੀ ਇਕੱਤਰ ਕਰਦੇ ਹਾਂ, ਉਹ ਸਾਡੀਆਂ ਸੇਵਾਵਾਂ ਵਿੱਚ ਕਮੀਆਂ ਦੀ ਪਛਾਣ ਕਰਨ ਵਿੱਚ ਮਦਦ ਕਰੇਗੀ ਤਾਂ ਜੋ ਅਸੀਂ ਉਹਨਾਂ ਨੂੰ ਵਧੇਰੇ ਪਹੁੰਚਯੋਗ ਅਤੇ ਸਮਾਵੇਸ਼ੀ ਬਣਾ ਸਕੀਏ।
ਨਹੀਂ।
ਇਸ ਸਰਵੇਖਣ ਵਿੱਚ ਸਵਾਲ ਨਸਲ, ਲਿੰਗ, ਸਿੱਖਿਆ ਦੇ ਨਾਲ-ਨਾਲ ਪਛਾਣ ਦੇ ਹੋਰ ਪਹਿਲੂਆਂ ‘ਤੇ ਕੇਂਦ੍ਰਿਤ ਹਨ ਤਾਂ ਜੋ ਇਹ ਸਮਝਣ ਵਿੱਚ ਸਾਡੀ ਮਦਦ ਹੋ ਸਕੇ ਕਿ ਪ੍ਰਣਾਲੀਗਤ ਨਸਲਵਾਦ ਸਾਡੀਆਂ ਸੇਵਾਵਾਂ ਨੂੰ ਕਿੱਥੇ ਪ੍ਰਭਾਵਿਤ ਕਰ ਰਿਹਾ ਹੈ।
ਇਹਨਾਂ ਸਵਾਲਾਂ ਨੂੰ ਨਸਲਵਾਦ ਵਿਰੋਧੀ ਡੇਟਾ ਅਧਿਨਿਯਮ ‘ਤੇ ਸ਼ਮੂਲੀਅਤ ਦੌਰਾਨ ਸਾਡੇ ਦੁਆਰਾ ਮੂਲਵਾਸੀ, ਕਾਲੇ ਅਤੇ ਹੋਰ ਨਸਲੀ ਭਾਈਚਾਰਿਆਂ ਤੋਂ ਸੁਣੀਆਂ ਗੱਲਾਂ ਦੇ ਆਧਾਰ ‘ਤੇ ਚੁਣਿਆ ਗਿਆ ਸੀ। ਸਵਾਲਾਂ ਨੂੰ ਆਕਾਰ ਦੇਣ ਅਤੇ ਸੰਸਥਾਗਤ ਜਾਂ ਪ੍ਰਣਾਲੀਗਤ ਨਸਲਵਾਦ ‘ਤੇ ਧਿਆਨ ਦੇਣ ਲਈ BC ਹਿਊਮਨ ਰਾਈਟਸ ਕਮਿਸ਼ਨਰ ਦੀ ਰਿਪੋਰਟ, ਦਿ ਗ੍ਰੈਂਡਮਦਰ ਪਰਸਪੈਕਟਿਵ (ਦਾਦੀ ਦਾ ਦ੍ਰਿਸ਼ਟੀਕੋਣ) ਤੋਂ ਪ੍ਰਾਪਤ ਸਿੱਟਿਆਂ ਦੀ ਵਰਤੋਂ ਵੀ ਕੀਤੀ ਗਈ ਸੀ।
ਪਰ ਅਸੀਂ ਤੁਹਾਡੇ ਅਨੁਭਵ ਬਾਰੇ ਸੁਣਨਾ ਚਾਹੁੰਦੇ ਹਾਂ। 2024 ਵਿੱਚ ਅਸੀਂ ਵਿਆਪਕ ਨਸਲਵਾਦ ਵਿਰੋਧੀ ਕਾਨੂੰਨ ਪੇਸ਼ ਕਰਾਂਗੇ ਜਿਸ ਲਈ ਸਰਕਾਰ ਨੂੰ ਇਸ ਜਨਸੰਖਿਆ ਸਰਵੇਖਣ ਦੁਆਰਾ ਸਾਹਮਣੇ ਆਈਆਂ ਅਸਮਾਨਤਾਵਾਂ ਨੂੰ ਹੱਲ ਕਰਨ ਦੀ ਲੋੜ ਹੋਵੇਗੀ। ਤੁਸੀਂ ਛੋਟੀ ਔਨਲਾਈਨ ਪ੍ਰਸ਼ਨਾਵਲੀ ਰਾਂਹੀਂ ਉਸ ਕਾਨੂੰਨ ਦੇ ਵਿਕਾਸ ਵਿੱਚ ਆਪਣੀ ਆਵਾਜ਼ ਸ਼ਾਮਲ ਕਰ ਸਕਦੇ ਹੋ।
ਬ੍ਰਿਟਿਸ਼ ਕੋਲੰਬੀਆ ਵਿੱਚ ਰਹਿਣ ਵਾਲੇ ਹੋਰ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਰਕਾਰ ਪ੍ਰੋਗਰਾਮਾਂ ਅਤੇ ਸੇਵਾਵਾਂ ਵਿੱਚ ਸੁਧਾਰ ਕਿਵੇਂ ਕਰ ਸਕਦੀ ਹੈ ਅਤੇ ਬੀ.ਸੀ. ਨੂੰ ਸਭ ਲਈ ਸਮਾਨ ਅਤੇ ਸਮਾਵੇਸ਼ੀ ਬਣਾਉਣ ਵਿੱਚ ਸਾਡੀ ਮਦਦ ਕਰਨ ਬਾਰੇ ਆਪਣੇ ਵਿਚਾਰ ਸਾਂਝੇ ਕਰੋ।
