ਖੋਜ ਕਿਵੇਂ ਕੀਤੀ ਜਾਵੇਗੀ?

ਮੂਲਵਾਸੀ ਡੈਟਾ ਪ੍ਰਭੂਸੱਤਾ

ਡੈਟਾ ਨਿਆਂ

ਇੱਕ ਵਿਅਕਤੀ ਇੱਕ ਤੋਂ ਵੱਧ ਰੂਪਾਂ ਦੇ ਵਿਤਕਰੇ ਅਤੇ/ਜਾਂ ਛੋਟਾ ਮਹਿਸੂਸ ਕਰਵਾਏ ਜਾਣ ਦਾ ਅਨੁਭਵ ਕਰ ਸਕਦਾ ਹੈ।

ਪਾਰਦਰਸ਼ਤਾ

ਵਿਸ਼ਵਾਸ ਬਣਾਉਣ ਲਈ, ਸਾਨੂੰ ਡੈਟਾ ਇਕੱਠਾ ਕਰਨ ਦੇ ਉਦੇਸ਼ ਅਤੇ ਲਾਭ ਬਾਰੇ ਸਪੱਸ਼ਟ ਹੋਣਾ ਚਾਹੀਦਾ ਹੈ।

ਇਸਦਾ ਮਤਲਬ ਹੈ ਕਿ ਡੈਟਾ, ਵਿਧੀਆਂ ਅਤੇ ਖੋਜਾਂ ਨੂੰ ਕਿਵੇਂ ਅਤੇ ਕਦੋਂ ਸਾਂਝਾ ਕਰਨਾ ਹੈ ਇਹ ਸਮਝਣ ਲਈ ਭਾਈਚਾਰਿਆਂ ਨਾਲ ਕੰਮ ਕਰਨਾ।

ਲਗਾਤਾਰ ਸ਼ਮੂਲੀਅਤ

ਅਸੀਂ ਭਾਈਚਾਰਿਆਂ ਅਤੇ ਭਾਈਵਾਲਾਂ ਨਾਲ ਸੰਬੰਧ ਬਣਾਉਣਾ ਅਤੇ ਉਹਨਾਂ ਨੂੰ ਮਜ਼ਬੂਤ ​​ਕਰਨਾ ਜਾਰੀ ਰੱਖਾਂਗੇ।

ਇਹ ਸੁਨਿਸ਼ਚਿਤ ਕਰੇਗਾ ਕਿ ਮੂਲਵਾਸੀ ਲੋਕਾਂ ਅਤੇ ਹੋਰ ਨਸਲੀ ਪਿਛੋਕੜ ਵਾਲੇ ਵਿਅਕਤੀਆਂ ਦੀਆਂ ਲੋੜਾਂ, ਅਨੁਭਵ ਅਤੇ ਗਿਆਨ, ਡੈਟਾ ਇਕੱਤਰ ਕਰਨ ਅਤੇ ਖੋਜ ਦਾ ਮਾਰਗਦਰਸ਼ਨ ਕਰਦੇ ਹਨ।

ਕੀ ਤੁਸੀਂ ਜਾਣਦੇ ਹੋ?

1 ਜੂਨ, 2023 ਨੂੰ, ਅਸੀਂ ਖੋਜ ਵਿੱਚ ਸ਼੍ਰੇਣੀਗਤ ਨਸਲ ਅਤੇ ਨਸਲੀ ਮੂਲ ਵੇਰੀਏਬਲਜ਼ ਦੀ ਵਰਤੋਂ ਕਰਨ ਬਾਰੇ ਇੱਕ ਪ੍ਰਗਤੀ ਰਿਪੋਰਟ ਅਤੇ ਇੱਕ ਗਾਈਡ ਵੀ ਜਾਰੀ ਕੀਤੀ। ਹੋਰ ਜਾਣਨ ਅਤੇ ਦਸਤਾਵੇਜ਼ਾਂ ਨੂੰ ਡਾਊਨਲੋਡ ਕਰਨ ਲਈ ਪੜ੍ਹਨਾ ਜਾਰੀ ਰੱਖੋ।