ਸਿਹਤ ਸਬੰਧੀ ਨਤੀਜੇ
ਪਾਪੂਲੇਸ਼ਨ ਡਿਫਰੈਂਸਿਜ਼ ਇੰਨ ਥਰੀ ਕਰਾਨਿਕ ਡਿਸੀਜਜ਼ ਇੰਨ ਬੀ ਸੀ: ਚਿਰਕਾਲੀ ਬਿਮਾਰੀ ਦੀ ਰੋਕਥਾਮ ਅਤੇ ਪ੍ਰਬੰਧਣ ਲਈ ਨਾਬਰਾਬਰ ਮੌਕਿਆਂ ਬਾਰੇ ਵੱਡੀ ਬਹਿਸ ਛੇੜਨ ਵਾਸਤੇ ਇਕ ਅਧਿਐਨ।
30 ਮਈ 2024

ਇੰਡਿਜਨਸ ਅਤੇ ਲਿਂਗ-ਵਿਭਿੰਨ ਕਮਿਊਨਿਟੀਆਂ ਚਿਰਕਾਲੀ ਸਿਹਤ ਸਮੱਸਿਆਵਾਂ ਦੁਆਰਾ ਅਣ-ਅਨੁਪਾਤਕ ਢੰਗ ਨਾਲ ਪ੍ਰਭਾਵਤ ਹੁੰਦੀਆਂ ਹਨ।
ਚਿਕਰਾਲੀ ਸਿਹਤ ਸਮੱਸਿਆਵਾ ਜਿਵੇਂ ਐਸਥਮਾ, ਡਾਇਬਿਟੀਜ਼, ਅਤੇ ਮੂਡ ਤੇ ਘਬਰਾਹ ਵਿਕਾਰ ਇੱਥੇ ਬੀ ਸੀ ‘ਚ ਕਈ ਸਾਰੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ‘ਤੇ ਅਸਰ ਪਾ ਰਹੇ ਹਨ। ਟ
ਸਾਡੀਆਂ ਪਛਾਣਾਂ ਸਾਡੀ ਤਾਕਤ ਅਤੇ ਮੁੜ-ਉੱਭਰਨ ਦੇ ਸਾਡੇ ਸਰੋਤ ਹਨ, ਨਾ ਕਿ ਚਿਰਕਾਲੀ ਬਿਮਾਰੀਆਂ ਵਾਸਤੇ ਖਤਰੇ ‘ਦੇ ਕਾਰਕ। ਜੰਨਸੰਖਿਅਕ ਜਾਣਕਾਰੀ ਜਿਵੇਂ ਨਸਲ, ਜਾਤੀਅਤਾ, ਲਿਂਗ ਸਾਨੂੰ ਆਪਣੇ ਹੈਲਥ ਕੇਅਰ ਸਿਸਟਮ ਵਿਚਲੀ ਕਮੀਆਂ ਨੂੰ ਵੇਧੇਰੇ ਚੰਗੀ ਤਰ੍ਹਾਂ ਸਮਝਣ ‘ਚ ਅਤੇ ਬੀ ਸੀ ਦੀ ਵਿਭਿੰਨ ਪ੍ਰਕਾਰ ਦੀ ਅਬਾਦੀ ਦੀਆਂ ਸਿਹਤ ਸਬੰਧੀ ਲੋੜਾਂ ਨੂੰ ਪੂਰਿਆਂ ਕਰਨ ‘ਚ ਮਦਦ ਕਰ ਸਕਦੇ ਹਨ।
ਇਕ ਪਹਿਲੇ ਕਦਮ ਵਜੋਂ, ਅਸੀ ਚਿਕਰਾਲੀ ਬਿਮਾਰੀਆਂ ਵਾਸਤੇ ਸਿਹਤ ਸੰਭਾਲ ਸੇਵਾਵਾਂ ਦੀ ਲੋਕਾਂ ਦੁਆਰਾ ਵਰਤੋਂ ਬਾਰੇ ਇਹ ਜਾਣਨ ਵਾਸਤੇ ਖੋਜ ਕਰ ਰਹੇ ਹਾਂ ਕਿ ਕਮੀਆਂ ਦੀ ਪਛਾਣ ਹੋ ਸਕੇ ਅਤੇ ਪਤਾ ਲੱਗੇ ਕਿ ਇੰਨ੍ਹਾ ਦਾ ਸਭ ਤੋਂ ਵੱਧ ਅਸਰ ਕਿੰਨ੍ਹਾਂ ‘ਤੇ ਪੈਂਦਾ ਹੈ।
ਅਸੀਂ ਕੀ ਸਿੱਖਿਆ ਅਤੇ ਸਾਡੇ ਅਗਲੇ ਕਦਮ ਕੀ ਹਨ?