ਪ੍ਰਣਾਲੀਗਤ ਨਸਲਵਾਦ ਅਤੇ ਵਿਤਕਰੇ ਦੇ ਹੋਰ ਰੂਪਾਂ ਨੇ ਪੀੜ੍ਹੀਆਂ ਲਈ ਜਨਤਕ ਸੇਵਾਵਾਂ ਦੀ ਡਿਲਿਵਰੀ ਨੂੰ ਆਕਾਰ ਦਿੱਤਾ ਹੈ। ਜੋ ਜਾਣਕਾਰੀ ਅਸੀਂ BC ਜਨਅੰਕੜਾ ਸਰਵੇਖਣ ਰਾਹੀਂ ਇਕੱਠੀ ਕਰਦੇ ਹਾਂ, ਉਹ ਪ੍ਰੋਗਰਾਮਾਂ ਅਤੇ ਸੇਵਾਵਾਂ ਵਿੱਚ ਕਮੀਆਂ ਦੀ ਪਛਾਣ ਕਰਨ ਵਿੱਚ ਮਦਦ ਕਰੇਗੀ ਤਾਂ ਜੋ ਅਸੀਂ BC ਭਰ ਦੇ ਲੋਕਾਂ ਦੀਆਂ ਲੋੜਾਂ ਨੂੰ ਬਿਹਤਰ ਢੰਗ ਨਾਲ ਪੂਰਾ ਕਰ ਸਕੀਏ।
ਇਹ ਸਰਵੇਖਣ BC ਨੂੰ ਇੱਥੇ ਰਹਿਣ ਵਾਲੇ ਹਰੇਕ ਵਿਅਕਤੀ ਲਈ ਵਧੇਰੇ ਸਮਾਵੇਸ਼ੀ ਬਣਾਉਣ ਲਈ ਪਹਿਲਾ ਕਦਮ ਹੈ।
ਅਸੀਂ ਸਰਵੇਖਣ ਵਿੱਚ ਤੁਹਾਡੇ ਦੁਆਰਾ ਪ੍ਰਦਾਨ ਕੀਤੀ ਜਾਣਕਾਰੀ ਨੂੰ ਮੌਜੂਦਾ ਜਾਣਕਾਰੀ ਨਾਲ ਜੋੜਾਂਗੇ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਵੱਖ-ਵੱਖ ਪ੍ਰੋਗਰਾਮ ਅਤੇ ਨੀਤੀਆਂ ਵੱਖ-ਵੱਖ ਲੋਕਾਂ ਲਈ ਕਿੰਨੀ ਚੰਗੀ ਤਰ੍ਹਾਂ ਕੰਮ ਕਰਦੇ ਹਨ। ਇਹ ਉਹਨਾਂ ਕਮੀਆਂ ਅਤੇ ਰੁਕਾਵਟਾਂ ਦੀ ਪਛਾਣ ਕਰਨ ਵਿੱਚ ਮਦਦ ਕਰੇਗਾ ਜੋ ਲੋਕਾਂ ਨੂੰ ਜਨਤਕ ਸੇਵਾਵਾਂ ਜਿਵੇਂ ਕਿ ਸਿੱਖਿਆ, ਸਿਹਤ ਦੇਖਭਾਲ ਅਤੇ ਸਮਾਜਿਕ ਸਹਾਇਤਾਵਾਂ ਦਾ ਪੂਰੀ ਤਰ੍ਹਾਂ ਲਾਭ ਲੈਣ ਤੋਂ ਰੋਕ ਰਹੀਆਂ ਹਨ।
ਇਸ ਜਾਣਕਾਰੀ ਨਾਲ, ਅਸੀਂ ਓਥੇ ਸੂਚਿਤ ਤਬਦੀਲੀਆਂ ਕਰ ਸਕਦੇ ਹਾਂ ਜਿੱਥੇ ਉਹਨਾਂ ਦੀ ਸਭ ਤੋਂ ਵੱਧ ਲੋੜ ਹੈ। ਇਹ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਦੀਆਂ ਲੋੜਾਂ ਨੂੰ ਬਿਹਤਰ ਢੰਗ ਨਾਲ ਪੂਰਾ ਕਰਨ ਵਿੱਚ ਸਾਡੀ ਮਦਦ ਕਰੇਗਾ।
ਮੈਨੂੰ ਅਜਿਹੇ ਸਵਾਲਾਂ ਦੇ ਜਵਾਬ ਕਿਉਂ ਦੇਣੇ ਚਾਹੀਦੇ ਹਨ ਜੋ ਮੈਨੂੰ ਲੱਗਦਾ ਹੈ ਕਿ ਬਹੁਤ ਨਿੱਜੀ ਹਨ ਜਾਂ ਮੇਰੀ ਨਿੱਜਤਾ ‘ਤੇ ਹਮਲਾ ਕਰਦੇ ਹਨ?
