ਖੋਜ ਕਿਵੇਂ ਕੀਤੀ ਜਾਵੇਗੀ?
ਅਸੀਂ ਖੋਜ ਕਿਵੇਂ ਕਰਦੇ ਹਾਂ ਇਹ ਓਨਾ ਹੀ ਮਹੱਤਵਪੂਰਨ ਹੈ ਜਿੰਨਾ ਕਿ ਵਿਸ਼ੇ।
ਐਂਟੀ-ਰੇਸਿਜ਼ਮ ਡੈਟਾ ਐਕਟ ਦੇ ਤਹਿਤ, ਸਾਡਾ ਉਦੇਸ਼ ਵਿਸ਼ਵਾਸ, ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਵਧਾਉਣਾ ਹੈ। ਇਸ ਦੇ ਨਾਲ ਹੀ ਮੂਲਵਾਸੀ ਲੋਕਾਂ ਅਤੇ ਨਸਲੀ ਪਿਛੋਕੜ ਵਾਲੇ ਭਾਈਚਾਰਿਆਂ ਨੂੰ ਹੋਣ ਵਾਲੇ ਨੁਕਸਾਨਾਂ ਦੀ ਰੋਕਥਾਮ ਕਰਨਾ ਅਤੇ ਉਹਨਾਂ ਨੂੰ ਘਟਾਉਣਾ ਮਹੱਤਵਪੂਰਨ ਹੈ।
ਅਸੀਂ ਪੰਜ ਪ੍ਰਕਿਰਿਆ ਵਚਨਬੱਧਤਾਵਾਂ ਨੂੰ ਵਿਕਸਤ ਕਰਨ ਲਈ ਐਂਟੀ ਰੇਸਿਜ਼ਮ ਡੈਟਾ ਕਮੇਟੀ ਅਤੇ ਮੂਲਵਾਸੀ ਲੋਕਾਂ ਨਾਲ ਮਿਲ ਕੇ ਕੰਮ ਕੀਤਾ ਹੈ। ਇਹ ਵਚਨਬੱਧਤਾਵਾਂ ਐਕਟ ਅਧੀਨ ਕਰਵਾਏ ਗਏ ਹਰੇਕ ਖੋਜ ਪ੍ਰੋਜੈਕਟ ‘ਤੇ ਲਾਗੂ ਹੋਣਗੀਆਂ।
ਮੂਲਵਾਸੀ ਡੈਟਾ ਪ੍ਰਭੂਸੱਤਾ
ਮੂਲਵਾਸੀ ਡੈਟਾ ਪ੍ਰਭੂਸੱਤਾ ਅਤੇ ਸਵੈ-ਨਿਰਣੇ ਲਈ ਇੱਕ ਭਿੰਨਤਾ-ਆਧਾਰਿਤ ਦ੍ਰਿਸ਼ਟੀਕੋਣ ਦੁਆਰਾ ਨਿਰਦੇਸ਼ਿਤ


ਡੈਟਾ ਨਿਆਂ
ਡੈਟਾ ਨਿਆਂ ਉਹਨਾਂ ਦੋਵਾਂ ਨੂੰ ਪਛਾਣਦਾ ਹੈ, ਉਹ ਨੁਕਸਾਨ ਜੋ ਡੈਟਾ ਨੇ ਭਾਈਚਾਰਿਆਂ ਨੂੰ ਪਹੁੰਚਾਏ ਹਨ, ਅਤੇ ਨਾਲ ਹੀ ਨਿਰਪੱਖਤਾ ਅਤੇ ਸਮਾਜਿਕ ਨਿਆਂ ਨੂੰ ਅੱਗੇ ਵਧਾਉਣ ਲਈ ਡੈਟਾ ਦੀ ਸ਼ਕਤੀ।
ਅੰਤਰ-ਸੰਬੰਧਤਾ (ਇੰਟਰਸੈਕਸ਼ਨੈਲਿਟੀ)
ਇੱਕ ਵਿਅਕਤੀ ਇੱਕ ਤੋਂ ਵੱਧ ਰੂਪਾਂ ਦੇ ਵਿਤਕਰੇ ਅਤੇ/ਜਾਂ ਛੋਟਾ ਮਹਿਸੂਸ ਕਰਵਾਏ ਜਾਣ ਦਾ ਅਨੁਭਵ ਕਰ ਸਕਦਾ ਹੈ।
ਖੋਜ ਨੂੰ ਇੱਕ ਐਂਟੀ ਰੇਸਿਜ਼ਮ ਅਤੇ ਲਿੰਗ-ਆਧਾਰਿਤ ਨਜ਼ਰੀਏ ਨੂੰ ਕਾਇਮ ਰੱਖਦੇ ਹੋਏ ਇੱਕ ਵਿਅਕਤੀ ਦੀ ਪੂਰੀ ਪਛਾਣ ‘ਤੇ ਵਿਚਾਰ ਕਰਨਾ ਚਾਹੀਦਾ ਹੈ।


