ਬੀ ਸੀ ਡੈਮੋਗ੍ਰਾਫਿਕ ਸਰਵੇ (ਬੀ ਸੀ ਜਨਅੰਕੜਾ ਸਰਵੇਖਣ) ਹੁਣ ਬੰਦ ਹੋ ਗਿਆ ਹੈ। 200,000 ਤੋਂ ਵੱਧ ਲੋਕਾਂ ਨੇ ਇਸ ਵਿੱਚ ਭਾਗ ਲਿਆ। ਸਰਵੇ ਪੂਰਾ ਕਰਨ ਵਾਲੇ ਹਰ ਵਿਅਕਤੀ ਦਾ ਧੰਨਵਾਦ।
ਐਂਟੀ-ਰੇਸਿਜ਼ਮ ਪ੍ਰਸ਼ਨਾਵਲੀ ਅਤੇ ਬੀ ਸੀ ਡੈਮੋਗਰਾਫਿਕ ਸਰਵੇ ਵਿੱਚ ਅੰਤਰ
ਸਰਕਾਰ ਨੂੰ ਜਵਾਬਦੇਹ ਠਹਿਰਾਉਣਾ
ਐਂਟੀ-ਰੇਸਿਜ਼ਮ ਡੈਟਾ ਐਕਟ ਸਾਡੇ ਲਈ ਨਸਲ-ਆਧਾਰਿਤ ਡੈਟਾ ਨੂੰ ਸੁਰੱਖਿਅਤ ਢੰਗ ਨਾਲ ਇਕੱਠਾ ਕਰਨਾ ਸੌਖਾ ਬਣਾਉਂਦਾ ਹੈ। ਇਸ ਡੈਟਾ ਦੀ ਵਰਤੋਂ ਇਹ ਪਛਾਣ ਕਰਨ ਵਿੱਚ ਮਦਦ ਕਰਨ ਲਈ ਕੀਤੀ ਜਾਵੇਗੀ ਕਿ ਲੋਕਾਂ ਨੂੰ ਨਿਰਪੱਖ ਸੇਵਾਵਾਂ ਕਿੱਥੇ ਨਹੀਂ ਮਿਲ ਰਹੀਆਂ।
ਇਸ ਡੈਟਾ ਦੇ ਸੰਗ੍ਰਹਿ ਅਤੇ ਵਰਤੋਂ ਦਾ ਸਮਰਥਨ ਕਰਨ ਲਈ, ਅਸੀਂ ਵਿਆਪਕ ਨਸਲਵਾਦ ਵਿਰੋਧੀ ਵਿਧਾਨ ਦਾ ਵਿਕਾਸ ਕਰ ਰਹੇ ਹਾਂ।
ਇਹ ਨਵਾਂ ਵਿਧਾਨ, ਸਾਡੇ ਡੈਟਾ ਸੰਗ੍ਰਹਿ ਦੁਆਰਾ ਸਾਹਮਣੇ ਆਏ ਪ੍ਰਣਾਲੀਗਤ ਨਸਲਵਾਦ ਨੂੰ ਹੱਲ ਕਰਨ ਲਈ 2024 ਵਿੱਚ ਪੇਸ਼ ਕੀਤਾ ਜਾਵੇਗਾ, ਅਤੇ ਇਹ ਨਕਾਰਾਤਮਕ ਤੌਰ ‘ਤੇ ਪ੍ਰਭਾਵਿਤ ਹੋਏ ਲੋਕਾਂ ਲਈ ਸਹਾਇਤਾ ਪ੍ਰਦਾਨ ਕਰਨ ਲਈ ਸਰਕਾਰ ਨੂੰ ਜਵਾਬਦੇਹ ਬਣਾਏਗਾ।
ਤੁਹਾਡੀ ਇੰਪੁੱਟ ਮਹੱਤਵਪੂਰਨ ਹੈ!