ਬਾਕੀ ਸਾਰੇ ਸਵਾਲਾਂ ਲਈ ਤੁਸੀਂ ‘ਮੈਨੂੰ ਪਤਾ ਨਹੀਂ / ਮੈਂ ਯਕੀਨੀ ਨਹੀਂ ਹਾਂ’ ਜਾਂ, ਜੇਕਰ ਤੁਸੀਂ ਜਵਾਬ ਨਹੀਂ ਦੇਣਾ ਚਾਹੁੰਦੇ ਹੋ ਤਾਂ ‘ਜਵਾਬ ਨਹੀਂ ਦੇਣਾ ਚਾਹੁੰਦੇ’ ਦੀ ਚੋਣ ਕਰ ਸਕਦੇ ਹੋ।
ਸਾਰੇ ਜਵਾਬਾਂ ਨੂੰ ਗੁਪਤ ਰੱਖਿਆ ਜਾਵੇਗਾ। ਤੁਹਾਡੇ ਜਵਾਬ ਹੋਰ ਜਵਾਬਾਂ ਦੇ ਨਾਲ ਸਮੂਹਬੱਧ ਕੀਤੇ ਜਾਣਗੇ ਅਤੇ ਸਮੁੱਚੇ ਅੰਕੜੇ ਤਿਆਰ ਕਰਨ ਲਈ ਵਰਤੇ ਜਾਣਗੇ। ਅਜਿਹੀ ਕੋਈ ਵੀ ਜਾਣਕਾਰੀ ਪ੍ਰਕਾਸ਼ਿਤ ਨਹੀਂ ਕੀਤੀ ਜਾਵੇਗੀ ਜੋ ਕਿਸੇ ਵਿਅਕਤੀ ਜਾਂ ਪਰਿਵਾਰ ਦੀ ਪਛਾਣ ਕਰ ਸਕੇ।
ਇਸ ਸਰਵੇਖਣ ਰਾਹੀਂ ਇਕੱਠੀ ਕੀਤੀ ਗਈ ਜਾਣਕਾਰੀ ਨੂੰ ਸਾਡੀਆਂ ਸੇਵਾਵਾਂ ਵਿੱਚ ਰੁਕਾਵਟਾਂ ਅਤੇ ਕਮੀਆਂ ਦੀ ਪਛਾਣ ਕਰਨ ਲਈ ਮੌਜੂਦਾ ਜਾਣਕਾਰੀ ਨਾਲ ਜੋੜਿਆ ਜਾਵੇਗਾ। ਅਸੀਂ ਇਸ ਜਾਣਕਾਰੀ ਨੂੰ ਕਿਵੇਂ ਵਰਤ ਰਹੇ ਹਾਂ ਇਸ ਬਾਰੇ ਅੱਪਡੇਟ ਦੇ ਨਾਲ ਸਰਵੇਖਣ ਦੇ ਨਤੀਜੇ 2024 ਦੇ ਸ਼ੁਰੂ ਵਿੱਚ antiracism.gov.bc.ca ‘ਤੇ ਉਪਲਬਧ ਹੋਣਗੇ।
ਸਰਵੇਖਣ ਵਿੱਚ ਭਾਗ ਲੈਣਾ
ਜੇਕਰ ਤੁਹਾਡੇ ਪਰਿਵਾਰ ਨੂੰ ਸੱਦਾ ਪੱਤਰ ਮਿਲਿਆ ਹੈ, ਤਾਂ ਤੁਸੀਂ ਸਰਵੇਖਣ ਤੱਕ ਪਹੁੰਚ ਕਰਨ ਲਈ ਆਪਣੇ ਮੋਬਾਈਲ ਡਿਵਾਈਸ ‘ਤੇ ਕੈਮਰੇ ਨਾਲ QR ਕੋਡ ਨੂੰ ਸਕੈਨ ਕਰ ਸਕਦੇ ਹੋ ਜਾਂ ਆਪਣੇ ਵੈੱਬ ਬ੍ਰਾਊਜ਼ਰ ਦੇ ਸਿਖਰ ‘ਤੇ ਐਡਰੈੱਸ ਬਾਰ (ਖੋਜ ਬਾਰ ਨਹੀਂ) ਵਿੱਚ ਸਰਵੇਖਣ ਲਿੰਕ ਦਾਖਲ ਕਰ ਸਕਦੇ ਹੋ।
ਸਰਵੇਖਣ ਔਨਲਾਈਨ ਅਤੇ ਫੋਨ ਦੁਆਰਾ ਅੰਗ੍ਰੇਜ਼ੀ ਸਮੇਤ 15 ਭਾਸ਼ਾਵਾਂ ਵਿੱਚ ਉਪਲਬਧ ਹੈ। ਜੇਕਰ ਤੁਸੀਂ ਟੈਲੀਫੋਨ ‘ਤੇ ਸਰਵੇਖਣ ਨੂੰ ਪੂਰਾ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਸਾਨੂੰ ਇਸ ਨੰਬਰ ‘ਤੇ ਕਾਲ ਕਰੋ: 1-833-376-2452 ਟੋਲ-ਫ੍ਰੀ ਅਤੇ ਸਾਡੀ ਸਹਾਇਤਾ ਟੀਮ ਵਿੱਚੋਂ ਕਿਸੇ ਨਾਲ ਗੱਲ ਕਰੋ। ਸਾਡੇ ਟੀਮ ਦੇ ਮੈਂਬਰ ਉਪਲਬਧ ਹਨ:
- ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ (ਪੈਸੀਫਿਕ)
- ਸ਼ਨੀਵਾਰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ (ਪੈਸੀਫਿਕ) (ਕਾਨੂੰਨੀ ਛੁੱਟੀਆਂ ਨੂੰ ਛੱਡ ਕੇ)
ਹਾਂ।
ਸਰਵੇਖਣ ਨੂੰ ਟੈਲੀਫ਼ੋਨ ‘ਤੇ ਪੂਰਾ ਕਰਨ ਲਈ, ਕਿਰਪਾ ਕਰਕੇ ਟੈਲੀਫ਼ੋਨ ਏਜੰਟ ਨਾਲ ਗੱਲ ਕਰਨ ਲਈ 1-833-376-2452 ਟੋਲ ਫ੍ਰੀ ‘ਤੇ ਕਾਲ ਕਰੋ। ਸਾਡੇ ਕੋਲ ਏਜੰਟ ਉਪਲਬਧ ਹਨ:
- ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ (ਪੈਸੀਫਿਕ)
- ਸ਼ਨੀਵਾਰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ (ਪੈਸੀਫਿਕ) (ਕਾਨੂੰਨੀ ਛੁੱਟੀਆਂ ਨੂੰ ਛੱਡ ਕੇ)
ਸਰਵੇਖਣ ਨੂੰ ਪੂਰਾ ਕਰਨ ਵਿੱਚ ਘਰ ਦੇ ਪ੍ਰਤੀ ਮੈਂਬਰ ਲਗਭਗ 15 ਮਿੰਟ ਲੱਗਣਗੇ।
ਹਾਂ।
ਜੇਕਰ ਉਹ ਹਿੱਸਾ ਲੈਣਾ ਚਾਹੁੰਦੇ ਹਨ ਤਾਂ ਹਰੇਕ ਘਰ ਦੇ ਮੈਂਬਰ ਨੂੰ ਇੱਕ ਵੱਖਰਾ ਸਰਵੇਖਣ ਪੂਰਾ ਕਰਨ ਦੀ ਲੋੜ ਹੋਵੇਗੀ। ਤੁਸੀਂ ਆਪਣੇ ਪਰਿਵਾਰ ਦੇ ਕਿਸੇ ਹੋਰ ਵਿਅਕਤੀ ਦੀ ਤਰਫ਼ੋਂ ਸਰਵੇਖਣ ਨੂੰ ਭਰ ਸਕਦੇ ਹੋ। ਜੇਕਰ 13 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਹਿੱਸਾ ਲੈਣਾ ਚਾਹੁੰਦਾ ਹੈ, ਤਾਂ ਇੱਕ ਮਾਤਾ/ਪਿਤਾ ਜਾਂ ਕਾਨੂੰਨੀ ਸਰਪ੍ਰਸਤ ਨੂੰ ਉਹਨਾਂ ਦੀ ਤਰਫ਼ੋਂ ਇੱਕ ਸਰਵੇਖਣ ਪੂਰਾ ਕਰਨ ਦੀ ਲੋੜ ਹੋਵੇਗੀ।
ਅਸੀਂ ਸੁਝਾਅ ਦਿੰਦੇ ਹਾਂ ਕਿ ਤੁਸੀਂ ਆਪਣਾ ਸੰਯੁਕਤ BC ਡਰਾਈਵਰ ਦੇ ਲਾਇਸੰਸ ਜਾਂ BC ਸਰਵਿਸਿਜ਼ ਕਾਰਡ ਅਤੇ ਆਪਣਾ ਪਰਸਨਲ ਹੈਲਥ ਨੰਬਰ ਉਪਲਬਧ ਰੱਖੋ। ਇਹ ਪੁਸ਼ਟੀ ਕਰਨ ਲਈ ਕਿ ਤੁਸੀਂ BC ਦੇ ਨਿਵਾਸੀ ਹੋ ਅਤੇ ਮੌਜੂਦਾ ਪ੍ਰਬੰਧਕੀ ਜਾਣਕਾਰੀ ਨਾਲ ਲਿੰਕ ਕਰਨਾ ਸਮਰੱਥ ਬਣਾਉਣ ਲਈ ਤੁਹਾਨੂੰ ਕੁਝ ਪਛਾਣ ਜਾਣਕਾਰੀ ਦਰਜ ਕਰਨ ਲਈ ਕਿਹਾ ਜਾਵੇਗਾ।
ਨਹੀਂ।
ਤੁਹਾਨੂੰ ਆਪਣਾ ਪਰਸਨਲ ਹੈਲਥ ਨੰਬਰ ਪ੍ਰਦਾਨ ਕਰਨ ਦੀ ਲੋੜ ਨਹੀਂ ਹੈ। ਹਾਲਾਂਕਿ, ਜੇਕਰ ਤੁਸੀਂ ਅਰਾਮਦੇਹ ਮਹਿਸੂਸ ਕਰਦੇ ਹੋ ਤਾਂ ਅਸੀਂ ਤੁਹਾਨੂੰ ਇਹ ਪ੍ਰਦਾਨ ਕਰਨ ਲਈ ਉਤਸ਼ਾਹਿਤ ਕਰਦੇ ਹਾਂ।
ਇਸ ਨਾਲ ਅਸੀਂ ਤੁਹਾਡੇ ਦੁਆਰਾ BC ਜਨਅੰਕੜਾ ਸਰਵੇਖਣ ਵਿੱਚ ਮੁਹੱਈਆ ਕੀਤੀ ਗਈ ਜਾਣਕਾਰੀ ਨੂੰ ਹੋਰ ਜਾਣਕਾਰੀ ਜਿਵੇਂ ਕਿ ਸਿਹਤ ਜਾਂ ਸਿੱਖਿਆ ਰਿਕਾਰਡਾਂ ਨਾਲ ਜੋੜ ਸਕਾਂਗੇ। ਇਸ ਨਾਲ ਸਾਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਮਿਲੇਗੀ ਕਿ ਤੁਸੀਂ ਕਿਹੜੀਆਂ ਸੇਵਾਵਾਂ ਵਰਤ ਰਹੇ ਹੋ ਅਤੇ ਅਸੀਂ ਉਹਨਾਂ ਨੂੰ ਕਿਵੇਂ ਸੁਧਾਰ ਸਕਦੇ ਹਾਂ।
ਨਹੀਂ।
