ਬੀ ਸੀ ਪਬਲਿਕ ਸਰਵਿਸ ਵਿੱਚ ਵਧੇਰੇ ਵਿਭਿੰਨਤਾ ਲਿਆਉਣਾ


2024 ਵਿੱਚ ਫਰਸਟ ਨੇਸ਼ਨਜ਼ ਦੇ ਕਰਮਚਾਰੀ
2024 ਵਿੱਚ ਮੇਟੀ ਕਰਮਚਾਰੀ

ਬੀ ਸੀ ਪਬਲਿਕ ਸਰਵਿਸ ਵਿੱਚ ਕੰਮ ਕਰਨ ਵਾਲੇ ਫਰਸਟ ਨੇਸ਼ਨਜ਼ ਦੇ ਲੋਕਾਂ ਦੀ ਇਗਜ਼ੈਕਿਟਿਵ ਅਤੇ ਮੈਨੇਜਮੈਂਟ ਪੱਧਰਾਂ ‘ਤੇ ਘੱਟ ਨੁਮਾਇੰਦਗੀ ਹੈ।

ਮੇਟੀ (Métis) ਕਰਮਚਾਰੀਆਂ ਦੀ ਨੁਮਾਇੰਦਗੀ ਬੀ ਸੀ ਪਬਲਿਕ ਸਰਵਿਸ ਦੇ ਔਸਤ ਨਾਲੋਂ ਇਗਜ਼ੈਕਿਟਿਵ ਅਤੇ ਮੈਨੇਜਮੈਂਟ ਅਹੁਦਿਆਂ ਵਿੱਚ ਥੋੜ੍ਹੀ ਜਿਹੀ ਵੱਧ ਹੈ।

ਬੀ ਸੀ ਪਬਲਿਕ ਸਰਵਿਸ ਵਿੱਚ ਇਨੂਇਟ (Inuit) ਕਰਮਚਾਰੀਆਂ ਦੀ ਗਿਣਤੀ ਘੱਟ ਹੈ। ਬੀ ਸੀ ਪਬਲਿਕ ਸਰਵਿਸ ਵਿੱਚ ਇਗਜ਼ੈਕਿਟਿਵ ਪੱਧਰ ‘ਤੇ ਕੋਈ ਇਨੂਇਟ ਕਰਮਚਾਰੀ ਨਹੀਂ ਹਨ। ਲਗਭਗ ਅੱਧੇ ਇਨੂਇਟ ਕਰਮਚਾਰੀ ਮੈਨੇਜਮੈਂਟ ਅਹੁਦਿਆਂ ‘ਤੇ ਕੰਮ ਕਰ ਰਹੇ ਹਨ। ਇਹ ਦੇਖਣ ਨੂੰ ਭਾਂਵੇ ਵੱਧ ਅੰਕੜਾ ਜਾਪੇ, ਪਰ ਇੰਨੇ ਘੱਟ ਲੋਕਾਂ ਦੇ ਨਾਲ, ਇੱਕ ਵਿਅਕਤੀ ਦੀ ਗਿਣਤੀ ਵੀ ਪ੍ਰਤੀਸ਼ਤ ਨੂੰ ਬਹੁਤ ਬਦਲ ਸਕਦੀ ਹੈ। ਇਸ ਕਾਰਨ, ਬੀ ਸੀ ਪਬਲਿਕ ਸਰਵਿਸ ਵਿੱਚ ਔਸਤ ਪੱਧਰਾਂ ਨਾਲ ਤੁਲਨਾ ਕਰਨੀ ਔਖੀ ਹੋ ਜਾਂਦੀ ਹੈ।

6.9 ਪ੍ਰਤੀਸ਼ਤ ਦੇ ਔਸਤ ਦੀ ਤੁਲਨਾ ਵਿੱਚ, ਸਹਾਇਕ ਅਹੁਦਿਆਂ ਵਿੱਚ ਫਰਸਟ ਨੇਸ਼ਨਜ਼ ਅਤੇ ਮੇਟੀ ਦੇ ਕਰਮਚਾਰੀ ਥੋੜ੍ਹੇ ਘੱਟ ਹਨ। ਸਾਡੇ ਸੈਂਪਲ ਵਿੱਚ ਸਹਾਇਕ ਅਹੁਦਿਆਂ ‘ਤੇ ਕੋਈ ਇਨੂਇਟ ਕਰਮਚਾਰੀ ਨਹੀਂ ਸਨ।