ਅਸੀਂ ਇਹ ਖੋਜ ਇਹ ਯਕੀਨੀ ਬਣਾਉਣ ਲਈ ਪੜਾਵਾਂ ‘ਚ ਕਰ ਰਹੇ ਹਾਂ ਕਿ ਅਸੀਂ ਉਨ੍ਹਾਂ ਖੇਤਰਾਂ ‘ਤੇ ਫੋਕਸ ਰੱਖੀਏ ਜਿਹੜੇ ਇੰਡਿਜਨਸ ਅਤੇ ਨਸਲੀਕ੍ਰਿਤ ਲੋਕਾਂ ਲਈ ਸਭ ਤੋਂ ਵੱਧ ਮਹੱਤਵ ਵਾਲੇ ਹਨ।

ਇਸ ਪਹਿਲੇ ਪੜਾਅ ‘ਚ ਅਸੀਂ ਇਹ ਖੋਜਿਆ ਕਿ ਬੀ ਸੀ ‘ਚ ਇੰਨ੍ਹਾਂ ਵੱਸੋਂ ਅਤੇ ਲਿਂਗ ਪਛਾਣਾਂ ‘ਚ ਇਹ ਆਮ ਚਿਰਕਾਲੀ ਸਿਹਤ ਸਮੱਸਿਆਵਾਂ ਅਕਸਰ ਕਿੰਨਾਂ ਕੁ ਵਾਪਰਦੀਆਂ ਹਨ। ਚਿਰਕਾਲੀ ਸਮੱਸਿਆਵਾਂ ਜਿੰਨ੍ਹਾਂ ਬਾਰੇ ਅਸੀਂ ਵੇਖਿਆ ਉਹ ਸਨ ਡਾਇਬਿਟੀਜ਼, ਐਸਥਮਾ ਅਤੇ ਮੂਡ ਤੇ ਘਬਰਾਹ ਸੰਬੰਧੀ ਵਿਕਾਰ। ਟ
ਇਸ ਖੋਜ ਅਧਿਐਨ ਵਾਸਤੇ ਅਸੀਂ ਬੀ ਸੀ ਡੈਮੋਗ੍ਰਾਫਿਕ ਸਰਵੇ (ਪ੍ਰਤਿਨਿਧਤਵਸ਼ੀਲਤਾ ਦੇ ਸਮਰਥਨ ਲਈ ਕੁੱਲ ਬੀ ਸੀ ਵੱਸੋਂ ਦੇ ਹਿਸਾਬ ਨਾਲ) ਤੋਂ ਲੋਕਾਂ ਦੇ ਜਵਾਬਾਂ ਨੂੰ ਵਰਤਿਆ ਅਤੇ ਉਨ੍ਹਾਂ ਨੂੰ ਅਪਰੈਲ 2021 ਅਤੇ ਮਾਰਚ 2022 ਦਰਮਿਆਨ ਦੇ ਸਿਹਤ ਰਿਕਾਰਡਾਂ ਨਾਲ ਮਿਲਾਇਆ।
ਸਾਡੇ ਨਤੀਜੇ ਦਰਸਾਉਂਦੇ ਹਨ ਕਿ ਇਹ ਸਮੱਸਿਆਵਾਂ ਵੱਖ ਵੱਖ ਪ੍ਰਕਾਰ ਦੀ ਵੱਸੋਂ ‘ਚ ਵੱਖ ਵੱਖ ਦਰਾਂ ਨਾਲ ਪੈਦਾ ਹੁੰਦੀਆਂ ਹਨ। ਮਿਸਾਲ ਵਜੋਂ ਇੰਡਿਜਨਸ ਲੋਕ ਇੰਨ੍ਹਾਂ ਤਿੰਨ ਚਿਰਕਾਲੀ ਬਿਮਾਰੀਆਂ ਤੋਂ ਅਣ-ਅਨੁਪਤਾਕ ਢੰਗ ਨਾਲ ਪ੍ਰਭਾਵਿਤ ਹੁੰਦੇ ਹਨ।