ਇਸ ਲਈ ਅਸੀਂ ਸਾਰੇ ਪਿਛੋਕੜ ਵਾਲੇ ਲੋਕਾਂ ਤੋਂ ਇਹ ਜਾਣਨ ਲਈ ਇੱਕ ਔਨਲਾਈਨ ਪ੍ਰਸ਼ਨਾਵਲੀ ਸ਼ੁਰੂ ਕਰ ਰਹੇ ਹਾਂ ਕਿ ਉਹ ਕੀ ਸੋਚਦੇ ਹਨ ਕਿ ਸਰਕਾਰ ਨੂੰ ਬੀ.ਸੀ. ਵਿੱਚ ਨਸਲਵਾਦ ਨੂੰ ਕਿਵੇਂ ਹੱਲ ਕਰਨਾ ਚਾਹੀਦਾ ਹੈ।
ਤੁਹਾਡਾ ਫੀਡਬੈਕ ਗੁਪਤ ਰੱਖਿਆ ਜਾਵੇਗਾ ਅਤੇ ਸਾਡੇ ਸੂਬੇ ਨੂੰ ਹਰ ਕਿਸੇ ਲਈ ਬਿਹਤਰ ਕੰਮ ਕਰਨ ਵਾਲਾ ਬਣਾਉਣ ਵਿੱਚ ਸਾਡੀ ਮਦਦ ਕਰੇਗਾ।
ਪ੍ਰਸ਼ਨਾਵਲੀ ਨੂੰ ਪੂਰਾ ਹੋਣ ਵਿੱਚ 7 - 12 ਮਿੰਟਾਂ ਦਾ ਸਮਾਂ ਲੱਗੇਗਾ ਅਤੇ ਇਹ 15 ਭਾਸ਼ਾਵਾਂ ਵਿੱਚ ਉਪਲਬਧ ਹੈ।
ਬੀ ਸੀ ਡੈਮੋਗਰਾਫਿਕ ਸਰਵੇ ਅਤੇ ਐਂਟੀ-ਰੇਸਿਜ਼ਮ ਪ੍ਰਸ਼ਨਾਵਲੀ ਵਿੱਚ ਕੀ ਅੰਤਰ ਹੈ?
ਜਦੋਂ ਕਿ ਬੀ ਸੀ ਡੈਮੋਗਰਾਫਿਕ ਸਰਵੇ ਸਾਡੀਆਂ ਸੇਵਾਵਾਂ ਵਿੱਚ ਕਮੀਆਂ ਅਤੇ ਰੁਕਾਵਟਾਂ ਦੀ ਪਛਾਣ ਕਰਨ ਵਿੱਚ ਮਦਦ ਕਰੇਗਾ, ਐਂਟੀ-ਰੇਸਿਜ਼ਮ ਪ੍ਰਸ਼ਨਾਵਲੀ 2024 ਵਿੱਚ ਪੇਸ਼ ਕੀਤੇ ਜਾਣ ਵਾਲੇ ਨਵੇਂ ਵਿਧਾਨ ਦੇ ਨਿਰਮਾਣ ਵਿੱਚ ਮਦਦ ਕਰੇਗੀ, ਜੋ ਇਸਦੇ ਪ੍ਰੋਗਰਾਮਾਂ ਅਤੇ ਸੇਵਾਵਾਂ ਵਿੱਚ ਪ੍ਰਣਾਲੀਗਤ ਨਸਲਵਾਦ ਨੂੰ ਹੱਲ ਕਰਨ ਲਈ ਸਰਕਾਰ ਨੂੰ ਜਵਾਬਦੇਹ ਠਹਿਰਾਏਗੀ।
ਨਸਲਵਾਦ ਵਿਰੋਧੀ ਪ੍ਰਸ਼ਨਾਵਲੀ ਦੁਆਰਾ ਸਾਨੂੰ ਜੋ ਫੀਡਬੈਕ ਪ੍ਰਾਪਤ ਹੁੰਦਾ ਹੈ, ਉਹ ਸਾਨੂੰ ਇਹ ਸਮਝਣ ਵਿੱਚ ਮਦਦ ਕਰੇਗਾ ਕਿ ਲੋਕਾਂ ਨੂੰ ਚੱਲ ਰਹੇ ਬਸਤੀਵਾਦੀ ਅਤੇ ਨਸਲੀ ਸਦਮੇ ਤੋਂ ਠੀਕ ਕਰਨ ਲਈ ਕਿਸ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੈ ਅਤੇ ਅਸੀਂ ਸਰਕਾਰ ਵਿੱਚ ਪ੍ਰਣਾਲੀਗਤ ਨਸਲਵਾਦ ਨੂੰ ਕਿਵੇਂ ਹੱਲ ਕਰ ਸਕਦੇ ਹਾਂ।
ਪ੍ਰਸ਼ਨਾਵਲੀ ਵਿੱਚ ਮੈਨੂੰ ਕਿਹੋ ਜਿਹੇ ਸਵਾਲ ਪੁੱਛੇ ਜਾਣਗੇ?