2024 ਵਿੱਚ ਬੀ ਸੀ ਪਬਲਿਕ ਸਰਵਿਸ ਅਹੁਦਿਆਂ ਵਿੱਚ ਨਸਲੀ ਨੁਮਾਇੰਦਗੀ
2024 ਵਿੱਚ ਬੀ ਸੀ ਪਬਲਿਕ ਸਰਵਿਸ ਵਿੱਚ ਸਹਾਇਕ ਅਹੁਦਿਆਂ ਵਿੱਚ ਨਸਲੀ ਨੁਮਾਇੰਦਗੀ

21.6 ਪ੍ਰਤੀਸ਼ਤ ਦੇ ਨਾਲ, ਬੀ ਸੀ ਪਬਲਿਕ ਸਰਵਿਸ ਵਿੱਚ ਗੋਰੇ ਕਰਮਚਾਰੀ ਇਗਜ਼ੈਕਿਟਿਵ ਅਤੇ ਮੈਨੇਜਮੈਂਟ ਦੇ ਸਭ ਤੋਂ ਵੱਡੇ ਅਹੁਦਿਆਂ ‘ਤੇ ਮੌਜੂਦ ਹਨ।

ਇਗਜ਼ੈਕਿਟਿਵ ਅਤੇ ਮੈਨੇਜਮੈਂਟ ਅਹੁਦਿਆਂ ‘ਤੇ ਕਾਲੇ, ਚੀਨੀ, ਜਾਪਾਨੀ, ਲਾਤੀਨੀ ਅਮਰੀਕੀ ਅਤੇ ਦੱਖਣ-ਪੂਰਬੀ ਏਸ਼ੀਆਈ ਕਰਮਚਾਰੀਆਂ ਦੀ ਦਰ, 3 ਪ੍ਰਤੀਸ਼ਤ ਦੇ ਅੰਦਰ, ਬੀ ਸੀ ਪਬਲਿਕ ਸਰਵਿਸ ਔਸਤ ਤੋਂ ਥੋੜ੍ਹੀ ਘੱਟ ਹੈ।

ਅਰਬ, ਫਿਲੀਪੀਨੋ, ਦੱਖਣੀ ਏਸ਼ੀਆਈ ਅਤੇ ਪੱਛਮੀ ਏਸ਼ੀਆਈ ਕਰਮਚਾਰੀ ਇਗਜ਼ੈਕਿਟਿਵ ਅਤੇ ਮੈਨੇਜਮੈਂਟ ਅਹੁਦਿਆਂ ਵਿੱਚ ਔਸਤ ਤੋਂ 3 ਪ੍ਰਤੀਸ਼ਤ ਤੋਂ ਵੱਧ ਹੇਠਾਂ ਸਨ। ਇਗਜ਼ੈਕਿਟਿਵ ਅਤੇ ਮੈਨੇਜਮੈਂਟ ਭੂਮਿਕਾਵਾਂ ਵਿੱਚ ਕੋਰੀਆਈ ਕਰਮਚਾਰੀਆਂ ਦੀ ਦਰ 9.9 ਪ੍ਰਤੀਸ਼ਤ ਸੀ।

11.9 ਪ੍ਰਤੀਸ਼ਤ ਦੇ ਨਾਲ, ਬੀ ਸੀ ਪਬਲਿਕ ਸਰਵਿਸ ਲਈ ਔਸਤ ਨਾਲੋਂ ਸਹਾਇਕ ਅਹੁਦਿਆਂ ਵਿੱਚ ਲਗਭਗ ਦੁੱਗਣੇ ਪੱਛਮੀ ਏਸ਼ੀਆਈ ਕਰਮਚਾਰੀ ਹਨ। ਅਰਬ, ਕਾਲੇ, ਫਿਲੀਪੀਨੋ ਅਤੇ ਲਾਤੀਨੀ ਅਮਰੀਕੀ ਕਰਮਚਾਰੀਆਂ ਦੀ ਨੁਮਾਇੰਦਗੀ ਸਹਾਇਕ ਅਹੁਦਿਆਂ ਵਿੱਚ ਵੀ ਬਹੁਤ ਜ਼ਿਆਦਾ ਹੈ।

ਹੁਣ ਅੱਗੇ ਕੀ