, ਹਾਲਾਂਕਿ ਇਹ ਨੋਟ ਕਰਨਾਂ ਮਹੱਤਵਪੂਰਨ ਹੈ ਕਿ ਬੀ ਸੀ ਦੀ ਵੱਸੋਂ ਦੀ ਵੱਡੀ ਬਹੁ-ਗਿਣਤੀ, ਸਮੇਤ ਇੰਡਿਜਨਸ ਲੋਕਾਂ, ‘ਚ ਇੰਨ੍ਹਾਂ ਤਿੰਨਾਂ ਚਿਰਕਾਲੀ ਬਿਮਾਰੀਆਂ ‘ਚੋਂ ਕੋਈ ਵੀ ਨਹੀਂ ਹੈ।
ਕਈ ਸਾਰੇ ਕਾਰਕ ਹਨ ਜਿਹੜੇ ਸਿਹਤ ਅਤੇ ਤੰਦਰੁਸਤੀ ‘ਤੇ ਅਸਰ ਪਾ ਸਕਦੇ ਹਨ ਅਤੇ ਚਿਰਕਾਲੀ ਬਿਮਾਰੀਆਂ ਦੇ ਖਤਰੇ ਨੂੰ ਵਧਾ ਸਕਦੇ ਹਨ।
ਭਵਿੱਖ ਦੇ ਖੋਜ ਅਧਿਐਨ ਲਈ, ਅਸੀਂ ਇਹ ਜਾਣਨ ਹਿੱਤ ਕਿ ਵੱਖ ਵੱਖ ਵੱਸੋਂ ਦਰਮਿਆਨ ਚਿਰਕਾਲੀ ਬੀਮਾਰੀਆਂ ਦੀਆਂ ਦਰਾਂ ਦੇ ਫਰਕ ‘ਚ ਹੋਰ ਕਾਰਕ ਕਿਵੇਂ ਯੋਗਦਾਨ ਪਾਉਂਦੇ ਹਨ, ਅਸੀਂ ਇਸ ਵਿਸ਼ਲੇਸ਼ਣ ਦੀ ਪੜਚੋਲ ਕਰਾਂਗੇ।
ਭਵਿੱਖ ਦੇ ਖੋਜ ਪੜਾਵਾਂ ‘ਚ, ਅਸੀਂ ਵੇਖਾਂਗੇ:
ਅਸੀਂ ਵਧੇਰੇ ਚੰਗੀ ਤਰ੍ਹਾਂ ਵੱਸੋਂ ਦੀਆਂ ਲੋੜਾਂ ਨੂੰ ਸਮਝਣਾ ਚਾਹੁੰਦੇ ਹਾਂ, ਤਾਂ ਕਿ ਹਰ ਕੋਈ ਜੋ ਕਿਸੇ ਚਿਰਕਾਲੀ ਬਿਮਾਰੀ ਦਾ ਪ੍ਰਬੰਧਨ ਕਰ ਰਿਹਾ ਹੈ, ਉਸਨੂੰ ਲੋੜੀਂਦੀ ਸਿਹਤ ਸੰਭਾਲ ਤੱਕ ਪਹੁੰਚ ਹੋਵੇ, ਜਦੋਂ ਅਤੇ ਜਿੱਥੇ ਉਨ੍ਹਾਂ ਨੂੰ ਇਸਦੀ ਲੋੜ ਪੈਂਦੀ ਹੈ।