ਪਾਰਦਰਸ਼ਤਾ
ਵਿਸ਼ਵਾਸ ਬਣਾਉਣ ਲਈ, ਸਾਨੂੰ ਡੈਟਾ ਇਕੱਠਾ ਕਰਨ ਦੇ ਉਦੇਸ਼ ਅਤੇ ਲਾਭ ਬਾਰੇ ਸਪੱਸ਼ਟ ਹੋਣਾ ਚਾਹੀਦਾ ਹੈ।
ਇਸਦਾ ਮਤਲਬ ਹੈ ਕਿ ਡੈਟਾ, ਵਿਧੀਆਂ ਅਤੇ ਖੋਜਾਂ ਨੂੰ ਕਿਵੇਂ ਅਤੇ ਕਦੋਂ ਸਾਂਝਾ ਕਰਨਾ ਹੈ ਇਹ ਸਮਝਣ ਲਈ ਭਾਈਚਾਰਿਆਂ ਨਾਲ ਕੰਮ ਕਰਨਾ।
ਲਗਾਤਾਰ ਸ਼ਮੂਲੀਅਤ
ਅਸੀਂ ਭਾਈਚਾਰਿਆਂ ਅਤੇ ਭਾਈਵਾਲਾਂ ਨਾਲ ਸੰਬੰਧ ਬਣਾਉਣਾ ਅਤੇ ਉਹਨਾਂ ਨੂੰ ਮਜ਼ਬੂਤ ਕਰਨਾ ਜਾਰੀ ਰੱਖਾਂਗੇ।
ਇਹ ਸੁਨਿਸ਼ਚਿਤ ਕਰੇਗਾ ਕਿ ਮੂਲਵਾਸੀ ਲੋਕਾਂ ਅਤੇ ਹੋਰ ਨਸਲੀ ਪਿਛੋਕੜ ਵਾਲੇ ਵਿਅਕਤੀਆਂ ਦੀਆਂ ਲੋੜਾਂ, ਅਨੁਭਵ ਅਤੇ ਗਿਆਨ, ਡੈਟਾ ਇਕੱਤਰ ਕਰਨ ਅਤੇ ਖੋਜ ਦਾ ਮਾਰਗਦਰਸ਼ਨ ਕਰਦੇ ਹਨ।

ਕੀ ਤੁਸੀਂ ਜਾਣਦੇ ਹੋ?
1 ਜੂਨ, 2023 ਨੂੰ, ਅਸੀਂ ਖੋਜ ਵਿੱਚ ਸ਼੍ਰੇਣੀਗਤ ਨਸਲ ਅਤੇ ਨਸਲੀ ਮੂਲ ਵੇਰੀਏਬਲਜ਼ ਦੀ ਵਰਤੋਂ ਕਰਨ ਬਾਰੇ ਇੱਕ ਪ੍ਰਗਤੀ ਰਿਪੋਰਟ ਅਤੇ ਇੱਕ ਗਾਈਡ ਵੀ ਜਾਰੀ ਕੀਤੀ। ਹੋਰ ਜਾਣਨ ਅਤੇ ਦਸਤਾਵੇਜ਼ਾਂ ਨੂੰ ਡਾਊਨਲੋਡ ਕਰਨ ਲਈ ਪੜ੍ਹਨਾ ਜਾਰੀ ਰੱਖੋ।