ਬੀ ਸੀ ਡੈਮੋਗ੍ਰਾਫਿਕ ਸਰਵੇ ਕੀ ਹੈ?
ਬੀ ਸੀ ਡੈਮੋਗ੍ਰਾਫਿਕ ਸਰਵੇ 15 ਅਕਤੂਬਰ, 2023 ਨੂੰ ਬੰਦ ਹੋ ਗਿਆ।
ਸਰਵੇ ਪੂਰਾ ਕਰਨ ਵਾਲੇ ਹਰ ਵਿਅਕਤੀ ਦਾ ਧੰਨਵਾਦ। ਤੁਹਾਡੇ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਸਰਕਾਰੀ ਪ੍ਰੋਗਰਾਮਾਂ ਵਿੱਚ ਕਮੀਆਂ ਦੀ ਪਛਾਣ ਕਰਨ ਵਿੱਚ ਸਾਡੀ ਮਦਦ ਕਰੇਗੀ ਤਾਂ ਜੋ ਅਸੀਂ ਬ੍ਰਿਟਿਸ਼ ਕੋਲੰਬੀਆ ਵਿੱਚ ਵਧੇਰੇ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰ ਸਕੀਏ।

30 ਮਈ 2024 ਨੂੰ ਅਸੀਂ ਬੀ ਸੀ ਡੈਮੋਗਰਾਫਿਕ ਸਰਵੇ ਬਾਰੇ ਇਕ ਰਿਪੋਰਟ ਜਾਰੀ ਕੀਤੀ। ਇਸ ‘ਚ ਅੱਗੇ ਦਿੱਤਿਆਂ ਦੇ ਵਿਸਥਾਰ ਸ਼ਾਮਲ ਸਨ:
- ਅਸੀਂ ਸਵਾਲ ਕਿਵੇਂ ਡਿਜ਼ਾਈਨ ਕੀਤੇ
- ਵੱਖ ਵੱਖ ਜਨਸੰਖਿਆ ਤੱਕ ਪਹੁੰਚਣ ਲਈ ਸਾਡੀ ਪਹੁੰਚ
- ਜਵਾਬ 2021 ਦੀ ਮਰਦਮਸ਼ੁਮਾਰ ਨਾਲ ਕਿਵੇਂ ਮੇਲ ਖਾਂਦੇ ਹਨੀ
- ਸਰਵੇਖਣ ਤੋਂ ਪ੍ਰਾਪਤ ਹੋਈ ਮੂਲ ਜਾਣਕਾਰੀ

ਬੀ ਸੀ ਡੈਮੋਗ੍ਰਾਫਿਕ ਸਰਵੇ ਬਾਰੇ ਹੋਰ ਜਾਣੋ
ਪ੍ਰਣਾਲੀਗਤ ਨਸਲਵਾਦ ਦੀ ਪਛਾਣ ਕਰਨ ਅਤੇ ਬੀ.ਸੀ. ਵਿੱਚ ਹਰੇਕ ਲਈ ਜਨਤਕ ਸੇਵਾਵਾਂ ਵਿੱਚ ਸੁਧਾਰ ਕਰਨ ਲਈ ਅਸੀਂ 14 ਜੂਨ, 2023 ਨੂੰ ਬੀ ਸੀ ਡੈਮੋਗ੍ਰਾਫਿਕ ਸਰਵੇ (PDF, 253KB) ਦੀ ਸ਼ੁਰੂਆਤ ਕੀਤੀ।
ਇਹ ਸਵੈ-ਇੱਛਤ ਸਰਵੇ ਇੰਡੀਜਨਸ (ਮੂਲਵਾਸੀ), ਕਾਲੇ ਅਤੇ ਹੋਰ ਨਸਲੀ ਪਿਛੋਕੜ ਵਾਲੇ ਭਾਈਚਾਰਿਆਂ ਨਾਲ ਸ਼ਮੂਲੀਅਤ ਦੁਆਰਾ ਬਣਾਇਆ ਗਿਆ ਸੀ। ਇਸ ਵਿੱਚ ਨਸਲ, ਜਾਤ, ਵੰਸ਼ ਅਤੇ ਪਛਾਣ ਦੇ ਹੋਰ ਖੇਤਰਾਂ ਨਾਲ ਸੰਬੰਧਤ ਸਵਾਲ ਸ਼ਾਮਲ ਸਨ।
ਇਹ ਸਰਵੇ ਕਿਉਂ ਬਣਾਇਆ ਗਿਆ ਸੀ?