ਬਾਅਦ ਵਿਚ ਆਉਂਣ ਵਾਲੇ ਵਿਸ਼ਲੇਸ਼ਣਾ ਵਾਸਤੇ ਖੋਜ ਅਧਿਐਨਾਂ ਦੇ ਹੋਰ ਵਿਸ਼ੇ ਵਿਚਾਰੇ ਜਾ ਰਹੇ ਹਨ, ਮਿਸਾਲ ਵਜੋਂ ਇਹ ਖੋਜਣਾ ਆਮਦਨੀ, ਪੇਂਡੂਪੁਣਾ ਅਤੇ ਹੋਰ ਕਾਰਕ ਚਿਰਕਾਲੀ ਬਿਮਾਰੀਆਂ ਦੇ ਪਾਸਾਰ ਅਤੇ ਵੱਸੋਂ ਦੇ ਵਿਭਿੰਨ ਗਰੁੱਪਾਂ ਲਈ ਸਿਹਤ ਸੰਭਾਲ ‘ਤੇ ਕਿਵੇਂ ਅਸਰ ਪਾਉਂਦੇ ਹਨ।ਕਿ

ਇਹ ਖੋਜ ਅਧਿਐਨ ਕਿਸ ਬਾਰੇ ‘ਚ ਹੈ?
ਇਹ ਖੋਜ ਇਸ ਗੱਲ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਣ ਲਈ ਹੈ ਕਿ ਚਿਰਕਾਲੀ ਸਿਹਤ ਸਮੱਸਿਆਵਾਂ ਤੋਂ ਕਿਹੜੇ ਲੋਕ ਸਭ ਤੋਂ ਵਧੇਰੇ ਪ੍ਰਭਾਵਤ ਹੁੰਦੇ ਹਨ। ਪਹਿਲੇ ਪੜਾਅ ਦਾ ਫੋਕਸ ਇਹ ਜਾਣਨ ਉੱਪਰ ਸੀ ਕਿ ਐਸਥਮਾ, ਡਾਇਬਿਟੀਜ਼ ਅਤੇ ਮੂਡ ਤੇ ਘਬਰਾਹਟਦੇ ਵਿਕਾਰ ਕਿੰਨੀ ਕੁ ਆਮ ਵਾਰੀ ਬੀ ਸੀ ਵਿਚ ਵੱਸੋਂ ਦੇ ਵੱਖ ਵੱਖ ਗੁਰੱਪਾਂ ਦੇ ਲੋਕਾਂ ‘ਤੇ ਅਸਰ ਪਾ ਰਹੇ ਹਨ।
ਇਹ ਰਿਪੋਰਟ 2024 ‘ਚ ਜਾਰੀ ਅੰਕੜਿਆਂ ਦਾ ਇਕ ਭਾਗ ਹੈ ਜੋ ਜਿਵੇਂ ਐਂਟੀ-ਰੇਸਿਜ਼ਮ ਡੈਟਾ ਐਕਟ ਦੇ ਸੈਕਸ਼ਨ 19 ‘ਚ ਅਤੇ ਇੰਡਿਜਨਸ ਲੋਕਾਂ ਨਾਲ ਗੱਲਬਾਤ ਅਤੇ ਸਹਿਯੋਗ (ਐਕਟ ਦੇ ਸੈਕਸ਼ਨ 20) ‘ਚ ਦਰਸਾਏ ਗਏ ਹਨ।

ਇਹ ਕਿਉਂ ਮਹੱਤਵਪੂਰਨ ਹੈ?