ਸਾਰੀ ਨਿੱਜੀ ਜਾਣਕਾਰੀ ਜਿਵੇਂ ਕਿ ਨਾਮ ਅਤੇ ਪਤੇ ਸਰਵੇਖਣ ਜਵਾਬਾਂ ਤੋਂ ਵੱਖ ਕਰ ਦਿੱਤੇ ਜਾਣਗੇ। ਅਜਿਹੀ ਕੋਈ ਵੀ ਜਾਣਕਾਰੀ ਪ੍ਰਕਾਸ਼ਿਤ ਨਹੀਂ ਕੀਤੀ ਜਾਵੇਗੀ ਜੋ ਕਿਸੇ ਵਿਅਕਤੀ ਜਾਂ ਪਰਿਵਾਰ ਦੀ ਪਛਾਣ ਕਰ ਸਕੇ।
BC ਸਟੈਟਸ ਅੰਦਰੂਨੀ ਲਿੰਕ ਕਰਨ ਦੇ ਉਦੇਸ਼ਾਂ ਲਈ ਨਿੱਜੀ ਪਛਾਣਕਰਤਾਵਾਂ ਦੀ ਵਰਤੋਂ ਕਰਨਗੇ। ਉਦਾਹਰਨ ਲਈ, ਅਸੀਂ ਇਸ ਸਰਵੇਖਣ ਤੋਂ ਤੁਹਾਡੀ ਜਾਣਕਾਰੀ ਨੂੰ ਪ੍ਰਸ਼ਾਸਨਿਕ ਜਾਣਕਾਰੀ ਜਿਵੇਂ ਕਿ ਸਿਹਤ ਜਾਂ ਸਿੱਖਿਆ ਰਿਕਾਰਡਾਂ ਨਾਲ ਜੋੜ ਸਕਦੇ ਹਾਂ। ਇਹ ਪੂਰਾ ਹੋਣ ‘ਤੇ ਨਿੱਜੀ ਪਛਾਣਕਰਤਾਵਾਂ ਨੂੰ ਹਟਾ ਦਿੱਤਾ ਜਾਵੇਗਾ।
ਕੁਝ ਪਛਾਣ ਸੰਬੰਧੀ ਸਵਾਲ ਹਨ ਜੋ ਤੁਹਾਡੀ BC ਰਿਹਾਇਸ਼ ਦੀ ਪੁਸ਼ਟੀ ਕਰਨ ਅਤੇ ਸਰਵੇਖਣ ਜਾਣਕਾਰੀ ਨੂੰ ਪ੍ਰਸ਼ਾਸਨਿਕ ਜਾਣਕਾਰੀ ਨਾਲ ਜੋੜਨ ਲਈ ਲੋੜੀਂਦੇ ਹਨ। ਬਾਕੀ ਜਵਾਬ ਸਵੈਇੱਛਤ ਹਨ।
ਹਾਲਾਂਕਿ, ਹਰੇਕ ਸਵਾਲ ਲਈ ਇੱਕ ਜਵਾਬ ਦੀ ਲੋੜ ਹੈ ਤਾਂ ਜੋ ਗਲਤੀ ਨਾਲ ਕੋਈ ਜਵਾਬ ਛੁੱਟ ਨਾ ਜਾਵੇ। ਜੇ ਤੁਸੀਂ ਕਿਸੇ ਖਾਸ ਸਵਾਲ ਦਾ ਜਵਾਬ ਨਹੀਂ ਦੇ ਸਕਦੇ ਹੋ ਜਾਂ ਨਹੀਂ ਦੇਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ‘ਜਵਾਬ ਨਹੀਂ ਦੇਣਾ ਚਾਹੁੰਦੇ’ ਜਾਂ ‘ਮੈਨੂੰ ਪਤਾ ਨਹੀਂ/ਮੈਂ ਯਕੀਨੀ ਨਹੀਂ ਹਾਂ’ ਦੀ ਚੋਣ ਕਰਨ ਦਾ ਵਿਕਲਪ ਹੋਵੇਗਾ।
ਨਹੀਂ।
ਇਹ ਇੱਕ ਸਵੈ-ਇੱਛਤ ਸਰਵੇਖਣ ਹੈ ਅਤੇ ਤੁਹਾਡੇ ਲਈ ਇਸਨੂੰ ਪੂਰਾ ਕਰਨਾ ਜ਼ਰੂਰੀ ਨਹੀਂ ਹੈ। ਜੇਕਰ ਤੁਸੀਂ ਸਰਵੇਖਣ ਨੂੰ ਪੂਰਾ ਨਾ ਕਰਨ ਦੀ ਚੋਣ ਕਰਦੇ ਹੋ, ਤਾਂ ਤੁਹਾਨੂੰ ਸਾਨੂੰ ਸੂਚਿਤ ਕਰਨ ਦੀ ਲੋੜ ਨਹੀਂ ਹੈ।
ਹਾਂ।
ਇੱਕ ਵਾਰ ਜਦੋਂ ਤੁਸੀਂ ਸਰਵੇਖਣ ਸ਼ੁਰੂ ਕਰ ਲੈਂਦੇ ਹੋ, ਤਾਂ ਤੁਸੀਂ ‘ਰੋਕੋ ਅਤੇ ਬਾਅਦ ਵਿੱਚ ਮੁੜ ਸ਼ੁਰੂ ਕਰੋ’ ਬਟਨ ‘ਤੇ ਕਲਿੱਕ ਕਰ ਸਕਦੇ ਹੋ। ਤੁਹਾਨੂੰ ਇੱਕ ਈਮੇਲ ਪਤਾ ਦਰਜ ਕਰਨ ਲਈ ਕਿਹਾ ਜਾਵੇਗਾ ਜਿਸ ‘ਤੇ ਅਸੀਂ ਤੁਹਾਨੂੰ ਦੋ ਈਮੇਲਾਂ ਭੇਜਾਂਗੇ। ਪਹਿਲੀ ਈਮੇਲ ਵਿੱਚ ਪ੍ਰਸ਼ਨਾਵਲੀ ‘ਤੇ ਵਾਪਸ ਜਾਣ ਲਈ ਇੱਕ ਲਿੰਕ ਅਤੇ ਇੱਕ ਪਹੁੰਚ ਕੋਡ ਹੋਵੇਗਾ। ਤੁਹਾਨੂੰ ਇੱਕ ਵੱਖਰੀ ਈਮੇਲ ਵਿੱਚ ਇੱਕ ਪਾਸਵਰਡ ਪ੍ਰਾਪਤ ਹੋਵੇਗਾ।
ਦੁਬਾਰਾ ਸਰਵੇਖਣ ਤੱਕ ਪਹੁੰਚ ਕਰਨ ਲਈ, ਈਮੇਲ ਵਿੱਚ ਦਿੱਤੇ ਸਰਵੇਖਣ ਲਿੰਕ ‘ਤੇ ਕਲਿੱਕ ਕਰੋ ਅਤੇ ਆਪਣਾ ਪਹੁੰਚ ਕੋਡ ਅਤੇ ਪਾਸਵਰਡ ਦਰਜ ਕਰੋ।