ਅਸੀਂ ਬਹੁਤ ਸਾਰੇ ਇੰਡੀਜਨਸ (ਮੂਲਵਾਸੀ) ਅਤੇ ਹੋਰ ਨਸਲੀ ਪਿਛੋਕੜ ਵਾਲੇ ਲੋਕਾਂ ਤੋਂ ਸੁਣਿਆ ਹੈ ਕਿ ਉਹ ਨਜ਼ਰਅੰਦਾਜ਼ ਹੋ ਰਹੇ ਹਨ ਕਿਉਂਕਿ ਸਾਡੀਆਂ ਸੇਵਾਵਾਂ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਨਹੀਂ ਕੀਤੀਆਂ ਗਈਆਂ ਸਨ।
ਇਸ ਨੂੰ ਸੰਬੋਧਿਤ ਕਰਨ ਲਈ, ਪਹਿਲਾਂ ਸਾਨੂੰ ਇਸ ਬਾਰੇ ਜਾਣਕਾਰੀ ਚਾਹੀਦੀ ਹੈ ਕਿ ਸਾਡੀਆਂ ਸੇਵਾਵਾਂ ਦੀ ਵਰਤੋਂ ਕੌਣ ਕਰ ਰਿਹਾ ਹੈ ਅਤੇ ਉਹ ਲੋਕਾਂ ਲਈ ਕਿਵੇਂ ਕੰਮ ਕਰਦੀਆਂ ਹਨ। ਇਹ ਸਰਵੇ ਇਸ ਜਾਣਕਾਰੀ ਨੂੰ ਇਕੱਠਾ ਕਰਨ ਲਈ ਬਣਾਇਆ ਗਿਆ ਸੀ।
ਇਸ ਸਰਵੇ ਦੇ ਬੰਦ ਹੋਣ ‘ਤੇ ਹੁਣ ਕੀ ਹੋਏਗਾ?
ਅਸੀਂ ਹੁਣ ਸਰਵੇ ਵਿੱਚ ਮਿਲੇ ਜਵਾਬਾਂ ਨੂੰ ਹੋਰ ਜਾਣਕਾਰੀ ਦੇ ਨਾਲ ਜੋੜਨ ਲਈ ਕੰਮ ਕਰ ਰਹੇ ਹਾਂ ਜੋ ਸਾਡੇ ਕੋਲ ਪਹਿਲਾਂ ਤੋਂ ਉਪਲਬਧ ਹੈ, ਤਾਂ ਜੋ ਅਸੀਂ ਸਾਡੀਆਂ ਸੇਵਾਵਾਂ ਵਿੱਚ ਕਮੀਆਂ ਦੀ ਪਛਾਣ ਕਰ ਸਕੀਏ ਅਤੇ ਉਹਨਾਂ ਨੂੰ ਬੀ.ਸੀ. ਭਰ ਦੇ ਲੋਕਾਂ ਲਈ ਵਧੇਰੇ ਪਹੁੰਚਯੋਗ ਅਤੇ ਸੰਮਿਲਿਤ ਬਣਾ ਸਕੀਏ।
ਸਰਵੇਖਣ ਦੇ ਜਵਾਬ ਸਾਡੀਆਂ ਉਹਨਾਂ ਨਸਲਵਾਦ-ਵਿਰੋਧੀ ਖੋਜ ਤਰਜੀਹਾਂ ਦਾ ਵੀ ਸਮਰਥਨ ਕਰਨਗੇ, ਜਿਹੜੀਆਂ 29 ਮਈ 2023 ਨੂੰ ਜਾਰੀ ਕੀਤੀਆਂ ਗਈਆਂ ਸਨ। ਇਹ ਤਰਜੀਹਾਂ ਐਂਟੀ-ਰੇਸਿਜ਼ਿਮ ਡੈਟਾ ਕਮੇਟ ਅਤੇ ਮੂਲਵਾਸੀ ਲੋਕਾਂ ਨਾਲ ਭਾਈਵਾਲੀ ਸਹਿਤ ਬਣਾਈਆਂ ਗਈਆਂ ਸਨ, ਤਾਂ ਜੋ ਸਾਡੇ ਯਤਨਾਂ ਨੂੰ ਉਨ੍ਹਾਂ ਮੁੱਦਿਆਂ ‘ਤੇ ਕੇਂਦਰਿਤ ਰੱਖਿਆ ਜਾ ਸਕੇ ਜੋ ਬੀ.ਸੀ. ਵਿਚਲੇ ਲੋਕਾਂ ਲਈ ਸਭ ਤੋਂ ਵੱਧ ਮਹੱਤਵ ਰੱਖਦੇ ਹਨ। ੀ
2024 ‘ਚ, ਅਸੀਂ ਸਰਵੇਖਣ ਦੇ ਨਤੀਜਿਆਂ ਅਤੇ ਇਸ ਬਾਰੇ ਅੱਪਡੇਟਾਂ ਨੂੰ ਸਾਂਝਾ ਕਰਾਂਗੇ ਕਿ ਅਸੀਂ ਆਪਣੀਆਂ ਖੋਜ ਤਰਜੀਹਾਂ ਦੇ ਸਮਰਥਨ ਲਈ ਇਸ ਜਾਣਕਾਰੀ ਨੂੰ ਕਿਵੇਂ ਵਰਤ ਰਹੇ ਹਾਂ।