ਸੂਬੇ ਵਿੱਚ ਰਹਿਣ ਵਾਲੇ ਵੱਖੋ-ਵੱਖਰੇ ਲੋਕਾਂ ਦੇ ਗਰੁੱਪਾਂ ਵਿੱਚ ਲੰਬੇ ਸਮੇਂ ਦੀਆਂ ਬਿਮਾਰੀਆਂ ਦੀਆਂ ਵਿਭਿੰਨ ਦਰਾਂ ਪਾਈਆਂ ਜਾਂਦੀਆਂ ਹਨ। ਸਾਨੂੰ ਇਹਨਾਂ ਵੱਖ-ਵੱਖ ਕਾਰਨਾਂ ਨੂੰ ਪਛਾਣਨ ਅਤੇ ਸਮਝਣ ਦੀ ਲੋੜ ਹੈ।
ਇਸ ਜਾਣਕਾਰੀ ਦੇ ਨਾਲ, ਅਸੀਂ ਬਿਮਾਰੀ ਦੀ ਰੋਕਥਾਮ ਅਤੇ ਉਸ ਨਾਲ ਨਜਿੱਠਣ ਲਈ ਸੱਭਿਆਚਾਰਕ ਤੌਰ ‘ਤੇ ਸੁਰੱਖਿਅਤ ਸਹਾਇਤਾ ਪ੍ਰਦਾਨ ਕਰਨ ਦੇ ਤਰੀਕਿਆਂ ਬਾਰੇ ਗੱਲਬਾਤ ਕਰ ਸਕਦੇ ਹਾਂ। ਇਸ ਨਾਲ ਬੀ.ਸੀ. ਵਿੱਚ ਲੋਕਾਂ ਦੀ ਸਿਹਤ ਨੂੰ ਬਿਹਤਰ ਬਣਾਉਣ ਦੇ ਸਾਡੇ ਟੀਚੇ ਤੱਕ ਪਹੁੰਚਣ ਵਿੱਚ ਮਦਦ ਮਿਲੇਗੀ।

ਅਸੀਂ ਕਿਹੜਾ ਡੈਟਾ ਵਰਤਿਆ?
ਮਿਨਿਸਟਰੀ ਆਫ ਹੈਲਥ ਨੇ ਹੇਠ ਲਿਖੇ ਡੈਟੇ ਨੂੰ ਵਰਤਣ ਦਾ ਵਿਸ਼ਲੇਸ਼ਣ ਕੀਤਾ:
- ਬੀ ਸੀ ਡੈਮੋਗ੍ਰਾਫਿਕ ਸਰਵੇ
- ਜਨਸੰਖਿਅਕ ਜਾਣਕਾਰੀ ਅਤੇ ਚਿਰਕਾਲੀ ਬਿਮਾਰੀ ਦੀ ਰਜਿਸਟਰੀ ਜੋ ਮਿਨਿਸਟਰੀ ਆਫ ਹੈਲਥ ਵੱਲੋਂ ਇਕੱਤਰ ਕੀਤੀ ਗਈ
- ਸਟੈਟਿਸਟਿਕਸ ਕੈਨੇਡਾ ਵੱਲੋਂ ਮਰਦਮਸ਼ੁਮਾਰੀ ਡੈਟਾ
ਇਹ ਖੋਜ ਅਧਿਐਨ ਬੀ ਸੀ ਦੇ ਡੈਟਾ ਇੰਨੋਵੇਸ਼ਨ ਪ੍ਰੋਗਰਾਮ ਰਾਹੀਂ ਕੀਤਾ ਗਿਆ।
ਨਤੀਜਿਆਂ ਦੀ ਪੜਚੋਲ ਕਰੋ