ਤੁਸੀਂ ਸਰਵੇਖਣ ਵਿੱਚ ਉੱਥੇ ਹੀ ਮੁੜ-ਦਾਖਲ ਹੋਵੋਗੇ ਜਿੱਥੇ ਤੁਸੀਂ ਛੱਡਿਆ ਸੀ। ਤੁਸੀਂ ਇਸ ਜਾਣਕਾਰੀ ਨੂੰ ਟੈਲੀਫੋਨ ਏਜੰਟ ਨਾਲ ਆਪਣਾ ਸਰਵੇਖਣ ਦੁਬਾਰਾ ਸ਼ੁਰੂ ਕਰਨ ਲਈ ਵੀ ਵਰਤ ਸਕਦੇ ਹੋ।
‘ਜਮ੍ਹਾਂ ਕਰੋ’ ਬਟਨ ‘ਤੇ ਕਲਿੱਕ ਕਰਕੇ, ਤੁਸੀਂ ਆਪਣੇ ਜਵਾਬ BC ਦੇ ਜਨਅੰਕੜਾ ਸਰਵੇਖਣ ਕੋਲ ਜਮ੍ਹਾਂ ਕਰ ਦਿਓਗੇ। ਜੇ ਤੁਸੀਂ ਆਪਣੇ ਜਵਾਬਾਂ ਨੂੰ ਬਦਲਣਾ ਚਾਹੋ, ਇੱਕ ਹੋਰ ਸਰਵੇਖਣ ਭਰੋ ਅਤੇ ਅਸੀਂ ਤੁਹਾਡੇ ਸਭ ਤੋਂ ਤਾਜ਼ਾ ਜਵਾਬਾਂ ਨੂੰ ਸਭ ਤੋਂ ਸਹੀ ਮੰਨਾਂਗੇ।
ਪਹੁੰਚਯੋਗਤਾ ਅਤੇ ਭਾਸ਼ਾ
ਇਹ ਸਰਵੇਖਣ ਅਰਬੀ, ਚੀਨੀ (ਪਰੰਪਰਾਗਤ ਅਤੇ ਸਰਲੀਕ੍ਰਿਤ), ਅੰਗ੍ਰੇਜ਼ੀ, ਫਾਰਸੀ, ਫ੍ਰੈਂਚ, ਹਿੰਦੀ, ਜਾਪਾਨੀ, ਕੋਰੀਆਈ, ਪੁਰਤਗਾਲੀ, ਪੰਜਾਬੀ, ਸਪੈਨਿਸ਼, ਤਾਗਾਲੋਗ, ਉਰਦੂ ਅਤੇ ਵੀਅਤਨਾਮੀ ਸਮੇਤ 15 ਭਾਸ਼ਾਵਾਂ ਵਿੱਚ ਪੇਸ਼ ਕੀਤਾ ਜਾਵੇਗਾ।
ਹਾਂ।
ਸਰਵੇਖਣ ਸਕ੍ਰੀਨ ਰੀਡਰਾਂ ਲਈ ਪਹੁੰਚਯੋਗ ਹੈ।
ਜੇ ਤੁਹਾਨੂੰ ਸਹਾਇਤਾ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ ਇਸ ਨੰਬਰ ‘ਤੇ ਕਾਲ ਕਰੋ: 1-833-376-2452 ਟੋਲ-ਫ੍ਰੀ ਅਤੇ ਸਾਡੀ ਸਹਾਇਤਾ ਟੀਮ ਵਿੱਚੋਂ ਕਿਸੇ ਨਾਲ ਗੱਲ ਕਰੋ। ਸਾਡੇ ਟੀਮ ਦੇ ਮੈਂਬਰ ਉਪਲਬਧ ਹਨ:
- ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ (ਪੈਸੀਫਿਕ)
- ਸ਼ਨੀਵਾਰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ (ਪੈਸੀਫਿਕ) (ਕਾਨੂੰਨੀ ਛੁੱਟੀਆਂ ਨੂੰ ਛੱਡ ਕੇ)
ਸਰਵੇਖਣ ਨੂੰ ਇੰਟਰਨੈੱਟ ਪਹੁੰਚ ਵਾਲੇ ਕਿਸੇ ਵੀ ਮੋਬਾਈਲ ਡਿਵਾਈਸ ਜਾਂ ਡੈਸਕਟੌਪ ਕੰਪਿਊਟਰ ‘ਤੇ ਪੂਰਾ ਕੀਤਾ ਜਾ ਸਕਦਾ ਹੈ।
ਜੇ ਤੁਹਾਨੂੰ ਸਹਾਇਤਾ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ ਇਸ ਨੰਬਰ ‘ਤੇ ਕਾਲ ਕਰੋ: 1-833-376-2452 ਟੋਲ-ਫ੍ਰੀ ਅਤੇ ਸਾਡੀ ਸਹਾਇਤਾ ਟੀਮ ਵਿੱਚੋਂ ਕਿਸੇ ਨਾਲ ਗੱਲ ਕਰੋ। ਸਾਡੇ ਟੀਮ ਦੇ ਮੈਂਬਰ ਉਪਲਬਧ ਹਨ:
- ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ (ਪੈਸੀਫਿਕ)
- ਸ਼ਨੀਵਾਰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ (ਪੈਸੀਫਿਕ) (ਕਾਨੂੰਨੀ ਛੁੱਟੀਆਂ ਨੂੰ ਛੱਡ ਕੇ)
ਨਿੱਜਤਾ ਅਤੇ ਗੁਪਤਤਾ
ਅਸੀਂ ਮੂਲਵਾਸੀ ਲੋਕਾਂ ਦੇ ਸਮੂਹਿਕ ਅਧਿਕਾਰਾਂ ਨੂੰ ਮਾਨਤਾ ਦਿੰਦੇ ਹਾਂ ਅਤੇ ਸਾਨੂੰ ਮੂਲਵਾਸੀ ਡੇਟਾ ਸੰਪ੍ਰਭੂਤਾ ਅਤੇ ਸਵੈ-ਨਿਰਣੇ ਲਈ ਇੱਕ ਭਿੰਨਤਾ-ਆਧਾਰਿਤ ਪਹੁੰਚ ਦੁਆਰਾ ਮਾਰਗਦਰਸ਼ਨ ਮਿਲਦਾ ਹੈ। ਅਸੀਂ ਇੱਕ ਫਰਸਟ ਨੇਸ਼ਨ-ਨਿਯੰਤ੍ਰਿਤ ਅਤੇ ਅਧਿਕਾਰਤ ਖੇਤਰੀ ਡਾਟਾ ਗਵਰਨੈਂਸ ਸੈਂਟਰ ਦੀ ਸਥਾਪਨਾ ਦਾ ਸਮਰਥਨ ਕਰ ਰਹੇ ਹਾਂ।
BC ਜਨਅੰਕੜਾ ਸਰਵੇਖਣ ਦੁਆਰਾ ਇਕੱਠੀ ਕੀਤੀ ਗਈ ਜਾਣਕਾਰੀ ਦੀ ਸਾਡੀ ਮੁਖਤਿਆਰਤਾ ਨੂੰ ਮੂਲਵਾਸੀ ਲੋਕਾਂ ਦੇ ਅਧਿਕਾਰਾਂ ਬਾਰੇ ਘੋਸ਼ਣਾ ਅਧਿਨਿਯਮ (Declaration Act on the Rights of Indigenous Peoples) ਦੇ ਨਾਲ ਇਕਸਾਰ ਕਰਨ ਲਈ, ਅਸੀਂ ਫਰਸਟ ਨੇਸ਼ਨਜ਼, ਮੈਟਿਸ ਜਾਂ ਇਨਯੂਟ ਵਜੋਂ ਪਛਾਣੇ ਜਾਣ ਵਾਲੇ ਲੋਕਾਂ ਲਈ ਉਹਨਾਂ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਨੂੰ ਉਹਨਾਂ ਦੀ ਸਰਕਾਰ ਨਾਲ ਸਾਂਝਾ ਕਰਨ ਦਾ ਮੌਕਾ ਤਿਆਰ ਕਰ ਰਹੇ ਹਾਂ।
ਅਸੀਂ BC ਵਿੱਚ ਫਰਸਟ ਨੇਸ਼ਨਜ਼ ਅਤੇ ਮੈਟਿਸ ਸੰਸਥਾਵਾਂ ਨਾਲ ਇੱਕ ਫੈਸਲੇ ਲੈਣ ਦਾ ਮਾਡਲ ਤਿਆਰ ਕਰਨ ਲਈ ਕੰਮ ਕਰਾਂਗੇ ਅਤੇ ਉਹਨਾਂ ਨੇਸ਼ਨਜ਼ ਦੇ ਨਿਰਦੇਸ਼ਾਂ ਤੋਂ ਬਿਨਾਂ ਨੇਸ਼ਨਜ਼ ਬਾਰੇ ਜਾਣਕਾਰੀ ਜਾਂ ਅੰਕੜੇ ਪ੍ਰਕਾਸ਼ਿਤ ਨਹੀਂ ਕਰਾਂਗੇ। ਫਰਸਟ ਨੇਸ਼ਨਸ ਅਤੇ ਮੈਟਿਸ ਲੋਕਾਂ ਲਈ ਮੂਲਵਾਸੀ ਡੇਟਾ ਸੰਪ੍ਰਭੂਤਾ ਪ੍ਰਤੀ ਸਾਡੀਆਂ ਵਚਨਬੱਧਤਾਵਾਂ ਬਾਰੇ ਹੋਰ ਪੜ੍ਹੋ।
BC ਜਨਅੰਕੜਾ ਸਰਵੇਖਣ ਗੁਪਤ ਹੈ ਪਰ ਗੁੰਮਨਾਮ ਨਹੀਂ ਹੈ।
ਤੁਹਾਡੇ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਨੂੰ ਹੋਰ ਜਵਾਬਾਂ ਦੇ ਨਾਲ ਸਮੂਹਬੱਧ ਕੀਤਾ ਜਾਵੇਗਾ ਅਤੇ ਸਮੁੱਚੇ ਅੰਕੜੇ ਤਿਆਰ ਕਰਨ ਲਈ ਵਰਤਿਆ ਜਾਵੇਗਾ। ਅਜਿਹੀ ਕੋਈ ਵੀ ਜਾਣਕਾਰੀ ਪ੍ਰਕਾਸ਼ਿਤ ਨਹੀਂ ਕੀਤੀ ਜਾਵੇਗੀ ਜੋ ਕਿਸੇ ਵਿਅਕਤੀ ਜਾਂ ਪਰਿਵਾਰ ਦੀ ਪਛਾਣ ਕਰ ਸਕੇ।
BC ਸਟੈਟਸ ਦੇ ਕੋਲ BC ਦੇ ਨਿਵਾਸੀਆਂ ਲਈ ਸੇਵਾਵਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਲਈ ਸੁਰੱਖਿਅਤ ਢੰਗ ਨਾਲ ਜਾਣਕਾਰੀ ਇਕੱਤਰ ਕਰਨ ਅਤੇ ਡੇਟਾ ਦੀ ਵਰਤੋਂ ਕਰਨ ਦਾ 100 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਇਸ ਸਰਵੇਖਣ ਦੇ ਸਾਰੇ ਜਵਾਬ ਗੁਪਤ ਰੱਖੇ ਜਾਣਗੇ ਅਤੇ ਸਿਰਫ ਚੋਣਵੇਂ BC ਸਟੈਟਸ ਕਰਮਚਾਰੀਆਂ ਤੱਕ ਸੀਮਿਤ ਪਹੁੰਚ ਦੇ ਨਾਲ ਸੁਰੱਖਿਅਤ ਢੰਗ ਨਾਲ ਸਟੋਰ ਕੀਤੇ ਜਾਣਗੇ।