ਹਿੱਸਾ ਲੈਣ ਵਾਲਿਆਂ ਨੂੰ ਪੁੱਛਿਆ ਜਾਵੇਗਾ ਕਿ ਉਹ ਕੀ ਸੋਚਦੇ ਹਨ ਕਿ ਸਰਕਾਰ ਨੂੰ ਨਸਲਵਾਦ ਨੂੰ ਕਿਵੇਂ ਸੰਬੋਧਿਤ ਕਰਨਾ ਚਾਹੀਦਾ ਹੈ, ਨਸਲੀ ਘਟਨਾਵਾਂ ਨਾਲ ਨਜਿੱਠਣ ਲਈ ਕਿਹੜੀਆਂ ਸੇਵਾਵਾਂ ਸਭ ਤੋਂ ਵੱਧ ਲਾਭਕਾਰੀ ਹੋਣਗੀਆਂ ਅਤੇ ਨਸਲਵਾਦ ਵਿਰੋਧੀ ਨੀਤੀਆਂ ਨੂੰ ਵਿਕਸਤ ਕਰਨ ਵਿੱਚ ਸਭ ਤੋਂ ਮਹੱਤਵਪੂਰਨ ਕਾਰਕ ਕੀ ਹਨ।
ਇਕੱਠੀ ਕੀਤੀ ਗਈ ਸਾਰੀ ਜਾਣਕਾਰੀ ਗੁਪਤ ਰੱਖੀ ਜਾਵੇਗੀ ਅਤੇ ਨਤੀਜੇ 2023 ਦੇ ਪਤਝੜ ਵਿੱਚ ਜਨਤਕ ਤੌਰ ‘ਤੇ ਸਾਂਝੇ ਕੀਤੇ ਜਾਣਗੇ।
ਕੀ ਮੈਂ ਪ੍ਰਸ਼ਨਾਵਲੀ ਭਰ ਸਕਦਾ/ਸਕਦੀ ਹਾਂ, ਭਾਵੇਂ ਮੈਂ ਮੂਲਵਾਸੀ ਜਾਂ ਨਸਲੀ ਪਿਛੋਕੜ ਤੋਂ ਨਹੀਂ ਹਾਂ?
ਹਾਲਾਂਕਿ ਇਸ ਵਿਧਾਨ ਲਈ ਸਾਡੀਆਂ ਕੁਝ ਸ਼ਮੂਲੀਅਤਾਂ ਮੂਲਵਾਸੀ ਅਤੇ ਨਸਲੀ ਪਿਛੋਕੜ ਵਾਲੇ ਲੋਕਾਂ ਤੱਕ ਸੀਮਤ ਹਨ, ਅਸੀਂ ਜਾਣਦੇ ਹਾਂ ਕਿ ਸਰਕਾਰ ਨੂੰ ਨਸਲਵਾਦ ਨੂੰ ਕਿਵੇਂ ਹੱਲ ਕਰਨਾ ਚਾਹੀਦਾ ਹੈ, ਇਸ ਬਾਰੇ ਹਰ ਵਿਅਕਤੀ ਦੇ ਵੱਖੋ-ਵੱਖਰੇ ਅਨੁਭਵ ਅਤੇ ਵਿਚਾਰ ਹਨ।
ਹਰ ਕਿਸੇ ਦੀ ਇੰਪੁੱਟ ਮਹੱਤਵਪੂਰਨ ਹੈ ਅਤੇ ਇੱਕ ਬਿਹਤਰ, ਵਧੇਰੇ ਸੰਮਲਿਤ ਸੂਬਾ ਬਣਾਉਣ ਵਿੱਚ ਇਹ ਸਾਡੀ ਮਦਦ ਕਰ ਸਕਦਾ ਹੈ।
ਹੋਰ ਜਾਣਕਾਰੀ ਚਾਹੁੰਦੇ ਹੋ?
ਅਸੀਂ ਬਹੁਤ ਸਾਰੇ ਮੂਲਵਾਸੀ ਅਤੇ ਹੋਰ ਨਸਲੀ ਪਿਛੋਕੜ ਵਾਲੇ ਲੋਕਾਂ ਤੋਂ ਸੁਣਿਆ ਹੈ ਕਿ ਉਹਨਾਂ ਨੂੰ ਘੱਟ ਅਹਿਮੀਅਤ ਦਿੱਤੀ ਜਾ ਰਹੀ ਹੈ ਕਿਉਂਕਿ ਸਰਕਾਰੀ ਸੇਵਾਵਾਂ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਨਹੀਂ ਬਣਾਈਆਂ ਗਈਆਂ ਸਨ। ਅਸੀਂ ਬੀ ਸੀ ਡੈਮੋਗ੍ਰਾਫਿਕ ਸਰਵੇ ਰਾਹੀਂ ਜੋ ਜਾਣਕਾਰੀ ਇਕੱਤਰ ਕਰਦੇ ਹਾਂ, ਉਹ ਸਾਡੀਆਂ ਸੇਵਾਵਾਂ ਵਿੱਚ ਕਮੀਆਂ ਦੀ ਪਛਾਣ ਕਰਨ ਵਿੱਚ ਮਦਦ ਕਰੇਗੀ ਤਾਂ ਜੋ ਫਿਰ ਅਸੀਂ ਉਹਨਾਂ ਨੂੰ ਵਧੇਰੇ ਪਹੁੰਚਯੋਗ ਅਤੇ ਸਮਾਵੇਸ਼ੀ ਬਣਾ ਸਕੀਏ।