ਖੋਜ ਦੇ ਇਹ ਨਤੀਜੇ, ਬੀ ਸੀ ਜਨਸੰਖਿਆ ਸਰਵੇਖਣ (ਬੀ ਸੀ ਡੈਮੋਗ੍ਰਾਫ਼ਿਕ ਸਰਵੇ) ਵਿੱਚ ਭਾਗ ਲੈਣ ਵਾਲੇ 196,800 ਲੋਕਾਂ ਤੋਂ ਮਿਲੀ ਜਾਣਕਾਰੀ ‘ਤੇ ਅਧਾਰਿਤ ਹਨ। ਇਸ ਸਰਵੇ ਨੂੰ ਬੀ.ਸੀ. ਵਿੱਚ ਰਹਿਣ ਵਾਲੇ ਲੋਕਾਂ ਦੀ ਨੁਮਾਇੰਦਗੀ ਦੇ ਅਧਾਰ ‘ਤੇ ਭਰਵਾਇਆ ਗਿਆ ਹੈ। ਇਹ ਨਤੀਜੇ ਜਨਤਕ ਤੌਰ ‘ਤੇ ਜਾਰੀ ਕੀਤੇ ਹੋਰ ਅੰਕੜਿਆਂ ਤੋਂ ਵੱਖਰੇ ਹਨ ਜੋ ਕਿ ਪ੍ਰਬੰਧਕੀ ਡੇਟਾਸੈਟਾਂ ‘ਤੇ ਅਧਾਰਿਤ ਹਨ ਜੋ ਬੀ.ਸੀ. ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਦਰਸਾਉਂਦੇ ਹਨ।
ਡਾਇਬਿਟੀਜ਼ ਵਾਸਤੇ, ਅਸੀਂ ਵੇਖਿਆ ਕਿ ਕੀ ਵਿਅਕਤੀ ਦੀ ਕਿਸੇ ਵੀ ਸਮੇਂ ਇਸ ਬਿਮਾਰੀ ਵਾਸਤੇ ਰੋਗ-ਪਛਾਣ ਹੋਈ ਸੀ। ਐਸਥਮਾਂ ਵਾਸਤੇ ਅਤੇ ਮੂਡ ਤੇ ਘਬਰਾਹਟਦੇ ਵਿਕਾਰਾਂ ਲਈ ਅਸੀਂ ਦਰਾਂ ਦੀ ਗਣਨਾਂ ਇਸ ਆਧਾਰ ‘ਤੇ ਕੀਤੀ ਕਿ ਕੀ ਵਿਅਕਤੀ ਨੇ ਅਪਰੈਲ 2021 ਅਤੇ ਮਾਰਚ 2022 ਦਰਮਿਆਨ ਇਸ ਬਿਮਾਰੀ ਲਈ ਕੋਈ ਸਿਹਤ ਸੰਭਾਲ ਕਰਵਾਈ ਸੀ।
ਵੱਸੋਂ ਦੇ ਕਿਸੇ ਗਰੁੱਪ ‘ਚ ਚਿਰਕਾਲੀ ਬਿਮਾਰੀ ਦੀਆਂ ਵੱਧ ਦਰਾਂ ਆਮ ਤੌਰ ‘ਤੇ ਬਿਮਾਰੀ ਦੇ ਵਧੇਰੇ ਬੋਝ ਅਤੇ ਸਬੰਧਤ ਸਿਹਤ ਸੰਭਾਲ ਲੋੜਾਂ ਨੂੰ ਦਰਸਾਉਂਦੀਆਂ ਹਨ। ਖੈਰ, ਇਹ ਉਹ ਦਰਸਾਉਂਦੀਆਂ ਵੀ ਹੋ ਸਕਦੀਆਂ ਹਨ ਕਿ ਵੱਸੋਂ ਦੇ ਕੁਝ ਗਰੁੱਪਾਂ ‘ਚ ਸਿਹਤ ਸੰਭਾਲ ਲੈਣ ਅਤੇ ਬੀਮਾਰੀ ਦੀ ਰੋਗ-ਪਛਾਣ ਹੋਣ ਦੀ ਵਧੇਰੇ ਸੰਭਾਵਨਾਂ ਹੋ ਸਕਦੀ ਹੈ। ਇਸ ਤੋਂ ਉਲਟ, ਚਿਰਕਾਲੀ ਬਿਮਾਰੀ ਦੀਆਂ ਘੱਟ ਦਰਾਂ ਵੱਸੋਂ ਦੇ ਕਿਸੇ ਗੁਰੱਪ ‘ਚ ਬਿਮਾਰੀ ਦੇ ਘੱਟ ਬੋਝ ਕਰਕੇ ਹੋ ਸਕਦੀਆਂ ਹਨ, ਪਰੰਤੂ ਇਹ ਸਿਹਤ ਸੰਭਾਲ ‘ਚ ਰੁਕਾਵਟਾਂ ਨੂੰ ਦਰਸਾਉਂਦੀਆਂ ਵੀ ਹੋ ਸਕਦੀਆਂ ਹਨ।
ਇਸ ਪੜਾਅ ਦੇ ਇਕ ਵਿਸ਼ਲੇਸ਼ਣ ‘ਚ, ਵੱਸੋਂ ਦੇ ਗਰੁੱਪਾਂ ਦਰਮਿਆਨ ਚਿਰਕਾਲੀ ਬਿਮਾਰੀਆਂ ਦੀਆਂ ਦਰਾਂ ‘ਚ ਫਰਕ ਬਾਰੇ ਦੱਸਿਆ ਗਿਆ ਹੈ, ਪਰੰਤੂ ਇੰਨ੍ਹਾ ਫਰਕਾਂ ‘ਚ ਯੋਗਦਾਨ ਪਾਉਣ ਵਾਲੇ ਕਾਰਨਾਂ ਬਾਰੇ ਗੱਲਬਾਤ ਨਹੀਂ ਕੀਤੀ ਗਈ।




ਅਸੀਂ ਕਿਸ ਡੈਟੇ ਦੀ ਵਰਤੋਂ ਕੀਤੀ?
ਮਿਨਿਸਟਰੀ ਆਫ ਹੈਲਥ ਨੇ ਹੇਠ ਲਿਖੇ ਡੈਟੇ ਨੂੰ ਵਰਤਣ ਦਾ ਵਿਸ਼ਲੇਸ਼ਣ ਕੀਤਾ:
- ਬੀ ਸੀ ਡੈਮੋਗ੍ਰਾਫਿਕ ਸਰਵੇ
- ਜਨਸੰਖਿਅਕ ਜਾਣਕਾਰੀ ਅਤੇ ਚਿਰਕਾਲੀ ਬਿਮਾਰੀ ਦੀ ਰਜਿਸਟਰੀ ਜੋ ਮਿਨਿਸਟਰੀ ਆਫ ਹੈਲਥ ਵੱਲੋਂ ਇਕੱਤਰ ਕੀਤੀ ਗਈ
- ਸਟੈਟਿਸਟਿਕਸ ਕੈਨੇਡਾ ਵੱਲੋਂ ਮਰਦਮਸ਼ੁਮਾਰੀ ਡੈਟਾ
ਇਹ ਖੋਜ ਅਧਿਐਨ ਬੀ ਸੀ ਦੇ ਡੈਟਾ ਇੰਨੋਵੇਸ਼ ਪ੍ਰੋਗਰਾਮ ਰਾਹੀਂ ਕੀਤਾ ਗਿਆ। ਇਹ ਪ੍ਰੋਗਰਾਮ ਖੋਜ-ਕਰਤਾਵਾਂ ਨੂੰ ਸੰਵੇਦਨਸ਼ੀਲ ਡੈਟੇ ਨਾਲ ਸੁਰੱਖਿਆ ਸਹਿਤ ਕੰਮ ਕਰਨ ਦੀ ਆਗਿਆ ਦਿੰਦਾ ਹੈ।ਨ
ਇਸ ਪ੍ਰਾਜੈਕਟ ‘ਤੇ ਕੰਮ ਕੌਣ ਕਰ ਰਿਹਾ ਹੈ?
