ਐਂਟੀ ਰੇਸਿਜ਼ਮ ਖੋਜ ਪ੍ਰਾਥਮਿਕਤਾਵਾਂ ਨੂੰ ਕਿਵੇਂ ਵਿਕਸਤ ਕੀਤਾ ਗਿਆ ਸੀ
1 ਜੂਨ, 2023 ਨੂੰ, ਅਸੀਂ 10 ਸੈਕਟਰ-ਅਧਾਰਿਤ ਖੋਜ ਪ੍ਰਾਥਮਿਕਤਾਵਾਂ ਅਤੇ ਦੋ ਹੋਰ ਪ੍ਰਾਥਮਿਕਤਾਵਾਂ ਜਾਰੀ ਕੀਤੀਆਂ। ਇਹ ਪ੍ਰਾਥਮਿਕਤਾਵਾਂ ਸਾਡੇ ਪ੍ਰੋਗਰਾਮਾਂ ਅਤੇ ਸੇਵਾਵਾਂ ਵਿੱਚ ਪ੍ਰਣਾਲੀਗਤ ਨਸਲਵਾਦ ਦੀ ਪਛਾਣ ਕਰਨ ਅਤੇ ਉਸ ਨੂੰ ਹੱਲ ਕਰਨ ਵਿੱਚ ਮਦਦ ਕਰਨਗੀਆਂ।
ਖੋਜ ਪ੍ਰਾਥਮਿਕਤਾਵਾਂ ਨੂੰ ਐਂਟੀ ਰੇਸਿਜ਼ਮ ਡੈਟਾ ਕਮੇਟੀ ਅਤੇ ਮੂਲਵਾਸੀ ਲੋਕਾਂ ਦੇ ਸਹਿਯੋਗ ਨਾਲ ਵਿਕਸਤ ਕੀਤਾ ਗਿਆ ਸੀ। ਇਸ ਵਿੱਚ ਬੀ ਸੀ ਫਰਸਟ ਨੇਸ਼ਨਜ਼ ਅਤੇ ਮੇਟੀ ਨੇਸ਼ਨ ਬੀ ਸੀ ਸ਼ਾਮਲ ਹਨ।
ਖੋਜ
ਅਸੀਂ ਡੈਟਾ ਸੰਬੰਧਤ ਸਿਫ਼ਾਰਸ਼ਾਂ, ਅੰਤਰ ਜਾਂ ਮੌਕਿਆਂ ਦੀ ਪਛਾਣ ਕਰਨ ਲਈ 60 ਤੋਂ ਵੱਧ ਰਿਪੋਰਟਾਂ ਦੀ ਸਮੀਖਿਆ ਕੀਤੀ। ਇਸ ਵਿੱਚ ਇਹਨਾਂ ਤੋਂ ਰਿਪੋਰਟਾਂ ਸ਼ਾਮਲ ਹਨ:
- ਬੀ.ਸੀ. ਮਨੁੱਖੀ ਅਧਿਕਾਰ ਕਮਿਸ਼ਨਰ (The B.C. Human Rights Commissioner)
- ਬੱਚਿਆਂ ਅਤੇ ਨੌਜਵਾਨਾਂ ਲਈ ਬੀ.ਸੀ. ਪ੍ਰਤੀਨਿਧੀ (The B.C. Representative for Children and Youth)
- ਐਂਟੀ ਰੇਸਿਜ਼ਮ ਡੈਟਾ ਐਕਟ ‘ਤੇ ਭਾਈਚਾਰਕ ਸ਼ਮੂਲੀਅਤ
- ਨਿਰਪੱਖਤਾ ਅਤੇ ਵਿਭਿੰਨਤਾ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਹੀਆਂ ਹੋਰ ਸੰਸਥਾਵਾਂ
ਅੱਸੀ ਸੰਭਾਵੀ ਤਰਜੀਹੀ ਵਿਸ਼ਿਆਂ ਦੀ ਪਛਾਣ ਕੀਤੀ ਗਈ ਸੀ।
ਸਹਿਯੋਗ
ਅਸੀਂ ਨਸਲਵਾਦ ਵਿਰੋਧੀ ਡੈਟਾ ਕਮੇਟੀ, ਮੇਟੀ ਨੇਸ਼ਨ ਬ੍ਰਿਟਿਸ਼ ਕੋਲੰਬੀਆ ਅਤੇ ਬੀ ਸੀ ਫਰਸਟ ਨੇਸ਼ਨਜ਼ ਨਾਲ 80 ਤਰਜੀਹੀ ਵਿਸ਼ਿਆਂ ਨੂੰ ਸਾਂਝਾ ਕੀਤਾ ਹੈ। ਇਸ ਜਾਣਕਾਰੀ ਨੇ ਇਸ ਬਾਰੇ ਚਰਚਾ ਕਰਨ ਵਿੱਚ ਮਦਦ ਕੀਤੀ ਕਿ ਕਿਹੜੀਆਂ ਖੋਜ ਪ੍ਰਾਥਮਿਕਤਾਵਾਂ ਸਭ ਤੋਂ ਮਹੱਤਵਪੂਰਨ ਸਨ।
ਚੁਣੇ ਗਏ ਵਿਸ਼ੇ ਦਰਸਾਉਂਦੇ ਹਨ ਕਿ ਪ੍ਰਣਾਲੀਗਤ ਨਸਲਵਾਦ ਤੋਂ ਪ੍ਰਭਾਵਿਤ ਲੋਕਾਂ ਲਈ ਸਭ ਤੋਂ ਮਹੱਤਵਪੂਰਨ ਕੀ ਹੈ।
ਭਾਈਚਾਰਿਆਂ ਨਾਲ ਗੱਲਬਾਤ
ਹਰ ਸਾਂਝੇਦਾਰ ਨੇ ਕਈ ਸਿਫ਼ਾਰਸ਼ਾਂ ਪ੍ਰਦਾਨ ਕੀਤੀਆਂ।
ਇਹਨਾਂ ਦੀ ਵਰਤੋਂ 10 ਸੈਕਟਰ-ਅਧਾਰਿਤ ਖੋਜ ਪ੍ਰਾਥਮਿਕਤਾਵਾਂ ਅਤੇ ਦੋ ਹੋਰ ਪ੍ਰਾਥਮਿਕਤਾਵਾਂ ਦੀ ਅੰਤਮ ਸੂਚੀ ਬਣਾਉਣ ਲਈ ਕੀਤੀ ਗਈ ਸੀ।
ਕੀ ਤੁਸੀਂ ਜਾਣਦੇ ਹੋ?
ਅਸੀਂ ਖੋਜ ਕਿਵੇਂ ਕਰਦੇ ਹਾਂ ਓਨਾ ਹੀ ਮਹੱਤਵਪੂਰਨ ਹੈ ਜਿੰਨਾ ਕੀ ਵਿਸ਼ੇ। ਇਹ ਜਾਣਨ ਲਈ ਪੜ੍ਹਨਾ ਜਾਰੀ ਰੱਖੋ ਕਿ ਇਹ ਮਹੱਤਵਪੂਰਨ ਖੋਜ ਕਿਵੇਂ ਕੀਤੀ ਜਾਵੇਗੀ, ਅਤੇ ਇਸ ਵਿੱਚ ਕੌਣ ਸ਼ਾਮਲ ਹੋਵੇਗਾ।