BC ਸਟੈਟਸ ਕਰਮਚਾਰੀ ਸਟੈਟਿਸਟਿਕਸ ਅਧਿਨਿਯਮ ਦੇ ਤਹਿਤ ਸਹੁੰ ਚੁੱਕਦੇ ਹਨ। ਸਟੈਟਿਸਟਿਕਸ ਅਧਿਨਿਯਮ ਦੇ ਸੈਕਸ਼ਨ 9 ਦੇ ਤਹਿਤ, BC ਸਟੈਟਸ ਅਜਿਹੀ ਜਾਣਕਾਰੀ ਦਾ ਖੁਲਾਸਾ ਨਹੀਂ ਕਰ ਸਕਦੇ ਹਨ ਜੋ ਕਿਸੇ ਵਿਅਕਤੀ ਨੂੰ ਕਿਸੇ ਵੀ ਵਿਅਕਤੀ, ਸੰਸਥਾ ਜਾਂ ਸਰਕਾਰੀ ਏਜੰਸੀ ਨਾਲ ਵਾਪਸ ਜੋੜਨ ਲਈ ਵਰਤੀ ਜਾ ਸਕਦੀ ਹੈ। ਸਟੈਟਿਸਟਿਕਸ ਅਧਿਨਿਯਮ ਸਖ਼ਤ ਵਿੱਤੀ ਜੁਰਮਾਨੇ ਨਿਰਧਾਰਤ ਕਰਦਾ ਹੈ, ਅਤੇ ਗੁਪਤ ਵਿਵਸਥਾਵਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਕਰਮਚਾਰੀ ‘ਤੇ ਜੁਰਮਾਨਾ ਲਗਾਇਆ ਜਾਵੇਗਾ ਅਤੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ।
ਸੂਚਨਾ ਦੀ ਆਜ਼ਾਦੀ ਅਤੇ ਨਿੱਜਤਾ ਦੀ ਸੁਰੱਖਿਆ ਅਧਿਨਿਯਮ (Freedom of Information and Protection of Privacy Act – FOIPPA) ਦਾ ਸੈਕਸ਼ਨ 30 ਸਾਨੂੰ ਅਣਅਧਿਕਾਰਤ ਪਹੁੰਚ, ਇਕੱਤਰੀਕਰਨ, ਵਰਤੋਂ, ਖੁਲਾਸੇ ਜਾਂ ਨਿਪਟਾਰੇ ਵਰਗੇ ਜੋਖਮਾਂ ਦੇ ਵਿਰੁੱਧ ਵਾਜਬ ਸੁਰੱਖਿਆ ਪ੍ਰਬੰਧ ਕਰਕੇ ਨਿੱਜੀ ਜਾਣਕਾਰੀ ਦੀ ਸੁਰੱਖਿਆ ਕਰਨ ਦੀ ਮੰਗ ਕਰਦਾ ਹੈ। BC ਸਟੈਟਸ ਦੀਆਂ ਨੀਤੀਆਂ ਅਤੇ ਪ੍ਰਕਿਰਿਆਵਾਂ, ਨਾਲ ਹੀ ਤਕਨੀਕੀ ਅਤੇ ਭੌਤਿਕ ਸੁਰੱਖਿਆ ਉਪਾਅ, ਇਹਨਾਂ ਖ਼ਤਰਿਆਂ ਤੋਂ ਰੱਖਿਆ ਕਰਨ ਲਈ ਲਾਗੂ ਹਨ।
ਇਸ ਸਰਵੇਖਣ ਰਾਹੀਂ ਇਕੱਠੀ ਕੀਤੀ ਗਈ ਜਾਣਕਾਰੀ ਨੂੰ ਸਾਡੀਆਂ ਸੇਵਾਵਾਂ ਵਿੱਚ ਰੁਕਾਵਟਾਂ ਅਤੇ ਕਮੀਆਂ ਦੀ ਪਛਾਣ ਕਰਨ ਲਈ ਮੌਜੂਦਾ ਜਾਣਕਾਰੀ ਨਾਲ ਜੋੜਿਆ ਜਾਵੇਗਾ।
ਇਸ ਜਾਣਕਾਰੀ ਦੇ ਨਾਲ, ਅਸੀਂ ਆਪਣੀਆਂ ਸੇਵਾਵਾਂ ਵਿੱਚ ਸੂਚਿਤ ਤਬਦੀਲੀਆਂ ਕਰਾਂਗੇ ਅਤੇ ਸਹਾਇਤਾ ਸੇਵਾਵਾਂ ਨੂੰ ਉੱਥੇ ਸੇਧਿਤ ਕਰਾਂਗੇ ਜਿੱਥੇ ਉਹਨਾਂ ਦੀ ਸਭ ਤੋਂ ਵੱਧ ਲੋੜ ਹੈ ਤਾਂ ਜੋ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਬਿਹਤਰ ਸੇਵਾ ਦਿੱਤੀ ਜਾ ਸਕੇ।
ਅਸੀਂ ਇਸ ਜਾਣਕਾਰੀ ਨੂੰ ਕਿਵੇਂ ਵਰਤ ਰਹੇ ਹਾਂ ਇਸ ਬਾਰੇ ਅੱਪਡੇਟ ਦੇ ਨਾਲ ਸਰਵੇਖਣ ਦੇ ਨਤੀਜੇ 2024 ਦੇ ਸ਼ੁਰੂ ਵਿੱਚ antiracism.gov.bc.ca ‘ਤੇ ਉਪਲਬਧ ਹੋਣਗੇ।