ਇਸ ਖੋਜ ਦਾ ਪੜਾਅ ਇਕ ਮਿਨਿਸਟਰੀ ਆਫ ਹੈਲਥ ਵੱਲੋਂ ਕੀਤਾ ਗਿਆ। ਅਗਲੇ ਪੜਾਅ ਵਿਚ, ਅਸੀਂ ਹੋਰਾਂ ਨਾਲ ਸਹਿਯੋਗ ਕਰਾਂਗੇ, ਸਮੇਤ, ਪਰੰਤੂ ਸੀਮਤ ਨਹੀਂ:
- ਫਰਸਟ ਨੇਸ਼ਨਜ਼ ਹੈਲਥ ਅਥਾਰਿਟੀ
- ਮੇਟੀ ਨੇਸ਼ਨ ਬ੍ਰਿਟਿਸ਼ ਕੁਲੰਬੀਆ
- ਪ੍ਰੋਵਿੰਸ਼ੀਅਲ ਹੈਲਥ ਸਰਵਿਸਿਜ਼ ਅਥਾਰਿਟੀ
- ਖੇਤਰੀ ਹੈਲਥ ਅਥਾਰਿਟੀਆਂ
ਐਂਟੀ-ਰੇਸਿਜ਼ਮ ਡੈਟਾ ਕਮੇਟੀ ਅਤੇ ਇੰਡਿਜਨਸ ਗਵਰਨਿੰਗ ਐਂਟੀਟੀਜ਼ ਨਾਲ ਸਲਾਹ ਮਸ਼ਵਰਿਆਂ ਦੀ ਮੇਜ਼ਬਾਨੀ ਕਰਨ ਅਪ੍ਰਕਾਸ਼ਨਾ ਨੂੰ ਬੜ੍ਹਾਵਾ ਦੇਣ ਦੁਆਰਾਬੀ ਸੀ ਸਟੈਟਸ ਨੇ ਬੀ ਸੀ ਦੇ ਡੈਟਾ ਇੰਨੋਵੇਸ਼ਨ ਪ੍ਰੋਗਰਾਮ ਦੇ ਰਾਹੀਂ ਇਸ ਪ੍ਰਾਜੈਕਟ ਦੀ ਸਹਾਇਤਾ ਕੀਤੀ।

ਹੋਰ ਵਧੇਰੇ ਜਾਣਨਾਂ ਚਾਹ ਰਹੇ ਹੋ?
30 ਮਈ 2024 ਨੂੰ ਅਸੀਂ ਇਸ ਖੋਜ ਪ੍ਰਾਜੈਕਟ ਬਾਰੇ ਇਕ ਤਕਨੀਕੀ ਰਿਪੋਰਟ ਜਾਰੀ ਕੀਤੀ। ਇਸ ਪ੍ਰਾਜੈਕਟ ਲਈ ਸਾਡੀ ਪਹੁੰਚ ਅਤੇ ਤਰੀਕਿਆਂ ਬਾਰੇ ਵਧੇਰੇ ਜਾਣਨ ਲਈ ਇਸ ਰਿਪੋਰਟ ਦੀ ਪੜਚੋਲ ਕਰੋ।
ਇਸ ਤਕਨੀਕੀ ਰਿਪੋਰਟ ‘ਚ ਸੱਭਿਆਚਾਰਕ ਤੌਰ ‘ਤੇ ਢੁੱਕਵੀਆਂ ਅਤੇ ਲਿਂਗ ਸੰਵੇਦਨਸ਼ੀਲ ਤਰੀਕਿਆਂ ਨਾਲ ਸਿਹਤ ਅਤੇ ਤੰਦਰੁਸਤੀ ‘ਚ ਸਹਾਇਤਾ ਕਰਨ ਵਾਸਤੇ ਬੀ ਸੀ ‘ਚ ਉਪਲਬਧ ਸੇਵਾਵਾਂ ਬਾਰੇ ਜਾਣਕਾਰੀ ਅਤੇ ਸਿੱਖਿਆ, ਰੋਗ-ਪਛਾਣਾਂ ਅਤੇ ਇੰਨ੍ਹਾਂ ਸਿਹਤ ਸਮੱਸਿਆਵਾਂ ਦੇ ਪ੍ਰਬੰਧਨ ‘ਚ ਸਹਾਇਤਾ ਕਰਨ ਲਈ ਗਾਈਡਲਾਈਨਾਂ ਵੀ ਮੁਹੱਈਆ ਕੀਤੀਆਂ ਗਈਆਂ ਹਨ।